ਖੁਸ਼ਾਮਦ
ਬੰਦੇ ਤੂੰ ਆਪਣਾ ਫੈਸਲਾ ਤਾਂ ਖੁਦ ਕਰ।
ਝਾਕ ਤਾਂ ਸੀਰਤ ਆਪਣੀ, ਪਲ ਭਰ।
ਦੂਸਰੇ ਦਾ ਫੈਸਲਾ ਆਖਰੀ ਸਹੀ ਨਹੀਂ,
ਖ਼ੁਸ਼ਾਮਦ ਜੋ ਤੇਰੀ ਕਰੇ ਵਿਚਾਰ ਕਰ।
ਦੇਖ ਕੇ ਰੋਟੀ ਗੈਰ ਦੀ, ਨਾ ਤਿਲਮਲਾ,
ਜੋ ਦਿਤਾ ਰੱਬ ਨੇ ਉਸਤੇ ਸਬਰ ਕਰ।
ਲੁਕ ਕੇ ਕੀਤੇ ਕੁਕਰਮ ਤੂੰ ਖੁਦ ਜਾਣਦੈ,
ਕਦ ਕੋਈ ਜਾਣੇ ਦੂਸਰਾ ਨਾ ਪ੍ਰਵਾਹ ਕਰ।
ਅੱਖ ਦੀ ਸ਼ਰਮ ਸੰਸਾਰ, ਨਹੀ ਆਤਮਾ,
ਪ੍ਰੀਤ ਕਰ ਖੁਦ ਤੇ ਖੁਦੀ ਨੂੰ ਬੁਲੰਦ ਕਰ।