Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਦੇਸ਼ ਦਾ ਕਿਰਸਾਨ.... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 4 << Prev     1  2  3  4  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਮੇਰੇ ਦੇਸ਼ ਦਾ ਕਿਰਸਾਨ....


ਉੰਝ ਭਾਂਵੇ ਸਾਰੇ ਦੇਸ਼ ਦਾ ਅੰਨਦਾਤਾ ਤੂੰ ਕਹਾਵੇਂ
ਜਵਾਨੀ ਤੇਰੀ ਲੰਘ ਜਾਂਦੀ ਤਪਦੀਆਂ ਧੁੱਪਾਂ ਸਾਹਵੇਂ
ਵਰਤਾ ਕੇ ਅੰਨ ਸਾਰੇ ਦੇਸ਼ ਨੂੰ ਖੁਦ ਭੁੱਖਾ ਸੌਂ ਜਾਂਵੇ
ਪਵੇ ਭਾਂਵੇ ਕੱਖ ਵੀ ਨਾਂ ਪੱਲੇ ਪਰ ਰੱਬ ਵੱਲੋਂ ਨਜ਼ਰਾਂ ਨਾਂ ਫ਼ੇਰੀਆਂ
ਵਾਹ ਓ ਅੰਨਦਾਤਿਆ ਨਹੀਂ ਰੀਸਾਂ ਤੇਰੀਆਂ

ਪਹੁ ਫ਼ੁੱਟਣੇ ਤੋਂ ਪਹਿਲਾਂ ਤੂੰ ਖੇਤਾਂ ਨੂੰ ਤੁਰ ਜਾਵੇਂ
ਭੁੱਖਾਂ ਤੇਹਾ ਨੂੰ ਭੁਲਾ ਸਾਰਾ ਦਿਨ ਮਿੱਟੀ ਵਿੱਚ ਮਿੱਟੀ ਹੋਈ ਜਾਵੇਂ
ਪੈਣ ਭਾਂਵੇਂ ਕੁਦਰਤ ਦੀਆਂ ਮਾਰਾਂ ਪਰ ਕਦੇ ਦਿਨ ਨਾਂ ਡੁਲਾਵੇਂ
ਰੱਖੇਂ ਹਿੰਮਤਾਂ ਦਾ ਪੱਲਾ ਫ਼ੜਕੇ ,ਚਾਹੇ ਕਿੰਨੀਆਂ ਵਗਣ ਹਨੇਰੀਆਂ
ਵਾਹ ਓ ਅੰਨਦਾਤਿਆ ਨਹੀਂ ਰੀਸਾਂ ਤੇਰੀਆਂ

ਉਹ ਧਰਤੀ ਵੀ ਤੈਨੂੰ ਕਰੇ ਸਲਾਮਾਂ ਜਿੱਥੇ ਤੇਰਾ ਮੁੜਕਾ ਡੁੱਲੇ
ਹੱਡ ਭੰਨਵੀਂ ਮੇਹਨਤ ਕਰਕੇ ,ਰੱਖੇ ਘਰਾਂ ਦੇ ਤਪਦੇ ਚੁੱਲੇ
ਦਿਨ ਚੰਗੇ ਹੋਣ ਭਾਂਵੇ ਮਾੜੇ ,ਗੁਰੂ ਘਰ ਦਾ ਦਸਵੰਧ ਕਦੇ ਨਾਂ ਭੁੱਲੇਂ
ਜੀਵੇਂ ਸਾਦੀ ਜਿਹੀ ਜਿੰਦਗੀ ,ਛੱਡ ਜੱਗ ਦੀਆਂ ਘੁੰਮਣ-ਘੇਰੀਆਂ
ਵਾਹ ਓ ਅੰਨਦਾਤਿਆ ਨਹੀਂ ਰੀਸਾਂ ਤੇਰੀਆਂ

ਨੇਤਾ ਤਾਂ ਹਰ ਪੰਜੀਂ ਸਾਲੀਂ ਘਰ-ਘਰ ਫ਼ੇਰਾ ਪਾਉਂਦੇ ਨੇਂ
ਐਤਕੀਂ ਦੂਣਾਂ ਮੁੱਲ ਦਵਾਵਾਂਗੇ , ਬਥੇਰੇ ਪੋਚੇ ਲਾਉਂਦੇ ਨੇਂ
ਫਿਰ ਜਿੱਤਣ ਮਗਰੋਂ ਆਪਣਾਂ ਅਸਲੀ ਰੰਗ ਵਿਖਾਉਂਦੇ ਨੇਂ
ਚੁੱਪ-ਚਾਪ ਸਹੀ ਜਾਵੇਂ ਸਰਕਾਰਾਂ ਦੀਆਂ ਇਹ ਹੇਰਾ-ਫ਼ੇਰੀਆਂ
ਵਾਹ ਓ ਅੰਨਦਾਤਿਆ ਨਹੀਂ ਰੀਸਾਂ ਤੇਰੀਆਂ

 

ਸ਼ਾਹਰੁਖ ਖਾਨ ਦੀ ਫ਼ਿਲਮ ਰਿਲੀਜ਼ ਦਾ ਰੌਲਾ ਤਾਂ ਵਿਦੇਸ਼ਾਂ ਤਾਂਈਂ ਪੈ ਜਾਂਦਾ
ਪਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮਸਲਾ ਤਾਂ ਵਿੱਚੇ ਹੀ ਰਹਿ ਜਾਂਦਾ
ਪਰ ਕਿਸਾਨ ਸਰਕਾਰਾਂ ਦੀਆਂ ਇਹ ਵਧੀਕੀਆਂ ਫ਼ਿਰ ਵੀ ਸਹਿ ਜਾਂਦਾ
ਉਦੋਂ ਰੱਬ ਵੀ ਹੁੰਦੈ ਹੈਰਾਨ , ਤੱਕ ਤੇਰੀਆਂ ਦਲੇਰੀਆਂ
ਵਾਹ ਓ ਅੰਨਦਾਤਿਆ ਨਹੀਂ ਰੀਸਾਂ ਤੇਰੀਆਂ

 

ਜਿੰਨਾਂ ਨੂੰ ਖੇਤੀਯੋਗ ਬਣਾਉਂਦੇ-ਬਣਾਉਂਦੇ ਡੁੱਲਿਆ ਖੂਨ ਪਸੀਨਾਂ
ਹੋਟਲ,ਮੌਲ ਬਣਾਉਂਣ ਲਈ ਸਰਕਾਰਾਂ ਅਕਵਾਇਰ ਕਰਾਉਣ ਓਹੀ ਜਮੀਨਾਂ
ਖੌਲ ਜਾਂਦਾ ਏ ਖੂਨ ਓਦੋਂ ਤੇ ਮੱਚ ਉੱਠਦਾ ਏ ਸੀਨਾਂ
ਇਹਨਾਂ ਤੋਂ ਕੋਈ ਅਨਜਾਣ ਨਹੀਂ ਇਹ ਗੱਲਾਂ ਸਭਦੇ ਜਿਕਰ ਚ੍ ਐ
" ਨਿਮਰ ਸਿਹਾਂ " ਅੱਜ ਦਾ ਅੰਨਦਾਤਾ ਹੀ ਅੰਨ ਦੇ ਫ਼ਿਕਰ ਚ੍ ਹੈ |

 

 

..........................ਨਿਮਰਬੀਰ ਸਿੰਘ......................

26 Jul 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਜਿਓੰਦਾ ਵਸਦਾ ਰਹਿ ਨਿਮਰ ਸਿਹਾਂ ,,,

26 Jul 2011

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 

ਬਹੁਤ ਹੀ ਲਾਜਵਾਬ ਲਿਖਿਆ ਨਿਮਰ...ਬਹੁਤ ਵਧੀਆ ਢੰਗ ਨਾਲ ਬਿਆਨ ਕੀਤੀ ਹੈ ਅੰਨਦਾਤੇ ਦੀ ਅਸਲੀ ਹਾਲਤ...ਜੋ ਕਿ ਹਮੇਸ਼ਾ ਪਿਆਰ-ਮੁਹੱਬਤ ਤੇ ਖੜਕੇ-ਦੜਕੇ ਵਾਲੇ ਗੀਤਾਂ ਥੱਲੇ ਦੱਬੀ ਰਹਿ ਜਾਂਦੀ ਹੈ...ਅਖੀਰਲੀਆਂ ਸਤਰਾਂ ਬਹੁਤ ਕਮਾਲ ਹਨ ਤੇ ਸਾਨੂੰ ਝੰਜੋੜਦੀਆਂ ਨੇਂ ਕਿ ਅਸੀਂ ਇਹ ਧੱਕਾ ਕਿਉਂ ਸਹਿ ਰਹੇ ਹਾਂ..

ਸੱਚ ਆਖਿਆ ਕਿ ਅੱਜ ਦਾ ਅੰਨਦਾਤਾ ਖੁਦ ਅੰਨ ਦੇ ਫ਼ਿਕਰ ਚ ਹੈ..ਹਾੜੀ-ਸਾਉਣੀ ਵੱਢ-ਵੇਚ-ਵੱਟ ਕਿ ਦੋ ਡੰਗਾਂ ਦੇ ਖਾਣ ਜੋਗੇ ਦਾਣੇ ਵੀ ਮਸਾ ਹੀ ਬਚਦੇ ਆ...ਸਰਕਾਰ ਪਤਾ ਨਹੀਂ ਕੇਹੜੀ ਤਰੱਕੀ ਦੀਆਂ ਦੁਹਾਈਆਂ ਦਿੰਦੀ ਹੈ................

ਤੁਹਾਡੀ ਰਚਨਾਂ ਇੱਕ ਬਹੁਤ ਹੀ ਵਧੀਆ ਕੋਸ਼ਿਸ਼ ਹੈ ਕਿਸਾਨਾਂ ਦੇ ਦੁੱਖ-ਦਰਦ ਨੂੰ ਬਿਆਨ ਕਰਨ ਦੀ ਤੇ ਲੋਕਾਂ ਨੂੰ ਜਗਾਉਣ ਦੀ.....ਲਿਖਦੇ ਰਹੋ |

26 Jul 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਹ ਜੀ ਵਾਹ .....ਬਹੁਤ ਹੀ ਵਧੀਆ ਨਿਮਰ .......ਦਸ਼ਾ, ਦਿਸ਼ਾ ਤੇ ਦੋਸ਼ੀ ---ਕਿਸਾਨ ਦੀ ਦਸ਼ਾ ਤੇ ਸਿਸਟਮ ਦੀ ਦਿਸ਼ਾ ਦੇ ਮੁਲਾਂਕਣ 'ਚ ਮੈਂ ਸਮਝਦਾ ਹਾਂ, ਸਿਸਟਮ ਦੋਸ਼ੀ ਨਜਰ ਆ ਰਿਹਾ ਏ .....
ਬਹੁਤ ਸੋਹਣੀ ਕਿਰਤ ਏ ਤੁਹਾਡੀ ...... ਕਿਸਾਨ ਦੀ ਹਾਲਤ 'ਤੇ ਫਿਕਰ ਕਰਨਾ ਬਣਦਾ ਵੀ ਆ ..........ਸਜਦਾ ਹੈ ਤੁਹਾਡੀ  ਸੋਚ ਤੇ ਕਲਮ ਨੂੰ .......ਇਸੇ ਤਰ੍ਹਾ ਲਿਖਦੇ ਰਹੋ .....ਖੁਸ਼ ਰਹੋ 

ਵਾਹ ਜੀ ਵਾਹ .....ਬਹੁਤ ਹੀ ਵਧੀਆ ਨਿਮਰ .......ਦਸ਼ਾ, ਦਿਸ਼ਾ ਤੇ ਦੋਸ਼ੀ ---ਕਿਸਾਨ ਦੀ ਦਸ਼ਾ ਤੇ ਸਿਸਟਮ ਦੀ ਦਿਸ਼ਾ ਦੇ ਮੁਲਾਂਕਣ 'ਚ ਮੈਂ ਸਮਝਦਾ ਹਾਂ, ਸਿਸਟਮ ਦੋਸ਼ੀ ਨਜਰ ਆ ਰਿਹਾ ਏ .....

 

ਬਹੁਤ ਸੋਹਣੀ ਕਿਰਤ ਏ ਤੁਹਾਡੀ ...... ਕਿਸਾਨ ਦੀ ਹਾਲਤ 'ਤੇ ਫਿਕਰ ਕਰਨਾ ਬਣਦਾ ਵੀ ਆ ..........ਸਜਦਾ ਹੈ ਤੁਹਾਡੀ  ਸੋਚ ਤੇ ਕਲਮ ਨੂੰ .......ਇਸੇ ਤਰ੍ਹਾ ਲਿਖਦੇ ਰਹੋ .....ਖੁਸ਼ ਰਹੋ 

 

26 Jul 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

God bless you Nimar...


bahut he vadhia likheya hai... kaaml kar ditti... ik dukhant nun enne bhavik shabdan vich likheya hai ki.... no words....


thanks a lot !!!

26 Jul 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

WAH BAI NIMAR ....


KI KHAN TERI ES LIKHAT BARE..... SAB SHABAD CHHOTE NE G..


JEEEO BABEO


26 Jul 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

 

ਮੈਂ ਓਸ ਦੇਸ਼ ਦਾ ਬਾਸ਼ਿੰਦਾ ਹਾਂ ,
ਕਿ ਜਿਥੇ ਭੁਖ ਤੇ ਰੋਟੀ ਵਿਚਲਾ,
ਫਾਸਲਾ ਬੁਹਤ ਹੈ...!
ਕਿ ਜਿਥੇ ਦਾ ਕਾਮਾ ਅੱਜ ਵੀ,
ਚੜ ਰਹੇ ਬੁਖਾਰ ਨੂੰ ,
ਕਹੀ ਦੇ ਬਾਹੇ ਤੇ ਆਪਣੀ, 
ਪੈ ਰਹੀ ਢਿੱਲੀ ਪਕੜ ਨਾਲ ਮਿਣਦਾ ਹੈ ...!
ਕਿ ਜਿਥੇ ਕੁਰਕੀ ਕਰਨ ਆਏ,
ਸਰਕਾਰੀ ਅਧਿਕਾਰੀਆਂ ਨੂੰ ,
ਕਰਜਈ ਜੱਟ,
ਸੜ ਮਾਰ ਜਾਨ ਦੀ ਧਮਕੀ ਤੋ ਬਿਨਾਂ, 
ਕੁਝ ਵੀ ਨੀ ਦੇ ਸਕਦਾ...!

ਮੈਂ ਓਸ ਦੇਸ਼ ਦਾ ਬਾਸ਼ਿੰਦਾ ਹਾਂ ,

ਕਿ ਜਿਥੇ ਭੁਖ ਤੇ ਰੋਟੀ ਵਿਚਲਾ,

ਫਾਸਲਾ ਬੁਹਤ ਹੈ...!

 

ਕਿ ਜਿਥੇ ਦਾ ਕਾਮਾ ਅੱਜ ਵੀ,

ਚੜ ਰਹੇ ਬੁਖਾਰ ਨੂੰ ,

ਕਹੀ ਦੇ ਬਾਹੇ ਤੇ ਆਪਣੀ, 

ਪੈ ਰਹੀ ਢਿੱਲੀ ਪਕੜ ਨਾਲ ਮਿਣਦਾ ਹੈ ...!

 

 

ਕਿ ਜਿਥੇ ਕੁਰਕੀ ਕਰਨ ਆਏ,

ਸਰਕਾਰੀ ਅਧਿਕਾਰੀਆਂ ਨੂੰ ,

ਕਰਜਈ ਜੱਟ,

ਸੜ ਮਾਰ ਜਾਨ ਦੀ ਧਮਕੀ ਤੋ ਬਿਨਾਂ, 

ਕੁਝ ਵੀ ਨੀ ਦੇ ਸਕਦਾ...!

 

26 Jul 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਨਿਮਰਬੀਰ ਜੀ........ਅੱਜ-ਕੱਲ੍ਹ ਹਰ ਕੋਈ ਕਹ ਦਿੰਦਾ ਹੈ..."ਮੈਂ ਮਾਂ ਬੋਲੀ ਦਾ ਸਚਾ ਸੇਵਾਦਾਰ ਹਾਂ"  ਚਾਹੇ ਕੋਈ ਅਖੌਤੀ ਕਲਾਕਾਰ ਹੋਵੇ, ਗੀਤਕਾਰ ਹੋਵੇ, ਯਾ ਫਿਰ ਰਾਈਟਰ ਹੋਵੇ, ਗੱਲਾਂ ਭਾਵੇ ਲਖ ਕਰੀ ਜਾਨ ਪਰ ਓਹਨਾ ਦੇ ਬੋਲਾਂ ਵਿਚ ਕੁੜੀਆਂ, ਬੰਦੂਕਾਂ, ਚੰਡੀਗੜ੍ਹ ਦੇ ਨਜ਼ਾਰੇ 'ਤੇ ਨੰਗੇਜ ਤੋਂ ਬਿਨਾ ਕੁਝ ਨਹੀ ਮਿਲਦਾ...


ਪਰ ਤੁਸੀਂ ਜੋ ਅੰਨਦਾਤੇ ਦੀ ਦੁਰਦਸ਼ਾ ਬੜੇ ਹੀ ਖੂਬਸੂਰਤ ਲਫਜਾਂ ਬਿਆਨ ਕੀਤੀ ਹੈ, ਇਹ ਹੈ ਅਸਲ  ਮਾਂ ਬੋਲੀ ਦੀ ਸੇਵਾ.......


ਮੇਰਾ ਲਖ-ਲਖ ਵਾਰ ਸਿਰ ਝੁਕਾ ਕੇ ਪ੍ਰਣਾਮ ਤੁਹਾਡੀ ਕਲਮ ਨੂੰ.......ਜੀਂਦੇ ਵਸਦੇ ਰਹੋ ਜੀ

26 Jul 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਅੱਜ ਦੇ ਦੁਖਾਂਤ ਨੂੰ ਸੋਹਨਾ ਕਲਮਬੱਧ ਕੀਤਾ ਹੈ......

 

ਦਾਦ ਕਬੂਲ ਕਰੋ....

27 Jul 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

Good Job.

27 Jul 2011

Showing page 1 of 4 << Prev     1  2  3  4  Next >>   Last >> 
Reply