Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
.....ਕੋਈ ਵਿਰਲਾ ਵਿਰਲਾ..... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
.....ਕੋਈ ਵਿਰਲਾ ਵਿਰਲਾ.....


ਗਰਜ਼ਦੇ ਤਾਂ ਸਾਰੇ ਨੇਂ ,ਪਰ ਵਰਦਾ ਏ ਕੋਈ ਵਿਰਲਾ ਵਿਰਲਾ
ਵਾਗਾਂ  ਸਮੇਂ   ਦੀਆਂ  ਫ਼ੜਦਾ   ਏ, ਕੋਈ  ਵਿਰਲਾ ਵਿਰਲਾ

ਵੱਡੇ-ਵੱਡੇ ਦਾਵੇ ਕਰਨ ਪਿੱਛੋਂ ਨੇਤਾ ਨਜ਼ਰ ਵੀ ਨਹੀਂ ਆਉਂਦੇ
ਆਪਣੀ ਆਖੀ ਤੇ ਅਮਲ ਕਰਦਾ ਏ, ਕੋਈ ਵਿਰਲਾ ਵਿਰਲਾ

ਕੁੱਝ  ਲੋਕ  ਤਾਂ  ਵਧੀਕੀਆਂ  ਨੂੰ  ਅੰਦਰੋ-ਅੰਦਰੀਂ ਸਹਿ ਜਾਂਦੇ
ਪਰ ਵੈਰੀ  ਨੂੰ ਗਿੱਚੀਓਂ  ਫ਼ੜਦਾ ਏ , ਕੋਈ ਵਿਰਲਾ ਵਿਰਲਾ

ਉੱਚੇ 
ਅਹੁਦਿਆਂ ਦੇ  ਮਗਰ  ਹਮੇਸ਼ਾ  ਜਨ-ਸਮੂਹ  ਹੁੰਦਾ  ਹੈ
ਮਜ਼ਲੂਮਾਂ  ਦੇ  ਸੰਗ  ਖੜਦਾ  ਏ , ਕੋਈ  ਵਿਰਲਾ ਵਿਰਲਾ

ਬੁਢਾਪੇ ਵਿੱਚ  ਵੀ  ਸਬ  ਨੂੰ ਮਰਨੇਂ ਦਾ  ਭੈਅ ਸਤਾਉਂਦਾ ਏ
ਸਰਾਭੇ ਵਾਂਗ ਬੇਖੌਫ਼ ਫ਼ਾਸ਼ੀ ਚੜਦਾ ਏ ਕੋਈ ਵਿਰਲਾ ਵਿਰਲਾ

ਕੁੜੀਆਂ ਪਿੱਛੇ ਮਰਨ-ਮਾਰਨ  ਨੂੰ ਤਾਂ  ਸਾਰੇ ਹੀ  ਤਿਆਰ ਨੇਂ
ਪਰ ਆਪਣੇ ਦੇਸ਼ ਲਈ  ਮਰਦਾ  ਏ , ਕੋਈ ਵਿਰਲਾ ਵਿਰਲਾ

ਕੋਈ  ਇੱਕ  ਆਖੇ  ਤਾਂ  ਦੁਨੀਆਂ  ਅੱਗੋਂ ਚਾਰ ਸੁਣਾਉਂਦੀ ਏ
ਸਭ  ਕੁੱਛ  ਹੱਸ  ਕੇ  ਜ਼ਰਦਾ  ਏ , ਕੋਈ  ਵਿਰਲਾ ਵਿਰਲਾ

ਇਹ ਦੁਨੀਆਂ ਤਾਂ ਅੱਜ-ਕੱਲ ਸਾਰੀ  ਕੁੜੱਤਣਾਂ  ਦੀ ਭਰੀ ਏ
ਰਿਸ਼ਤਿਆਂ ਵਿੱਚ ਮਿਠਾਸ ਭਰਦਾ ਏ , ਕੋਈ ਵਿਰਲਾ ਵਿਰਲਾ

ਕੁੜੀਆਂ ਪਿੱਛੇ ਵਿਕਦੀਆਂ ਜ਼ਮੀਨਾਂ ਤਾਂ ਸਾਰੇ ਲਿਖ ਦਿੰਦੇ ਨੇਂ
ਰੋ-ਰੋ ਵੇਚੇ ਫ਼ੋਰਡ ਦਾ ਜਿਕਰ ਕਰਦਾ ਏ ਕੋਈ ਵਿਰਲਾ ਵਿਰਲਾ

ਇਕੱਠੇ ਜਿਉਣ-ਮਰਣ ਦੇ ਵਾਅਦੇ ਤਾਂ ਹਰ ਕੋਈ ਕਰਦਾ ਏ
"ਨਿਮਰ" ਬੁਰੇ ਵਕਤ ਵਿੱਚ ਖੜਦਾ ਏ ਕੋਈ ਵਿਰਲਾ ਵਿਰਲਾ|


ਮੇਰਾ ਸਲਾਮ ਹੈ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ , ਬਾਈ ਰਣਜੀਤ ਮੱਟ ਸ਼ੇਰੋਂਵਾਲਾ ਜੀ ਨੂੰ ਤੇ ਇਸ ਰਚਨਾਂ ਵਿਚਲੇ ਸਾਰੇ ਵਿਰਲੇ-ਵਿਰਲੇ ਪਾਤਰਾਂ ਨੂੰ |

ਲਿਖਤੁਮ :- ਨਿਮਰਬੀਰ ਸਿੰਘ

17 Jul 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ !!!!!!!!

17 Jul 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut khoob nimar..!!hamesha vaang vdia likhia hai..tfs.likhde rho..

17 Jul 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਹੀ ਵਧੀਆ ਨਿਮਰ ....ਬ-ਕਮਾਲ ਲਿਖਿਆ ਵੀਰ .....

17 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Kaim aa Nimar eh v hameshan waang

17 Jul 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar


ਬਿੱਟੂ ਬਾਈ ਜੀ
ਰਾਜ਼ਵਿੰਦਰ ਜੀ
ਜੱਸ ਬਾਈ ਜੀ
ਬਲਿਹਾਰ ਬਾਈ ਜੀ

ਬਹੁਤ-ਬਹੁਤ ਸ਼ੁਕਰੀਆ ਦੋਸਤੋ |

17 Jul 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
shukriya dosto
18 Jul 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 

realy nyc ...... Nimarbir ji

 

18 Jul 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Very Nice! Too good! :)

18 Jul 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
shukriya veer..
19 Jul 2012

Showing page 1 of 2 << Prev     1  2  Next >>   Last >> 
Reply