|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਖ਼ਤ ਲਿਖੀਂ.....ਡਾ. ਜਗਤਾਰ |
ਡਾ. ਜਗਤਾਰ ਜੀ ਦੀ ਰਚਨਾ
ਕੋਈ ਮਜ਼ਬੂਰੀ ਨਈਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ | ਰਿਸ਼ਤਿਆਂ ਦੀ ਭੀੜ 'ਚੋਂ ਫੁਰਸਤ ਮਿਲੇ ਤਾਂ ਖ਼ਤ ਲਿਖੀਂ |
ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਣ ਇਹ ਤੇਰੇ ਆਂਗਨ ਵਿੱਚ ਜਦ ਪੱਤੇ ਝੜੇ ਤਾਂ ਖ਼ਤ ਲਿਖੀਂ |
ਕੌਣ ਜਸ਼ਨਾਂ ਵਿੱਚ ਕਿਸੇ ਨੂੰ ਚਿੱਤ ਧਰੇ, ਚੇਤੇ ਕਰੇ, ਜ਼ਿੰਦਗੀ ਵਿੱਚ ਜਦ ਕਦੇ ਤਲਖੀ ਵਧੇ ਤਾਂ ਖ਼ਤ ਲਿਖੀਂ |
ਮਹਿਕਦੀ ਮਹਿੰਦੀ ਭਰੇ ਹੱਥਾਂ ਦੀ ਇੱਕ ਵੀ ਰੇਖ 'ਚੋਂ ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖ਼ਤ ਲਿਖੀਂ |
ਮੇਰੀ ਬੰਜ਼ਰ ਖਾਕ ਨੂੰ ਤਾਂ ਖ਼ਾਬ ਤੱਕ ਆਉਣਾ ਨਹੀਂ ਜਦ ਤੇਰੀ ਮਿੱਟੀ 'ਚ ਕੋਈ ਫੁੱਲ ਖਿੜੇ ਤਾਂ ਖ਼ਤ ਲਿਖੀਂ |
ਜ਼ਿੰਦਗੀ ਦੇ ਹਰ ਪੜਾਅ, ਹਰ ਮੋੜ ਤੇ ਹਰ ਪੈਰ ਤੇ ਜਦ ਉਦਾਸੀ ਵਿੱਚ ਕਦੇ ਵੀ ਦਿਲ ਦੁਖੇ ਤਾਂ ਖ਼ਤ ਲਿਖੀਂ |
ਮਹਿਫ਼ਲਾਂ ਵਿੱਚ, ਚਾਰ ਯਾਰਾਂ ਵਿੱਚ, ਉਤਸਵ ਵਿੱਚ ਵੀ ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁੱਭੇ ਤਾਂ ਖ਼ਤ ਲਿਖੀਂ |
ਜੋ ਤਿਰਾ ਤੀਰਥ, ਇਬਾਦਤ, ਦੀਨ ਦੁਨੀਆਂ ਸੀ ਕਦੇ ਹੁਣ ਕਦੇ 'ਜਗਤਾਰ' ਉਹ ਤੈਨੂੰ ਮਿਲੇ ਤਾਂ ਖ਼ਤ ਲਿਖੀਂ |
|
|
28 Aug 2011
|
|
|
|
|
ਬਣਾਉਦੇ ਹਰ ਨਗਰ ਹੁਣ ਲੋਕ ਬੰਦੂਕਾਂ ਵੀ ਖੰਜਰ ਵੀ , ਮਗਰ ਕੁਝ ਲੋਕ ਗਮਲੇ ਵੀ ਬਣਾਉਦੇ ਨੇ ਤੇ ਝਾਂਜਰ ਵੀ ।
ਹੈ ਕੁਰਛੇਤਰ ‘ਚ ਰਥ ਟੁੱਟਾ ਪਿਆ ਬਿਖਰੀ ਪਈ ਗੀਤਾ, ਅਯੁੱਧਿਆ ਸਰ ਕਰਨ ਅਰਜਨ ਗਏ ਨੇ ਨਾਲ ਲਸ਼ਕਰ ਵੀ ।
ਪਹਾੜੀ ਕੰਧਰਾਂ ਵਿਚ ਜੇ ਮਿਲਣਗੇ ਬੇਥ੍ਹਵੇ ਪਿੰਜਰ , ਮਿਲਣਗੇ ਬੀਤ ਚੁੱਕੀ ਸਭਿਅਤਾ ਦੇ ਕੁਝ ਕੁ ਅਨਸਰ ਵੀ ।
ਸੀ ਬਣਿਆ ਖਾਕ ਤੋ ਗਮਲਾ ਮਗਰ ਦੀਵਾਰ ਬਣ ਬੈਠਾ, ਹੈ ਮਿੱਟੀ ਤੜਫਦੀ ਗਮਲੇ ਤੋ ਬਾਹਰ ਵੀ ਅੰਦਰ ਵੀ ।
ਨਜ਼ਰ ਬਦਲੇ ਤਾਂ ਕੇਵਲ ਰਿਸ਼ਤਿਆਂ ਦੇ ਅਰਥ ਨਾ ਬਦਲਣ, ਨਜ਼ਰ ਦੇ ਨਾਲ ਹੀ ਅਕਸਰ ਬਦਲ ਜਾਂਦੇ ਨੇ ਮੰਜ਼ਰ ਵੀ ।
ਉਹ ਰੱਖ ਬੈਠੀ ਕਿਤੇ ਕੁਰਾਨ ਅੱਗੇ ਝਾਂਜਰਾਂ ਭੁਲਕੇ , ਸਵੇਰੇ ਉਠ ਪਿਆ ਤੂਫਾਨ ਅੰਦਰ ਵੀ ਤੇ ਬਾਹਰ ਵੀ ।
|
|
28 Aug 2011
|
|
|
|
|
ਮੈਂ ਆਪਣਾ ਕਤਲਨਾਮਾ ਪੜ੍ਹ ਲਿਆ ਹੈ ਜ਼ਰਾ ਠਹਿਰੋ ! ਕੋਈ ਬਸਤੀ ‘ਚ ਤਾਂ ਬਾਕੀ ਨਹੀ ਬਚਿਆ ਦਰਖਤਾਂ ਨੂੰ ਵਸੀਅਤ ਕਰ ਲਵਾਂ ਮੈਂ ।
ਮਿਰੇ ਯਾਰੋ ਮਿਰੇ ਪਿੱਛੋ ਤੁਸੀ ਕਿਸ਼ਤੀ ਵੀ ਬਣਨਾ ਹੈ ਤੁਸੀ ਚਰਖਾ ਵੀ ਬਣਨਾ ਹੈ ਤੁਸੀ ਰੰਗੀਲ ਪੀੜਾ ਵੀ ਤੇ ਪੰਘੂੜਾ ਵੀ ਬਣਨਾ ਹੈ ਮਗਰ ਕੁਰਸੀ ਨਹੀ ਬਣਨਾ।
ਮਿਰੇ ਯਾਰੋ ਮਿਰੇ ਪਿੱਛੋ ਤੁਸੀ ਹਰ ਹਾਲ ਡਿਗਦੀ ਛੱਤ ਦੀ ਥੰਮ੍ਹੀ ਤਾਂ ਬਣਨਾ ਹੈ ਕਿਸੇ ਮੁਹਤਾਜ ਦੀ ਲਾਠੀ ਵੀ ਬਣਨਾ ਹੈ ਮਗਰ ਤਲਵਾਰ ਦਾ ਦਸਤਾ ਨਹੀਂ ਬਣਨਾ ।
ਮਿਰੇ ਯਾਰੋ ਮਿਰੇ ਪਿੱਛੋ ਕਿਸੇ ਭੀਲ ਦਾ ਨਾਵਕ ਤਾਂ ਬਣ ਜਾਣਾ ਦਰੋਣਚਾਰੀਆ ਦੀ ਢਾਲ ਨਾ ਬਣਨਾ । ਕਿਸੇ ਪੂਰਨ ਦੀਆਂ ਮੁੰਦਰਾਂ ਤਾਂ ਬਣ ਜਾਣਾ ਕਿਸੇ ਵੀ ਰਾਮ ਦੇ ਪਊਏ ਨਹੀ ਬਣਨਾ।
ਕਿਸੇ ਚਰਵਾਲ ਦੀ ਵੰਝਲੀ ਤਾਂ ਬਣ ਜਾਣਾ ਤਿਲਕ ਵੇਲੇ - ਕਿਸੇ ਵੀ ਰਾਜ ਘਰ ਵਿਚ ਪਰ ਸ਼ਹਾਦਤ ਦੀ ਕਦੇ ਉਂਗਲੀ ਨਹੀ ਬਣਨਾ।
ਮਿਰੇ ਯਾਰੋ ਮਿਰੇ ਪਿੱਛੋ ਤੁਸੀ ਛਾਵਾਂ ਦੇ ਰੂਪ ਅੰਦਰ ਤੁਸੀ ਪੌਣਾਂ ਦੇ ਰੂਪ ਅੰਦਰ ਤੁਸੀ ਫੁੱਲ਼ਾਂ, ਫਲਾਂ, ਮਹਿਕਾਂ ਦੇ ਰੂਪ ਅੰਦਰ ਦੁਆਵਾਂ ਹੀ ਬਣੇ ਰਹਿਣਾ ਕਦੇ ਤੁਫਾਨ ਨਾ ਬਣਨਾ ।
ਮਿਰੇ ਯਾਰੋ ਮਿਰੇ ਪਿੱਛੋ ਜਦੋਂ ਇਹ ਜ਼ਰਦ ਮੌਸਮ ਖਤਮ ਹੋ ਜਾਵੇ ਜਦੋਂ ਹਰ ਸ਼ਾਖ ਦਾ ਨੰਗੇਜ ਲੁਕ ਜਾਵੇ ਜੋ ਹਿਜਰਤ ਕਰ ਗਏ ਨੇ ਉਹ ਪਰਿੰਦੇ ਪਰਤ ਆਵਣ ਤੁਸੀਂ ਇਕ ਜਸ਼ਨ ਕਰਨਾ ਉਸ ਮਿੱਟੀ ਦਾ ਜੋ ਪੀਲੇ ਮੌਸਮਾਂ ਵਿਚ ਕਤਲ ਹੋ ਕੇ ਵੀ ਜੜ੍ਹਾਂ ਅੰਦਰ ਸਦਾ ਮਹਿਫੂਜ਼ ਰਹਿੰਦੀ ਹੈ ਨਾ ਮਰਦੀ ਹੈ ਨਾ ਮਿਟਦੀ ਹੈ ਸਿਰਫ ਸ਼ਕਲਾਂ ਬਦਲਦੀ ਹੈ |
ਡਾ. ਜਗਤਾਰ
|
|
28 Aug 2011
|
|
|
|
|
thanx for sharring balihar veer,,,
|
|
28 Aug 2011
|
|
|
|
|
ਵੀਰ ਜੀ....ਡਾ. ਜਗਤਾਰ ਜੀ ਡਾ ਅਨਮੋਲ ਖਜਾਨਾ ਸਾਂਝਾ ਕਰਨ ਲੈ ਸ਼ੁਕਰੀਆ
|
|
28 Aug 2011
|
|
|
|
|
|
|
boht boht dhanwaad g,,,,mainu aas c tusi jroor likhonge ese lai,,main sonu kea c,,,,,again thnkx
|
|
28 Aug 2011
|
|
|
|
|
|
|
bahut sohnian rachnavan sharen kitian ne balihar bhaji tusi....share karn layee shukria....
|
|
29 Aug 2011
|
|
|
|
|
Thanks for sharing veer ji...!
|
|
30 Aug 2011
|
|
|
|
|
ਬਹੁਤ ਘੈਂਟ ਆ ਇਹ ਖਤ ਲਿਖੀਂ ਵਾਲੀ ਗ਼ਜ਼ਲ.. ਮੈਂ ਅੱਜ ਹੀ ਬੀ. ਐੱਸ. ਸੀ. ਵਾਲਿਆਂ ਨੂੰ ਇਹ ਗ਼ਜ਼ਲ ਪੜਾਈ ਸੀ.. ਉਹਨਾਂ ਦੇ ਸਿਲੇਬਸ ਵਿੱਚ ਹੈ...। ਰਵਾਇਤੀ ਮੁਹੱਬਤ ਦੇ ਗਿਲੇ, ਸ਼ਿਕਵੇ ਤੇ ਰੋਸਿਆਂ ਤੋਂ ਪਾਰ ਜਾਂਦੀ ਹੈ ।
|
|
30 Aug 2011
|
|
|
|
|
|
|
|
|
|
|
|
 |
 |
 |
|
|
|