Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਰਤ ਸੱਭਿਆਚਾਰ ਦਾ ਮਹਾਤਮ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਿਰਤ ਸੱਭਿਆਚਾਰ ਦਾ ਮਹਾਤਮ


ਕੁਝ ਦਿਨ ਪਹਿਲਾਂ ਮੈਂ ਸਵੇਰੇ ਅੱਠ ਕੁ ਵਜੇ ਸਕੂਟਰ ’ਤੇ ਆਪਣੇ ਦੋਸਤ ਦੇ ਘਰ ਜਾ ਰਿਹਾ ਸਾਂ। ਮੈਂ ਇੱਕ ਰੇਹੜੀ ਵਾਲਾ ਵੇਖਿਆ ਜੋ ਪਲਾਸਟਿਕ ਦੇ ਲਿਫ਼ਾਫ਼ੇ ਇੱਥ ਵੱਡੇ ਸਾਰੇ ਬੋਰੇ ਵਿੱਚ ਪਾ ਰਿਹਾ ਸੀ। ਮੈਂ ਰੁਕ ਗਿਆ ਅਤੇ ਉਸ ਤੋਂ ਪੁੱਛਿਆ,‘‘ਐਨੇ ਲਿਫ਼ਾਫ਼ੇ ਤੁਸੀਂ ਇਕੱਲਿਆਂ ਹੀ ਇਕੱਠੇ ਕੀਤੇ ਹਨ ਕਿ ਕੋਈ ਹੋਰ ਵੀ ਨਾਲ ਹੈ?’’ ਉਸ ਨੇ ਕਿਹਾ,‘‘ ਜੀ, ਮੈਂ ਇਕੱਲਿਆਂ ਹੀ ਇਕੱਠੇ ਕੀਤੇ ਹਨ।’’ ਮੇਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਹ ਬਹਾਦਰਗੜ੍ਹ ਰਹਿੰਦਾ ਹੈ ਜੋ ਇੱਥੋਂ ਦੋ ਮੀਲ ਦੂਰ ਹੈ। ਉਹ ਸਵੇਰੇ ਤਿੰਨ ਕੁ ਵਜੇ ਆ ਗਿਆ ਸੀ। ਜਿੱਥੋਂ ਉਸ ਨੇ ਲਿਫ਼ਾਫ਼ੇ ਚੁੱਕੇ ਸਨ, ਉੱਥੇ ਇੱਕ ਦਿਨ ਪਹਿਲਾਂ ਸਬਜ਼ੀ ਮੰਡੀ ਲੱਗੀ ਸੀ। ਇਸ ਲਈ ਸਾਰੇ ਲਿਫ਼ਾਫ਼ੇ ਉੱਥੋਂ ਹੀ ਮਿਲ ਗਏ। ਮੈਂ ਪੁੱਛਿਆ ਕਿ ਤੁਸੀਂ ਐਨੀ ਛੇਤੀ ਕਿਉਂ ਆ ਗਏ ਸੀ; ਦਿਨ ਚੜ੍ਹੇ ਕਿਉਂ ਨਹੀਂ? ਤਾਂ ਉਸ ਨੇ ਜੁਆਬ ਦਿੱਤਾ ਕਿ ਜੇ ਮੈਂ ਸੱਤ ਵਜੇ ਆਉਂਦਾ ਤਾਂ ਇੱਥੇ ਘੱਟੋ-ਘੱਟ ਚਾਰ ਰੇਹੜੀ ਵਾਲੇ ਆਏ ਹੋਣੇ ਸਨ। ਮੈਂ ਤਾਂ ਸੱਤ ਵਜੇ ਤਕ ਕੰਮ ਖ਼ਤਮ ਕਰ ਲਿਆ ਹੈ। ਸੱਤ ਵਜੇ ਕੁਝ ਬੰਦੇ ਆਏ ਵੀ ਸਨ ਪਰ ਮੈਨੂੰ ਅਤੇ ਲਿਫ਼ਾਫ਼ਿਆਂ ਦੇ ਢੇਰ ਨੂੰ ਦੇਖ ਕੇ ਮੁੜ ਗਏ। ਮੈਂ ਉਸ ਦੀ ਹਿੰਮਤ ਅਤੇ ਮਿਹਨਤ ਦੀ ਭਰਪੂਰ ਦਾਦ ਦਿੱਤੀ। ਉਸ ਵਿਅਕਤੀ ਦੇ ਚਿਹਰੇ ’ਤੇ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਸੀ ਝਲਕਦਾ। ਉਹ ਮੇਰੇ ਨਾਲ ਬਹੁਤ ਹੀ ਸਹਿਜ ਨਾਲ ਗੱਲਾਂ ਕਰ ਰਿਹਾ ਸੀ ਤੇ ਨਾਲੋ-ਨਾਲ ਕੰਮ ਵੀ ਕਰੀ ਜਾ ਰਿਹਾ ਸੀ।
ਮੈਂ ਪੁੱਛਿਆ,‘‘ ਤੁਸੀਂ ਇਹ ਲਿਫ਼ਾਫ਼ੇ ਕਿੱਥੇ ਲਿਜਾਕੇ ਵੇਚੋਗੇ?’’ ਉਸ ਨੇ ਕਿਹਾ,‘‘ਇੱਥੋਂ ਲਗਪਗ ਛੇ ਕਿਲੋਮੀਟਰ ਦੂਰ ਸਟੋਰ ਹੈ, ਉੱਥੇ ਤੁਲਾਈ ਕਰਵਾਉਣੀ ਹੈ।’’ ਸਪਸ਼ਟ ਹੈ ਕਿ ਦੋ ਕਿਲੋਮੀਟਰ ਘਰੋਂ ਆਉਣ ਅਤੇ ਛੇ ਕਿਲੋਮੀਟਰ ਅੱਗੇ ਜਾ ਕੇ ਲਿਫ਼ਾਫ਼ੇ ਵੇਚਣ ਲਈ ਉਸ ਨੇ ਅੱਠ ਕਿਲੋਮੀਟਰ ਰੇਹੜੀ ਦਾ ਸਫ਼ਰ ਕਰਨਾ ਸੀ। ਐਨਾ ਹੀ ਸਫ਼ਰ ਉਸ ਨੇ ਘਰ ਵਾਪਸ ਜਾਣ ਲਈ ਕਰਨਾ ਸੀ। ‘‘ਇਸ ਮਾਲ ਦੇ ਕਿੰਨੇ ਕੁ ਪੈਸੇ ਮਿਲ ਜਾਣਗੇ?’’ ਮੈਂ ਪੁੱਛਿਆ। ਉਸ ਦਾ ਜੁਆਬ ਸੀ,‘‘ਲਗਪਗ ਤਿੰਨ ਸੌ ਰੁਪਏ।’’ ਮੈਂ ਕਿਹਾ ਕਿ ਇਸ ਤਰ੍ਹਾਂ ਤਾਂ ਮਹੀਨੇ ਦਾ ਨੌਂ ਹਜ਼ਾਰ ਰੁਪਿਆ ਕਮਾ ਲੈਂਦੇ ਹੋਵੋਗੇ ਤਾਂ ਉਸ ਨੇ ਕਿਹਾ ਕਿ ਨਹੀਂ, ਸਾਹਬ, ਮੀਂਹ-ਕਣੀ, ਹੜਤਾਲ, ਬੀਮਾਰੀ ਜਾਂ ਕਿਸੇ ਪਰਿਵਾਰਕ ਜ਼ਿੰਮੇਵਾਰੀ ਕਰਕੇ ਕੰਮ ਨਹੀਂ ਵੀ ਹੁੰਦਾ। ਕਈ ਵਾਰ ਸਾਰਾ ਦਿਨ ਲਾ ਕੇ ਵੀ ਸੌ ਰੁਪਏ ਹੀ ਬਣਦੇ ਹਨ। ਕਿੰਨੇ ਹੀ ਲੋਕ ਨੇ ਜਿਹੜੇ ਇਸ ਕਿੱਤੇ ’ਤੇ ਨਿਰਭਰ ਕਰਦੇ ਹਨ। ਇਹ ਸਮਝ ਲਵੋ ਕਿ ਮਹੀਨੇ ਦੇ ਛੇ ਕੁ ਹਜ਼ਾਰ ਰੁਪਏ ਬਣ ਜਾਂਦੇ ਹਨ। ਉਸ ਨੇ ਦੱਸਿਆ ਕਿ ਉਹ ਘਰ ਦੇ ਛੇ ਜੀਅ ਹਨ- ਪਤੀ, ਪਤਨੀ ਅਤੇ ਤਿੰਨ ਬੱਚੇ। ਬੱਚੇ ਅਜੇ ਪੜ੍ਹਦੇ ਹਨ। ਵੱਡਾ ਬੇਟਾ ਕਦੇ-ਕਦੇ ਉਸ ਨਾਲ ਕੰਮ ’ਤੇ ਆਉਂਦਾ ਹੈ। ਮੇਰੇ ਪੁੱਛਣ ’ਤੇ ਕਿ  ਉਸ ਦੀ ਪਤਨੀ ਵੀ ਕੋਈ ਕੰਮ ਕਰਦੀ  ਹੈ ਤਾਂ ਉਸ ਨੇ ‘ਨਾਂਹ’ ਵਿੱਚ ਜੁਆਬ ਦਿੱਤਾ। ਉਸ ਅਨੁਸਾਰ ਉਹ ਉੱਚ ਜਾਤੀ ਦੇ ਹਨ; ਜਿਸ ਕਾਰਨ ਉਨ੍ਹਾਂ ਦੀਆਂ ਔਰਤਾਂ ਲੋਕਾਂ ਦੇ ਘਰ ਸਫ਼ਾਈ ਜਾਂ ਭਾਂਡੇ ਮਾਂਜਣ ਦਾ ਕੰਮ ਨਹੀਂ ਕਰਦੀਆਂ। ਉਨ੍ਹਾਂ ਦਾ ਪਰਿਵਾਰ ਉੱਤਰ ਪ੍ਰਦੇਸ਼ ਤੋਂ ਆਇਆ ਹੋਇਆ ਹੈ ਅਤੇ ਕਿਸੇ ਖਾਲੀ  ਕੋਠੀ ਦੀ ਰਾਖੀ ਕਰ ਰਿਹਾ ਹੈ। ਡੇਢ ਕਰੋੜ ਦੀ ਕੋਠੀ ਦੇ ਮਾਲਕ ਆਪਣੇ ਬੇਟੇ ਕੋਲ ਪਰਦੇਸ ’ਚ ਰਹਿੰਦੇ ਹਨ ਅਤੇ ਹਰ ਸਾਲ ਦੋ-ਤਿੰਨ ਮਹੀਨੇ ਲਈ ਹੀ ਆਉਂਦੇ ਹਨ। ਇਸ ਤਰ੍ਹਾਂ ਇਸ ਪਰਿਵਾਰ ਨੂੰ ਮਕਾਨ ਦਾ ਕੋਈ ਕਿਰਾਇਆ ਨਹੀਂ ਦੇਣਾ ਪੈਂਦਾ।
ਮੈਂ ਕਿਹਾ ਕਿ ਤੁਹਾਡੀ ਮਹੀਨੇ ਦੇ ਕਮਾਈ ਸਿਰਫ਼ ਛੇ ਹਜ਼ਾਰ ਰੁਪਏ ਹੈ ਅਤੇ ਤੁਸੀਂ ਪੰਜ ਜੀਅ ਹੋ ਖਾਣ ਵਾਲੇ। ਕੰਮ ਕਰਨ ਵਾਲੇ ਤੁਸੀਂ ਇਕੱਲੇ ਹੀ ਹੋ, ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਵੀ ਹੋਵੇਗਾ, ਫਿਰ ਗੁਜ਼ਾਰਾ ਕਿਵੇਂ ਚੱਲਦਾ ਹੈ? ਉਸ ਵਿਅਕਤੀ ਨੇ ਦੋਵੇਂ ਹੱਥ ਉਪਰ ਕਰਦਿਆਂ ਕਿਹਾ,‘‘ਭਗਵਾਨ ਕੀ ਕ੍ਰਿਪਾ ਹੈ, ਸ਼ੁਕਰ ਹੈ ਉਸ ਕਾ, ਬਸ ਸਭ ਠੀਕ ਹੈ।’’ ਉਸ ਦੇ ਚਿਹਰੇ ’ਤੇ ਕੋਈ ਉਦਾਸੀ ਨਹੀਂ ਸੀ। ਉਹ ਕਹਿਣ ਲੱਗਿਆ,‘‘ਵੇਖੋ ਸਰਦਾਰ ਜੀ ਸਾਡੇ ਨਾਲ ਆਏ ਲੋਕ ਤਾਂ ਝੁੱਗੀਆਂ ਵਿੱਚ ਰਹਿੰਦੇ ਹਨ। ਸਾਨੂੰ ਤਾਂ ਉਸ ਭਗਵਾਨ ਨੇ ਰਹਿਣ ਲਈ ਕੋਠੀ ਦਿੱਤੀ ਹੋਈ ਹੈ। ਹੋਰ ਕੀ ਮੰਗੀਏ?’’
ਮੈਂ ਉਸ ਦੀ ਸੰਤੁਸ਼ਟਤਾ ’ਤੇ ਹੈਰਾਨ ਸਾਂ। ਇਹ ਉਸ ਦੇ ਭਗਵਾਨ ਦੀ ਹੋਂਦ ਵਿੱਚ ਵਿਸ਼ਵਾਸ ਕਾਰਨ ਹੀ ਹੋਵੇਗੀ। ਕੀ ਉਸ ਨੇ ਕਦੇ ਇਹ ਨਹੀਂ ਸੋਚਿਆ ਕਿ ਅਮੀਰ ਹੋਰ ਅਮੀਰ ਹੋਈ ਜਾਂਦੇ ਹਨ ਅਤੇ ਗ਼ਰੀਬ ਹੋਰ ਗ਼ਰੀਬ! ਜਿਹੜੇ ਲੋਕ ਹੱਥੀਂ ਡੱਕਾ ਦੂਹਰਾ ਨਹੀਂ ਕਰਦੇ, ਉਹ ਕਾਰਾਂ-ਕੋਠੀਆਂ ਦੇ ਮਾਲਕ ਹਨ ਤੇ ਜਿਹੜੇ ਸਾਰਾ ਦਿਨ ਮੀਂਹ, ਹਨੇਰੀ ਤੇ ਧੁੱਪ ’ਚ ਮੁਸ਼ੱਕਤ ਕਰਦੇ ਹਨ, ਉਹ ਝੌਂਪੜੀਆਂ ਵਿੱਚ ਰਹਿੰਦੇ ਹਨ। ਕੀ ਉਨ੍ਹਾਂ ਦਾ ਰੱਬ ਕੋਈ ਹੋਰ ਹੈ ਜਾਂ ਇੱਕ ਹੀ ਰੱਬ ਇਹ ਪਾੜਾ ਵਧਾ ਰਿਹਾ ਹੈ? ਮੈਂ ਖੜ੍ਹਾ ਸੋਚਾਂ ਵਿੱਚ ਡੁੱਬਿਆ ਹੋਇਆ ਸਾਂ ਪਰ ਉਹ ਆਪਣਾ ਕੰਮ ਕਰੀ ਜਾ ਰਿਹਾ ਸੀ। ਮੈਂ ਹੋਰ ਕੁਝ ਪੁੱਛਣ ਦੀ ਹਿੰਮਤ ਨਾ ਕਰ ਸਕਿਆ।
ਮੈਂ ਆਪਣੀ ਜੇਬ ਵਿੱਚੋਂ ਉਸ ਨੂੰ ਵੀਹ ਰੁਪਏ ਦਿੰਦਿਆਂ ਕਿਹਾ,‘‘ਅੱਜ ਮੇਰੇ ਵੱਲੋਂ ਆਪਣੇ ਬੱਚਿਆਂ ਲਈ ਕੁਝ ਲੈ ਜਾਣਾ, ਉਹ ਖ਼ੁਸ਼ ਹੋ ਜਾਣਗੇ। ਕਹਿਣਾ ਤੁਹਾਡੇ ਇੱਕ ਅੰਕਲ ਨੇ ਭੇਜਿਆ ਹੈ।’’ ‘‘ਨਹੀਂ, ਸਾਹਿਬ, ਹਮ ਬਿਨਾਂ ਕਾਮ ਕਿਸੀ ਸੇ ਪੈਸੇ ਨਹੀਂ ਲੇਤੇ,’’ ਉਸ ਨੇ ਕਿਹਾ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ? ਮੇਰੀਆਂ ਅੱਖਾਂ ਭਰ ਆਈਆਂ ਸਨ। ਮੈਂ ਪੈਸੇ ਆਪਣੀ ਜੇਬ ਵਿੱਚ ਪਾ ਲਏ ਅਤੇ ਵਾਪਸ ਚਲਾ ਗਿਆ। ਪੰਜਾਬ ਦੇ ਨੌਜਵਾਨੋਂ ਇਨ੍ਹਾਂ ਕਿਰਤੀਆਂ ਤੋਂ ਕੁਝ ਤਾਂ ਸਿੱਖੋ।

ਦਲੀਪ ਸਿੰਘ ਉੱਪਲ * ਸੰਪਰਕ: 98550-68248

16 Sep 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ ਇਕ ਸੁੰਦਰ ਲੇਖ ਸਾਂਝਾ ਕਰਨ ਲਈ ਧੰਨਵਾਦ |
ਗੁਰੂ ਨਾਨਕ ਦੇਵ ਜੀ ਨੇਂ ਸਾਨੂੰ ਕੜਾਹ ਪ੍ਰਸ਼ਾਦ ਦੇ ਨਾਲ ਇਕ ਹੋਰ ਚੀਜ਼ ਵੀ ਬਖਸ਼ੀ ਸੀ, ਉਹ ਹੈ ਬਹੁਮੁੱਲਾ ਸਬਕ : "ਕਿਰਤ ਕਰੋ, ਵੰਡ ਛੱਕੋ" ਅਤੇ "ਬਿਨ ਸੰਤੋਖ ਨਹੀਂ ਕੋਈ ਰਾਜੈ" |    
ਸਾਡੀ ਅਜੋਕੀ ਜਵਾਨ ਪੀੜ੍ਹੀ ਨੇਂ "ਕਦੇ ਕਿਸੇ ਸਿੱਖ ਨੂੰ ਮੰਗਦਿਆਂ ਵੇਖਿਆ ਹੈ ?" -  ਮਾਣ ਦੀ ਗੱਲ ਹੈ ਨਾ ?  ਪਰ ਇਹ ਕਿਵੇਂ ਹੋਇਆ ? 
ਇਹ ਬਾਬੇ ਨਾਨਕ ਦੀ ਸਿੱਖਿਆ ਤੇ ਅਮਲ ਕਰਨ ਦਾ ਨਤੀਜਾ ਸੀ | ਲੋਕਾਂ ਨੂੰ ਖੂਨ ਪਸੀਨੇ ਦੀ ਕਮਾਈ ਨਾਲ ਸੰਤੋਖ ਆਉਣਾ ਉਹਨਾਂ ਦੇ ਜੀਵਨ ਦਾ ਰਾਹ ਬਣ ਗਿਆ |
ਇਸ ਆਰਟੀਕਲ 'ਚ ਬੜੇ ਸੁਚੱਜੇ ਢੰਗ ਨਾਲ ਇਸੇ ਥੀਓਰੀ ਦੀ ਏਪ੍ਲੀਕੇਸ਼ਨ ਦਾ ਵਰਨਣ ਹੈ |      
 
    

ਬਿੱਟੂ ਬਾਈ ਜੀ ਇਕ ਸੁੰਦਰ ਲੇਖ ਸਾਂਝਾ ਕਰਨ ਲਈ ਧੰਨਵਾਦ |

 

ਗੁਰੂ ਨਾਨਕ ਦੇਵ ਜੀ ਨੇਂ ਸਾਨੂੰ ਕੜਾਹ ਪ੍ਰਸ਼ਾਦ ਦੇ ਨਾਲ ਇਕ ਹੋਰ ਚੀਜ਼ ਵੀ ਬਖਸ਼ੀ ਸੀ, ਉਹ ਹੈ ਬਹੁਮੁੱਲਾ ਸਬਕ : "ਕਿਰਤ ਕਰੋ, ਵੰਡ ਛੱਕੋ" ਅਤੇ "ਬਿਨ ਸੰਤੋਖ ਨਹੀਂ ਕੋਈ ਰਾਜੈ" |    

 

ਸਾਡੀ ਅਜੋਕੀ ਜਵਾਨ ਪੀੜ੍ਹੀ ਨੇਂ "ਕਦੇ ਕਿਸੇ ਸਿੱਖ ਨੂੰ ਮੰਗਦਿਆਂ ਵੇਖਿਆ ਹੈ ?" -  ਮਾਣ ਦੀ ਗੱਲ ਹੈ ਨਾ ? ਪਰ ਇਹ ਕਿਵੇਂ ਹੋਇਆ ? 

ਇਹ ਬਾਬੇ ਨਾਨਕ ਦੀ ਸਿੱਖਿਆ ਤੇ ਅਮਲ ਕਰਨ ਦਾ ਨਤੀਜਾ ਸੀ | ਲੋਕਾਂ ਨੂੰ ਖੂਨ ਪਸੀਨੇ ਦੀ ਕਮਾਈ ਨਾਲ ਸੰਤੋਖ ਆਉਣਾ ਉਹਨਾਂ ਦੇ ਜੀਵਨ ਦਾ ਰਾਹ ਬਣ ਗਿਆ |

 

ਇਸ ਆਰਟੀਕਲ 'ਚ ਬੜੇ ਸੁਚੱਜੇ ਢੰਗ ਨਾਲ ਇਸੇ ਥੀਓਰੀ ਦੀ ਏਪ੍ਲੀਕੇਸ਼ਨ ਦਾ ਵਰਨਣ ਹੈ |      

 

 

 

17 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਬਹੁਤ ਖੂਬ ਸਰ ਜੀ ਸਾਚੀ ਗਲ ਆ ਨਾਮ ਜਪਣ ਨਾਲੋ ਪਹਲਾ ਕਿਰਤ ਕਰਨੀ ਚਾਹੀਦੀ ਆ ਬਹੁਤ ਖੂਬ ਰਚਨਾ

Share karan lai dhandwadGood Job

17 Sep 2013

Reply