Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Khushi .........(mavi) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Khushi .........(mavi)

ਖੁਸ਼ੀ

ਏ ਖੁਸ਼ੀ, ਤੂੰ ਕਿਹੋ ਜਿਹੀ ਹੈਂ?
ਕਿੱਥੇ ਤੇ ਕਿਸ ਦੇ ਕੋਲ ਰਹਿੰਦੀ ਹੈਂ?

ਖੁਸ਼ੀ ਬੋਲੀ
ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਬੱਚੇ ਕੋਲ,
ਜਿਸ ਦੇ ਸਾਂਭ ਸਾਂਭ ਰੱਖੇ ਖਿਡੌਣੇ
ਟੁੱਟ ਜਾਣ ਤੋਂ ਬਾਅਦ ਵੀ ਚੱਲ ਪੈਂਦੇ ਨੇ......

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਬਾਬੇ ਕੋਲ,
ਜਿਸ ਦੀਆਂ ਜੇਬਾਂ ਫਰੋਲ
ਓਸ ਦੀ ਲੁਕੋ ਲੁਕੋ ਰੱਖੀ ਭਾਨ
ਬੱਚੇ ਕੱਢ ਲੈਂਦੇ ਨੇ ..........

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਕਿਰਸਾਨ ਕੋਲ,
ਜਿਸ ਦੇ ਵੱਟ ਤੇ ਚੱਲਦਿਆਂ
ਨੰਗੀਆਂ ਲੱਤਾਂ ਉੱਤੇ
ਕਣਕ ਦੀਆਂ ਬੱਲੀਆਂ ਵੱਜਦੀਆਂ ਨੇ................

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਸਾਵਣ ਮਹੀਨੇ ਚ,
ਜਦੋਂ ਕਾਲੀਆਂ ਘਟਾਵਾਂ ਅੱਗੇ ਅੱਗੇ
ਚਿੱਟੇ ਬਗਲੇ ਉਡ਼ਦੇ ......
ਤੇ ਮੋਰ ਪੈਲਾਂ ਪਾਉਂਦੇ ਨੇ...................

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਕਿਤੇ ਸੁੰਞੀਆਂ ਬਹਾਰਾਂ ਦੇ ਵਿੱਚ,
ਜਿੱਥੇ ਚਿਰਾਂ ਤੋਂ ਵਿੱਛਡ਼ੀਆਂ ਰੂਹਾਂ
ਅੱਖਾਂ ਬੰਦ ਕਰਕੇ ਮਿਲਦੀਆਂ ਨੇ .........................

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਮਸਤ ਫਕ਼ੀਰ ਦੀ ਕੁੱਲੀ ਵਿੱਚ,
ਜਿਸ ਦੇ ਅੰਦਰੋਂ ਕਿਸੇ ਟਿਕੀ ਰਾਤ ਨੂੰ,
ਅੱਲ੍ਹਾ ਅਲ੍ਹਾ ਦੀਆਂ
ਆਵਾਜ਼ਾਂ ਆਉਂਦੀਆਂ ਨੇ..........................

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਖਾਲੀ ਮਕਾਨ ਅੰਦਰ,
ਜਿਸ ਦੀ ਸਬਾਤ ਦੇ ਬਾਲਿਆਂ ਵਿੱਚ
ਚਿਡ਼ੀਆਂ ਆਲ੍ਹਣਾ ਪਾਉਂਦੀਆਂ ਨੇ ....................

mavi ( published in Pungarde harf)
29 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਹ | ਠੰਢੀ ਪੂਰੇ ਦੀ ਵਾਅ ਵਰਗਾ ਸੁਖ ਮਿਲਿਆ ਇਹ ਰਚਨਾ ਪੜ੍ਹ ਕੇ, ਬਾਈ ਜੀ| ਜੀਵਨ ਦੇ ਫਲਸਫ਼ੇ ਦੀ ਗੋਲੀ ਉੱਤੇ ਖੁਸ਼ੀ ਦੀ ਖੰਡ ਦੀ ਚਾਸ਼ਨੀ (ਜੋ ਭੋਲੇ ਬਾਲਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਿਚ, ਸਾਉਣ ਦੀ ਸਿਲ੍ਹੀ ਪੌਣ 'ਚ ਮਸਤ ਪੰਛੀਆਂ ਦੀ ਉਡਾਨ ਵਿਚ ਅਤੇ ਫਕੀਰਾਂ ਦੀ ਮਸਤੀ ਵਿਚ ਲੱਭਦੀ ਹੈ) ਚਾੜ੍ਹਕੇ ਪੇਸ਼ ਕੀਤੀ ਐ ਮਾਵੀ ਸਾਹਿਬ | ਉਸਤਾਦਾਂ ਦੀ ਕਲਮ ਤੋਂ ਬਹੁਤ ਹੀ ਡੂੰਘੀ ਅਤੇ ਪ੍ਰਸੰਨਤਾ ਦੇਣ ਵਾਲੀ ਰਚਨਾ |ਸ਼ੇਅਰ ਕਰਨ ਲਈ ਸ਼ੁਕਰੀਆ |        
ਵਾਹ | ਠੰਢੀ ਪੂਰੇ ਦੀ ਵਾਅ ਵਰਗਾ ਸੁਖ ਮਿਲਿਆ ਇਹ ਰਚਨਾ ਪੜ੍ਹ ਕੇ, ਬਾਈ ਜੀ| ਜੀਵਨ ਦੇ ਫਲਸਫ਼ੇ ਦੀ ਗੋਲੀ ਉੱਤੇ ਖੁਸ਼ੀ ਦੀ ਖੰਡ ਦੀ ਚਾਸ਼ਨੀ (ਜੋ ਭੋਲੇ ਬਾਲਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਿਚ, ਸਾਉਣ ਦੀ ਸਿਲ੍ਹੀ ਪੌਣ 'ਚ ਮਸਤ ਪੰਛੀਆਂ ਦੀ ਉਡਾਨ ਵਿਚ ਅਤੇ ਫਕੀਰਾਂ ਦੀ ਮਸਤੀ ਵਿਚ ਲੱਭਦੀ ਹੈ) ਚਾੜ੍ਹਕੇ ਪੇਸ਼ ਕੀਤੀ ਐ, ਮਾਵੀ ਸਾਹਿਬ | ਉਸਤਾਦਾਂ ਦੀ ਕਲਮ ਤੋਂ ਬਹੁਤ ਹੀ ਡੂੰਘੀ ਅਤੇ ਪ੍ਰਸੰਨਤਾ ਦੇਣ ਵਾਲੀ ਰਚਨਾ |
ਸ਼ੇਅਰ ਕਰਨ ਲਈ ਸ਼ੁਕਰੀਆ |        

ਵਾਹ | ਠੰਢੀ ਪੁਰੇ ਦੀ ਵਾਅ ਵਰਗਾ ਸੁਖ ਮਿਲਿਆ ਇਹ ਰਚਨਾ ਪੜ੍ਹ ਕੇ, ਬਾਈ ਜੀ| ਜੀਵਨ ਦੇ ਫਲਸਫ਼ੇ ਦੀ ਗੋਲੀ ਉੱਤੇ ਖੁਸ਼ੀ ਦੀ ਖੰਡ ਦੀ ਚਾਸ਼ਨੀ (ਜੋ ਭੋਲੇ ਬਾਲਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਿਚ, ਸਾਉਣ ਦੀ ਸਿਲ੍ਹੀ ਪੌਣ 'ਚ ਮਸਤ ਪੰਛੀਆਂ ਦੀ ਉਡਾਨ ਵਿਚ ਅਤੇ ਫਕੀਰਾਂ ਦੀ ਮਸਤੀ ਵਿਚ ਲੱਭਦੀ ਹੈ) ਚਾੜ੍ਹਕੇ ਪੇਸ਼ ਕੀਤੀ ਐ ਮਾਵੀ ਸਾਹਿਬ | ਉਸਤਾਦਾਂ ਦੀ ਕਲਮ ਤੋਂ ਬਹੁਤ ਹੀ ਡੂੰਘੀ ਅਤੇ ਪ੍ਰਸੰਨਤਾ ਦੇਣ ਵਾਲੀ ਰਚਨਾ |ਸ਼ੇਅਰ ਕਰਨ ਲਈ ਸ਼ੁਕਰੀਆ |        

 

ਸ਼ੇਅਰ ਕਰਨ ਲਈ ਸ਼ੁਕਰੀਆ |        

 

29 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Thanks jagjit ji

 

mainu khushi hai ki eh kavita tuhade andar khushian bhar gyi hai .. 

Thnx for ur valuable comments too 

Old post vi mil gyi jo pehlo UNKNOWN 😜 likh ke payi si
M mele ch gwache apne juaak wang esnu mileya ..
😃😃😃😃

29 Mar 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
totally speechlesssss mavi sir....

es khushi wargi hi khushi mili eh rachna pad ke......

ik bahut ik innocent pyaari jihi rachna

masoom jihiya khushiya nal bharpoor......

very soothing

likhde raho te sade nal share karde raho....

stay blessed
29 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Dhannwad nvi ji
Readers de charon passe khushian bikheran , bikharian khushian nu mehsoos karn layi likhi hoyi eh kavita parhan te maanan lyi shukriya ji
29 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bahut sohni Khushi Maavi jee.
Khushi te tassali yaaro mangiyan nahi mildi
Eh tan yaaro khed han malanga wale dil di.
Khushi chotian chotian cheezan chon mil jandi aa bs sanu mehsoos karan di zaroorat hai
Eho das rahi aa aapdi rachna .
Jeo
TFS
29 Mar 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 
techincally dssn di naa ta smj hai te na abheyaas..
Khushi vicho khushi mil gyi,, bs ena hi ds skde..
30 Mar 2015

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

bahut vadhia kavita pad ke asli khushi di samajh aundi hai

30 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਸੁੰਦਰ ਸਰ ਜੀ, ਮਤਲਬ ਖੁਸ਼ੀ ਲੱਭੀੲੇ ਤੇ ਹਰ ਥਾਂ ਹੈ

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਸਾਵਣ ਮਹੀਨੇ ਚ,
ਜਦੋਂ ਕਾਲੀਆਂ ਘਟਾਵਾਂ ਅੱਗੇ ਅੱਗੇ
ਚਿੱਟੇ ਬਗਲੇ ਉਡ਼ਦੇ ......
ਤੇ ਮੋਰ ਪੈਲਾਂ ਪਾਉਂਦੇ ਨੇ................ਬਾ ਕਮਾਲ ਸਰ,

ਸ਼ੇਅਰ ਕਰਨ ਲਈ ਧੰਨਵਾਦ ਜੀ।
30 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Gurpreet ji , tan_vir ji
Rachna nu apne fullan varge comments nal niwajan lyi shukrriya ...
30 Mar 2015

Showing page 1 of 2 << Prev     1  2  Next >>   Last >> 
Reply