Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਰਸੀ ----ਸੁਲੱਖਣ ਸਰਹੱਦੀ---- :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਕੁਰਸੀ ----ਸੁਲੱਖਣ ਸਰਹੱਦੀ----


ਕੁਰਸੀ ਅਪਣੇ ਹਰ ਆਸ਼ਿਕ ਦੇ ਦਿਲ ਦੀ ਹਵਸ ਜਗਾ ਦੇਂਦੀ ਹੈ
ਹੌਲੀ ਹੌਲੀ ਹਰ ਹਾਕਮ ਨੂੰ ਇਕ ਚੰਗੇਜ਼ ਬਣਾ ਦੇਂਦੀ ਹੈ

ਬੀਬੇ ਨਕਸ਼ ਤੇ ਧਰਮੀ ਦਾਹੜੇ ਸਾਰੇ ਚਿਹਨ ਮਿਟਾ ਕੇ ਕੁਰਸੀ
ਔਰੰਗਜੇਬ ਦਾ ਚੇਹਰਾ ਹਰ ਇਕ ਹਾਕਮ ਤਾਈੰ ਲਗਾ ਦੇਂਦੀ ਹੈ


ਜਦ ਤਕ ਦਸਤਾ -ਦਸਤ ਨਾ ਬਦਲੇ ਤਦ ਤਕ ਧਾਰ ਨਾ ਬਦਲੇਗੀ
ਕੀ ਹੋਇਆ ਤਲਵਾਰ ਜੇ ਅਪਣਾ ਨਾਂ ਕਿਰਪਾਨ ਰਖਾਅ ਦੇਂਦੀ ਹੈ


ਗੁਰੂ ਦਵਾਰਾ ਮੰਦਰ ਹੋਵੇ ਮਸਜਦ ਚਰਚ ਜਾਂ ਠਾਕਰ ਦਵਾਰ
ਉੱਚੀ ਜਾਤੀ ਨੀਵਿੰਆਂ ਤਾਈੰ ਪੰਜਵਾਂ ਪੌੜ ਬਣਾ ਦੇਂਦੀ ਹੈ


ਇਸ ਨਾਰੀ ਦੇ ਅਪਣੇ ਘਰ ਵਿਚ ਅਪਣੇ ਅੰਦਰ ਨ੍ਹੇਰ ਰਹੇ
ਰੋਜ਼ ਸ਼ਾਮ ਨੂ ਪਰ ਕਬਰਾਂ ਤੇ ਜਾ ਕੇ ਦੀਪ ਜਗਾ ਦੇਂਦੀ ਹੈ


ਸਾਡਾ ਵਿਰਸਾ ਐਹੋ ਦੱਸੇ ਸਾਡਾ ਇਹ ਇਤਹਾਸ ਕਹੇ

ਜ਼ੁਲਮ ਦੀ ਰੁੱਤੇ ਮਾਲਾ ਖੁਦ ਨੂੰ ਇਕ ਤਲਵਾਰ ਬਣਾ ਦੇਂਦੀ ਹੈ


ਜਦ ਤਕ ਇਹ ਅਬਲਾ ਹੈ ਨਾਰੀ ਤਦ ਤਕ ਹੀ ਸਬਲਾ ਨੇ ਜ਼ਾਲਮ
ਨਾਰੀ ਜੇ ਚੰਡੀ ਬਣ ਜਾਵੇ ਮਹਿਖਾਸੁਰੀਆਂ ਢਾਹ ਦੇਂਦੀ ਹੈ


ਐ 'ਸਰਹੱਦੀ' ਸਾਡੀ ਜੂਹ ਵਿਚ ਜਦ ਜਦ ਘੋਰ ਹਨੇਰ ਪਿਆ
ਸਾਡੀ ਮਿੱਟੀ ਨੂੰ ਵਰਦਾਨ ਹੈ ਖੁਦ ਨੂੰ ਦੀਪ ਬਣਾ ਦੇਂਦੀ ਹੈ


----ਸੁਲੱਖਣ ਸਰਹੱਦੀ----

 


26 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕਿਆ ਬਾਤ ਹੈ !!!!

26 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਹੀ ਵਧੀਆ ਜੀ ... TFS ਬਲਿਹਾਰ ਜੀ...

27 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਾਹ....ਬਹੁਤਖੂਬ.....tfs.......ਜੀ

27 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Meharbaani sabh sajna de pasand karan layi....

27 Dec 2012

Reply