Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੋਈ ਉਸ ਨੂੰ ਦੱਸੇ; ਕਦੋਂ ਨਿਆਂ ਹੋਇਆ, ਕਦੋਂ ਅਨਿਆਂ! :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕੋਈ ਉਸ ਨੂੰ ਦੱਸੇ; ਕਦੋਂ ਨਿਆਂ ਹੋਇਆ, ਕਦੋਂ ਅਨਿਆਂ!

ਕਹਿੰਦੇ ਨੇ ਕਿ ਪੈਸਾ ਪਿਆਰ ਨਹੀਂ ਖਰੀਦ ਸਕਦਾ ਪਰੰਤੂ ਹਾਲ ’ਚ ਹੀ ਇਕ ਇਹੋ ਜਿਹੀ ਖ਼ਬਰ ਸਾਹਮਣੇ ਆਈ ਹੈ ਕਿ ਜੇਕਰ ਤੁਹਾਡੇ ਕੋਲ ਪੈਸਾ ਹੋਵੇ ਤਾਂ ਤੁਸੀਂ ਘੱਟੋ-ਘੱਟ ਨਿਆਂ ਤਾਂ ਹਾਸਲ ਕਰ ਸਕਦੇ ਹੋ, ਜਾਂ ਕਹਿ ਸਕਦੇ ਹੋ ਕਿ ਜੇਕਰ ਤੁਹਾਡੇ ਕੋਲ ਪੈਸਾ ਨਹੀਂ ਤਾਂ ਤੁਹਾਨੂੰ ਨਾ ਚਾਹੁੰਦੇ ਹੋਏ ਵੀ ਜ਼ਿੰਦਗੀ ਭਰ ਅਨਿਆਂ ਦਾ ਭਾਰ ਢੋਣਾ ਪਵੇਗਾ। ਅਖ਼ਬਾਰ ‘ਹਿੰਦੁਸਤਾਨ ਟਾਈਮਜ਼’ ਵਿਚ ਕਰਨ ਥਾਪਰ ਵੱਲੋਂ ਆਪਣੇ ਕਾਲਮ ਵਿਚ ਇਕ ਅਜਿਹੀ ਹੀ ਦਾਸਤਾਨ ਦਾ ਜ਼ਿਕਰ ਕੀਤਾ ਗਿਆ ਹੈ।
ਇਹ ਕਹਾਣੀ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਮਹਿਰੌਨੀ ਪਿੰਡ ਦੀ ਵਿਜੈ ਕੁਮਾਰੀ ਦੀ ਹੈ ਜੋ ਆਪਣੇ ਪਤੀ ਦੇ ਨਾਲ ਇਸ ਪਿੰਡ ਵਿਚ ਰਹਿੰਦੀ ਸੀ। ਉਸ ਉਤੇ ਆਪਣੇ ਗੁਆਂਢੀਆਂ ਦੇ ਬੱਚੇ ਦੀ ਹੱਤਿਆ ਕਰਨ ਦਾ ਦੋਸ਼ ਸੀ ਅਤੇ ਇਸ ਮਾਮਲੇ ’ਚ 1993 ਵਿਚ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ, ਜਿਸ ਵੇਲੇ ਉਸ ਨੂੰ ਸਜ਼ਾ ਸੁਣਾਈ ਗਈ ਉਦੋਂ ਉਹ 5 ਮਹੀਨਿਆਂ ਦੀ ਗਰਭਵਤੀ ਸੀ।

03 Jun 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਅਦਾਲਤ ਦੇ ਇਸ ਫੈਸਲੇ ਖ਼ਿਲਾਫ਼ ਉਸ ਨੇ ਅਲਾਹਾਬਾਦ ਹਾਈ ਕੋਰਟ ਵਿਚ ਅਪੀਲ ਪਾਈ ਅਤੇ ਜ਼ਮਾਨਤ ਮੰਗੀ ਜਿਸ ’ਤੇ 10 ਜਨਵਰੀ 1994 ਨੂੰ ਅਦਾਲਤ ਨੇ 10 ਹਜ਼ਾਰ ਰੁਪਏ ਦੇ ਮੁਚੱਲਕੇ ’ਤੇ ਉਸ ਨੂੰ ਜ਼ਮਾਨਤ ਦੇਣ ਦਾ ਹੁਕਮ ਦਿੱਤਾ।
ਬਦਕਿਸਮਤੀ ਨੂੰ ਵਿਜੈ ਕੁਮਾਰੀ ਦਾ ਪਤੀ ਏਨੀ ਰਕਮ ਦਾ ਪ੍ਰਬੰਧ ਨਾ ਕਰ ਸਕਿਆ। ਉਸ ਨੇ ਇਸ ਮਾਮਲੇ ਦੀ ਬਾਅਦ ’ਚ ਵੀ ਪੈਰਵੀ ਵੀ ਨਾ ਕੀਤੀ ਅਤੇ ਮੁੜ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਅਤੇ ਜੇਲ੍ਹ ਵਿਚ ਬੰਦ ਆਪਣੀ ਪਹਿਲੀ ਪਤਨੀ ਨੂੰ ਸਦਾ ਲਈ ਵਿਸਾਰ ਦਿੱਤਾ। ਵਿਜੈ ਕੁਮਾਰੀ ਨੇ ਆਪਣੇ ਜੀਵਨ ਦੇ ਅਗਲੇ 19 ਸਾਲ ਜੇਲ੍ਹ ਵਿਚ ਬਿਤਾਏ ਅਤੇ ਉਸ ਦੇ ਪਰਿਵਾਰ ਅਤੇ ਹੋਰ ਸਾਕ-ਸਬੰਧੀਆਂ ’ਚੋਂ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ।
ਹੁਣ ਉਸ ਦੀ ਜ਼ਿੰਦਗੀ ਦਾ ਇਕੋ-ਇਕ ਸਹਾਰਾ ਉਸ ਦਾ ਪੁੱਤਰ ਕਨੱ੍ਹਈਆ ਸੀ, ਜਿਸ ਨੂੰ ਉਸ ਨੇ ਜੇਲ੍ਹ ਵਿਚ ਜਨਮ ਦਿੱਤਾ ਸੀ। ਉਸ ਨੇ ਭਗਵਾਨ ਕ੍ਰਿਸ਼ਨ ਦੇ ਨਾਂ ਉਤੇ ਆਪਣੇ ਪੁੱਤਰ ਦਾ ਨਾਂ ਰੱਖਿਆ। ਜੇਲ੍ਹ ਵਿਚਲੇ ਡਾਕਟਰ ਦੀ ਸਲਾਹ ’ਤੇ ਉਸ ਨੇ ਇਹ ਨਾਂ ਰੱਖਿਆ। ਡਾਕਟਰ ਦਾ ਕਹਿਣਾ ਸੀ ਕਿ ਭਗਵਾਨ ਕ੍ਰਿਸ਼ਨ ਦਾ ਜਨਮ ਵੀ ਜੇਲ੍ਹ ਵਿਚ ਹੋਇਆ ਸੀ ਅਤੇ ਉਸ ਦੇ ਪੁੱਤਰ ਦਾ ਜਨਮ ਵੀ ਜੇਲ੍ਹ ਵਿਚ ਹੋਇਆ ਹੈ। ਪਹਿਲੇ ਚਾਰ ਸਾਲ ਤਾਂ ਉਸ ਨੂੰ ਕਨੱ੍ਹਈਆ ਨੂੰ ਜੇਲ੍ਹ ਵਿਚ ਆਪਣੇ ਕੋਲ ਰੱਖਣ ਦੀ ਆਗਿਆ ਦਿੱਤੀ ਗਈ ਪ੍ਰੰਤੂ ਉਸ ਤੋਂ ਬਾਅਦ ਉਸ ਨੂੰ ਵੱਖ-ਵੱਖ ਕੇਅਰ ਹੋਮਜ਼ ਵਿਚ ਰੱਖਿਆ ਗਿਆ ਜਿੱਥੇ ਵਿਜੈ ਕੁਮਾਰੀ ਉਸ ਨੂੰ ਹਰ ਹਫਤੇ ਮਿਲਣ ਜਾਂਦੀ।
ਪਿਛਲੇ ਸਾਲ ਕਨ੍ਹੱਈਆ 18 ਵਰ੍ਹਿਆਂ ਦਾ ਹੋ ਗਿਆ ਅਤੇ ਉਹ ਕੇਅਰ ਹੋਮ ਛੱਡ ਕੇ ਫੈਕਟਰੀ ਵਿਚ ਕੰਮ ਕਰਨ ਲੱਗਿਆ। ਕਈ-ਕਈ ਘੰਟੇ ਫੈਕਟਰੀ ’ਚ ਕੰਮ ਕਰਕੇ ਕਨ੍ਹੱਈਆ ਨੇ ਆਪਣੀ ਮਾਂ ਲਈ ਵਕੀਲ ਦਾ ਪ੍ਰਬੰਧ ਕਰਨ ਲਈ ਪੈਸੇ ਇਕੱਠੇ ਕੀਤੇ। ਉਸ ਨੇ ਆਪਣੀ ਮਾਂ ਲਈ ਅਰਵਿੰਦ ਕੁਮਾਰ ਸਿੰਘ ਨਾਂ ਦਾ ਵਕੀਲ ਕੀਤਾ ਜੋ ਉਸ ਮਾਂ ਦੀ ਜੇਲ੍ਹ ਵਿਚਲੀ ਇਕ ਸਾਥਣ ਦੀ ਜ਼ਮਾਨਤ ਕਰਵਾ ਚੁੱਕਾ ਸੀ। ਅਰਵਿੰਦ ਕੁਮਾਰ ਸਿੰਘ ਨੇ ਜਦੋਂ ਵਿਜੈ ਕੁਮਾਰੀ ਦੇ ਕੇਸ ਦਾ ਸਾਰਾ ਰਿਕਾਰਡ ਦੇਖਿਆ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਵਿਜੈ ਕੁਮਾਰੀ ਨੂੰ ਤਾਂ 1994 ਵਿਚ ਹੀ ਜ਼ਮਾਨਤ ਦਿੱਤੀ ਜਾ ਚੁੱਕੀ ਸੀ ਅਤੇ ਉਸ ਨੇ ਤਾਂ ਸਿਰਫ ਜ਼ਮਾਨਤ ਦੇ ਪੈਸੇ ਭਰਨੇ ਸਨ। ਇਹ ਮਾਮਲਾ ਹੁਣ ਸਾਹਮਣੇ ਆਉਣ ’ਤੇ ਅਦਾਲਤ ਇਸ ਗੱਲੋਂ ਹੈਰਾਨ ਸੀ ਕਿ ਇਕ ਔਰਤ ਨੂੰ ਕਿਵੇਂ 19 ਸਾਲ ਜੇਲ੍ਹ ਵਿਚ ਇਸ ਲਈ ਰੱਖਿਆ ਗਿਆ ਕਿ ਉਸ ਕੋਲ ਜਮਾਨਤ ਦੀ ਰਕਮ ਭਰਨ ਲਈ ਪੈਸੇ ਨਹੀਂ ਸਨ। ਅਦਾਲਤ ਨੇ ਉਸ ਨੂੰ 5 ਹਜ਼ਾਰ ਰੁਪਏ ਦੇ ਜ਼ਾਤੀ ਮੁਚੱਲਕੇ ’ਤੇ ਫੌਰੀ ਰਿਹਾਅ ਕਰਨ ਦੇ ਹੁਕਮ ਦਿੱਤੇ।
ਕਨ੍ਹੱਈਆ ਨੇ ਤੱਟ-ਫੱਟ ਜ਼ਮਾਨਤ ਦੀ ਰਕਮ ਭਰ ਕੇ ਆਪਣੀ ਮਾਂ ਨੂੰ ਜੇਲ੍ਹ ਤੋਂ ਆਜ਼ਾਦ ਕਰਵਾਇਆ। ਉਹ ਜਦੋਂ ਆਪਣੀ ਮਾਂ ਨੂੰ ਜੇਲ੍ਹ ਤੋਂ ਲੈਣ ਆਇਆ ਤਾਂ ਉਸ ਦੇ ਲਈ ਇਕ ਨਵੀਂ ਸਾੜ੍ਹੀ ਵੀ ਲੈ ਕੇ ਆਇਆ ਤਾਂ ਜੋ ਉਸ ਦੀ ਮਾਂ ਨਵੇਂ ਕੱਪੜਿਆਂ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੇ। ਇਸ ਸਾਰੀ ਕਹਾਣੀ ਦਾ ਦੁਖਾਂਤਕ ਪਹਿਲੂ ਇਹ ਹੈ ਕਿ ਵਿਜੈ ਕੁਮਾਰੀ, ਜਿਸ ਨੇ ਕਦੇ ਵੀ ਆਪਣੇ ਗੁਆਂਢੀ ਦੇ ਬੱਚੇ ਦੀ ਹੱਤਿਆ ਦਾ ਗੁਨਾਹ ਅਦਾਲਤ ਵਿਚ ਨਹੀਂ ਕਬੂਲਿਆ ਸੀ, ਨੂੰ ਹੁਣ ਲੱਗਦਾ ਹੈ ਕਿ ਇਸ ਦੇ ਪਿੱਛੇ ਉਸ ਦੇ ਪਤੀ ਦਾ ਹੱਥ ਸੀ, ਜਿਸ ਕਰਕੇ ਉਸ ਨੇ ਕਦੇ ਵੀ ਉਸ ਨੂੰ ਜੇਲ੍ਹ ’ਚੋਂ ਛੁਡਾਉਣ ਦਾ ਕੋਈ ਯਤਨ ਨਹੀਂ ਕੀਤਾ ਅਤੇ ਉਸ ਨੂੰ ਜੇਲ੍ਹ ਵਿਚ ਸੜਨ ਲਈ ਛੱਡ ਕੇ ਦੂਜਾ ਵਿਆਹ ਕਰਵਾ ਲਿਆ।
ਵਿਜੈ ਕੁਮਾਰੀ ਤੇ ਉਸ ਦੇ ਪੁੱਤਰ ਦੀ ਇਹ ਕਹਾਣੀ ਅਖ਼ਬਾਰਾਂ ਦੇ ਪਹਿਲੇ ਪੰਨਿਆਂ ’ਤੇ ਛਪਣੀ ਚਾਹੀਦੀ ਸੀ ਕਿਉਂਕਿ ਜਿੱਥੇ ਇਹ ਵਿਜੈ ਕੁਮਾਰੀ ਦੀ ਜ਼ਿੰਦਗੀ ਦੀ ਭਿਆਨਕ ਤ੍ਰਾਸਦੀ ਬਿਆਨਦੀ ਹੈ ਉਥੇ ਉਸ ਜਿਹੀਆਂ ਪਤਾ ਨਹੀਂ ਕਿੰਨੀਆਂ ਹੋਰ ਵਿਜੈ ਕੁਮਾਰੀਆਂ ਦੀ ਹੋਣੀ ’ਤੇ ਵੀ ਝਾਤ ਪੁਆਉਂਦੀ ਹੈ ਜੋ ਏਨੀਆਂ ਗਰੀਬ ਹਨ ਕਿ ਆਪਣੀ ਜ਼ਮਾਨਤ ਵੀ ਨਹੀਂ ਕਰਵਾ ਸਕਦੀਆਂ ਤੇ ਸਾਡਾ ਨਿਜ਼ਾਮ ਕਿੰਨੇ ਸੌਖਿਆਂ ਹੀ ਅਜਿਹੇ ਗਰੀਬਾਂ ਤੇ ਬੇਵੱਸਾਂ ਨੂੰ ਉਨ੍ਹਾਂ ਦੀ ਹੋਣੀ ’ਤੇ ਜੇਲ੍ਹਾਂ ’ਚ ਰੁਲਣ ਲਈ ਛੱਡ ਦਿੰਦਾ ਹੈ। ਪ੍ਰੰਤੂ ਇਕ ਵੀ ਅਖ਼ਬਾਰ ਨੇ ਇਸ ਨੂੰ ਪਹਿਲੇ ਪੰਨੇ ’ਤੇ ਨਾ ਛਾਪਿਆ। ‘ਦਿ ਐਕਸਪ੍ਰੈੱਸ’ ਨੇ ਇਸ ਨੂੰ ਕੋਈ ਦੋ ਹਫਤੇ ਪਹਿਲਾਂ ਅੰਦਰਲੇ ਪੰਨਿਆਂ ’ਤੇ ਛਾਪਿਆ ਅਤੇ ਉਸ ਤੋਂ ਦੋ ਦਿਨ ਬਾਅਦ ‘ਦਿ ਮੇਲ ਟੂਡੇ’ ਨੇ ਇਸ ਨੂੰ ਲਿਆ। ਐਨਡੀਟੀਵੀ ਨੇ ਇਸ ਬਾਰੇ ਦੋ ਰਿਪੋਰਟਾਂ ਦਿੱਤੀਆਂ ਜਦੋਂਕਿ ਸੀਐਨਐਨ-ਆਈਬੀਐਨ ਨੇ ਇਕ। ਬਸ, ਸਮੁੱਚੇ ਮੀਡੀਆ ਨੇ ਇਸ ਨੂੰ ਏਨੀ ਹੀ ਕਵਰੇਜ ਦਿੱਤੀ।
ਇਹ ਨਿਆਂ ਤੋਂ ਵਾਂਝੀ ਅਤੇ ਆਪਣੇ ਬੱਚੇ ਤੋਂ ਦੂਰ ਰਹੀ ਇਕ ਅਜਿਹੀ ਬਦਕਿਸਮਤ ਔਰਤ ਦੀ ਕਹਾਣੀ ਹੈ ਜਿਸ ਨੂੰ ਉਸ ਦੇ ਘਰਦਿਆਂ ਨੇ ਵੀ ਵਿਸਾਰ ਦਿੱਤਾ ਅਤੇ ਮਹਿਜ਼ 10 ਹਜ਼ਾਰ ਰੁਪਏ ਖੁਣੋਂ ਉਹ 19 ਵਰ੍ਹੇ ਜੇਲ੍ਹ ਵਿਚ ਰੁਲਦੀ ਰਹੀ। ਉਸ ਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੀ ਕਹਾਣੀ ਪੜ੍ਹ ਕੇ ਜਾਂ ਦੇਖ ਕੇ ਕਿਸੇ ਨੂੰ ਵੀ ਆਪਣੇ ਹੰਝੂ ਰੋਕਣੇ ਔਖੇ ਹੋ ਜਾਂਦੇ ਹਨ ਪ੍ਰੰਤੂ ਸਾਡੇ ਟੀਵੀ ਚੈਨਲਾਂ ਨੇ ਇਸ ਨੂੰ ਇਕ ਤਰ੍ਹਾਂ ਨਾਲ ਨਜ਼ਰਅੰਦਾਜ਼ ਹੀ ਕੀਤਾ ਕਿਉਂਕਿ ਉਨ੍ਹਾਂ ਕੋਲ ਤਾਂ ਕ੍ਰਿਕਟ ਤੋਂ ਹੀ ਵਿਹਲ ਨਹੀਂ ਸੀ।
ਮੈਂ ਵਿਜੈ ਕੁਮਾਰੀ ਬਾਰੇ ਖ਼ਬਰ ਬੀਬੀਸੀ ’ਤੇ ਸੁਣੀ। ਮੇਰੇ ਸਹਿਯੋਗੀ ਅਰਵਿੰਦ ਕੁਮਾਰ ਨੇ ਮੈਨੂੰ ਦੱਸਿਆ ਕਿ ‘ਦਿ ਟਾਈਮਜ਼’ (ਲੰਡਨ) ਵਿਚ ਵੀ ਇਹ ਖ਼ਬਰ ਛਪੀ ਹੈ। ਮੈਂ ਹੈਰਾਨ ਸੀ ਕਿ ਭਾਰਤੀ ਅਖ਼ਬਾਰਾਂ ਅਤੇ ਟੀਵੀ ਨਿਊਜ਼ ਚੈਨਲਾਂ ਨੇ ਇਸ ਨੂੰ ਕਿੰਨਾ ਨਜ਼ਰਅੰਦਾਜ਼ ਕੀਤਾ ਹੈ। ਮੈਂ ਬਾਅਦ ਵਿਚ ਟੀਵੀ ਅਤੇ ਅਖ਼ਬਾਰਾਂ ਦੇ ਪਿਛਲੇ ਰਿਕਾਰਡ ਤੋਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਖ਼ਬਰ ਨੂੰ ਉਨ੍ਹਾਂ ਨੇ ਕਿਵੇਂ ਦਿੱਤਾ ਹੈ ਪ੍ਰੰਤੂ ਮੈਨੂੰ ਇਹ ਦੇਖ ਕੇ ਨਿਰਾਸ਼ਾ ਹੋਈ ਕਿ ਬਹੁਤਿਆਂ ਨੇ ਇਸ ਨੂੰ ਨਜ਼ਰਅੰਦਾਜ਼ ਹੀ ਕੀਤਾ ਸੀ।  ਇਸ ਮਾਮਲੇ ਤੋਂ ਅਸੀਂ ਆਪਣੇ ਮੀਡੀਆ ਦੀ ਸਥਿਤੀ ਦਾ ਅੰਦਾਜ਼ਾ ਸਹਿਜੇ ਹੀ ਲਾ ਸਕਦੇ ਹਾਂ ਜਿਸ ਨੂੰ ਹਰ ਵੇਲੇ ਕ੍ਰਿਕਟ ਦਾ ਬੁਖਾਰ ਹੀ ਚੜ੍ਹਿਆ ਰਹਿੰਦਾ ਹੈ।

03 Jun 2013

Reply