|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕਰਵਾ ਚੋਥ |
ਵਰਤ ਰਖਿਆਂ ਜੇ ਉਮਰ ਹੋਵੇ ਲੰਬੀ ਅੰਨ ਨੂੰ ਮੁੰਹ ਕੋਈ ਲਾਵੇ ਹੀ ਨਾ, ਉਸ ਰੱਬ ਨੂੰ ਯਾਰੋ ਕੋਣ ਮੰਨੇ ਰੱਖ ਵਰਤ ਇਸ ਦੁਨੀਆਂ ਤੋਂ ਜਾਵੇ ਹੀ ਨਾ,
ਜਿਹੜੇ ਮਾਪਿਆਂ ਸਾਨੂੰ ਦਿਖਾਈ ਦੁਨੀਆਂ ਉਹਨਾਂ ਦਾ ਤੇ ਕਦੇ ਨਈ ਜ਼ਿਕਰ ਹੁੰਦਾ. ਉਹਨਾਂ ਦੀ ਉਮਰ ਲਈ ਕਿਉਂ ਨਈ ਵਰਤ ਰਖਦੇ ਸਿਰਫ ਮਾਹੀਏ ਦਾ ਹੀ ਕਿਉਂ ਹੈ ਫਿਕਰ ਹੁੰਦਾ,
ਵਰਤ ਰਖਿਆਂ ਜੇ ਸਬ ਕੁਝ ਮਿਲ ਜਾਂਦਾ ਗਰੀਬ ਸੜ੍ਕ ਤੇ ਭੁਖਾ ਮਰਦਾ ਹੀ ਨਾ, ਉਸ ਦੀ ਹੀ ਹੋਣੀ ਸੀ ਉਮਰ ਲੰਬੀ ਓਏ ਉਸ ਜਿੰਨੀ ਤੇ ਭੁਖ ਕੋਈ ਜਰਦਾ ਹੀ ਨਾ,
ਜਿਉਣ ਮਰਨ ਹੈ ਰੱਬ ਦੇ ਹਥ ਯਾਰੋ ਜੇ ਵਰਤ ਰਖਣਾ ਤੇ ਗਰੀਬ ਨੂੰ ਦਾਨ ਕਰ ਦੋ, ਮਿਲਣਗੀਆਂ ਦੁਆਵਾਂ ਲੰਬੀ ਉਮਰ ਦੀਆਂ “ਰਾਏ” ਕਿਸੇ ਲੋੜ੍ਹਵੰਦ ਦੇ ਮੋਢੇ ਤੇ ਹਥ ਧਰ ਦੋ……….

Written by :: Saab Raai
|
|
02 Nov 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|