Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਦਰਤ ਦਾ ਰੋਸਾ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਕੁਦਰਤ ਦਾ ਰੋਸਾ ~
ਸੀ ਧੁੱਪਾਂ ਦੇ ਗਿੱਧੇ ਤੇ ਮੇਲਣ ਹਵਾਵਾਂ
ਹੁਣ ਧੂੰਏਂ 'ਚ ਕਿਦਾਂ ਜੀ ਖੇਲਣ ਹਵਾਵਾਂ
ਕੀ ਖੇਲਣ ਨਿਆਣੇ ਕੀ ਵਿਚਰਨ ਸਿਆਣੇ
ਅਸੀਂ ਕੰਮ ਕੀਤੇ ਨੇ ਖੁਦ ਜਾਨਖਾਣੇ

ਚੱਲੇ ਸੀ ਕਿਥੋਂ, ਕਿੱਥੇ ਆ ਗਏ ਹਾਂ
ਅਸੀਂ ਆਪਣੇ ਹਿੱਸੇ ਦੀ ਲੋਅ ਖਾ ਗਏ ਹਾਂ
ਅਸੀਂ ਮੈਲਾ ਕੀਤਾ ਏ ਕੁਦਰਤ ਦਾ ਜਾਮਾ
ਸਿਰ ਸਾਡੇ ਲਿਸ਼ਕੇ, ਕਈ ਰੁੱਖਾਂ ਦਾ 'ਲਾਮ੍ਹਾਂ

ਕਿੱਥੇ ਲੈ ਕੇ ਜਾਣਾ ਏਂ ਸਾਨੂੰ ਇਹ 'ਦੌੜਾਂ'
ਅਸੀਂ ਲਾ-ਲਾ ਕੇ ਡੀਕਾਂ ਪੀਵੀ ਜਾਈਏ ਔੜਾਂ
ਜੇ ਦਿਖਦਾ ਹੈ ਕਰਦੇ ਨਹੀਂ ਕਿਉਂ ਫਿਰ ਹੀਲੇ
ਰੰਗ ਸੂਹੇ ਗੁਲਾਬੀ ਪਈ ਜਾਣ ਨੀਲੇ

ਧਰਤੀ ਦੇ ਪੁੱਤਰੋ, ਧਰਤੀ ਨਾ ਰੁੱਸ ਜੇ
ਕਾਹਲਾਂ ਦੇ ਵਿਚ ਕਿਧਰੇ ਜੀਵਨ ਨਾ ਖੁੱਸ ਜੇ
ਆਪਣੇ ਆਸੇ-ਪਾਸੇ ਨੂੰ 'ਸੁੰਭਰੋ-ਸਵਾਰੋ'
ਕਿਤੇ ਝੁੱਲਜੇ ਨਾ ਝੱਖੜ, ਹੱਥ ਅਕਲਾਂ ਨੂੰ ਮਾਰੋ

ਜੀ ਕੁਦਰਤ ਦਾ ਰੋਸਾ ਸਾਥੋਂ ਝੱਲਿਆ ਨਹੀਂ ਜਾਣਾ
ਗਿਆ 'ਪਲਟ' ਵਰਕਾ ਤਾਂ ਥੱਲਿਆ ਨਹੀਂ ਜਾਣਾ ~
28 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
lajwaab
29 Sep 2018

Reply