Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਉਂ ਮਾਰੀ ਮੇਰੀ ਹੀਰ ਤੂੰ ????? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਕਿਉਂ ਮਾਰੀ ਮੇਰੀ ਹੀਰ ਤੂੰ ?????
ਤੇਰੀ ਕੁਖ੍ਖ ਬਣੀ ਏ ਮੇਰਾ ਕਬਰਿਸਤਾਨ ਨੀ ਮਾਏ ,

ਤੂੰ ਹੀ ਤਾਂ ਮੇਰਾ ਰੱਬ ,ਹੋਰ ਕੀਨੁੰ ਪਾਵਾਂ ਤਰਲਾ ਹਾਏ! ਹਾਏ!


ਪਹਿਲਾ ਮੇਰਾ ਬਾਬਲ ਭੋਲੜਾ, ਡਰਦਾ ਚੰਦਰੇ ਜਹਾਨ ਦਿਆਂ ਨਜ਼ਰਾਂ ਤੋਂ,

ਇੱਕ ਮੋਕਾ ਦੇ ਕੇ ਤਾਂ ਦੇਖੇ, ਨਹੀਂ ਗਿਰਦੀ ਓਹਦੀਆਂ ਕਦਰਾਂ ਤੋਂ ,

ਹਰ ਫੇਂਸਲਾ ਓਹਦਾ ਮੇਨੁੰ ਗੁਰਬਾਣੀ ਜਿਹਾ, ਕਿੰਝ ਭੱਟਕਾਂ ਫਿਰ ਆਪਣੇ ਫਰਜਾਂ ਤੋਂ,

ਅਣ-ਜੰਮੀ ਹੀ ਜੇ ਮਰ ਗਈ ਮਾਏ, ਕੋਣ ਮੁਕਤੀ ਦਵਾਉ ਓਨੁੰ ਓਹਦੇ ਕਰਜ਼ਾਂ ਤੋਂ ??


ਦੂਜਾ ਮੇਰਾ ਵੀਰ ਸਿਹਜੜਾ, ਵਾਰੀ ਜਾਵਾਂ ਜਿਹਦੇ ਮੈਂ ਗੁੱਟ ਤੋਂ ,

ਲਾਡ ਲਡਾਵੇ ਜੇ ਪਿਆਰ ਨਾਲ, ਓਹਦਾ ਹਥ੍ਥ ਨਾ ਹਟਾਵਾਂ ਕਦੇ ਗੁੱਤ ਤੋਂ,

ਕੋਣ ਗੁੰਦੂ'ਗਾ ਵਾਗਾਂ ਘੋੜੀ ਦਿਆਂ, ਕੋਣ ਬਚਾਊ ਓਹਨੁੰ ਬਾਬਲੇ ਦੀ ਕੁੱਟ ਤੋਂ,

ਅਣ-ਜੰਮੀ ਹੀ ਜੇ ਮਰ ਗਈ ਮਾਏ, ਕਿਹੜੀ ਕਹਾਊਗੀ ਭੂਆ ਓਹਦੇ ਪੁੱਤ ਤੋਂ ??


ਤਿਜਾ ਮੇਰਿਆਂ ਸ਼ੋਖ ਸਹੇਲੜਿਆਂ, ਵਿੱਚ ਤੰਝਣਾਂ ਮੇਂਨੂੰ ਲਭਦਿਆਂ ਫਿਰਣ ਓਹੋ ,

ਪਿੱਪਲਾਂ ਤੇ ਪਿੰਘਾਂ ਗੁੱਡਿਆਂ-ਪਟੋਲੇ ਕਿੱਕਲੀ ਤਿਆਂ ਤੇ ਚਾਦਰਾਂ ਉੱਤੇ ਕਢੇ ਹਿਰਣ ਓਹੋ 

ਬੈਠ ਡੋਲੀ ਵਿੱਚ ਜਾਂਦੀ ਵਾਰ ਦੇ, ਕੀਹਦੇ ਮੋਡੇ ਤੇ ਅਥ੍ਥਰੂ ਕਿਰਣ ਓਹੋ ,

ਅਣ-ਜੰਮੀ ਹੀ ਜੇ ਮਰ ਗਈ ਮਾਏ, ਮੁਰਝਾਏ ਫੁੱਲ ਫੁਲਕਾਰੀ ਵਾਲੇ ਕਿੰਝ ਖਿੜਣ ਓਹੋ,


ਕਿਤੇ ਲਾ ਕੇ ਬੈਠਾ ਹੋਣਾ ਮੇਰੀ ਆਸ, ਸਭ ਕਿਹ ਕੇ ਵੀ ਨਹੀਂ ਕੁੱਝ ਬੋਲਦਾ ਓਹੋ ,

ਅਣ-ਜੰਮੀ ਹੀ ਜੇ ਮਰ ਗਈ ਮਾਏ, ਕਿਹਨੁੰ ਆਪਣੇ ਲਫ਼ਜ਼ਾਂ ਦੀ ਮਿਠਾਸ ਵਿੱਚ ਘੋਲਦਾ ਓਹੋ ??

ਅਖੀਰ ਤੁੰ ਮੇਰੀ ਮਾਂ ਅਵੱਲੜੀ, ਨਾ ਸਮਝੇ ਆਓਂਦੇ ਦੁਧ੍ ਦੀ ਪੀੜ ਤੂੰ ,

ਕਿਓਂ ਕਰ ਨੀਲਾਮ ਆਪਣੇ ਲਹੂ ਨੁੰ, ਵਿੱਚ ਖੜੀ ਵਾਂਗ ਕੱਸਾਈਆਂ ਦੀ ਭੀੜ ਤੂੰ,

ਸੁਣ ਤਰਲਾ ਏਸ ਮੋਈ ਦਾ,ਜਿਉਣ ਦੇ !!ਹਾਏ ਜਿਉਣ ਦੇ !! 

ਬਣ ਚੰਡੀ ਸਮਾਜ ਦੇ ਕਫ਼ਨ ਨੁੰ ਚੀਰ ਤੂੰ, ਅਣ-ਜੰਮੀ ਹੀ ਜੇ ਮਰ ਗਈ ਮਾਏ,

ਬਾਬਾ ਵਾਰਿਸ ਪਾਉ ਲਾਹੰਤਾਂ - ਕਿਉਂ ਮਾਰੀ ਮੇਰੀ ਹੀਰ ਤੂੰ ?? 

ਹਾਏ ਕਿਉਂ ਮਾਰੀ ਮੇਰੀ ਹੀਰ ਤੂੰ ?? 

                  ਕਿਉਂ ਮਾਰੀ ਮੇਰੀ ਹੀਰ ਤੂੰ ??

                  ਕਿਉਂ ਮਾਰੀ ਮੇਰੀ ਹੀਰ ਤੂੰ ??

 


                                    Karam Jeet Kaur U.S.A

 

28 Oct 2010

Bagad Billa !
Bagad
Posts: 3
Gender: Male
Joined: 27/Oct/2010
Location: Ludhiana
View All Topics by Bagad
View All Posts by Bagad
 

Karam Jeet kaur



Meri Saheli Da naam Si ! :(

28 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Bagad ji............. eh Karam Jeet Kaur U.S.A to hai ji, nale married hai ji........................

28 Oct 2010

Reply