Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿਆਂ ਦੀ , :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿਆਂ ਦੀ ,

ਇੱਕ ਦਿਨ ਪਿੱਛੇ ਮੁੜ ਕੇ ਤੱਕਿਆ , ਆਪਣਾ ਹੀ ਪਰਛਾਵਾਂ ਮੈਂ ,
ਰੂਹ ਓਹਦੀ ਸੀ ਕੰਬ ਗਈ , ਜਦ ਪੁਛਿਆ ਆਪਣਾ ਸਿਰਨਾਵਾਂ ਮੈਂ ।
ਬੋਹੜ ਜਿਹੇ ਕੋਈ ਰੁੱਖ ਵਰਗਾ , ਨਾ ਰਾਹਾਂ ਵਿੱਚ ਕੋਈ ਮਿਲਿਆ ,
ਤਪਦੇ ਦਿਲ ਨੂੰ ਠਾਰਨ ਲਈ , ਦੱਸ ਫਿਰ ਲੱਭਦਾ ਕਿੱਥੋਂ ਛਾਵਾਂ ਮੈਂ ।
ਬੇਵਫਾ਼ਈਆਂ , ਦਗੇਬਾਜ਼ੀਆਂ ਦੇ , ਪਏ  ਥਾਂ ਥਾਂ ਖਿਲਰੇ ਕੰਡੇ ਨੇ ,
ਤੂੰ ਹੀ ਦੱਸਦੇ ਐ ਜਿੰਦਗੀ , ਦੱਸ ਫਿਰ  ਕਿੱਥੇ ਪੈਰ ਟਿਕਾਵਾਂ ਮੈਂ ।
ਤੇਰੇ ਸ਼ਹਿਰ ਤੋਂ ਮਿਲੇ ਨੇ ਸੱਜਣਾਂ , ਸਾਨੂੰ ਪੀੜਾਂ ਦਰਦ ਅਵੱਲੜੇ ਵੇ ,
ਸਾਡੀ ਵੀ ਮਜਬੂਰੀ ਏਥੇ , ਨਿੱਤ ਚੋਗ ਚੁਗਣ ਲਈ ਆਵਾਂ ਮੈਂ ।
ਅੱਖੀਆਂ ਜੋ ਵੀ ਸੁਪਨੇ ਤੱਕਣ , ਉਹ ਪਲਾਂ `ਚ ਜਖਮੀ ਹੋ ਜਾਂਦੇ ,
ਲੋਕੀ ਨਮਕ ਹੱਥਾਂ `ਚ ਲੈ ਘੁੰਮਦੇ , ਕਿਸਨੂੰ ਜਖਮ ਦਿਖਾਵਾਂ ਮੈਂ ।
ਦੂਜਿਆਂ ਖਾਤਰ ਜੋ ਨੇ ਟੁੱਟਦੇ , ਉਹ ਫਿਰ ਕਿੱਥੋਂ ਦੱਸ ਲੱਭਦੇ ਨੇ ,
ਰਾਤੀਂ ਅੰਬਰ ਦੇ ਵੱਲ ਤੱਕਿਆ ,ਸੀ  ਤਾਰਾ ਟਾਵਾਂ - ਟਾਵਾਂ ਮੈਂ ।
ਜਿੰਦਗੀ ਬਣ ਕੇ ਰਹਿ ਗਈ , ਸਦਾ ਲਈ ਇੱਕ ਥਿਊਰਮ ਜਿਹੀ ,
ਕੋਸ਼ਿਸ ਕਰਦਾ ਹੱਲ ਕਰਨੇ ਦੀ , ਓਨਾ ਹੀ  ਉਲਝੀ ਜਾਵਾਂ ਮੈਂ ।

ਰੁੱਖ ਬਦਲ ਕੇ ਚਲਦੀਆਂ ਤੱਕੀਆਂ , ਜੈਲੀ ਰੋਜ ਹਵਾਵਾਂ ਮੈਂ ।

04 Apr 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
ਬ-ਕਮਾਲ ਪੰਜਾਬੀ ਕਵਿਤਾ ,.......ਬਹੁਤ ਹੀ ਸ਼ਾਨਦਾਰ ,...........ਲਾ-ਜਵਾਬ .

jio jelly veer,........great.

Likhde raho,............Parhde raho.

Brilliant

13 Dec 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਜੈਲੀ ਬਾਈ ਬਾ-ਕਮਾਲ ਕਿਰਤ !
ਬਹੁਤ ਹੀ ਸੋਹਣਾ ਥੀਮ, ਸ਼ਬਦ ਚੋਣ ਵੀ ਕਮਾਲ ਦੀ ਹੈ !
ਸੁੰਦਰ ਬੁਣਤੀ, ਬਣਦੀ ਤਣਦੀ ਲੈਅ ਅਤੇ ਫ਼ਲਸਫ਼ਾਈ ਕੰਟੈਂਟ - ਕੁਲ ਮਿਲਾ ਕੇ ਇਕ ਕਾਬਿਲ-ਏ-ਤਾਰੀਫ਼ ਰਚਨਾ !
ਵਧਾਈ ਅਤੇ ਬੱਲੇ ਬੱਲੇ !

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 
ਵਾਹ ਕਿਆ ਬਾਤ ਹੈ..! ਬਹੁਤ ਅੱਛੇ ਜੈਲੀ ਬਾਈ

14 Dec 2017

Reply