ਤੈਨੂੰ ਭੁਲਾਉਣ ਦਾ ਖਿਆਲ ਜਦੋ ਆਇਆ
ਉਸਦੇ ਨਾਲ ਨਾਲ ਅੱਖਾਂ ਵਿੱਚੋ ਪਾਣੀ
ਵੀ ਇੰਝ ਵਹਿਣ ਲੱਗਿਆ ਜਿਵੇਂ
ਭਾਖੜੇ ਦਾ ਬੰਨ੍ਹ ਟੁੱਟ ਗਿਆ ਹੋਵੇ
ਇਹ ਵਹਿੰਦਾ ਪਾਣੀ ਜਦ ਚੇਹਰੇ
ਨੂੰ ਛੂੰਹਦਾ ਗਲੇ ਤੱਕ ਪਹੁੰਚ ਗਿਆ
ਤਾਂ ਭਿੱਜਦੇ ਕੱਪੜਿਆਂ ਨੇ ਪੋਹ ਦੀ ਠੰਡ
ਦਾ ੲਹਿਸਾਸ ਜਿਹਾ ਕਰਵਾਇਆ
ਜ਼ਿਸਨੇ ਤੇਰੀ ਯਾਦ ਵਿੱਚ ਤਪਦੇ
ਸਰੀਰ ਨੂੰ ਥੰਹਿ ਹੀ ਠਾਰ ਕੇ ਰੱਖ ਦਿੱਤਾ
ਅਗਲੇ ਹੀ ਪਲ ਦੋਵੇਂ ਮੁਠੀਆਂ
ਬੰਦ ਹੋ ਗਈਆਂ ਤੇ ਉਪਰ ਲਈ ਹੋਈ
ਕੰਬਲੀ ਹੱਥਾਂ ਦੀਆਂ ਉਂਗਲੀਆਂ ਵਿੱਚ
ਇੰਝ ਫੱਸ ਗਈ ਜਿਵੇਂ ਤੇਰੇ ਹੱਥ ਹੋਣ
ਤੇ ਮੈਂ ਸ਼ਾਇਦ ਮੁਠੀ ਉਦੋਂ ਤਕ ਨਹੀਂ ਖੋਲੀ
ਜਦੋ ਤੱਕ ਮੈਂ ਬੇਸੁਰਤ ਨਹੀਂ ਹੋ ਗਈ
ਕਿਉਂ ਕੇ ਤੇਰੇ ਹੱਥਾਂ ਨੂੰ ਛੱਡਣ ਦੀ ਹਿੰਮਤ
ਮੇਰੇ ਵਿੱਚ ਅਜੇ ਆਈ ਨਹੀਂ ਹੈ
ਹੱਡਾਂ ਨਾਲ ਮਾਸ ਵਾਂਗੂ ਤੇਰੀ ਦਿਲ ਨਾਲ
ਜੁੜੀ ਯਾਦ ਨੂੰ ਮੈਂ ਵੱਖ ਕਰਨ ਦੀ
ਕੋਸ਼ਿਸ਼ ਭਰ ਕੀਤੀ ਸੀ ਤਾਂ ਦਿਲ ਦੀਆਂ
ਚੀਖ਼ਾਂ ਨੇ ਸਿਸਕੀਆਂ ਦੀ ਆਵਾਜ਼ ਲੈ ਲਈ
ਪਰ ਰਮਨ ਤੂੰ ਫਿਕਰ ਨਾ ਕਰੀਂ ਤੂੰ
ਆਪਣੀਆਂ ਮਜਬੂਰੀਆਂ ਲੈ ਕੇ ਡੱਟਿਆਂ ਰਹੀਂ
ਕਿਉਂ ਕੇ ਹਰ ਵਾਰ ਇਹ
ਸਿਲਸਿਲਾ ਇਸ ਤਰਾਂ ਨਹੀਂ ਮੁੱਕਣਾ
ਕਿਸੇ ਦਿਨ ਚਲਦੇ ਚਲਦੇ ਮੈਂ ਤੇ ਮੇਰੇ
ਖ਼ਿਆਲਾਂ ਨੇ ਤੇਰੇ ਤੋਂ ਏਨੀ ਦੂਰ
ਨਿਕਲ ਜਾਣਾ ਹੈ ਕੇ ਤੂੰ ਚਾਵੇਗਾਂ ਤਾਂ ਵੀ
ਵਾਪਿਸ ਨਹੀਂ ਬੁਲਾ ਸਕੇਂਗਾ
ਜੰਡੂ