Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit kaur mit
gurmit kaur
Posts: 28
Gender: Female
Joined: 21/Dec/2010
Location: new delhi
View All Topics by gurmit kaur
View All Posts by gurmit kaur
 
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥

ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥

ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ ॥

ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥

ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥

ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥

ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥

 ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥

ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥


 

ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇਹ ਸਾਰਾ ਸੰਸਾਰ ਛਲ ਰੂਪ ਹੈ | ਰਾਜਾ,ਪਰਜਾ ਅਤੇ ਮਹਿਲ ਮਾੜੀਆਂ ਸਭ ਨਾਸ਼ਵਾਨ ਹਨ | ਸੋਨੇ ਚਾਂਦੀ ਦੇ ਗਹਿਣੇ ਭਰਮ ਹੀ ਹਨ ਅਤੇ ਪਹਿਨਣ ਵਾਲਾ ਸਰੀਰ ਵੀ ਸੱਚ ਨਹੀਂ ਹੈ | ਸਾਰੇ ਸਰੀਰ ਨਾਸ਼ਵਾਨ ਹਨ | ਇਸਤਰੀ ਪੁਰਸ਼ ਇਸ ਸੰਸਾਰ ਦੇ ਵਿੱਚ ਖਪ ਖਪ ਕੇ ਮਰ ਰਹੇ ਹਨ | ਨਾਸ਼ਵਾਨਾਂ ਦੀ  ਦੋਸਤੀ ਵੀ ਨਾਸ਼ਵਾਨਾਂ ਨਾਲ ਹੀ ਹੈ | ਇਹ ਸਾਰਾ ਸੰਸਾਰ ਛਲ ਰੂਪ ਹੈ (ਧੋਖਾ ਹੈ ) ਪਰ ਜੀਵਾਂ ਨੂੰ  ਸ਼ਹਿਦ ਵਾਂਗ ਮਿੱਠਾ ਲੱਗਦਾ ਹੈ ਅਤੇ ਇਹ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ | ਉਸ ਪਰਮਾਤਮਾ ਤੋਂ ਬਿਨਾਂ ਸਭ ਕੁਝ ਨਾਸ਼ਵਾਨ ਹੈ ਖਤਮ ਹੋ ਜਾਣ ਵਾਲਾ ਹੈ | ਜੋ ਚੀਜ ਖਤਮ ਹੋਣ ਵਾਲੀ ਹੈ ਸਥਿਰ ਨਹੀਂ ਹੈ | ਉਹ ਸਾਡੇ ਨਾ ਚਾਹੁੰਦਿਆਂ  ਹੋਇਆ ਵੀ ਸਾਡੇ ਕੋਲੋਂ ਦੂਰ ਚਲੀ ਜਾਏ ਤਾਂ ਉਸ੍ਨੂੰ ਇਕੱਠਾ ਕਰਨ ਦਾ  ਕੀ ਫਾਇਦਾ ? ਜੇਕਰ ਪਰਮਾਤਮਾ ਅਤੇ ਪਰਮਾਤਮਾ ਦਾ ਰਾਜ ਸਥਿਰ ਹੈ ਤਾਂ ਪਹਿਲਾਂ ਸਾਨੂੰ ਉਸ ਦੀ ਖੋਜ ਕਰਨੀ ਚਾਹੀਦੀ ਹੈ ਕਿਉਕਿ   

 

ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥

 

ਅੱਜ ਸੰਸਾਰ ਵਿੱਚ ਪੈਸੇ ਦੀ ਦੌੜ ਲੱਗੀ ਹੋਈ ਹੈ | ਸੰਸਾਰ ਦੀ ਦੋਸਤੀ ਪੈਸੇ ਤੇ ਟਿਕੀ ਹੈ | ਅੱਜ ਇਨਸਾਨ ਉਸ  ਨੂੰ ਆਪਣਾ ਦੋਸਤ ਬਣਾਉਂਦਾ ਹੈ ਜਿਸ ਦੇ ਪਾਸ ਪੈਸਾ ਹੈ | ਜਦੋਂ ਉਸ ਦੇ ਕੋਲ ਪੈਸਾ ਹੁੰਦਾ ਹੈ ਤਾਂ ਉਹ ਉਸ ਦੇ ਪਿਛੇ ਪਿਛੇ ਫਿਰਦਾ ਹੈ,ਜਦੋਂ ਪੈਸਾ ਚਲਾ ਜਾਂਦਾ ਹੈ ਤਾਂ ਉਹੀ ਦੋਸਤ ਬਲਾਉਣ ਤੋ ਵੀ ਹਟ ਜਾਂਦਾ ਹੈ | ਪਤੀ ਪਤਨੀ ਦੇ ਰਿਸ਼ਤੇ ਨੂੰ ਸਭ ਤੋਂ ਪਵਿਤਰ ਮੰਨਿਆ ਜਾਂਦਾ ਹੈ,ਜਦੋਂ ਪਤੀ ਮਰ ਜਾਂਦਾ ਹੈ | ਅਗਰ ਪਤੀ ਕਦੇ ਸੁਪਨੇ ਵਿੱਚ ਵੀ ਆ ਜਾਂਦਾ ਹੈ ਤਾਂ ਉਹ ਉਸ੍ਨੂੰ ਪ੍ਰੇਤ ਸਮਝਦੀ ਹੈ | ਫਿਰ ਪਤਾ ਨਹੀਂ ਕਿੰਨੇ ਕੁ ਚੇਲਿਆਂ ਨੂੰ ਘਰ ਵਿਚ ਬੁਲਾ ਲੈਂਦੀ ਹੈ | ਇਸ ਲਈ ਗੁਰੂ ਸਾਹਿਬਾਨ ਕਹਿੰਦੇ ਹਨ ਕਿ ਪਰਮਾਤਮਾ ਦੀ ਦੋਸਤੀ ਸੱਚੀ ਹੈ | ਤੂੰ ਜਿੰਨਾ ਪਿਆਰ ਇਸ ਸੰਸਾਰ ਨੂੰ ਕਰਦਾ ਹੈ,ਇੰਨਾ ਉਸ ਪਰਮਾਤਮਾ ਨੂੰ ਕਰ ਕੇ ਤਾਂ ਦੇਖ | ਉਹ ਹਰ ਮੁਸ਼ਕਿਲ ਸਮੇਂ ਵਿੱਚ ਆਪ ਦੀ ਮਦਦ ਕਰੇਗਾ | ਅੱਜ ਇਨਸਾਨ ਦੇ ਦੁੱਖ ਦਾ ਕਰਨ ਵੀ ਇਹੀ ਹੈ ਕਿ ਜੋ ਪਰਮਾਤਮਾ ਇਸ ਦਾ ਆਪਣਾ ਹੈ,ਇਸ ਨੂੰ ਆਪਣਾ ਨਹੀ ਕਹਿ ਰਿਹਾ | ਸੰਸਾਰ ਨੂੰ ਆਪਣਾ ਬਨਾਉਣ ਦੀ ਕੋਸ਼ਿਸ਼ ਕਰਦਾ ਹੈ,ਜੋ ਇਸ ਦਾ ਆਪਣਾ ਨਹੀਂ ਹੈ | ਜਦੋਂ ਕੋਈ ਆਪਣਾ ਨਹੀਂ ਬਣਦਾ ਤਾਂ ਇਹ ਦੁਖੀ ਹੋ ਜਾਂਦਾ ਹੈ | ਕਈ ਵਾਰ ਇਨਸਾਨ ਦੁਖੀ ਹੋ ਕੇ ਆਤਮ  ਹੱਤਿਆ ਵੀ ਕਰ ਲੈਂਦਾ ਹੈ |

ਇਸ ਲਈ ਅਗਰ ਆਪ ਵੀ ਉਸ ਪਰਮ ਸੁਖ ਸ਼ਾਂਤੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪੂਰਨ ਸੰਤ ਦੀ ਖੋਜ ਕਰੋ ਜੋ ਉਸੀ ਸਮੇਂ ਪਰਮਾਤਮਾ ਦਾ ਦਰਸ਼ਨ ਕਰਵਾ ਦੇ | ਉਸ ਤੋਂ ਬਾਦ ਹੀ ਭਗਤੀ ਸੁਰੂ ਹੁੰਦੀ ਹੈ | ਫਿਰ ਹੀ ਜੀਵਨ ਦੀ ਸੱਚਾਈ ਦਾ ਪਤਾ ਚਲਦਾ ਹੈ | ਨਹੀਂ ਤਾਂ ਜਿਸ ਨੂੰ ਅੱਜ ਅਸੀਂ ਜੀਵਨ ਸਮਝ ਬੈਠੇ ਹਾਂ,ਇਹ ਜੀਵਨ ਨਹੀਂ ਹੈ,ਇਹ ਤਾਂ ਅਸੀਂ ਦਿਨ ਪ੍ਰਤੀ ਦਿਨ ਮੋਤ ਵੱਲ ਵਧ ਰਹੇ ਹਾਂ |

23 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria ji share karan lai

 

plz continue religeous  work on this site

24 Dec 2010

gurmit kaur mit
gurmit kaur
Posts: 28
Gender: Female
Joined: 21/Dec/2010
Location: new delhi
View All Topics by gurmit kaur
View All Posts by gurmit kaur
 
religious work

thanks ji 4 liking religious articals on this site...thas show your good internal image.. May God bless you....

25 Dec 2010

Reply