|
ਜਿੱਥੇ ਫੁੱਲ ਖਿੜਨ ਦੀ ਆਸ ਨਹੀਂ ,
ਉਥੇ ਪਾਣੀ ਲਾ ਕੇ ਕੀ ਲੈਂਣਾ,
ਜਿੱਥੇ ਦਿਲ ਮਿਲਣ ਦੀ ਆਸ ਨਹੀਂ,
ਉਥੇ ਹੱਥ ਮਿਲਾ ਕੇ ਕੀ ਲੈਂਣਾ,
ਖੁਦਗਰਜ਼ ਜ਼ਮਾਨਾਂ ਕੀ ਜਾਣੇ,
ਇੱਕ ਦੂਜੇ ਦੇ ਪਿਆਰ ਨੂੰ,
ਜਿੱਥੇ ਪਿਆਰ ਦੀ ਕੋਈ ਕਦਰ ਨਹੀਂ,
ਉੱਥੇ ਪਿਆਰ ਹੀ ਪਾ ਕੇ ਕੀ ਲੈਂਣਾ,
ਸਭ ਮੂੰਹ ਤੇ ਜੀ ਜੀ ਕਰਦੇ ਨੇ,
ਫਿਰ ਪਿੱਠ ਤੇ ਕਰਦੇ ਵਾਰ ਬੜੇ,
ਜੋ ਦਿਲ ਵਿੱਚ ਰੱਖਦਾ ਖੋਟ ਸਦਾ,
ਉਸਨੂੰ ਮੂੰਹ ਲਾ ਕੇ ਕੀ ਲੈਂਣਾ,
ਮੈਂ ਦਿਲ 'ਚ' ਜਿਸਨੂੰ ਵਸਾਇਆ ਸੀ,
ਸਾਹਾਂ ਤੋਂ ਵਧਕੇ ਚਾਹਿਆ ਸੀ,
ਜਦੋ ਉਹ ਹੀ ਮੈਨੂੰ ਚਾਹੁਦੇ ਨਹੀਂ,
ਫਿਰ ਹੋਰ ਨੂੰ ਚਾਹ ਕੇ ਕੀ ਲੈਂਣਾਂ,
ਮੈਂ ਜਿਨਾਂ ਪਿਛੇ ਲੜਦਾ ਰਿਹਾ,
ਸਦਾ ਹਿੱਕ ਤਾਣ ਕੇ ਖੜਦਾ ਰਿਹਾ,
ਅੱਜ ਕਹਿ ਗਏ "ਦੀਪ" ਤੇ ਕਮਲ਼ਾ ਏ,
ਇਸ ਕਮਲ਼ੇ ਨੂੰ ਬੁਲਾ ਕੇ ਕੀ ਲੈਣਾ,
ਜਿੱਥੇ ਫੁੱਲ ਖਿੜਨ ਦੀ ਆਸ ਨਹੀਂ,
ਉਥੇ ਪਾਣੀ ਲਾ ਕੇ ਕੀ ਲੈਣਾ,
ਜਿਥੇ ਦਿਲ ਮਿਲਣ ਦੀ ਆਸ ਨਹੀਂ,
ਉੱਥੇ ਹੱਥ ਮਿਲਾ ਕੇ ਕੀ ਲੈਣਾ,
ਹਰਦੀਪ
17-09-2013
|