Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਲ਼ੇ ਵਿੱਚ ਛੇਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਿਲ਼ੇ ਵਿੱਚ ਛੇਦ
ਸੰਗਤੇ ਨੀਂ ਸੰਗਤੇ
ਅਸੀਂ ਕੇਹੂੰ ਰੰਗ ਰੰਗਤੇ !

ਚੰਗੇ ਭਲੇ ਰਹਿੰਦੇ ਸਾਂ
ਆਪਣੀ ਮੌਜੇ ਉਠਦੇ
ਆਪਣੀ ਮੌਜੇ ਬਹਿੰਦੇ ਸਾਂ
ਤੂੰ ਆਪਣੇ ਰੰਗ ਐਸਾ ਰੰਗੇ
ਪਹਿਲਾਂ ਨਿਚੋੜੇ ਫ਼ਿਰ ਛੰਡੇ
ਫ਼ਿਰ ਕੰਧ ਕਾਲ ਦੀ 'ਤੇ ਟੰਗ 'ਤੇ ....!

ਨਿੱਕੇ ਨਿੱਕੇ ਝੋਰੇ ਸਨ
ਸੁੱਖਾਂ- ਦੁੱਖਾਂ ਦੀ ਪਾਲ ਸੀ
ਸਾਡਾ ਰੱਬ ਸਾਡੇ ਨਾਲ ਸੀ
ਰਾਤਾਂ ਨੀਂਦ ਨਾਲ ਟੱਲੀ
ਦਿਹੁੰ ਨੂੰ ਜਿਉਣ ਦਾ ਖ਼ੁਮਾਰ ਸੀ,
ਗੂੜ੍ਹੇ ਗੂੜ੍ਹੇ ਰੰਗ ਸਨ
ਜ਼ਿੰਦਗੀ ਹੀ ਜ਼ਿੰਦਗੀ ਸੀ
ਭਾਵੇਂ ਸਿਆਲ ਸੀ ਹੁਨਾਲ ਸੀ,
ਚੱਤੋਪਹਿਰ ਆਲਮ ਚੜ੍ਹਾਈ ਦਾ
' ਜਿਵੇਂ ਹਾਥੀ ਝੂਲਦਾ ਜਾਵੇ ਜੰਗ 'ਤੇ '... !

ਚੂਲੀ ਜਲ ਵਾਸਤੇ
ਮਨ ਲੱਥਿਆ ਪੌੜੀਆਂ
ਕੁਝ ਭੀੜੀਆਂ ਕੁਝ ਚੌੜੀਆਂ ,
ਬਾਉਲੀ ਦੇ ਤਲ ਜੋਤ ਜਗੇ
ਬੈਠੀਆਂ ਵਸਤਰ ਸ਼ਵੇਤ ਧਾਰੀ
ਯਾਦਾਂ ਮਿੱਠੀਆਂ ਤੇ ਕੌੜੀਆਂ ,
ਖੁਰ ਗਿਆ ਅੱਗਾ ਪਿੱਛਾ
ਸਾਡਾ ਹੁਣ ਗਿਆ ਖੁਣਿਆ
ਉੱਡਦੇ ਪੰਛੀ ਦੇ ਟੁੱਟੇ ਖੰਭ 'ਤੇ .... !

ਤੇਰੀ ਛੋਹ ਵਿੱਚ ਆਏ
ਸਾਰੇ ਰੰਗ ਹੀ ਸਫ਼ੇਦ ਹੋਏ
ਦਿਨ ਰਾਤ ਅਭੇਦ ਹੋਏ ,
ਪਿਘਲ ਗਏ ਲਗ- ਲਗਾਓ
ਦੂਰ ਕਿਤੇ ਵੱਜਿਆ ਸੰਖ
ਸਾਡੇ ਕਿਲ਼ੇ ਵਿੱਚ ਛੇਦ ਹੋਏ ,
ਮਸਾਣਾਂ ਵਿੱਚ ਮਹਿਕੀ ਤੁਲਸੀ
ਮੰਦਰ 'ਚ ਉੱਗ ਆਏ ਬੂਟੇ ਭੰਗ ਦੇ .... !
ਸੰਗਤੇ ਨੀ ਸੰਗਤੇ !!

ਸਿੱਧੂ ਦਮਦਮੀ
---------------------------
(( ਪੁਸਤਕ- ਲੜੀ ' ਸਾਹਿਤਕ ਸੰਖ ' ਦੇ ਜਨਵਰੀ- ਅਗਸਤ,2014 ਅੰਕ
ਵਿੱਚੋਂ ਧੰਨਵਾਦ ਸਹਿਤ ))
27 Nov 2014

Reply