Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੋਈ ਗੀਤ ਬਣਾ ਲੈ ਵੀਰਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 
ਕੋਈ ਗੀਤ ਬਣਾ ਲੈ ਵੀਰਾ

ਸੁਣਿਆਂ ਵੀਰਾ ਗੀਤ ਬੜੇ ਹੀ ਗਾਉਣ ਲੱਗ ਪਿਆ ਤੂੰ

ਹੁਣ ਲੋਕਾਂ ਦੀਆਂ ਇਜ਼ਤਾਂ ਨੂੰ, ਹੱਥ ਪਾਉਣ ਲੱਗ ਪਿਆਂ ਤੂੰ 

ਆਪਣੀ ਭੈਣ ਦੀ ਵੀ ਇੱਕ ਗੱਲ, ਕੰਨ ਪਾ ਲੈ ਵੇ ਵੀਰਾ

ਅੱਜ ਮੇਰੇ ਤੇ ਵੀ ਕੋਈ, ਗੀਤ ਬਣਾ ਲੈ ਵੇ ਵੀਰਾ 

 

ਹੋਰਾਂ ਵਾਗੂੰ ਮੈਂ ਵੀ ਨਿੱਤ ਕਾਲਜ ਨੂੰ ਜਾਂਦੀ ਹਾਂ

ਵਿੱਚ ਕੰਟੀਨ ਦੇ, ਨਿੱਤ ਮੈਂ ਵੀ ਬਰਫ਼ੀਆਂ ਖਾਂਦੀ ਹਾਂ

ਮੈਂ ਵੀ ਹਾਂ ਮੁਟਿਆਰ, ਤੇ ਗੁੱਤ ਮੇਰੀ ਵੀ ਬੜੀ ਲੰਬੀ ਹੈ 

ਕਿਹੜੀ ਗੱਲੋਂ ਰੁਕ ਗਈ ਏ, ਹੁਣ ਕਲਮ ਏਹੇ ਤੇਰੀ 

ਏਸ ਕਲਮ ਨੂੰ ਮੇਰੇ ਲਈ ਘਸਾ ਲੈ ਵੇ ਵੀਰਾ

ਅੱਜ ਮੇਰੇ ਤੇ__ 

 

ਕਾਰਾਂ ਅਤੇ ਬੱਸਾਂ ਦੱਸੇਂ, ਆਖੇਂ ਨੱਢੀਆਂ ਧੀਆਂ ਨੂੰ 

ਗੁੱਸੇ ਬੜੇ ਓਹ ਹੋਣੇਂ, ਜਿਨਾਂ ਦੀਆਂ ਪਰਖੇਂ ਧੀਆਂ ਤੂੰ 

ਹੱਡ ਮਾਸ ਦੀਆਂ ਓਹ ਵੀ, ਮੈਂ ਵੀ ਓਹਨਾਂ ਵਰਗੀ ਹਾਂ 

ਲਿਖ਼ਦੇ ਭੈਣੇ ਤੂੰ ਵੀ, ਬਹੁਤ ਕਲੋਲਾਂ ਕਰਦੀ ਆਂ 

ਤੋਰ ਮੇਰੀ ਤੂੰ ਲਿਖ਼ਦੇ, ਨੱਚ ਲੈ, ਗਾ ਲੈ ਵੇ ਵੀਰਾ

ਅੱਜ ਮੇਰੇ ਤੇ__

 

ਮੰਨੀਂ ਜਾਨੈ ਸ਼ਰਮ ਤੂੰ, ਕਿਉਂ ਲਕੋਵੇਂ ਮੁੱਖੜੇ ਨੂੰ 

ਕਿਉਂ ਨੀ ਲਿਖਦਾ, ਦੁ਼ਖੀ ਧੀਆਂ ਦੇ ਦੁਖੜੇ ਤੂੰ 

'ਰਵੀ' ਲਿਖ ਦੁਖੜੇ, ਮਰ ਰਹੀਆਂ ਧੀਆਂ ਦੇ

ਕਰਜ਼ੇ ਬਦਲੇ ਮਰ ਗਏ, ਜਿਹੜੇ ਉਹਨਾਂ ਜੀਆਂ ਦੇ 

ਥੋੜੀ ਜਿਹੀ ਜੇ ਹੈਗੀ, ਅਣਖ਼ ਜਗਾ ਲੈ ਵੇ ਵੀਰਾ

ਅੱਜ ਮੇਰੇ ਤੇ ਵੀ ਕੋਈ, ਗੀਤ ਬਣਾ ਲੈ ਵੇ ਵੀਰਾ

ਅੱਜ ਮੇਰੇ ਤੇ__

 

 

 

 

ਮੇਨੂੰ ਇਸ ਰਚਨਾ ਦੇ ਲੇਖਕ ਦਾ ਨਹੀ ਪਤਾ, ਪੜ ਕੇ ਲਗਾ ਕੇ ਇਹ ਜ਼ਰੁਰ share ਕਰਨੀ ਚਾਹੀਦੀ ਹੈ. 

01 Oct 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

bht vadia veer ji

02 Oct 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਜਿਸ ਨੇ ਵੀ ਲਿਖਿਆ ਆ ਬਿਲਕੁਲ ਸਚ ਲਿਖਿਆ ਆ
ਸਾਂਝਾ ਕਰਨ ਲਈ ਸ਼ੁਕਰੀਆ ਵੀਰ ਜੀ

02 Oct 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਬੜੀ ਹੀ ਵਧੀਆ ਸੋਚ ਦਾ ਸਬੂਤ ਦਿੱਤਾ ਹੈ ਲਿਖਣ ਵਾਲੇ ਨੇ.....
ਓਸਦੀ ਕਲਮ ਨੂੰ ਲਖ-ਲਖ ਵਾਰ ਸਿਜਦਾ

03 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Wah jee waah jisne v likhiya ae bahut hee bekhoobi naal es side noo sahmne liyanda ae...usda bahut bahut shukriya te tuhada v dhanwaad ithey share karan layi....

04 Oct 2011

Randeep Bhullar
Randeep
Posts: 53
Gender: Female
Joined: 27/Sep/2011
Location: muktsar
View All Topics by Randeep
View All Posts by Randeep
 

Dil nu sooh gayea hai ji.............

04 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Wah Veer g....


ਬਹੁਤ ਹੀ ਚੰਗੀ ਰਚਨਾ ਸਾਡੇ ਨਾਲ ਸਾਂਝੀ ਕੀਤੀ ਆ ਤੁਸੀਂ ....... ਬਿਲਕੁਲ ਸਚ ਲਿਖਿਆ ਆ ਲਿਖਣ ਵਾਲੇ ਨੇ ਕੀ ਅੱਜ ਦੇ ਸਮੇ ਵਿਚ ਗੀਤਕਾਰਾਂ ਕੋਲ ਚੰਗੇ ਗੀਤ ਤਾਂ ਰਹੇ ਹੀ ਨਹੀ ....

ਲਿਖਣ ਵਾਲੇ ਨੂੰ ਸਲਾਮ ... ਤੁਹਾਡਾ ਬਹੁਤ ਬਹੁਤ ਧਨਵਾਦ ਇਸ ਨੂੰ ਇਥੇ ਸਾਂਝਾ ਕਰਨ ਲਈ

04 Oct 2011

Reply