Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਿਤਾਬਾਂ ਤੇ ਘਰ

ਕਿਤਾਬਾਂ ਬਿਨਾਂ ਘਰ
ਜਿਵੇਂ ਕਲਪਨਾ ਬਿਨ ਉਡਾਣ
ਜਿਵੇਂ ਯੁੱਧ ਬਿਨ ਨਸਲਾਂ
ਜਿਵੇਂ ਪੰਖੇਰੂਆਂ ਬਿਨ ਆਲ੍ਹਣੇ
ਘਰ ਦੇ ਭਾਵ-ਖੇਤਰ ’ਚੋਂ ਉੱਗਦੀਆਂ ਹਨ ਕਿਤਾਬਾਂ
ਕਿਤਾਬਾਂ ’ਚੋਂ ਘਰਾਂ ਲਈ ਊਰਜਿਤ ਹੁੰਦੇ ਸੁਪਨੇ ਤੇ ਸਵੇਰੇ
ਕਿਤਾਬਾਂ ਮਿਟਾਉਂਦੀਆਂ ਮਨ ਦੇ ਹਨੇਰੇ
ਕਿਤਾਬਾਂ ਅਨੁਭਵ ਦੀ ਜ਼ਰਖੇਜ਼ ਜ਼ਮੀਨ ਹੁੰਦੀਆਂ ਹਨ
ਕਿਤਾਬਾਂ ਅੱਖ ਨਾਲੋਂ ਵੀ ਮਹੀਨ ਹੁੰਦੀਆਂ ਹਨ
ਕਿਤਾਬਾਂ ’ਚ ਦਿਲਾਂ ਦਾ ਵਿਸ਼ਵਕੋਸ਼ ਹੁੰਦਾ ਹੈ
ਕਿਤਾਬਾਂ ’ਚ ਸੁਰਾਂ ਤੇ ਸਾਂਝਾਂ ਦਾ ਗਗਨ ਮੁਖਰੇ ਆਗੋਸ਼ ਹੁੰਦਾ ਹੈ
ਘਰ ਡਿਜ਼ਾਈਨ ਕਰਨ ਵੇਲੇ ਪਰ
ਘਰਸਾਜ਼ ਤੇ ਨਕਸ਼ਾਨਵੀਸ ਦੋਵੇਂ
ਪੂਜਾ ਲਈ ਤਾਂ ਲਾਜ਼ਮੀ ਡਿਜ਼ਾਈਨ ਕਰਦੇ ਹਨ ਪੂਜਾ ਕਮਰਾ
ਨੌਕਰਾਂ ਤੇ ਡਰਾਈਵਰਾਂ ਲਈ ਵੀ ਸਿਰਜਦੇ ਹਨ ਨਿੱਕੇ-ਨਿੱਕੇ ਰੈਣ ਬਸੇਰੇ
ਲੇਕਿਨ ਕਿਤਾਬਾਂ ਲਈ ਨਾ ਸੁਪਨੇ ਨਾ ਸਪੇਸ
ਕਿਤਾਬਾਂ ਜਾਣ ਕਿਹੜੇ ਦੇਸ਼
ਕਿਤਾਬਾਂ ਬਿਨਾਂ ਘਰ
ਘਰ ’ਚ ਜਿਵੇਂ ਮਾਂ ਨਹੀਂ
ਅੱਖਰਾਂ ਦੀ ਮਿੱਠੀ ਛਾਂ ਨਹੀਂ
ਘਰ ਸਿਰਫ਼ ਸਹੂਲਤਾਂ ਦੀਆਂ ਬਚਤ ਕਾਪੀਆਂ ਨਹੀਂ ਹੁੰਦੇ
ਨਾ ਹੁੰਦੇ ਹਨ ਅਭਿਮਾਨ ਦੀ ਵਾਰਸ਼ਿਕ ਆਮਦਨ ਦਾ ਵਿਆਜ
ਘਰ ਤਾਂ ਹੁੰਦੇ ਹਨ ਸੋਚਾਂ ਤੇ ਸੰਘਰਸ਼ਾਂ ਦਾ ਰਿਆਜ਼
ਘਰ ’ਚ ਭਿੰਨ-ਭਿੰਨ ਰੰਗਾਂ ਦੀ ਬਸੰਤ ਹੁੰਦੀ ਹੈ
ਘਰ ’ਚ ਪਤਝੜ ਦੀਆਂ ਉਦਾਸੀਆਂ ਦਾ ਰਾਗ ਹੁੰਦਾ ਹੈ
ਘਰ ਹੰਝੂਆਂ ਤੇ ਹਾਉਕਿਆਂ ਦਾ ਵੈਰਾਗ ਹੁੰਦਾ ਹੈ
ਘਰ ’ਚ ਧੜਕਦੇ ਹਨ ਬਾਲਾਂ ਦੇ ਬਸਤਿਆਂ  ’ਚੋਂ ਅੱਖਰ
ਘਰ ’ਚ ਰੋਹ ਤੇ ਮੋਹ ਦਾ ਕਾਵਿਕ ਅਹਿਸਾਸ ਹੁੰਦਾ ਹੈ
ਘਰ ’ਚ ਨਿੱਕੇ-ਨਿੱਕੇ ਯੁੱਗਾਂ ਦਾ ਨਿੱਕਾ ਜੇਹਾ ਇਤਿਹਾਸ ਹੁੰਦਾ ਹੈ
ਕਿਤਾਬਾਂ ਬਿਨਾਂ ਘਰ
ਘਰ ’ਚ ਜਿਵੇਂ ਮਾਂ ਨਹੀਂ
ਅੱਖਰਾਂ ਦੀ ਮਿੱਠੀ ਛਾਂ ਨਹੀਂ।

ਪ੍ਰੋ. ਕੁਲਵੰਤ ਔਜਲਾ

22 Jul 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਲਿਖਣ ਵਾਲੇ ਬਿਲਕੁਲ ਸਹੀ ਲਿਖਿਆ ਧੰਨਵਾਦ ਬਿੱਟੂ ਜੀ ਸਾਂਝਾ ਕਰਨ ਲਈ.........

22 Jul 2012

Reply