|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਕੁੱਝ ਕਹਿੰਦੇ-ਕਹਿੰਦੇ.... |
ਕੁੱਝ ਕਹਿੰਦੇ-ਕਹਿੰਦੇ ਮੇਰੇ ਨੈਣ ਜਿਵੇਂ ਸੌਂ ਗਏ ਜਦੋਂ ਤੇਰੇ ਹੋਂਠ ਗੈਰਾਂ ਦੀ ਕਹਾਣੀਂ ਕਹਿ ਗਏ
ਬਦਲਦੇ ਹਾਲਾਤ ਤੋਂ ਘਾਬਰਿਆ ਸਾਂ ਮੈਂ ਵੀ ਪਰ ਸ਼ਿਕਵੇ ਹੰਝੂਆਂ ਤੇ ਵਕਤ ਸੰਗ ਵਹਿ ਗਏ
ਹੁਣ ਪਤਝੜ ਮਗਰੋਂ ਜਦੋਂ ਆਉਣੀਂ ਹੈ ਬਹਾਰ ਇਹ ਸੋਚਦਿਆਂ ਸੁਲਗਦੇ ਅੱਖਰ ਮਨ ਵਿੱਚ ਲਹਿ ਗਏ
ਖਦਸ਼ਾ ਤਾਂ ਸੀ ਮੈਨੂੰ ਉਹਦੇ ਜਿਉਂਦੇ ਹੋਣ ਦਾ ਪਰ ਚਿਖਾ ਦੇ ਸਬੂਤ ਉਹਨੂੰ ਮੋਇਆ ਕਹਿ ਗਏ
ਇਹ ਤੜਫ਼ਦੀ ਹੈ ਕੋਈ ਲਹਿਰ ਜਾਂ ਕੋਈ ਮੀਨ ਇਸੇ ਦੁਬਿਧਾ ਵਿੱਚ ਝੱਖੜਾਂ ਦਾ ਜਬਰ ਸਹਿ ਗਏ
ਮੈਂ ਰੂਹ ਦੇ ਜ਼ਲਜ਼ਲੇ ਚੋਂ ਦੇਖਿਆ ਜਦ ਪੀ੍ਤ ਨੂੰ ਮੇਰੀ ਤਲਾਸ਼ ਦੇ ਕਾਰਵਾਂ ਥਾਂਏ ਹੀ ਖੜੇ ਰਹਿ ਗਏ
ਕੀ ਤੈਨੂੰ ਵੀ ਮੇਰੀ ਰਮਜ਼ ਦਾ ਖਿਆਲ ਹੈ ਕੋਈ ਤੇਰੇ ਖੁੱਸਣ ਦੇ ਡਰੋਂ ਹੌਲ ਕਲੇਜੇ ਵਿੱਚ ਬਹਿ ਗਏ
ਉਹ ਵੀ ਤੇਰੇ ਖਾਬਾਂ ਚ੍ ਲੀਨ ਹੋਵੇ......ਆਮੀਨ ! ਇੰਝ ਜਾਂਦੇ-ਜਾਂਦੇ ਰਾਤ ਦੇ ਜੁਗਨੂੰ ਮੈਨੂੰ ਕਹਿ ਗਏ
ਇੱਕ ਵਾਰ ਵੇਖਿਆ ਸੀ ਉਹਨੇਂ ਮੈਨੂੰ ਲੰਘਦਿਆਂ ਸ਼ੁਕਰ, ਮੇਰੇ ਫ਼ੁੱਲਾਂ ਉੱਪਰ ਹਾਦਸੇ ਹੋਣੋਂ ਰਹਿ ਗਏ
............ਪੋ੍ : ਤਰਸਪਾਲ ਕੌਰ ਜੀ..........
|
|
06 Jun 2011
|
|
|
|
| sme words still on my tongue |
|
|
|
06 Jun 2011
|
|
|
|
|
ਪ੍ਰੋ ਤਰ੍ਸ੍ਪਾਲ ਕੌਰ ਜੀ ਬਹੁਤ ਹੀ ਅਛੇ writer ਨੇ....ਇਹਨਾ ਦੀ ਰਚਨਾ ਸਾਂਝੀ ਕਰਨ ਲਈ ਸ਼ੁਕ੍ਰਿਯਾ ਸੀਰਤ ਜੀ
|
|
06 Jun 2011
|
|
|
|
|
|
|
.
|
|
06 Jun 2011
|
|
|
|
|
|
|
great creation..!!
bahut hi kamaal likheya hai Taraspal Kaur ji ne...bahut hi doonghi soch darsaundi hai eh rachna...really a great piece of work !!
thnkx for sharing here !!
|
|
06 Jun 2011
|
|
|
|
|
Bahut KAMAAL da likhiya hai.....
Tuhada DHANWAAD ithey share karan layi....keep sharing..!!
|
|
06 Jun 2011
|
|
|
|
|
ਬਹੁਤ ਹੀ ਜਿਆਦਾ ਖੂਬਸੂਰਤ ਲਿਖਿਆ ਜੀ...ਇਸਨੂੰ ਪੜਦਿਆਂ ਕਿਤੇ ਦਾ ਕਿਤੇ ਗਵਾਚ ਗਿਆ....ਬਹੁਤ-ਬਹੁਤ ਮੇਹਰਬਾਨੀਂ ਸੀਰਤ ਜੀ ਸਾਂਝਿਆਂ ਕਰਨ ਲਈ...
|
|
06 Jun 2011
|
|
|
|
|
awesome..thanx for sharing seerat......bahaut sohni rachna
|
|
06 Jun 2011
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|