Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬਲਿਹਾਰੀ ਕੁਦਰਤਿ ਵਸਿਆ…

ਸਾਡੇ ਜੀਵਨ ’ਤੇ ਆਲਮੀ ਤਪਸ਼ ਦਾ ਸਿੱਧਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ। ਇਸ ਵਾਰ ਲੋਕਾਂ ਨੇ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੋਵੇਗਾ ਕਿ ਅਪਰੈਲ ਦੇ ਆਖ਼ਰੀ ਦਿਨਾਂ ਤਕ ਰਾਤ ਨੂੰ ਚਾਦਰ ਲੈ ਕੇ ਸੌਣਾ ਪੈਂਦਾ ਸੀ ਤੇ ਤੜਕੇ ਨੂੰ ਪੱਖੇ ਵੀ ਬੰਦ ਕਰਨੇ ਪੈਂਦੇ ਸਨ। ਮਈ ਦੇ ਅੱਧ ਤਕ ਵੀ ਗਰਮੀ ਦਾ ਬਹੁਤਾ ਪ੍ਰਭਾਵ ਦੇਖਣ ਨੂੰ ਨਹੀਂ ਸੀ ਮਿਲ ਰਿਹਾ ਪਰ ਮਈ ਦੇ ਆਖ਼ਰੀ ਦਿਨਾਂ ’ਚ ਕਈ ਥਾਵਾਂ ’ਤੇ ਤਾਪਮਾਨ 47 ਡਿਗਰੀ ਸੈਲਸੀਅਸ ਤੋਂ ਵੀ ਵਧ ਗਿਆ ਸੀ। ਇੱਕਦਮ ਪਈ ਗਰਮੀ ਨੇ ਲੋਕਾਂ ਦੀ ਜਾਨ ਹੀ ਕੱਢ ਕੇ ਰੱਖ ਦਿੱਤੀ। ਕਹਿਰਾਂ ਦੀ ਪੈ ਰਹੀ ਲੂ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਤਕ ਗੁਆਉਣੀ ਪਈ। ਇਹ ਸਾਰਾ ਵਰਤਾਰਾ ਜਲਵਾਯੂ ’ਚ ਆਈਆਂ ਵੱਡੀਆਂ ਤਬਦੀਲੀਆਂ ਕਾਰਨ ਵਾਪਰ ਰਿਹਾ ਹੈ। ਪੰਜ ਜੂਨ 1972 ਨੂੰ ਪਹਿਲੀ ਵਾਰ ‘ਵਿਸ਼ਵ ਵਾਤਾਵਰਣ ਦਿਵਸ’ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਅੱਜ ਅਸੀਂ 40ਵਾਂ ਵਿਸ਼ਵ ਵਾਤਾਵਰਣ ਦਿਵਸ ਮਨਾ ਰਹੇ ਹਾਂ।
ਪਿਛਲੇ ਚਾਰ ਦਹਾਕਿਆਂ ’ਚ ਸੰਸਾਰ ਨੇ ਤਰੱਕੀਆਂ ਦੀਆਂ ਵੱਡੀਆਂ ਤੇ ਉੱਚੀਆਂ ਪੁਲਾਂਘਾਂ ਪੁੱਟੀਆਂ ਹਨ।  ਵਿਗਿਆਨੀਆਂ ਨੇ ਬ੍ਰਹਿਮੰਡ ਦਾ ਬਹੁਤਾ ਹਿੱਸਾ ਫਰੋਲ ਛੱਡਿਆ ਹੈ। ਇਨ੍ਹਾਂ ਚਾਲੀ ਸਾਲਾਂ ਦੌਰਾਨ ਤਰੱਕੀ ਦੇ ਨਾਂ ਹੇਠ ਕੁਦਰਤੀ ਸਰੋਤਾਂ ਦਾ ਕੀਤਾ ਗਿਆ ਘਾਣ ਅੱਜ ਵੀ ਬਾਦਸਤੂਰ ਜਾਰੀ ਹੈ। ਮਨੁੱਖ ਦੀਆਂ ਸੁੱਖ-ਸਹੂਲਤਾਂ ਲਈ ਵੱਡੇ-ਵੱਡੇ ਸ਼ਾਪਿੰਗ ਮਾਲਜ਼ ਬਣਾਏ ਜਾ ਰਹੇ ਹਨ। ਮੈਗਾ ਪ੍ਰਾਜੈਕਟ ਲਾਏ ਜਾ ਰਹੇ ਹਨ। ਇਹ ਸਾਰਾ ਕੁਝ ਵਾਤਾਵਰਣ ਦੀ ਕੀਮਤ ’ਤੇ ਕੀਤਾ ਜਾ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਸੰਸਾਰ ਪੱਧਰ ’ਤੇ ਵਾਤਾਵਰਣ ਦਿਵਸ ਨੂੰ ਮਨਾਉਂਦਿਆਂ ਚਾਰ ਦਹਾਕੇ ਬੀਤ ਗਏ ਹਨ। ਇਸ ਸਮੇਂ ਦੌਰਾਨ ਤਾਂ ਵਾਤਾਵਰਣ ’ਚ ਵੱਡੇ ਪੱਧਰ ’ਤੇ ਸੁਧਾਰ ਹੋ ਜਾਣਾ ਚਾਹੀਦਾ ਸੀ। ਪ੍ਰਚਾਰ ਸਾਧਨਾਂ ’ਚ ਆਈ ਤਬਦੀਲੀ ਕਾਰਨ ਧਰਤੀ ਨੂੰ ‘ਗਲੋਬਲ ਪਿੰਡ’ ਕਿਹਾ ਜਾਣ ਲੱਗ ਪਿਆ ਹੈ। ਜਦੋਂ ਸੂਚਨਾ ਦੇ ਸਾਧਨ ਇੰਨੇ ਤੇਜ਼ ਹੋ ਗਏ ਹਨ ਤਾਂ ਫਿਰ ਵਾਤਾਵਰਣ ’ਚ ਸੁਧਾਰ ਕਿਉਂ ਨਹੀਂ ਹੋ ਰਿਹਾ? ਕਿਧਰੇ ਇਹ ਸਾਰਾ ਕੁਝ ਇੱਕ ਸਾਜ਼ਿਸ ਤਹਿਤ ਤਾਂ ਨਹੀਂ ਵਾਪਰ ਰਿਹਾ। ਤਰੱਕੀ ਦੀ ਇਸ ਆੜ ਹੇਠ ਇੰਨੀਆਂ ਗੈਸਾਂ ਛੱਡੀਆਂ ਜਾ ਰਹੀਆਂ ਹਨ ਜਿਸ ਨੇ ਧਰਤੀ ਨੂੰ ਬਲਦੀ ਭੱਠੀ ’ਚ ਝੋਕ ਦਿੱਤਾ ਹੈ। ਮੁਨਾਫ਼ੇਖੋਰਾਂ ਨੇ ਧਰਤੀ ਦੇ ਵੱਡੇ ਹਿੱਸੇ ’ਤੇ ਜੰਗਲਾਂ ਅਤੇ ਪਾਣੀ ਦੇ ਕੁਦਰਤੀ ਸਾਧਨਾਂ ’ਤੇ ਕਬਜ਼ਾ ਕਰ ਲਿਆ ਹੈ।
ਆਉ, ਇਸ ਗੱਲ ’ਤੇ ਵਿਚਾਰ ਕਰੀਏ ਕਿ ਕਿਵੇਂ ਵਾਤਾਵਰਣ ਦਾ ਸਬੰਧ ਹਵਾ, ਪਾਣੀ ਅਤੇ ਧਰਤੀ ਦੇ ਤਾਪਮਾਨ ਨਾਲ ਜੁੜਿਆ ਹੋਇਆ ਹੈ। ਹਵਾ, ਪਾਣੀ ਤੇ ਧਰਤੀ ਕੁਦਰਤ ਦੀਆਂ ਦਿੱਤੀਆਂ ਉਹ ਦਾਤਾਂ ਹਨ ਜਿਨ੍ਹਾਂ ਨੂੰ ਮਨੁੱਖ ਆਪ ਪੈਦਾ ਨਹੀਂ ਕਰ ਸਕਦਾ। ਇਹ ਦਾਤਾਂ ਜਿੰਨੀਆਂ ਸਾਡੇ ਲਈ ਜ਼ਰੂਰੀ ਹਨ, ਆਉਣ ਵਾਲੀਆਂ ਪੀੜ੍ਹੀ ਲਈ ਵੀ ਉੱਨੀ ਅਹਿਮੀਅਤ ਰੱਖਦੀਆਂ ਹਨ। ਅੱਜ ਜੇਕਰ ਅਸੀਂ ਵਿਸ਼ਾਲ ਹਿਰਦੇ ਨਾਲ ਦੁਨੀਆਂ ’ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਿਵੇਂ ਅਸੀਂ ਇਨ੍ਹਾਂ ਨਿਆਮਤਾਂ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ। ਹਵਾ, ਪਾਣੀ ਦੂਸ਼ਿਤ ਹੋ ਰਹੇ ਹਨ। ਨਦੀਆਂ ਵਿੱਚ ਜ਼ਹਿਰਾਂ ਤੇ ਕੈਮੀਕਲ ਵਗ ਰਹੇ ਹਨ। ਹਵਾ ਵਿੱਚ ਜ਼ਹਿਰੀਲੀਆਂ ਗੈਸਾਂ ਇਸ ਕਦਰ ਵਧ ਰਹੀਆਂ ਹਨ ਕਿ ਇਨ੍ਹਾਂ ਗੈਸਾਂ ਨੇ ਓਜ਼ੋਨ ਪਰਤ ਵਿੱਚ ਵੀ ਛੇਕ ਕਰ ਦਿੱਤੇ ਹਨ। ਜਿਹੜੀ ਸੁਰੱਖਿਆ ਛੱਤਰੀ ਕੁਦਰਤ ਨੇ ਸਾਰਿਆਂ ਦੇ ਭਲੇ ਲਈ ਬਣਾਈ ਸੀ, ਉਸ ਵਿੱਚ ਛੇਕ ਹੋਣ ਨਾਲ ਘਾਤਕ ਕਿਰਨਾਂ ਮਨੁੱਖੀ ਜੀਵਨ ਲਈ ਖਤਰਾ ਬਣਦੀਆਂ ਜਾ ਰਹੀਆਂ ਹਨ। ਮਨੁੱਖ ਵੱਲੋਂ ਕੀਤੀਆਂ ਜਾ ਰਹੀਆਂ ਗਲਤੀਆਂ ਦੇ ਸਿੱਟੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਣਗੇ।

05 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 


ਧਰਤੀ, ਜਿਸ ਨੂੰ ਮਾਂ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ, ਨੂੰ ਕੈਮੀਕਲਾਂ ਅਤੇ ਜ਼ਹਿਰਾਂ ਨਾਲ ਸਿੰਜਿਆ ਜਾ ਰਿਹਾ ਹੈ। ਧਰਤੀ ਮਾਂ ਦੀ ਹਿੱਕ ’ਤੇ ਅੱਗਾਂ ਲਾ ਕੇ ਉਸ ਵਿੱਚ ਸੜ ਰਹੇ ਜੀਵਾਂ ਨੂੰ ਅਸੀਂ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਾਂ। ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਵੀ ਬਹੁਤ ਨੁਕਸਾਨ ਹੋ ਰਿਹਾ ਹੈ। ਮਨੁੱਖ ਦੀਆਂ ਇਨ੍ਹਾਂ ਅਨੈਤਿਕ ਕਾਰਵਾਈਆਂ ਦਾ ਖਾਮਿਆਜ਼ਾ ਉਹ ਆਪ ਹੀ ਕੈਂਸਰ, ਕਾਲੇ ਪੀਲੀਆ ਅਤੇ ਹੋਰ ਭਿਆਨਕ ਬੀਮਾਰੀਆਂ ਦੇ ਰੂਪ ਵਿੱਚ ਭੁਗਤ ਰਿਹਾ ਹੈ। ਇਨ੍ਹਾਂ ਬੀਮਾਰੀਆਂ ਤੋਂ ਪੀੜਤ ਲੋਕਾਂ ਨਾਲ ਹਸਪਤਾਲ ਭਰੇ ਪਏ ਹਨ। ਨਿੱਤ ਨਵੀਆਂ ਬੀਮਾਰੀਆਂ ਜਨਮ ਲੈ ਰਹੀਆਂ ਹਨ। ਆਮ ਆਦਮੀ ਦਾ ਜੀਵਨ ਦਿਨ ਪ੍ਰਤੀ ਦਿਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ।
ਅੱਜ ਵਾਤਾਵਰਣ ਪ੍ਰਦੂਸ਼ਣ, ਵਿਸ਼ਵ ਭਰ ਲਈ ਚੁਣੌਤੀ ਬਣ ਚੁੱਕਾ ਹੈ। ਸੰਯੁਕਤ ਰਾਸ਼ਟਰ ਵੱਲੋਂ ਸਾਰੇ ਮੁਲਕਾਂ ਨੂੰ ਇੱਕ ਮੰਚ ’ਤੇ ਇਕੱਠਿਆਂ ਕਰਕੇ ਵਾਰ-ਵਾਰ ਵਾਤਾਵਰਣ ਦੇ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਆਦੇਸ਼ ਦਿੱਤੇ ਜਾ ਰਹੇ ਹਨ। ਅੰਤਰਰਾਸ਼ਟਰੀ ਪੱਧਰ ’ਤੇ ਅਜਿਹੇ ਸਮਝੌਤੇ ਹੋ ਰਹੇ ਹਨ ਕਿ 2020 ਤਕ 20 ਫ਼ੀਸਦੀ ਕਾਰਬਨ ਡਾਈਆਕਸਾਈਡ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਨੂੰ ਘਟਾਇਆ ਜਾਵੇ। ਸੰਯੁਕਤ ਰਾਸ਼ਟਰ ਦੇ ਇਸ ਸੱਦੇ ਨੂੰ ਸਾਰੇ ਮੁਲਕਾਂ ਨੇ ਹਾਂ-ਪੱਖੀ ਹੁੰਗਾਰਾ ਦਿੱਤਾ ਹੈ। ਇਹ ਸਾਰੇ ਵਿਸ਼ਵ ਲਈ ਵਧੀਆ ਗੱਲ ਹੈ। ਇਹ ਆਲਮੀ ਤਪਸ਼ (ਗਲੋਬਲ ਵਾਰਮਿੰਗ) ਕਿਸੇ ਇੱਕ ਇਨਸਾਨ ਜਾਂ ਇੱਕ ਮੁਲਕ ਦੀਆਂ ਗਲਤੀਆਂ ਦਾ ਨਤੀਜਾ ਨਹੀਂ ਸਗੋਂ ਇਸ ਲਈ ਸਾਰੇ ਹੀ ਜ਼ਿੰਮੇਵਾਰ ਹਨ। ਇਸ ਆਲਮੀ ਤਪਸ਼ ਨੂੰ ਕਿਸੇ ਇੱਕ ਦੇ ਯਤਨਾਂ ਨਾਲ ਨਹੀਂ ਸਗੋਂ ਸਾਰੇ ਵਿਸ਼ਵ ਦੇ ਸਮੂਹਿਕ ਯਤਨਾਂ ਨਾਲ ਘਟਾਇਆ ਜਾ ਸਕਦਾ ਹੈ। ਹਰ ਮੁਲਕ ਆਪਣੀ ਅਤੇ ਹਰ ਮਨੁੱਖ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਹੀ ਕੁਦਰਤ ਦਾ ਸਮਤੋਲ ਬਣਿਆ ਰਹਿ ਸਕਦਾ ਹੈ। ਵਾਤਾਵਰਣ ਦੇ ਪ੍ਰਦੂਸ਼ਣ ਨਾਲ ਸਿਰਫ਼ ਸਿਹਤ ਸਾਧਨਾਂ ’ਤੇ ਹੀ ਅਸਰ ਨਹੀਂ ਹੋਇਆ, ਸਗੋਂ ਮਾਨਸਿਕ ਤੌਰ ’ਤੇ ਭ੍ਰਿਸ਼ਟਾਚਾਰ, ਅਨੈਤਿਕਤਾ, ਮਨੁੱਖ ਦਾ ਆਪਣੇ-ਆਪ ਨਾਲੋਂ ਟੁੱਟਣਾ, ਅਨੈਤਿਕ ਵਿਵਹਾਰ, ਮਾਨਸਿਕ ਬੀਮਾਰੀਆਂ ਇਸੇ ਆਪਣੇ ਪ੍ਰਦੂਸ਼ਣ ਦੀ ਹੀ ਦੇਣ ਹਨ ਕਿਉਂਕਿ ਸਿਆਣੇ ਆਖਦੇ ਹਨ, ‘ਜੈਸਾ ਅੰਨ, ਤੈਸਾ ਮਨ, ਜੈਸਾ ਦੁੱਧ, ਵੈਸੀ ਬੁੱਧ, ਜਿਹੋ-ਜਿਹਾ ਪਾਣੀ, ਉਹੋ ਜਿਹਾ ਪ੍ਰਾਣੀ।’ ਦੁੱਧ, ਭੋਜਨ ਤੇ ਪਾਣੀ ਦਾ ਅਸਰ ਬੁੱਧੀ ’ਤੇ ਕੰਮ ਕਰਦਾ ਹੈ।
ਗੁਰੂ ਨਾਨਕ ਦੇਵ ਜੀ 500 ਸਾਲ ਪਹਿਲਾਂ ਸੁਚੇਤ ਕਰ ਗਏ ਸਨ ਕਿ ਆਉਣ ਵਾਲੀਆਂ ਪੀੜ੍ਹੀਆਂ ਕੁਦਰਤ ਦਾ ਸਤਿਕਾਰ ਕਰਨ ਅਤੇ ਕੁਦਰਤ ਦੇ ਅਨੁਕੂਲ ਚੱਲਣ। ਗੁਰਬਾਣੀ ਵਿੱਚ ਲਿਖਿਆ ਹੈ, ‘ਬਲਿਹਾਰੀ ਕੁਦਰਤਿ ਵਸਿਆ।।’ ਜਿਸ ਅਕਾਲਪੁਰਖ ਵਾਹਿਗੁਰੂ ਨੂੰ ਅਸੀਂ ਭਾਲਦੇ ਹਾਂ, ਉਹ ਤਾਂ ਕੁਦਰਤ ਵਿੱਚ ਹੀ ਵਸਿਆ ਹੋਇਆ ਹੈ। ਕੁਦਰਤ ਨਾਲ ਇੱਕਸੁਰ ਹੋਣ ਨਾਲ, ਕੁਦਰਤ ਵਿੱਚੋਂ ਕੁਦਰਤ ਵਾਲਾ ਦਿਸਦਾ ਹੈ ਪਰ ਅਸੀਂ ਇਕੱਵੀਂ ਸਦੀ ਵਿੱਚ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਅਤੇ ਵਿਗਿਆਨਕ ਸੋਚ ਰੱਖਦਿਆਂ ਹੋਇਆਂ ਵੀ ਅਸੀਂ ਸਾਰਾ ਕੁਝ ਠੀਕ ਨਹੀਂ ਕੀਤਾ। ਜੇਕਰ ਅਸੀਂ ਗੁਰੂਆਂ ਵੱਲੋਂ ਦਰਸਾਏ ਮਾਰਗ ’ਤੇ ਚੱਲਦੇ ਤਾਂ ਦੁਨੀਆਂ ਭਰ ਦੇ ਲੋਕ ਪੰਜਾਬ ਦੀ ਧਰਤੀ ’ਤੇ ਗੁਰੂਆਂ ਦੀ ਕੀਤੀ ਬਖਸ਼ਿਸ਼ ਨੂੰ ਦੇਖਣ ਲਈ ਆਉਂਦੇ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਮੰਨਣ ਵਾਲਿਆਂ ਨੇ ਕਿਵੇਂ ਪਾਣੀਆਂ ਨੂੰ ਸੰਭਾਲਿਆ ਹੈ ਪਰ ਦੁੱਖ ਦੀ ਗੱਲ ਹੈ ਕਿ ਇਹ ਸਾਰਾ ਕੁਝ ਨਹੀਂ ਹੋ ਸਕਿਆ, ਜੋ ਹੋਣਾ ਚਾਹੀਦਾ ਸੀ। ਅੱਜ ਵੀ ਅਸੀਂ ਬਾਣੀ ਦੇ ਦੱਸੇ ਹੋਏ ਰਾਹ ’ਤੇ ਚੱਲ ਕੇ ਦੁਨੀਆਂ ਨੂੰ ਗਲੋਬਲ ਵਾਰਮਿੰਗ ਦੇ ਵੱਡੇ ਸੰਕਟ ’ਚੋਂ ਬਾਹਰ ਕੱਢ ਸਕਦੇ ਹਾਂ। ਬਾਣੀ ਦਾ ਸੁਨੇਹਾ ਸਾਰੀ ਮਨੁੱਖਤਾ ਵਾਸਤੇ ਹੈ। ਇਸੇ ਲਈ  ਪਾਤਸ਼ਾਹ ਨੇ ਇਨ੍ਹਾਂ ਸ਼ਬਦਾਂ ਦਾ ਉਚਾਰਨ ਕੀਤਾ, ‘ਖੇਲੇ ਸਗਲ ਜਗਤ।।’’
ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਦੇਰ ਬਾਅਦ ਕੀਤੀ ਗਈ ਸ਼ੁਰੂਆਤ ਦੁਨੀਆਂ ਵਾਸਤੇ ਰਾਹ ਦਸੇਰਾ ਬਣ ਰਹੀ ਹੈ। ਉਹ ਪਵਿੱਤਰ ਵੇÂੀਂ ਜਿਸ ’ਚੋਂ ਬਾਹਰ ਆ ਕੇ ਬਾਬੇ ਨਾਨਕ ਨੇ ਇਲਾਹੀ ਬਾਣੀ ਦਾ ਉਚਾਰਨ ਕੀਤਾ, ਉਸ ਵੇÂੀਂ ਨੂੰ ਵੀ ਪੂਰੀ ਤਰ੍ਹਾਂ ਪ੍ਰਦÇੂਸ਼ਤ ਕਰ ਦਿੱਤਾ ਗਿਆ ਸੀ। ਉਸ ਦੇ ਕੰਢੇ ’ਤੇ ਖੜ੍ਹੇ ਹੋਣਾ ਮੁਸ਼ਕਿਲ ਸੀ। ਗੁਰੂ ਦੀ ਮਿਹਰ ਨਾਲ ਕਾਰ ਸੇਵਾ ਰਾਹੀਂ ਜੋ ਕਾਰਜ ਸੰਗਤਾਂ ਨੇ ਕਰ ਵਿਖਾਇਆ, ਉਹ ਦੁਨੀਆਂ ’ਚ ਇੱਕ ਮਿਸਾਲ ਹੈ। ਅਜਿਹੇ ਕਾਰਜਾਂ ਨਾਲ ਦੇਸ਼ ਦੇ ਦੂਜੇ ਦਰਿਆਵਾਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ। ਗੁਰਬਾਣੀ ਵਿੱਚ ਦਰਜ ਹੈ, ‘ਆਪਣੇ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ।।’ ਪਵਿੱਤਰ ਕਾਲੀ ਵੇÂੀਂ ਦੁਬਾਰਾ ਸਾਫ਼ ਸਵੱਛ ਵਹਿ ਰਹੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਹੋਈ ਸ਼ੁਰੂਆਤ ਸਾਰੀ ਦੁਨੀਆਂ ਦੇ ਵੇਈਆਂ ਤੇ ਦਰਿਆਵਾਂ ਨੂੰ ਸਾਫ਼-ਸੁਥਰਾ ਰੱਖਣ ਲਈ ਰਾਹ ਦਸੇਰਾ ਬਣ ਰਹੀ ਹੈ। ਆਉ, ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਅਸੀਂ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰਣ ਕਰੀਏ। ਅੱਗਾਂ ਲਾ ਕੇ ਧਰਤੀ ਦੀ ਹਿੱਕ ਨਾ ਸਾੜੀਏ। ਦਰੱਖਤਾਂ ਦੀ ਨਾਜਾਇਜ਼ ਕਟਾਈ ਬੰਦ ਕਰੀਏ। ਜੋ ਫੈਕਟਰੀਆਂ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਕਰ ਰਹੀਆਂ ਹਨ, ਉਨ੍ਹਾਂ ਵਿਰੁੱਧ ਲੋਕਾਂ  ਨੂੰ ਲਾਮਬੰਦ ਕਰੀਏ। ਵੱਧ ਤੋਂ ਵੱਧ ਦਰੱਖਤ ਲਾਈਏ ਅਤੇ ਉਨ੍ਹਾਂ ਦੀ ਪਾਲਣਾ ਕਰੀਏ। ਜੋ ਵੀ ਹਿੱਸਾ ਪਾ ਸਕਦੇ ਹੋਈਏ, ਉਹ ਰਲ ਕੇ ਪਾਈਏ ਤੇ ਵਾਤਾਵਰਣ ਨੂੰ ਬਚਾਈਏ। 

 

ਸੰਤ ਬਲਬੀਰ ਸਿੰਘ ਸੀਚੇਵਾਲ * ਸੰਪਰਕ: 94173-19463

05 Jun 2012

Reply