|
|
|
|
|
|
Home > Communities > Punjabi Poetry > Forum > messages |
|
|
|
|
|
ਕੀ ਬਾਕੀ ਰਹਿ ਗਿਆ? |
ਪਹਿਲਾ ਉਹ ਮੇਰੀ ਅੱਖ ਦਾ ਸੁਰਮਾ ਬਣਿਆ,
ਫਿਰ ਹੌਲੀ ਹੌਲੀ ਉਹ ਅੱਖੋਂ ਨੀਰ ਬਣ ਵਹਿ ਗਿਆ।
ਪਹਿਲਾਂ ਉਹ ਮੇਰੀਆਂ ਚੂੜੀਆਂ ਦਾ ਗੀਤਾਂ ਚ ਛਣਕਿਆ,
ਫਿਰ ਉਹ ਇੱਕ ਕੰਗਣ ਦਾ ਦਰਦਨਾਕ ਸਾਜ਼ ਬਣ ਰਹਿ ਗਿਆ।
ਪਹਿਲਾਂ ਉਹ ਮੇਰੀਆਂ ਬੁੱਲੀਆਂ ਦਾ ਹਾਸਾ ਬਣਿਆ,
ਫਿਰ ਉਹ ਮੇਰੀਆਂ ਬੁੱਲੀਆਂ ਦਾ ਹੌਕਾ ਬਣ ਰਹਿ ਗਿਆ।
ਉਹ ਜਿਊਣ ਜੋਗਾ ਦਿਲ ਦੀ ਧੜਕਣ ਜੋ ਬਣਿਆ,
ਦਿਲ ਚ ਧੜਕ ਕੇ ਸੁਖ ਚੈਨ ਲੁੱਟ ਲੈ ਗਿਆ।
ਪਹਿਲਾਂ ਤੇ ਉਹ ਗੱਲਾਂ ਗੋਰੀਆਂ ਦੀ ਲਾਲੀ ਬਣਿਆ,
ਫਿਰ ਸੋਹਣੇ ਮੁੱਖੜੇ ਤੇ ਉਦਾਸੀ ਦੇ ਗਿਆ।
ਮਾਰ ਦਿੱਤਾ ਜਿਊਂਦੇ ਜੀ ਉਸਨੇ, ਫੜ ਕੇ ਹੱਥ ਜੋ ਛੱਡਿਆ,
ਉਹ ਪਰਖ ਰਿਹਾ ਹੈ ਵਾਰ ਵਾਰ ਕੀ ਮੇਰੇ ਚ ਬਾਕੀ ਰਹਿ ਗਿਆ।
ਜਸਪਾਲ ਕੌਰ
|
|
03 Oct 2013
|
|
|
|
GUD ONE .. KEEP WRITING !!
|
|
03 Oct 2013
|
|
|
|
dhanwad ji...
asi ta aje sikh rahe ha,,,,,
tusi vdiya keha so tuhada dhanwad
|
|
03 Oct 2013
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|