ਉਹ ਖੁਸ਼ੀ ਦਾ ਕੋਈ ਨਾ ਫਾਇਦਾ ਹੋਵੇ,
ਜਦ ਖੁਸ਼ੀਆਂ ਵਿਚ ਸ਼ਾਮਿਲ ਹੋਣ ਵਾਲਾ ਕੋਈ ਨਾ ਹੋਵੇ ,
ਉਹ ਦੁਖ ਵੀ ਚੰਗੇ ਲਗਦੇ ਨੇ ,
ਜਦ ਦੁਖਾਂ ਵਿਚ ਕੋਈ ਆਪਣਾ ਸਹਾਈ ਹੋਵੇ ,
ਉਹ ਮੌਤ ਤੋਂ ਕਿਓਂ ਡਰਦਾ ਹੈਂ ਬੰਦਿਆ ,
ਮੌਤ ਨਾ ਕਿਸੇ ਤੋ ਪਰਾਈ ਹੋਵੇ,
ਜਿੰਦਗੀ ਵਿਚ ਜੇ ਚੰਗਿਆਈ ਖੱਟਾਂਗੇ,
ਤਾਂ ਮਰਨੇ ਤੋਂ ਬਾਅਦ ਵੀ ਚੰਗੇਪਨ ਦੀ ਕਦੇ ਨਾ ਵਿਦਾਈ ਹੋਵੇ,
ਮਾੜੇ ਕਰਮਾਂ ਦਾ ਫਲ ਤਾਂ ਭੋਗਨਾ ਪਊ,
ਚਾਹੇ ਕਿੰਨੀ ਵੀ ਅਮੀਰੀ ਤੇ ਵਡਿਆਈ ਹੋਵੇ,
ਇਸੇ ਕਰ ਕੇ ਤਨਵੀਰ ਕਿਹੰਦੀ ਹੈ ਕੀ ਦੋਸਤਾ!
ਨਾ ਮਾਨ ਕਰੀਂ ਕਦੇ ਉਚੇ ਅਹੁਦੇ ਦਾ ,
ਤੇ ਨਾ ਹੀ ਗੁਮਾਨ ਕਰੀਂ ਆਪਣੀ ਦੌਲਤ ਦਾ,
ਕਿਓਂ ਕੀ ਬੰਦਾ ਤਾਂ ਮਿੱਟੀ ਦਾ ਪੁਤਲਾ ਹੈ,
ਖਾਕੋਂ ਜਨਮਿਆ ਹੈ ਤੇ ਖਾਕਾਂ ਵਿਚ ਰੁਲ ਜਾਣਾ ਹੈ,
ਇਨਸਾਨ ਤਾਂ ਪਾਣੀ ਦਾ ਬੁਲਬਲਾ ਹੈ,
ਜਿਸ ਨੇ ਅਜੇ ਨਹੀ ਤਾਂ ਕਲ ਫਿਰ ਤੋਂ ਪਾਣੀ ਵਿਚ ਮਿਲ ਜਾਣਾ ਹੈ,
ਏ ਇਨਸਾਨ ! ਇਸ ਦੁਨਿਆ ਵਿਚ ਲੈ ਰਬ ਦਾ ਨਾਮ,
ਤੇ ਰਖੀਂ ਕੁਝ ਗੱਲਾਂ ਦਾ ਧਿਆਨ,
ਜਿਵੇਂ ਕਿਸੇ ਦੇ ਦੁਖਾਂ ਵਿਚ ਦਰਦ ਵੰਡਿਆਈ ਦਾ,
ਸੂਖਾਂ ਵਿਚ ਸਾਥ ਨਿਭਾਈ ਦਾ,
ਜੇ ਲੋੜ ਹੋਵੇ ਤੁਹਾਡੀ ਕਿਸੇ ਨੂੰ ,
ਤਾਂ ਹਰ ਦਮ , ਹਰ ਪਲ ਸਾਥ ਖੜੇ ਹੋ ਜਾਈਦਾ ,
ਤੇ ਨੇਕੀ ਖਤ ਕੇ ਇਸ ਦੁਨੀਆ ਤੋਂ,
ਅੰਤ ਖੁਸ਼ੀ-ਖੁਸ਼ੀ ਤੁਰ ਜਾਈਦਾ ....
ਉਹ ਖੁਸ਼ੀ ਦਾ ਕੋਈ ਨਾ ਫਾਇਦਾ ਹੋਵੇ,
ਜਦ ਖੁਸ਼ੀਆਂ ਵਿਚ ਸ਼ਾਮਿਲ ਹੋਣ ਵਾਲਾ ਕੋਈ ਨਾ ਹੋਵੇ ,
ਉਹ ਦੁਖ ਵੀ ਚੰਗੇ ਲਗਦੇ ਨੇ ,
ਜਦ ਦੁਖਾਂ ਵਿਚ ਕੋਈ ਆਪਣਾ ਸਹਾਈ ਹੋਵੇ ,
ਉਹ ਮੌਤ ਤੋਂ ਕਿਓਂ ਡਰਦਾ ਹੈਂ ਬੰਦਿਆ ,
ਮੌਤ ਨਾ ਕਿਸੇ ਤੋ ਪਰਾਈ ਹੋਵੇ,
ਜਿੰਦਗੀ ਵਿਚ ਜੇ ਚੰਗਿਆਈ ਖੱਟਾਂਗੇ,
ਤਾਂ ਮਰਨੇ ਤੋਂ ਬਾਅਦ ਵੀ ਚੰਗੇਪਨ ਦੀ ਕਦੇ ਨਾ ਵਿਦਾਈ ਹੋਵੇ,
ਮਾੜੇ ਕਰਮਾਂ ਦਾ ਫਲ ਤਾਂ ਭੋਗਨਾ ਪਊ,
ਚਾਹੇ ਕਿੰਨੀ ਵੀ ਅਮੀਰੀ ਤੇ ਵਡਿਆਈ ਹੋਵੇ,
ਇਸੇ ਕਰ ਕੇ ਤਨਵੀਰ ਕਿਹੰਦੀ ਹੈ ਕੀ ਦੋਸਤਾ!
ਨਾ ਮਾਨ ਕਰੀਂ ਕਦੇ ਉਚੇ ਅਹੁਦੇ ਦਾ ,
ਤੇ ਨਾ ਹੀ ਗੁਮਾਨ ਕਰੀਂ ਆਪਣੀ ਦੌਲਤ ਦਾ,
ਕਿਓਂ ਕੀ ਬੰਦਾ ਤਾਂ ਮਿੱਟੀ ਦਾ ਪੁਤਲਾ ਹੈ,
ਖਾਕੋਂ ਜਨਮਿਆ ਹੈ ਤੇ ਖਾਕਾਂ ਵਿਚ ਰੁਲ ਜਾਣਾ ਹੈ,
ਇਨਸਾਨ ਤਾਂ ਪਾਣੀ ਦਾ ਬੁਲਬਲਾ ਹੈ,
ਜਿਸ ਨੇ ਅਜੇ ਨਹੀ ਤਾਂ ਕਲ ਫਿਰ ਤੋਂ ਪਾਣੀ ਵਿਚ ਮਿਲ ਜਾਣਾ ਹੈ,
ਏ ਇਨਸਾਨ ! ਇਸ ਦੁਨਿਆ ਵਿਚ ਲੈ ਰਬ ਦਾ ਨਾਮ,
ਤੇ ਰਖੀਂ ਕੁਝ ਗੱਲਾਂ ਦਾ ਧਿਆਨ,
ਜਿਵੇਂ ਕਿਸੇ ਦੇ ਦੁਖਾਂ ਵਿਚ ਦਰਦ ਵੰਡਿਆਈ ਦਾ,
ਸੂਖਾਂ ਵਿਚ ਸਾਥ ਨਿਭਾਈ ਦਾ,
ਜੇ ਲੋੜ ਹੋਵੇ ਤੁਹਾਡੀ ਕਿਸੇ ਨੂੰ ,
ਤਾਂ ਹਰ ਦਮ , ਹਰ ਪਲ ਸਾਥ ਖੜੇ ਹੋ ਜਾਈਦਾ ,
ਤੇ ਨੇਕੀ ਖੱਟ ਕੇ ਇਸ ਦੁਨੀਆ ਤੋਂ,
ਅੰਤ ਖੁਸ਼ੀ-ਖੁਸ਼ੀ ਤੁਰ ਜਾਈਦਾ ....