Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲਹੂ-ਰੰਗੇ ਅੱਥਰੂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਲਹੂ-ਰੰਗੇ ਅੱਥਰੂ

ਉਰਦੂ ਦਾ ਬੇਜੋੜ ਅਫ਼ਸਾਨਾ-ਨਿਗਾਰ, ਸਆਦਤ ਹਸਨ ਮੰਟੋ 11 ਮਈ ਨੂੰ 101 ਸਾਲ ਦਾ ਹੋ ਜਾਵੇਗਾ। ਉਸ ਦਾ ਜਨਮ ਅਣਵੰਡੇ ਪੰਜਾਬ ਦੇ ਘੁੱਗ ਵਸਦੇ ਪਿੰਡ ਪਪੜੌਦੀ (ਲੁਧਿਆਣਾ) ‘ਚ ਕਸ਼ਮੀਰੀ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ। ਅਠਾਰਾਂ ਜਨਵਰੀ 1955 ਨੂੰ ਭਾਵੇਂ ਉਹ 42 ਸਾਲ, ਅੱਠ ਮਹੀਨੇ ਅਤੇ ਸੱਤ ਦਿਨ ਦੀ ਅਉਧ ਹੰਢਾ ਕੇ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਪਰ ਦੇਸ਼ ਦੇ ਬਟਵਾਰੇ ਬਾਰੇ ਲਿਖੀਆਂ ਕਹਾਣੀਆਂ ਨੇ ਉਸ ਨੂੰ ਅਦਬੀ ਦੁਨੀਆਂ ਵਿੱਚ ਅਮਰ ਕਰ ਦਿੱਤਾ।
ਮੰਟੋ ਦੇ ਬਹੁਤੇ ਅਫ਼ਸਾਨੇ ਬਟਵਾਰੇ ਵੇਲੇ ਬੇਕਸੂਰ ਲੋਕਾਂ ਦੇ ਡੁੱਲ੍ਹੇ ਖ਼ੂਨ ਵਿੱਚੋਂ ਉਤਪੰਨ ਹੋਏ ਸਨ। ‘ਸਹਾਏ’ ਕਹਾਣੀ ਦੀ ਸ਼ੁਰੂਆਤ ਦੱਸਦੀ ਹੈ ਕਿ ਦੇਸ਼ ਵਾਂਗ ਮੰਟੋ ਤਕਸੀਮ ਨਹੀਂ ਹੋਇਆ।  “ਇਹ ਨਾ ਕਹੋ ਕਿ ਇੱਕ ਲੱਖ ਹਿੰਦੂ ਅਤੇ ਇੱਕ ਲੱਖ ਮੁਸਲਮਾਨ ਮਰੇ ਹਨ, ਇਹ ਕਹੋ ਕਿ ਦੋ ਲੱਖ ਬੰਦੇ ਮਰੇ ਹਨ ਅਤੇ ਇਹ ਏਨੀ ਵੱਡੀ ਟ੍ਰੈਜਿਡੀ ਨਹੀਂ ਕਿ ਦੋ ਲੱਖ ਬੰਦੇ ਮਰੇ ਹਨ, ਤਰਾਸਦੀ ਅਸਲ ਵਿੱਚ ਇਹ ਹੈ ਕਿ ਮਾਰਨ ਅਤੇ ਮਰਨ ਵਾਲੇ ਕਿਸੇ ਵੀ ਖਾਤੇ ਵਿੱਚ ਨਹੀਂ ਆਉਂਦੇ। ਇੱਕ ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਵੇਗਾ ਕਿ ਹਿੰਦੂ ਮਜ਼ਹਬ ਮਰ ਗਿਆ ਪਰ ਉਹ ਜਿਉਂਦਾ ਹੈ ਅਤੇ ਜਿਉਂਦਾ ਰਹੇਗਾ। ਇਸੇ ਤਰ੍ਹਾਂ ਇੱਕ ਲੱਖ ਮੁਸਲਮਾਨ ਕਤਲ ਕਰ ਕੇ ਹਿੰਦੂਆਂ ਨੇ ਕੱਛਾਂ ਵਜਾਈਆਂ ਹੋਣਗੀਆਂ ਕਿ ਇਸਲਾਮ ਖ਼ਤਮ ਹੋ ਗਿਆ ਪਰ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਇਸਲਾਮ ਨੂੰ ਝਰੀਟ ਤਕ ਨਹੀਂ ਲੱਗੀ। ਉਹ ਲੋਕ ਬੇਵਕੂਫ਼ ਹਨ ਜੋ ਸਮਝਦੇ ਹਨ ਕਿ ਬੰਦੂਕਾਂ ਨਾਲ ਮਜ਼ਹਬਾਂ ਦਾ ਸ਼ਿਕਾਰ ਕੀਤਾ ਜਾ ਸਕਦਾ ਹੈ…।”
ਮੰਟੋ ਨੇ ਭਾਵੇਂ ਸਮਾਜਿਕ-ਆਰਥਿਕ ਅਸਮਾਨਤਾ, ਜਿਸਮਫ਼ਰੋਸ਼ੀ ਅਤੇ ਮਨੁੱਖ ਦੀ ਅੰਦਰਲੀ ਟੁੱਟ-ਭੱਜ ਬਾਰੇ ਵੀ ਕਈ ਅਫ਼ਸਾਨੇ ਲਿਖੇ ਹਨ ਪਰ ਦੇਸ਼ ਦੇ ਬਟਵਾਰੇ ਬਾਰੇ ਲਿਖੀਆਂ ਕਹਾਣੀਆਂ ਵਿੱਚ ਉਸ ਦਾ ਕੋਈ ਸਾਨੀ ਨਹੀਂ। ‘ਟੋਭਾ ਟੇਕ ਸਿੰਘ’ ਵਰਗੀ ਸ਼ਾਹਕਾਰ ਰਚਨਾ ਸਿਰਫ਼ ਮੰਟੋ ਹੀ ਲਿਖ ਸਕਦਾ ਸੀ। ਹਿੰਦ-ਪਾਕਿ ਵੰਡ ਦੇ ਦੋ-ਤਿੰਨ ਵਰ੍ਹਿਆਂ ਪਿੱਛੋਂ ਇਖ਼ਲਾਕੀ ਕੈਦੀਆਂ ਵਾਂਗ ਪਾਗਲਾਂ ਦੇ ਵਟਾਂਦਰੇ ਦਾ ਵਿਚਾਰ ਬਣਦਾ ਹੈ। ‘ਪਾਗਲਾਂ ਦੀ  ਬਹੁਗਿਣਤੀ ਇਸ ਬਟਵਾਰੇ ਦੇ ਹੱਕ ਵਿੱਚ ਨਹੀਂ ਸੀ’। ਇਹ ਤਨਜ਼ੀਆ ਫ਼ਿਕਰਾ ਆਪਣੇ ਆਪ ਵਿੱਚ ਕਮਾਲ ਹੈ। ਸਿਆਣਿਆਂ-ਬਿਆਣਿਆਂ ਵਾਂਗ ਪਾਗਲਖ਼ਾਨਿਆਂ ਵਿੱਚ ਬੰਦ ਲੋਕ ਬਟਵਾਰੇ ਵੇਲੇ  ਹੋਏ ਖ਼ੂਨ-ਖਰਾਬੇ ਅਤੇ ਫ਼ਿਰਕੂ ਪਾਗਲਪਣ ਵਿੱਚ ਸ਼ਾਮਲ ਨਹੀਂ ਸਨ। ਪਾਗਲਾਂ ਨੇ ਮੁਲਕ ਨੂੰ ਬਟਿਆਂ ਵਿੱਚ ਵੰਡੇ ਜਾਣ ਦਾ ਸੁਪਨਾ ਵੀ ਨਹੀਂ ਸੀ ਵੇਖਿਆ। ਪਾਗਲ ਦਰਅਸਲ ਪਾਗਲਖ਼ਾਨੇ ਤੋਂ ਬਾਹਰ ਸਨ।
ਵਾਹਗੇ ‘ਤੇ ਪਈ ਲਕੀਰ ਉੱਤੇ ਜਦੋਂ ਪਾਗਲਾਂ ਨੂੰ ਵੰਡਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਕਹਾਣੀ ਦਾ ਮੁੱਖ ਪਾਤਰ ਬਿਸ਼ਨ ਸਿੰਘ ਪੁੱਛਦਾ ਹੈ, “ਟੋਭਾ ਟੇਕ ਸਿੰਘ ਕਿੱਥੇ ਐ…? ਪਾਕਿਸਤਾਨ ਵਿੱਚ ਜਾਂ ਹਿੰਦੁਸਤਾਨ ਵਿੱਚ…?” ਤਸੱਲੀਬਖ਼ਸ਼ ਜਵਾਬ ਨਾ ਮਿਲਣ ਦੀ ਸੂਰਤ ਵਿੱਚ ਬਿਸ਼ਨ ਸਿੰਘ ਹਿੰਦੁਸਤਾਨ ਅਤੇ ਪਾਕਿਸਤਾਨ ਦੀਆਂ ਕੰਡਿਆਲੀਆਂ ਤਾਰਾਂ ਵਿਚਕਾਰ ਜ਼ਮੀਨ ਦੇ ਉਸ ਟੁਕੜੇ ਉੱਤੇ, ਜਿਸ ਦਾ ਕੋਈ ਨਾਂ ਨਹੀਂ ਸੀ, ਆਪਣੀ ਜਾਨ ਦੇ ਦਿੰਦਾ ਹੈ।

08 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਹਿੰਦ-ਪਾਕਿ ਵੰਡ ਤੋਂ ਪਹਿਲਾਂ ਮੰਟੋ ਨੇ ਦਰਬਾਰ ਸਾਹਿਬ, ਅੰਮ੍ਰਿਤਸਰ ਨੇੜੇ ਵਕੀਲਾਂ ਵਾਲੀ ਗਲੀ ਅਤੇ ਮੁੰਬਈ ਵਿੱਚ ਲੰਮਾ ਸਮਾਂ ਗੁਜ਼ਾਰਿਆ ਸੀ। ਮੁਲਕ ਦੀ ਤਕਸੀਮ ਵੇਲੇ ਰੇਜ਼ਾ-ਰੇਜ਼ਾ ਹੋਈ ਇਨਸਾਨੀਅਤ ਨੇ ਉਸ ਦੀ ਰੂਹ ਨੂੰ ਛਲਣੀ ਕਰ ਦਿੱਤਾ ਸੀ। ਸਰਹੱਦ ਨੇ ਪਾਣੀਆਂ ਕੀ, ਲਹੂ ਵਿੱਚ ਵੀ ਲਕੀਰ ਪਾ ਦਿੱਤੀ ਸੀ। ਸਰਹੱਦ ਸਭ ਤੋਂ ਵੱਧ ਚੁਗਲਖੋਰ ਮੰਨੀ ਜਾਂਦੀ ਹੈ। ਸਰਹੱਦ ‘ਤੇ ਕਿਸੇ ਰੁੱਖ ਨਾਲੋਂ ਟੁੱਟਿਆ ਪੱਤਾ ਵੀ ਡਿੱਗਦਾ ਹੈ ਤਾਂ ਸੁਰੱਖਿਆ ਬਲਾਂ ਦੇ ਅਗਨ-ਹਥਿਆਰ ਤਣ ਜਾਂਦੇ ਹਨ। ਸਰਹੱਦਾਂ ‘ਤੇ ਰੋਜ਼ ਵਿਸ਼ਵਾਸਘਾਤ ਹੁੰਦਾ ਹੈ। ਸੱਪ-ਸਪੋਲੀਏ ਫੁੰਕਾਰੇ ਮਾਰਦੇ ਫਿਰਦੇ ਹਨ। ਛੋਟੀ ਜਿਹੀ ਗ਼ਲਤੀ ਨਾਲ ਸੱਥਰ ਵਿਛ ਜਾਂਦੇ ਹਨ। ਸਰਹੱਦ ‘ਤੇ ਮੁਖਬਰ ਦਨਦਨਾਉਂਦੇ ਫਿਰਦੇ ਹਨ। ਉਨ੍ਹਾਂ ਵੱਲੋਂ ਕੀਤੀ ਮੁਖ਼ਬਰੀ ਜਾਂ ਚੁਗਲੀ ਘਰਾਂ ਦੇ ਘਰ ਬਰਬਾਦ ਕਰ ਦਿੰਦੀ ਹੈ। ‘ਚੁਗਲ’ ਫ਼ਾਰਸੀ ਦੇ ‘ਚੁਗ਼ੁ’ ਅਤੇ ਤੁਰਕੀ ਭਾਸ਼ਾ ਦੇ ‘ਚੌਗੂਲ’ ਤੋਂ ਤਦਭਵ ਰੂਪ ਵਿੱਚ ਪੰਜਾਬੀ ‘ਚ ਆਇਆ ਹੈ। ਇਸ ਦਾ ਸ਼ਾਬਦਿਕ ਅਰਥ ਮੁਖ਼ਬਰੀ ਕਰਨਾ ਹੈ। ਉੱਲੂ, ਚਕੋਤਰੀ ਅਤੇ ਚੁਗਦ ਨੂੰ ਵੀ ਚੁਗਲ ਕਿਹਾ ਜਾਂਦਾ ਹੈ। ਇਹ ਨਾਂ ਚੋਰ-ਉਚੱਕਿਆਂ ਨੇ ਇਸ ਲਈ ਰੱਖਿਆ ਹੈ ਕਿ ਰਾਤ ਨੂੰ ਇਹ ਪ੍ਰਾਣੀਆਂ ਨੂੰ ਦੇਖ ਕੇ ਸ਼ੋਰ ਮਚਾ ਦਿੰਦਾ ਹੈ, ਜਿਸ ਤੋਂ ਲੋਕ ਸਾਵਧਾਨ ਹੋ ਜਾਂਦੇ ਹਨ। ਸਰਹੱਦ ‘ਤੇ ਚੁਗਲਾਂ ਤੇ ਚੁਗਦਾਂ ਦਾ ਦਿਨ-ਰਾਤ ਪਹਿਰਾ ਹੁੰਦਾ ਹੈ।
ਸਰਹੱਦ ਕੁਝ ਗਜ਼ਾਂ ਜਾਂ ਫਰਲਾਂਗਾਂ ਦਾ ਫ਼ਾਸਲਾ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਮੀਲ ਲੰਮਾ ਬਣਾ ਦਿੰਦੀ ਹੈ। ਇਸ ਦਾ ਸੰਤਾਪ ਸਰਹੱਦ ‘ਤੇ ਜੀਵਨ ਬਸ਼ਰ ਕਰਨ ਵਾਲੇ ਲੋਕਾਂ ਨੂੰ ਹੰਢਾਉਣਾ ਪੈਂਦਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਅੰਮ੍ਰਿਤਸਰ ਜਾਂ ਤਰਨਤਾਰਨ ਦੇ ਵਾਸੀ ਤਾਂਗਿਆਂ ‘ਤੇ ਸਵਾਰ ਹੋ ਕੇ ਲਾਹੌਰੋਂ ਸ਼ਾਮ ਨੂੰ ਘਰ ਵਾਪਸ ਆ ਜਾਂਦੇ ਸਨ। ਮੰਟੋ ਦੇ ਪੁਰਾਣੇ ਸ਼ਹਿਰ, ਅੰਮ੍ਰਿਤਸਰ ਤੋਂ ਲਾਹੌਰ ਸਿਰਫ਼ 56 ਕਿਲੋਮੀਟਰ ਦੂਰ ਹੈ। ਤਰਨਤਾਰਨ ਤੋਂ ਸਰਹੱਦੀ ਕਸਬੇ ਭਿੱਖੀਵਿੰਡ ਤੋਂ ਬਰਾਸਤਾ ਵਾਹਗਾ ਇਹ ਫ਼ਾਸਲਾ ਕੇਵਲ 85 ਕਿਲੋਮੀਟਰ ਹੈ। ਸਰਬਜੀਤ ਸਿੰਘ ਕੋਲੋਂ ਡੇਢ ਘੰਟੇ ਦਾ ਇਹ ਫ਼ਾਸਲਾ 22 ਸਾਲਾਂ ਵਿੱਚ ਵੀ ਤੈਅ ਨਾ ਹੋਇਆ। ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ‘ਤੇ ਕੰਡਿਆਲੀ ਤਾਰ ਲੱਗਣ ਤੋਂ ਬਾਅਦ ਇਹ ਫ਼ਾਸਲਾ ਹੋਰ ਵੀ ਵਧ ਗਿਆ ਸੀ। ਇਸ ਤੋਂ ਪਹਿਲਾਂ ਸਰਹੱਦੀ ਲੋਕ ਗ਼ੈਰ-ਕਾਨੂੰਨੀ ਤੌਰ ‘ਤੇ ਇੱਕ-ਦੂਜੇ ਦੇ ਮੁਲਕ ਵਿੱਚ ਹੁੰਦੀਆਂ ਵਿਆਹ-ਸ਼ਾਦੀਆਂ ਵਿੱਚ ਵੀ ਸ਼ਾਮਲ ਹੋ ਜਾਇਆ ਕਰਦੇ ਸਨ। ਗ਼ਰੀਬ ਘਰ ਵਿੱਚ ਪੈਦਾ ਹੋਇਆ ਸਰਬਜੀਤ ਭੁਲੇਖੇ ਨਾਲ 1990 ਵਿੱਚ ਪਾਕਿਸਤਾਨ ਦੀ ਸਰਹੱਦ ਟੱਪਣ ਤੋਂ ਬਾਅਦ ਸੁਰੱਖਿਆ ਬਲਾਂ ਦੇ ਹੱਥੀਂ ਚੜ੍ਹ ਗਿਆ ਸੀ। ਬੇਕਸੂਰ ਸਰਬਜੀਤ ਨੂੰ ਕਸੂਰ ਦੀ ਹੱਦ ਤੋਂ 29-30 ਅਗਸਤ ਦੀ ਵਿਚਕਾਰਲੀ ਰਾਤ ਨੂੰ ਫੜਿਆ ਵਿਖਾਇਆ ਗਿਆ ਸੀ।

08 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪਾਕਿਸਤਾਨ ਨੇ ਸਰਬਜੀਤ ਸਿੰਘ ਨੂੰ ਮਨਜੀਤ ਸਿੰਘ ਦੇ ਭੁਲੇਖੇ ਫੜਿਆ ਸੀ ਜਿਸ ਨੇ ਉੱਥੇ ਵੱਖ-ਵੱਖ ਥਾਵਾਂ ‘ਤੇ ਬੰਬ ਧਮਾਕੇ ਕਰ ਕੇ ਕਈ ਬੇਕਸੂਰ ਲੋਕਾਂ ਦੀ ਜਾਨ ਲਈ ਸੀ। ਸਰਬਜੀਤ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮੌਤ ਸਰਬਜੀਤ ਨਾਲ ਅੱਖ-ਮਚੌਲੀ ਖੇਡਣ ਲੱਗੀ। ਭਿੱਖੀਵਿੰਡ ਵਿੱਚ ਬਣੇ ਰਾਸ਼ਨ ਕਾਰਡ ਅਤੇ ਵੋਟਰ ਲਿਸਟ ਵਿੱਚ ਉਹ ਸਰਬਜੀਤ ਸਿੰਘ ਹੈ। ਸਰਹੱਦ ਦੀ ਵਜ੍ਹਾ ਕਰਕੇ ਇਹ ਗ਼ਲਤੀ ਉਸ ਦੇ ਆਖਰੀ ਸਾਹ ਤਕ ਦੂਰ ਨਾ ਹੋ ਸਕੀ। ਭੈਣ ਹਰ ਸਾਲ ਰੱਖੜੀ ਭੇਜਦੀ, ਆਪਣੇ ਵੀਰ ਦੀ ਲੰਮੀ ਉਮਰ ਲਈ ਦੁਆਵਾਂ ਕਰਦੀ। ਉਸ ਦੀ ਪਤਨੀ ਹਰ ਸਾਲ ਕਰਵਾ ਚੌਥ ਦਾ ਵਰਤ ਰੱਖਦੀ। ਉਸ ਦੀਆਂ ਦੋਵੇਂ ਮਾਸੂਮ ਬੇਟੀਆਂ ਹਰ ਸਾਲ ਪੋਟਾ-ਪੋਟਾ ਵੱਡੀਆਂ ਹੁੰਦੀਆਂ ਗਈਆਂ। ਸਰਬਜੀਤ ਦੀ ਛੋਟੀ ਬੇਟੀ ਉਸ ਦੇ ਪਾਕਿਸਤਾਨ ਵਿੱਚ ਫੜੇ ਜਾਣ ਤੋਂ ਬਾਅਦ ਪੈਦਾ ਹੋਈ ਸੀ। ਸਰਬਜੀਤ ਆਪਣੀਆਂ ਧੀਆਂ ਲਈ ਵੱਡੇ-ਵੱਡੇ ਸੁਪਨੇ ਬੁਣਿਆ ਕਰਦਾ ਸੀ। ਉਹ ਚਾਹੁੰਦਾ ਸੀ ਕਿ ਉਸ ਦੀ ਇੱਕ ਧੀ ਆਈ.ਏ.ਐਸ. ਅਤੇ ਦੂਜੀ ਡਾਕਟਰ ਬਣੇ। ਉਹ ਆਪਣੀਆਂ ਧੀਆਂ ਦੇ ਹੱਥ ਖ਼ੁਦ ਪੀਲੇ ਕਰਨਾ ਚਾਹੁੰਦਾ ਸੀ। ਕਾਲ ਕੋਠੜੀ ਵਿੱਚ 22 ਸਾਲ ਬਿਤਾਉਣ ਵਾਲਾ ਸਰਬਜੀਤ ਸੂਰਜ ਦੀਆਂ ਕਿਰਨਾਂ ਨੂੰ ਦੇਖਣ ਲਈ ਤਰਸਦਾ ਸੀ। ਸਰਬਜੀਤ ਤੋਂ ਇਲਾਵਾ ਹੋਰ ਭਾਰਤੀ ਬੰਦੀਵਾਨਾਂ ਦੀ ਹਾਲਤ ਵੀ ਤਰਸਯੋਗ ਹੈ। ਸਰਹੱਦ ਨਾ ਹੁੰਦੀ ਤਾਂ ਮਨੁੱਖੀ ਅਧਿਕਾਰਾਂ ਨਾਲ ਇਸ ਕਦਰ ਖਿਲਵਾੜ ਨਹੀਂ ਸੀ ਹੋਣਾ। ਸਰਬਜੀਤ ਆਪਣੀ ਜੰਮਣ ਭੋਇੰ ਨੂੰ ਚੁੰਮਣਾ ਚਾਹੁੰਦਾ ਸੀ। ਮਿੱਟੀ ਉਸ ਨੂੰ ਅਵਾਜ਼ਾਂ ਮਾਰ ਰਹੀ ਸੀ। ਉਹ ਵਾਪਸ ਜ਼ਰੂਰ ਆਇਆ ਪਰ ਸਵਾਸ ਵਾਹਗਿਓਂ ਪਾਰ ਛੱਡ ਕੇ। ਇਹ ਵੀ ਕੇਹੀ ਦੁਸ਼ਮਣੀ ਕਿ ਜਿਹੜੇ ਕੈਦੀ ਖ਼ੁਦ ਫ਼ਾਂਸੀ ਦੀ ਉਡੀਕ ਕਰ ਰਹੇ ਹਨ, ਉਹ ਤਖ਼ਤੇ ‘ਤੇ ਲਟਕਣ ਤੋਂ ਪਹਿਲਾਂ ਕਿਸੇ ਬੇਕਸੂਰ ਤੋਂ ਇਸ ਲਈ ਬਦਲਾ ਲੈਣ ਜਿਸ ਨਾਲ ਉਨ੍ਹਾਂ ਦਾ ਕੁਝ ਵੰਡਿਆ ਹੀ ਨਹੀਂ ਹੋਇਆ। ਫ਼ਿਰਕਾਪ੍ਰਸਤੀ ਦੀਆਂ ਜੜ੍ਹਾਂ ਦੀ ਡੂੰਘਿਆਈ ਨਾਪਣ ਲਈ ਇਹ ਵਾਰਦਾਤ ਕਾਫ਼ੀ ਹੈ। ਭਾਰਤ ਦੇ ਜੰਗੀ ਕੈਦੀਆਂ ਨਾਲ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਹੋਇਆ ਹਸ਼ਰ ਸ਼ਾਇਦ ਇਸ ਤੋਂ ਬਦਤਰ ਹੈ। ਸਰਬਜੀਤ ਅਤੇ ਕੁਝ ਹੋਰ ਭਾਰਤੀ ਕੈਦੀਆਂ ਬਾਰੇ ਜਾਣਕਾਰੀ ਉਨ੍ਹਾਂ ਵੱਲੋਂ ਲਿਖੇ ਪੱਤਰਾਂ ਰਾਹੀਂ ਮਿਲ ਗਈ ਸੀ। ਖ਼ਤਾਂ ਨੇ ਪੁਲ਼ਾਂ ਦਾ ਕੰਮ ਕੀਤਾ ਪਰ ਪਾਕਿਸਤਾਨ ਨੇ ਅਣਗਿਣਤ ਭਾਰਤੀ ਜੰਗੀ ਕੈਦੀਆਂ ਦੀ ਭਾਫ ਤਕ ਨਹੀਂ ਕੱਢੀ। ਕੈਨੇਡਾ ਤੋਂ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਲੋਕਾਂ ਨੇ ਲਾਹੌਰ ਦੀ ਕੋਟ ਲਖਪਤ ਰਾਏ ਜੇਲ੍ਹ ਦਾ ਦੌਰਾ ਕਰ ਕੇ ਭਾਰਤੀ ਮ੍ਰਿਤਕ ਕੈਦੀਆਂ ਦੀਆਂ ਅਸਥੀਆਂ ਵਾਲੇ ਕਲਸ਼ ਆਪਣੀਆਂ ਅੱਖਾਂ ਨਾਲ ਵੇਖੇ ਹਨ। ਅੰਤਿਮ ਸੰਸਕਾਰ ਦੀ ਉਡੀਕ ਕਰ ਰਹੇ ਮ੍ਰਿਤਕਾਂ ਦੇ ਫੁਲ ਆਪਣੇ ਆਪ ਵਿੱਚ ਦੁਖ ਭਰੀ ਦਾਸਤਾਨ ਹਨ ਜਿਸ ਨਾਲ ਮਨੁੱਖਤਾ ਕਲੰਕਿਤ ਹੁੰਦੀ ਹੈ। ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਦੇ ਨਾਂ ‘ਤੇ ਬਣੇ ਲਾਹੌਰ ਦੇ ਹਸਪਤਾਲ ਵਿੱਚ ਡਾਕਟਰਾਂ ਨੇ ਸਰਬਜੀਤ ਦਾ ਆਪਣੇ ਪੇਸ਼ੇਵਰ ਧਰਮ ਦੇ ਉਲਟ ਇਲਾਜ ਦੀ ਬਜਾਏ ਇਸ ਦਾ ਨਾਟਕ ਕੀਤਾ। ਉਸ ਦਾ ਗੁਰਦਾ ਅਤੇ ਹੋਰ ਅੰਗ ਕੱਢ ਲੈਣੇ ਵਹਿਸ਼ੀਆਨਾ ਹਰਕਤ ਹੈ। ਇਸ ਕਾਰੇ ਨੇ ਪਵਿੱਤਰ ਮੰਨੇ ਜਾਂਦੇ ਪੇਸ਼ਿਆਂ ਨੂੰ ਵੀ ਤਾਰ-ਤਾਰ ਕਰ ਦਿੱਤਾ ਹੈ।
ਕੋਟ ਲੱਖਪਤ ਰਾਏ ਜੇਲ੍ਹ ਵਿੱਚ ਹੋਏ ਹਮਲੇ ਦਾ ਬਦਲਾ ਜੰਮੂ ਦੀ ਉੱਚ ਸੁਰੱਖਿਆ ਵਾਲੀ ਕੋਟ ਬਿਲਾਵਲ ਜੇਲ੍ਹ ਵਿੱਚ ਹਮਲਾ ਕਰ ਕੇ ਲੈਣ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਪਾਕਿਸਤਾਨੀ ਕੈਦੀ ਨੂੰ ਹਵਾਈ ਮਾਰਗ ਰਾਹੀਂ ਤੁਰੰਤ ਚੰਡੀਗੜ੍ਹ ਦੇ ਪੀ.ਜੀ.ਆਈ. ਵਿੱਚ ਭਰਤੀ ਕਰਵਾ ਕੇ ਭਾਰਤ ਨੇ ਜਿੱਥੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ, ਉੱਥੇ ਕੁਝ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਕੇ ਗ਼ੈਰ-ਇਨਸਾਨੀ ਪਹੁੰਚ ਅਪਣਾਈ ਹੈ। ਆਖਰ ਕਦੋਂ ਤਕ ਚੱਲਦਾ ਰਹੇਗਾ ਖ਼ੂਨ ਦਾ ਬਦਲਾ ਖ਼ੂਨ ਵਾਲਾ ਖ਼ੂਨੀ ਖੇਲ੍ਹ? ਪਾਕਿਸਤਾਨ ਨੇ ਮਾਨਵਤਾ ਦੇ ਆਧਾਰ ‘ਤੇ ਇਸ ਕੈਦੀ ਦੀ ਸਪੁਰਦਗੀ ਮੰਗੀ ਹੈ। ਸਰਬਜੀਤ ਦੇ ਮਾਮਲੇ ਵਿੱਚ ਅਜਿਹੀ ਦਰਖਾਸਤ ਭਾਰਤ ਨੇ ਕੀਤੀ ਸੀ ਜਿਸ ‘ਤੇ ਪਾਕਿਸਤਾਨ ਨੇ ਕੋਰੀ ਨਾਂਹ ਕਰ ਦਿੱਤੀ ਸੀ। ਪਾਕਿਸਤਾਨ ਦੀ ਨਾਪਾਕ ਹਰਕਤ ਨੇ ਦੁਸ਼ਮਣੀ ਦਾ ਅਜੀਬੋ-ਗ਼ਰੀਬ ਸਿਲਸਿਲਾ ਸ਼ੁਰੂ ਕਰ ਦਿੱਤਾ ਜਿਸ ਨਾਲ ਮਨੁੱਖਤਾ ਇੱਕ ਵਾਰ ਫਿਰ ਸ਼ਰਮਸਾਰ ਹੋਈ ਹੈੈ। ਫ਼ੈਜ ਅਹਿਮਦ ਫ਼ੈਜ਼ ਦੇ ਇੱਕ ਸ਼ਿਅਰ ਦਾ ਪੰਜਾਬੀ ਰੂਪ ਅੱਥਰੂਆਂ ਦੇ ਬਦਲ ਰਹੇ ਰੰਗ ਦੀ ਕਹਾਣੀ ਕਹਿ ਰਿਹਾ ਹੈ:
ਅੱਥਰੂ ਲਹੂ-ਰੰਗੇ ਹੋ ਚੱਲੇ
ਗ਼ਮ ਦੀ ਰੰਗਤ ਬਦਲ ਚੱਲੀ ਹੈ।

ਵਰਿੰਦਰ ਵਾਲੀਆ

08 May 2013

Reply