ਸ਼ਗਨਾ ਵਿੱਚ ਗੁਵਾਚੀ, ਕੁੜੀਏ ਹੋ ਗਏ ਪਰਾਏ ਮਾਪੇ।
ਤੂੰ ਆਪਣੇ ਘਰ ਜਾ ਵੱਸਣਾ ਹੁਣ ਘਰ ਸੰਭਾਲਣ ਆਪੇ ।
ਅੱਜ ਘਰ ਤੂੰ ਆਪਣਾ ਸਮਝੇਂ, ਕੱਲ ਸੁਹਰੀਂ ਤੁਰ ਜਾਣਾ,
ਬਹਿ ਜਾਣਾ ਚੁੱਪ ਇੱਕਲਿਆਂ, ਵਿਹੜਾ ਵਿਹਲਾ ਜਾਪੇ।
ਹੌਲੀ ਹੌਲੀ ਤੂੰ ਹੈ ਰੁੱਝ ਜਾਣਾ,ਨਾਲ ਪਤੀ ਘਰ ਆਪਣੇ,
ਕੈਸੀ ਰੀਤ ਬਣਾਈ ਕਰਤੇ,ਸੰਜੋਗ ਮੇਲ ਮਿਲਾਵੇ ਆਪੇ।
ਚਿੱਤਰਕਾਰ ਕਈ ਰੰਗ ਭਰਦਾ,ਨਵੀਂ ਤਸਵੀਰ ਲਈ,
ਕਰਤਾ ਰਚਨਾ ਕਰਨ ਦੀ ਖਾਤਰ,ਖੇਲ ਰਚਾਵੇ ਆਪੇ।
ਉਸ ਦੀ ਦੁਨੀਆਂ,ਕਿਵੇਂ ਚਲਾਉਣੀ ਉਹ ਆਪੇ ਜਾਣੇ,
ਪਿਛੇ ਮੁੜਕੇ ਵੇਖ ਤਾਂ ਹਰ ਖੁਸ਼ੀ ਤੇਰੇ ਆਂਗਣ ਵਿਆਪੇ।
ਬਹੁਤ ਮੇਹਰਬਾਨੀ ਸ਼ੁਕਰੀਆ....ਸਮੂਹ.ਪਾਠਕ.ਅਤੇ ਕਵੀ ਜਨ..ਜੀ