Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਲੰਗੜਾ ਫੌਜੀ,,, ਕਹਾਣੀ


ਦੋਸਤੋ ਇੱਕ ਕਹਾਣੀ ਲਿਖਣ ਦੀ ਕੋਸ਼ਿਸ ਕੀਤੀ ਹੈ ,,,,,,,,,,,,,,,ਪੜ ਕੇ ਵਿਚਾਰ ਜਰੂਰ ਦੇਣੇ ਜੀ ,,,ਤੇ ਅਗਰ ਕੋਈ ਗੱਲ ਗਲਤ ਲਿਖੀ ਗਈ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ


                                     ਮਘਰ ਦਾ ਮਹੀਨਾਂ ਹੋਣ ਕਰਕੇ ਰਾਤ ਪੈਂਦਿਆਂ ਹੀ ਕਾਫੀ ਠੰਡ ਹੋ ਜਾਂਦੀ ਸੀ | ਕਈ ਦਿਨਾ ਤੋਂ ਝੜੀ ਲੱਗੀ ਹੋਣ ਕਰਕੇ ਮੌਸਮ ਹੋਰ ਵੀ ਕਾਫੀ ਠੰਡਾ ਹੋ ਗਿਆ ਸੀ| ਜੀਤਾ ਸ਼ਾਮੀਂ ਸ਼ਹਿਰੋਂ ਆਇਆ ਤਾਂ ਘਰੋਂ ਪਤਾ ਲੱਗਾ ਕੇ ਅੱਜ ਓਹਨਾਂ ਦੀ ਠੀਕਰੀ ਪਹਿਰੇ ਦੀ ਵਾਰੀ ਸੀ | ਆਸੇ ਪਾਸੇ ਦੇ ਪਿੰਡਾਂ ਵਿਚ ਲੁੱਟਣ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਸਨ ਇਸ ਲਈ ਥਾਣੇ ਵੱਲੋਂ ਸਖਤ ਹਦਾਇਤ ਕੀਤੀ ਗਈ ਸੀ ਕੇ ਸਾਰੇ ਪਿੰਡਾਂ ਵਿਚ ਪਹਿਰੇ ਲਗਾਏ ਜਾਣ | ਬਾਪੂ ਮੰਜੇ ਨਾਲ ਮੰਜਾ ਹੋਇਆ ਪਿਆ ਸੀ ਇਸ ਲਈ ਉਸਨੂੰ ਹੀ ਜਾਣਾ ਪੈਣਾ ਸੀ | ਰੋਟੀ ਟੁੱਕ ਖਾ ਕੇ ਉਸਨੇ ਯੂਰੀਏ ਵਾਲੇ ਥੈਲੇ ਦਾ ਕੰਨ ਜਿਹਾ ਮਰੋੜ ਕੇ ਓਵਰ ਕੋਟ ਬਣਾਇਆ ਤੇ ਉੱਤੇ ਲੈ ਕੇ ਵੇਹੜੇ ਵਿਚ ਆ ਗਿਆ | ਅਸਮਾਨ ਵੱਲ ਝਾਤੀ ਮਾਰੀ ਤਾਂ ਕੋਈ ਕੋਈ ਕਣੀ ਡਿਗ ਰਹੀ ਸੀ | ਡੰਗਰਾਂ ਵਾਲੇ ਵਰਾਂਡੇ ਵਿਚੋਂ ਗੰਡਾਸਾ ਚੁੱਕ ਓਹ੍ਹ ਬਾਹਰਲਾ ਬੂਹਾ ਭੇੜ ਕੇ ਸੜਕ ਤੇ ਆ ਗਿਆ | ਇੱਕ ਵਾਰੀ ਫੇਰ ਅਸਮਾਨ ਵੱਲ ਝਾਤੀ ਮਾਰਕੇ ਓਹ ਗੁਰਦੁਆਰੇ ਵਾਲ ਨੂੰ ਤੁਰ ਪਿਆ |
 
                                          ਕਾਫੀ ਵੱਡਾ ਪਿੰਡ ਹੋਣ ਕਰਕੇ ਚਾਰ ਚਾਰ ਬੰਦਿਆਂ ਦੀਆਂ ਚਾਰ ਢਾਣੀਆਂ ਪਹਿਰਾ ਦਿੰਦੀਆਂ ਸਨ | ਹਰ ਘਰ ਦੀ ਵਾਰੀ ਸੁਧੇ ਪਹਿਰਾ ਲਾਉਣ ਦੀ ਵਾਰੀ ਆਉਂਦੀ ਸੀ | ਗੁਰਦੁਆਰਾ ਪਿੰਡ ਦੇ ਦੱਖਣ ਵਾਲੇ ਖੂੰਜੇ ਹੋਣ ਕਰੇ ਜਿਤੇ ਹੁਰਾਂ ਦਾ ਪਹਿਰਾ ਇਥੇ ਹੀ ਲਗਦਾ ਸੀ | ਗੁਰੁਦੁਆਰੇ ਦੇ ਨਾਲ ਬੱਸ ਅੱਡਾ ਹੋਣ ਕਰਕੇ ਲੋਕੀ ਅੱਡੇ ਦੀ ਛੱਤ ਹੇਠ ਬੈਠ ਜਾਂਦੇ ਤੇ ਮੀਂਹ ਕਣੀ ਤੋਂ ਓਹਨਾਂ ਦਾ ਬਚਾ ਹੋ ਜਾਂਦਾ | 

     ਜਦੋਂ ਜੀਤਾ ਅੱਡੇ ਪਹੁੰਚਿਆ ਤਾਂ ਬਾਕੀ ਤਿੰਨੋ ਬੰਦੇ ਆਏ ਬੈਠੇ ਸੀ | ਬਾਰੀਆਂ ਦਾ ਸੁੱਖਾ , ਚਿਲਮੂੰ ਰਾਜੀ ਤੇ ਲੰਗੜਾ ਫੌਜੀ | ਜੀਤੇ ਨੇਂ ਤਿਨਾਂ ਨਾਲ ਫੋਕੀ ਦੁਆ ਸਲਾਮ ਕੀਤੀ ਤੇ ਆਪਣਾ ਥੈਲੇ ਵਾਲਾ ਓਵਰ ਕੋਟ ਲਾਹ ਕੇ ਪਰੇ ਰਖ ਦਿੱਤਾ |ਤੇ ਅੱਡੇ ਅੰਦਰ ਬਣੇ ਇੱਟਾਂ ਦੇ ਥੜੇ ਉੱਤੇ ਬੈਠ ਗਿਆ | ਮੀਂਹ ਹੁਣ ਕਾਫੀ ਜੋਰ ਦਾ ਉੱਤਰ ਆਇਆ ਸੀ | ਸਾਹਮਣੇ ਖੜੇ ਪਿੱਪਲਾਂ ਦੇ ਪੱਤਿਆਂ ਤੇ ਜਦੋਂ ਕਣੀਆਂ ਡਿਗਦੀਆਂ ਤਾਂ ਬੜਾ ਹੀ ਅਜੀਬ ਜਿਹਾ ਸ਼ੋਰ ਪੈਦਾ ਕਰਦੀਆਂ ਜੋ ਹਨੇਰੀ ਅਤੇ ਸ਼ਾਂਤ ਰਾਤ ਦਾ ਕਾਲਜਾ ਚੀਰਦਾ ਜਾਪਦਾ | ਜੀਤੇ ਨੂੰ ਇਹ ਸ਼ੋਰ ਸ਼ਾਂਤ ਰਾਤ ਦੀ ਤਪਸਿਆ ਭੰਗ ਕਰਦਾ ਜਾਪਿਆ ਤਾਂ ਉਸਨੇ ਮੁੰਹ ਘੁਮਾ ਲਿਆ | ਸੁੱਖਾ ਤੇ ਚਿਲਮੂੰ ਰਾਜੀ ਕਿਸੇ ਫਿਲਮ ਤੇ ਵਿਚਾਰ ਵਟਾਂਦਰਾ ਕਰ ਰਹੇ ਸੀ ਜੋ ਸ਼ਾਇਦ ਅੱਜ ਓਹ੍ਹ ਖੰਨੇ ਨਟਰਾਜ ਸਿਨਮੇਂ ਵਿਚ ਵੇਖਕੇ ਆਏ ਸੀ | ਦੋਨੋਂ ਪੁਰਾਣੇ ਜਮਾਤੀ ਸਨ ਇਸ ਲਈ ਦੋਨਾਂ ਦੀ ਸੁਰ ਇੱਕ ਦੂਜੇ ਨਾਲ ਚੰਗੀ ਰਲਦੀ ਸੀ | ਸਕੂਲੋਂ ਹਟਕੇ ਸੁੱਖਾ ਤਾਂ ਖੇਤੀ ਦੇ ਕੰਮ ਪੈ ਗਿਆ ਤੇ ਚਿਲਮੂੰ ਰਾਜੀ ਨੂੰ ਉਸਦੇ ਬਾਪ ਨੇ ਨਾਲ ਦੇ ਕਸਬੇ ਵਿਚ ਪਰਚੂਨ ਦੀ ਹੱਟੀ ਖੋਲ ਦਿੱਤੀ ਸੀ | ਨਾਮ ਤਾਂ ਉਸਦਾ ਰਾਜਵੀਰ ਸੀ ਪਰ ਛੋਟੇ ਹੁੰਦੀਆਂ ਓਹ੍ਹ ਆਪਣੇ ਦਾਦੇ ਨੂੰ ਚਿਲਮ ਭਰਕੇ ਦੇਂਦਾ ਹੁੰਦਾ ਸੀ | ਕਿਸੇ ਫੌਜੀ ਅਫਸਰ ਦੇ ਅਰਦਲੀ ਵਾਂਗ ਰਾਜਵੀਰ ਆਪਣੇ ਦਾਦੇ ਦੀ ਖਿਦਮਤ ਵਿਚ ਹਮੇਸ਼ਾਂ ਤਿਆਰ ਰਹਿੰਦਾ ਸੀ ਪਰ ਜਿਆਦਾਤਰ ਉਸਦਾ ਕੰਮ ਚਿਲਮ ਭਰ ਕੇ ਦੇਣਾਂ ਹੀ ਹੁੰਦਾ ਸੀ ਇਸ ਲਈ ਸਾਰਾ ਪਿੰਡ ਉਸਨੂੰ ਚਿਲਮੂੰ ਰਾਜੀ ਕਹਿਣ ਲੱਗ ਪਿਆ ਸੀ | ਤੇ ਓਹ੍ਹ ਵੀ ਕਿਸੇ ਦਾ ਗੁੱਸਾ ਨਹੀਂ ਮਨਾਉਂਦਾ ਸੀ |
 

ਜੀਤੇ ਨੂੰ ਲੰਗੜਾ ਫੌਜੀ ਕਿਸੇ ਗੰਭੀਰ ਮੁਦਰਾ ਵਿਚ ਵਿਖਾਈ ਦਿੱਤਾ | ਫੌਜੀ ਬੜੀ ਨੀਝ ਲਾ ਕੇ ਸਾਹਮਣੇ ਪਿੱਪਲਾਂ ਵਾਲ ਵੇਖ ਰਿਹਾ ਸੀ ਤੇ ਮੁੰਹ ਵਿਚ ਹੀ  ਕੁਝ ਬੋਲੀ ਜਾਂਦਾ ਸੀ | ਗੁਰਦੁਆਰੇ ਦੇ ਨਿਸ਼ਾਨ ਸਾਹਿਬ ਤੇ ਜਗਦੇ ਬਲਬ ਦੀ ਥੋੜੀ ਥੋੜੀ ਰੋਸ਼ਨੀਂ ਅੱਡੇ ਅੰਦਰ ਆ ਰਹੀ ਸੀ | ਜੀਤੇ ਨੇ ਗਹੁ ਨਾਲ ਫੌਜੀ ਵੱਲ ਦੇਖਿਆ | ਉਸਦਾ ਚੇਹਿਰਾ ਕਸਿਆ ਪਿਆ ਸੀ | ਜੀਤੇ ਨੂੰ ਫੌਜੀ ਵੱਲ ਵੇਖਕੇ ਕੇਰਾਂ ਤਾਂ ਡਰ ਲਗਿਆ ਪਰ ਦੂਜੇ ਹੀ ਪਲ ਉਸਨੇ ਆਪਣਾ ਧਿਆਨ ਸੁਖੇ ਤੇ ਚਿਲਮੂੰ ਰਾਜੀ ਵੱਲ ਮੋੜ ਲਿਆ |


ਫੌਜੀ ਦਾ ਅਸਲ ਨਾ ਬਖਤੌਰ ਸਿੰਘ ਸੀ | ਉਸਨੇ ਕਦੇ ਵੀ ਫੌਜ ਵਿਚ ਨੌਕਰੀ ਨਹੀਂ ਕੀਤੀ ਸੀ | ਸਾਰੀ ਉਮਰ ਪਿੰਡੋਂ ਬਾਹਰ ਰਿਹਾ ਹੋਣ ਕਰਕੇ ਉਸਦਾ ਨਾਂ ਫੌਜੀ ਪੈ ਗਿਆ ਸੀ | ਮਾਂ ਬਾਪ ਉਸਦੇ ਕਦੋਂ ਦੇ ਮਰ ਖ਼ਪ ਗਏ ਸੀ,,,,ਇੱਕ ਭੂਆ ਸੀ ਜੋ ਮਲੇਰਕੋਟਲੇ ਵੱਲ ਕਿਧਰੇ ਵਿਆਹੀ ਹੋਈ ਸੀ ਤੇ ਵਿਆਹ ਤੋਂ ਬਾਅਦ ਉਸਨੇ ਵੀ ਕਦੇ ਕੋਈ ਗੇੜਾ ਨਹੀਂ ਸੀ ਮਾਰਿਆ | ਤੇ ਉਸ ਕੋਲ ਜਮੀਨ ਵੀ ਕੋਈ ਨਹੀ ਸੀ | ਇਸ ਲਈ ਓਸਨੇ ਪਿੰਡ ਰਹਿ ਕੇ ਕਰਨਾ ਵੀ ਕੀ ਸੀ | ਲੋਕੀ ਗੱਲਾਂ ਕਰਦੇ ਸੀ ਕੇ ਜੁਆਨੀਂ ਦੇ ਦਿਨਾਂ ਵਿਚ ਓਹ ਵੈਲੀਆਂ ਨਾਲ ਰਲ ਗਿਆ ਸੀ ਤੇ ਉਸਨੇ ਦੁਨਿਆ ਭਰ ਦੇ ਕਾਲੇ ਕੰਮ ਕੀਤੇ ਸੀ | ਓਹ੍ਹ ਅਫੀਮ ਬਲੈਕ ਕਰਨ ਤੋਂ ਤੀਵੀਆਂ ਵੇਚਣ ਤੱਕ ਦੇ ਧੰਦੇ ਦਾ ਉਸਤਾਦ ਮੰਨਿਆ ਜਾਂਦਾ ਸੀ | ਸ਼ਾਇਦ ਇਹਨਾਂ ਪੁਠੇ ਕੰਮਾਂ ਕਰਕੇ ਹੀ ਉਸਦੀ ਇੱਕ ਲੱਤ ਨਕਾਰਾ ਹੋ ਗਈ ਸੀ | ਤੇ ਪਿਛਲੇ ਤਿੰਨ ਕ ਵਰੇ ਪਹਿਲਾਂ ਓਹ੍ਹ ਪੱਕੇ ਤੋਰ ਤੇ ਪਿੰਡ ਆ ਵਸਿਆ ਸੀ | ਪਿੰਡ ਦੇ ਲੋਕਾਂ ਨਾਲ ਉਸਦੀ ਕੋਈ ਬਹੁਤੀ ਬੋਲ ਚਲ ਨਾ ਹੁੰਦੀ |ਤੇ ਨਾਂ ਹੀ ਓਹ੍ਹ ਕਦੇ ਸਥ ਚ ਆ ਕੇ ਬੈਠਿਆ ਸੀ | ਪਰ ਪਿੰਡ ਵਿਚ ਓਹ੍ਹ ਪੂਰਾ ਬਦਨਾਮ ਸੀ | ਅਸਲ ਵਿਚ ਓਹ੍ਹ ਕਿਹੋ  ਜਿਹਾ ਬੰਦਾ ਸੀ ਤੇ ਏਨੇ ਸਾਲ ਓਹ੍ਹ ਕਿਥੇ ਰਿਹਾ ਇਹ ਕੋਈ ਵੀ ਨਹੀਂ ਜਾਣਦਾ ਸੀ | ਬੱਸ ਜਿੰਨੇ ਮੁੰਹ ਓਨੀਆਂ ਗੱਲਾਂ ਸੀ |
 


ਮੀਂਹ ਹੋਰ ਵੀ ਤੇਜ਼ ਹੋ ਗਿਆ | ਅੱਕਾਂ ਵਾਲੇ ਛਪੜ ਚੋ ਇੱਕ ਮੁਰਗਾਬੀ ਉੱਡਕੇ ਸਾਹਮਣੇਂ ਪਿੱਪਲਾਂ ਤੇ ਜਾ ਬੈਠੀ | " ਜੀਤਿਆ !ਮੱਲਾ,,, ਬੱਤੀ ਵਰੇ ਪਹਿਲਾਂ ਓਦਣ ਵੀ ਇਹੋ ਜਹੀ ਹੀ ਰਾਤ ਸੀ "ਤਿੰਨਾਂ ਨੂੰ ਕੋਈ ਸਮਝ ਨਾ ਪਈ ਕੇ ਫੌਜੀ ਨੇ ਕੀ ਕਿਹਾ ਸੀ |
" ਫੌਜੀਆ ਕਦੋਂ ਸੀ ਰਾਤ ਏਹੋ ਜਹੀ " | ਸੁੱਖਾ ਛਾਲ ਮਾਰਕੇ ਫੌਜੀ ਦੇ ਮੁਹਰੇ ਸਾਵਧਾਨ ਹੋ ਕੇ ਖੜ ਗਿਆ |
" ਮੱਲਾ ,,,ਮੰਗਲ ਦੀ ਰਾਤ ਸੀ ਇਵੇਂ ਹੀ ਜੋਰ ਦਾ ਮੀਂਹ ਪੈਂਦਾ ਸੀ | ਮੈਂ ' ਜਰਗ ' ਦੇ ਮੇਲੇ ਤੋਂ ਮੁੜਕੇ ਆਪਣੀ ਭੂਆ ਦੇ ਪਿੰਡ ਚਲਿਆ ਸੀ | ਸਿਰਥ੍ਲੇ ਵਾਲੀ ਨਹਿਰ ਪੈ ਕੇ ਜਦੋਂ ਮੈਂ ਜੌੜੇ  ਪੁਲਾਂ ਤੇ ਪਹੁੰਚਿਆ ਤਾਂ ਕਿਸੇ ਦੇ ਰੋਣ ਦੀ ਅਵਾਜ ਕਨੀਂ ਪਈ | ਉਸ ਰਾਤ ਵੀ ਨਹਿਰ ਕੰਢੇ ਖੜੇ ਪਿੱਪਲ ਦੇ ਪੱਤਿਆਂ ਤੇ ਪੈਂਦੀਆਂ ਕਣੀਆਂ ਇਵੇਂ ਹੀ ਖੜਾਕ ਕਰਦੀਆਂ ਸੀ | ਜਦੋਂ ਮੈਂ ਬਿੜਕ ਲੈਣ ਲਈ ਥੋੜਾ ਨੇੜੇ ਹੋਕੇ ਵੇਖਿਆ ਤਾਂ ਮੈਨੂੰ ਇੱਕ ਜੋੜਾ ਨਜਰੀਂ ਪਿਆ | ਇਹ  ਓਹੀ ਜੋੜਾ ਸੀ ਜੋ ਅੱਜ ਦਿਨੇ ਮੈਂ ਮੇਲੇ ਵਿਚ ਵੇਖਿਆ ਸੀ | ਵੇਖਣ ਨੂੰ ਨਵਾਂ ਵਿਆਹਿਆ ਜੋੜਾ ਲਗਦਾ ਸੀ | ਦੋਨੋਂ ਵਾਹਵਾ ਹੱਸ ਖੇਡ ਰਹੇ ਸੀ ਮੇਲੇ ਤੇ "
" ਫੇਰ ਤੂੰ ਫੌਜੀਆ ਕਾਹਤੋਂ ਵਿਚ ਬੀ ਦਾ ਲੇਖਾ ਪਾਉਣਾ ਸੀ | ਜੇ ਓਹ੍ਹ ਕਲੋਲ ਕਰਦੇ ਸੀ ਤਾਂ ਕਰ ਲੈਣ ਦਿੰਦਾ " ਚਿਲਮੂੰ ਰਾਜੀ ਖੜਾ ਹੋ ਗਿਆ | ਉਸਦੇ ਭਆ ਦਾ ਫੌਜੀ ਨੇਂ ਕੋਈ ਬਹੁਤ ਵੱਡਾ ਗੁਨਾਹ ਕਰ ਧਰਿਆ ਸੀ |
" ਓਏ ਤੂੰ ਵਿਚ ਨਾਂ ਬੋਲ ਓਏ ਚਿਲਮੂੰਆਂ ,,,,,,,,,,,,,,,,,,,,,ਗੱਲ ਸੁਣਨ ਦੇ |" ਜੀਤੇ ਨੇਂ ਗੰਡਾਸੇ ਦੇ ਬਾਹੇਂ ਦੀ ਹੁਜ ਚਿਲਮੂੰ ਰਾਜੀ  ਦੀ ਵਖੀ ਵਿਚ ਮਾਰੀ |
" ਜਦੋਂ ਮੈਂ ਧਿਆਨ ਨਾਲ ਓਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਪਤਾ ਲਗਿਆ ਕੇ ਓਹ ਜਵਾਨ ਉਸ ਮੁਟਿਆਰ ਨੂੰ ਸਰਹੰਦ ਨੇੜੇਓਂ ਕਿਸੇ ਪਿੰਡੋਂ  ਪਿਆਰ ਦੇ ਸਬਜ ਬਾਗ ਵਿਖਾ ਕੇ ਭਜਾ ਕੇ ਲਿਆਇਆ ਸੀ | ਪਰ ਅਸਲ ਵਿਚ ਓਹ੍ਹ ਅਗਾਹਾਂ ਉਸਨੂੰ ' ਪੰਜਰੁਖੇ ' ਵਾਲੇ ਬੀਰੇ ਹੁਰਾਂ ਨੂੰ ਪੰਜ ਹਜ਼ਾਰ ਵਿਚ ਵੇਚਣ ਦਾ ਮਤਾ ਪਕਾਈ ਬੈਠਾ ਸੀ ਤੇ ਉਸ ਰਾਤ ਨੂੰ ਉਸੇ ਜਗ੍ਹਾ ਸੌਦਾ ਸਿਰੇ ਚੜਨ  ਦਾ ਵਾਇਦਾ ਸੀ "
" ਹਟ ਤੇਰੀ ,,,,,,,,,,,,,,,,, |" ਸੁਖੇ ਨੇਂ ਓਸ ਜਵਾਨ ਨੂੰ ਇੱਕ ਹਿੱਕ ਚੀਰਵੀਂ ਗਾਹਲ ਕਢ ਮਾਰੀ | " ਏਹੋ ਜਿਹੇ ਹੀ ਦਾਗ ਲਾਉਂਦੇ ਨੇ ਇਸ਼ਕ ਨੂੰ |" ਸੁੱਖੇ ਦੇ ਹਥ ਫੜਿਆ ਗੰਡਾਸਾ ਇੱਕ ਵਾਰ ਕਿਸੇ ਫਨੀਅਰ ਨਾਗ ਵਾਂਗ ਉੱਤੇ ਉਠਿਆ | ਬਿਜਲੀ ਲਾਸ਼ਕੀ ਤਾਂ ਲਿਸ਼ਕੋਰ ਚ ਗੰਡਾਸੇ ਦੀ ਦੀ ਤਿਖੀ ਧਾਰ ਵੀ ਲਿਸ਼ਕ ਪਈ |  " ਬਹਿ ਜਾ ਬਹਿ ਜਾ ਸੁਖਿਆ ਠੰਡ ਰਖ | " ਜੀਤੇ ਨੇ ਉਸਨੂੰ ਸੰਭਾਲ ਲਿਆ |
" ਜਾ ਓਏ ਚਿਲਮੂੰਆਂ ! ਗੁਰੁਦੁਆਰੇਓਂ ਚਾਹ ਬਣਾ ਕੇ ਲਿਆ | ਫੌਜੀਆ ਰੁਕ ਜਾ ਕੇਰਾਂ ਹੁਣ ਬਾਕੀ ਗੱਲ ਚਾਹ ਪੀਕੇ ਹੀ ਸੁਨਾਈੰ " ਜੀਤੇ ਨੂੰ ਅੱਜ ਫੌਜੀ ਕੋਈ ਕਵੀ ਕਵੀਸ਼ਰ ਲਗਦਾ ਸੀ ਤੇ ਓਹ੍ਹ ਇਕ ਬੜੇ ਸੂਝਵਾਨ ਸਰੋਤੇ ਵਾਂਗ ਉਸਦੀ ਗੱਲ ਸੁਨ ਰਿਹਾ ਸੀ | " ਫੌਜੀਆ ਜਦ ਤੱਕ ਚਿਲਮੂੰ ਚਾਹ ਬਣਾਉਂਦਾ ਤਦ ਤੱਕ ਅਸੀਂ ਇੱਕ ਗੇੜਾ ਲਾ ਆਉਂਦੇ ਆਂ ਕਿਤੇ ਆਪਣੀਆਂ ਗੱਲਾਂ ਚ ਸਾਲਾ ਪਿੰਡ ਹੀ ਨਾ ਲੁੱਟਿਆ ਜਾਵੇ " ,,,,,,,,,,,,,,ਜੀਤਾ ਤੇ ਸੁੱਖਾ ਆਪਣੇ ਆਪਣੇ ਥੈਲੇ ਵਾਲੇ ਓਵਰ ਕੋਟ ਚੱਕ ਕੇ ਅੰਦਰਲੀ ਬੀਹੀ ਪੈ ਗਏ | ਰਾਤ ਅਧੀ ਬੀਤ ਚੁੱਕੀ ਸੀ ਤੇ ਮੀਂਹ ਹਾਲੇ ਵੀ ਪਈ ਜਾਂਦਾ ਸੀ  |
 


ਜੀਤੇ ਹੋਰੀਂ ਗੇੜਾ ਲਾ ਕੇ ਆ ਗਏ ਤੇ ਚਿਲਮੂੰ ਰਾਜੀ ਚਾਹ ਬਣਾ ਲਿਆਇਆ | " ਹਾਂ ਬਾਈ ਫੌਜੀਆ ਸੁਣਾ ਫੇਰ ਕੀ ਬੀਤੀ ,,,,,,,,,," ਚਿਲਮੂੰ ਰਾਜੀ ਚਾਹ ਦੀ ਪਹਿਲੀ  ਘੁੱਟ ਨਾਲ ਹੀ ਲਿਸਟਰ ਇੰਜਨ ਵਾਂਗ ਗਰਮ ਹੋਕੇ ਬੋਲਿਆ | " ਮੱਲਾ ਜਦੋਂ ਮੁਟਿਆਰ ਨੂੰ ਪਤਾ ਲਗਿਆ ਕੇ ਇਹ ਮੈਨੂੰ ਕਿਸੇ ਹੋਰ ਦੇ ਲੜ ਫੜਾਕੇ  ਅਗਾਂਹ ਤੋਰਨ ਨੂੰ ਫਿਰਦਾ ਹੈ ਤਾਂ ਵਿਚਾਰੀ ਨੇਂ ਬੜੇ ਮਿੰਨਤ ਤਰਲੇ ਕੀਤੇ | ਬਥੇਰੇ ਹੰਝੂ ਕੇਰੇ ਪਰ ਉਸ ਨਰਦਾਈ ਦੇ ਕੰਨ ਤੇ ਜੂੰ ਨਾਂ ਸਰਕੀ  |"
" ਸਾਲੇ ਦੇ ਮਾਰਨਾ ਸੀ ਇੱਕ ਮੌਰਾਂ ਚ ਫੌਜੀਆ | ਪਾ ਦੇਂਦਾ ਮਧਾਣੀ ਚੀਰ ਮੇਰੇ ਸਾਲੇ ਦੇ |" ਸੁੱਖਾ ਭੂਤਰੇ ਸਾਨ ਵਾਂਗ ਫੁੰਕਾਰੇ ਮਾਰ ਰਿਹਾ ਸੀ | ਉਸਨੂੰ ਫੌਜੀ ਤੇ ਗੁੱਸਾ ਸੀ ਕੇ ਓਹ੍ਹ ਖੜਾ ਤਮਾਸ਼ਾ ਕਿਓਂ ਦੇਖਦਾ ਸੀ | " ਓਹ੍ਹ ਪਤੰਦਰਾ ਗੱਲ ਤਾਂ ਸੁਣ ਲਾ ਪੂਰੀ " ਜੀਤੇ ਨੇਂ ਸੁੱਖੇ ਨੂੰ ਫੇਰ ਠੰਡਾ ਕੀਤਾ | " ਸੁੱਖੇ ਮੱਲਾ ,,,,,,,,,,,,ਮੈਂ ਆਪਣਾ ਗੰਡਾਸਾ ਸਿਧਾ ਕੀਤਾ ਹੀ ਸੀ ਕੇ ਜੌੜੇ ਪੁਲਾਂ ਵਾਲੇ ਪਾਸਿਓਂ ਦੋ ਅਕਾਰ ਆਉਂਦੇ ਦਿਸੇ | ਕੋਲੇ ਆ ਕੇ ਪਤਾ ਲਗਿਆ ਕੇ ਓਹ ' ਪੰਜਰੁਖੇ  ' ਵਾਲਾ ਬੀਰਾ ਤੇ ਉਸਦਾ ਕੋਈ ਸਾਥੀ ਸੀ | ਬੀਰਾ ਓਹਨਾਂ ਦਿਨਾ ਵਿਚ ਪੂਰਾ ਸਿਰੇ ਦਾ ਵੈਲੀ ਸੀ | "

" ਬੱਸ ਫੇਰ ਤੂੰ ਲੱਤਾਂ ਚ ਪੁੰਛ ਦੇ ਕੇ ਭੱਜ ਗਿਆ ਹੋਵੇਂ ਗਾ ਉਥੋਂ " ,,,,,,,,,,,,,,,,,ਸੁੱਖੇ ਨੇਂ ਕਿਆਸ ਅਰਾਈ ਲਗਾਈ |ਕੁਝ ਦੇਰ ਫੌਜੀ ਕੁਝ ਨਾਂ ਬੋਲਿਆ ,,,,,,,,,,,,,,,,,,,,,,,,,," ਸੋਚਿਆ ਸੀ ਕੇ ਮੈਂ ਕੀ ਲੈਣਾ ਵਿਚ ਪੈ ਕੇ ਪਰ ਫੇਰ ਸਵੇਰੇ ਮੇਲੇ ਉੱਤੇ ਸੁਣੀਂ ਹਰਿ ਸਿੰਘ ਨਲਵੇ ਦੀ ਵਾਰ ਚੇਤੇ ਆ ਗਈ | ,,,,,,,,,,,,,,ਮੈਂ ਦੋ ਚਿੱਤੀ ਚ ਪੈ ਗਿਆ ਪਰ ਮਨ ਕੈੜਾ ਕਰਕੇ ,,,ਦਿਲ ਵਿਚ ਦਸਮ ਪਾਤਸ਼ਾਹ ਨੂੰ ਧਿਆ ਕੇ ਮੈਂ ਪਿੱਪਲ ਓਹਲਿਓਂ ਨਿਕਲ ਕੇ ਸਾਹਮਣੇ ਆ ਗਿਆ ਤੇ ਪਹਿਲਾ  ਵਾਰ ਉਸ ਜਵਾਨ ਦੀ ਧੋਣ ਤੇ ਹੋ ਗਿਆ ਜੋ ਓਸ ਮੁਟਿਆਰ ਨੂੰ ਧੋਖੇ ਨਾਲ ਵੇਚਣ ਲੱਗਾ ਸੀ | ਉਸਨੇ ਸੀ ਵੀ ਨਾ ਆਖੀ ",,,
" ਬੱਲੇ ਫੌਜੀਆ ਤੇਰੇ ਨਹੀਂ ਰੀਸਾਂ ਤੇਰਿਆ,,,,,,,,,,,,,,,ਜਮਣਾ ਸਖਾ ਤਾ ਭੈਣ ,,,,,,,,,,,,,,,,,ਨੂੰ ,,,| ਚਿਲਮੂੰ ਰਾਜੀ ਪੂਰੇ ਜਲਾਲ ਚ ਆ ਗਿਆ ,,,,,,,,,,,,,,,ਜੀਤੇ ਨੇਂ ਦੇਖਿਆ ਤਾਂ ਫੌਜੀ ਦੀਆਂ ਆਖਾਂ ਚ ਲਹੂ ਉੱਤਰ ਆਇਆ ਸੀ |
" ਅਚਨਚੇਤ  ਹੋਏ ਹਮਲੇ ਨਾਲ ਬੀਰੇ ਹੋਰੀਂ ਵੀ ਘਬਰਾ ਗਏ | ਭਾਵੇਂ ਓਹ ਦੋ ਸਨ ਤੇ ਮੈਂ ਕੱਲਾ ਪਰ ਓਹ ਸ਼ਰਾਬੀ ਸੀ ਤੇ ਮੈਂ ਸੋਫੀ ,,,,,,,,,,,,,,,,,,,ਓਹਨਾਂ ਨੇ ਭਾੰਪ ਲਿਆ ਕੇ ਕੋਈ ਵੀ  ਧਿਰ ਭਾਰੀ ਪੈ ਸਕਦੀ ਸੀ ,,,,,,,,| "
" ਫੌਜੀਆ ਕਰ ਦੇਣਾ ਸੀ ਓਹਨਾਂ ਦਾ ਵੀ  ' ਮਾਰਸ਼ਲ ' ,,,,," ਜੀਤਾ  ਵੀ ਪੈਰਾਂ ਭਰ ਹੋਇਆ ਬੈਠਾ ਸੀ ,,,,,,,,,,,,,,,,,,,,,,,,,,,|
" ਬੀਰੇ ਨੇਂ ਪੰਜ ਹਜ਼ਾਰ ਮੈਨੂੰ ਦੇਣੇ ਚਾਹੇ ਤਾਂ ਕੇ ਮੈਂ ਪਾਸਾ ਵੱਟ ਜਾਵਾਂ | " ਫੌਜੀ ਸਹਿਜ ਸੁਭਾ ਹੀ ਬੋਲੀ ਗਿਆ |
" ਫੌਜੀਆ ਫੇਰ ਤੈਂ ਲੈ ਲੇ ਪੈਸੇ |" ਚਿਲਮੂੰ ਰਾਜੀ ਤੋਂ ਪੁਛੇ ਬਿਨਾ ਨਾਂ ਰਿਹਾ ਗਿਆ ,,,,,,,,,,,,,
 " ਰਾਜਵੀਰ ਮੱਲਾ ! ਧੀਆਂ ਭੈਣ ਦੀ ਇਜ਼ਤ ਕਰੀ ਦੀ ਆ ਮੇਰੇ ਸ਼ੇਰ ,,,,,,,,,,ਓਹਨਾਂ ਦਾ ਮੁੱਲ ਨੀਂ ਪਾਈ ਦਾ ,,,,,,,,,,,,,,,,,,,,,|" ਫੌਜੀ ਨੇਂ ਚਿਲਮੂੰ ਰਾਜੀ ਦੇ ਮੋਢੇ ਤੇ ਹਥ ਰਖ ਕੇ ਕਿਹਾ | 
  " ਪੈਸੇ ਮੈਂ ਕੀ ਲੈਣੇ ਸੀ ,,,,,,,,,,,,,,,,,,,ਮੈਂ ਤਾਂ ਇੱਕੋ ਗੱਲ ਕਹੀ ਕੇ ਇਸ ਲੜਕੀ ਨੂੰ ਛਡ ਕੇ ਚਲੇ ਜਓ | ਪਰ ਓਹ੍ਹ ਵੀ ਬੜੇ ਅੜਬ ਸੀ ਓਹ੍ਹ ਨਾਂ ਮੰਨੇ ,,,,,,,,,,,,,,,,,,,| ਮੈਂ ਜਦੋਂ ਗੰਡਾਸਾ ਲੈ ਕੇ ਬੀਰੇ ਵੱਲ ਨੂੰ ਹੋਇਆ ਤਾਂ ਉਸਦਾ ਸਾਥੀ ਮੇਰੀ ਲੱਤ ਤੇ ਵਾਰ ਕਰ ਗਿਆ ,,,,,,,,,,,,ਪਰ ਮੈਂ ਵੀ ਜਵਾਨ ਸਾਂ ਉਦੋਂ ਤੇ ਘੁਮਾ ਕੇ ਗੰਡਾਸਾ ਉਸਦੇ ਸਿਰ ਤੇ ਧਰ ਦਿੱਤਾ | ਉਸਨੇ ਪਾਣੀਂ ਨਾਂ ਮੰਗਿਆ ,,,|ਬੀਰੇ ਕੋਲ ਦੇਸੀ ਪਿਸਤੋਲ ਸੀ ਉਸਨੇ ਫਾਇਰ ਕੀਤਾ ਪਰ ਸ਼ਰਾਬੀ ਹੋਣ ਕਰਕੇ ਉਸਦਾ ਫਾਇਰ  ਖਾਲੀ ਗਿਆ ਤੇ ਗੋਲੀ ਪਿੱਪਲ ਚ ਵਜੀ ,,,,,,,,,,,,,,,,ਬੱਸ ਦੂਜਾ ਫਾਇਰ ਉਸਨੂੰ ਮੈਂ ਕਰਨ ਨਾ ਦਿਤਾ ਤੇ ਅਗਲੇ ਪਲ ਬੀਰੇ ਦੀ ਧੋਣ ਓਸਦੇ ਪੈਰਾਂ ਚ ਪਈ ਸੀ,,,,,,,,,,,,,,,,"| ਜੀਤੇ ਨੂੰ ਆਪਣੀ ਸੋਚ ਤੇ ਰਹਿ ਰਹਿ  ਕੇ ਗੁੱਸਾ ਆਉਣ ਲੱਗਿਆ ਜਓ ਹੁਣ ਤੱਕ ਫੌਜੀ ਨੂੰ ਆਵੇਂ ਮਾੜਾ ਬੰਦਾ ਹੀ ਸਮਝਦਾ  ਰਿਹਾ ,,,,,,,,,,,,|

" ਉਸੇ ਰਾਤ ਉਸ ਮੁਟਿਆਰ ਨੂੰ ਲੈਕੇ ਮੈਂ ਭੂਆ ਦੇ ਪਿੰਡ ਚਲਾ ਗਿਆ | ਅਗਲੇ ਦਿਨ ਮੇਰੀ ਭੂਆ ਉਸਨੂੰ ਉਸਦੇ ਪਿੰਡ ਛਡ ਆਈ | ਮੇਰਾ ਜ਼ਖਮ ਹੌਲੀ ਹੌਲੀ ਭਰ ਗਿਆ ਪਰ ਫੱਟ ਡੂੰਘਾ ਹੋਣ ਕਰਕੇ ਲੱਤ ਨਕਾਰੀ ਗਈ | " ਬਾਕੀ ਸਾਰਾ ਸਮਾਂ ਮੈਂ ਤੀਰਥਾਂ ਤੇ ਘੁਮਦਾ ਰਿਹਾ | ਬੀਰੇ ਹੋਰਾਂ ਦੇ ਕਤਲ ਦੇ ਕੇਸ ਵਿਚ ਇੱਕ ਹੋਰ ਧੜਾ ਜੋ ਪੁਲਿਸ ਲਈ ਮੁਸੀਬਤ ਬਣਿਆ ਹੋਇਆ ਸੀ ਅੜਿਕੇ ਆ ਗਿਆ ਤੇ ਓਹਨਾਂ ਨੂੰ ਸਜ਼ਾ ਹੋ ਗਈ | " ਫੌਜੀ ਇੱਕੋ ਸਾਹੇ ਸਾਰਾ ਕੁਝ ਕਹਿ ਗਿਆ ,,,,,,,,,,,,,,


ਸਾਰੀ ਗੱਲ ਸੁਣਕੇ ਸਭ ਦੇ ਦੰਡ ਜੁੜ ਗਾਏ ,,,,,,,,,,,,,,,,,,,,,,,,,,ਜੀਤੇ ਨੇਂ ਟੈਮ  ਵੇਖਿਆ ਤਾਂ ਸਾਡੇ ਚਾਰ ਵੱਜ ਚੁਕੇ ਸੀ | ਪਹਿਰੇ ਦਾ ਟੈਮ ਖਤਮ ਹੋ ਚੁਕਿਆ ਸੀ ਤੇ ਮੀਂਹ ਵੀ ਹੁਣ ਥੰਮ ਗਿਆ ਸੀ | ਮੀਂਹ ਦੇ ਰੁਕਣ ਨਾਲ ਜਿਤੇ ਨੂੰ ਲਗਿਆ ਕੇ ਸ਼ਾਇਦ  ਉਸਦੇ ਅੰਦਰ ਦਾ ਇੱਕ ਤੁਫਾਨ ਵੀ ਅੱਜ ਸ਼ਾਂਤ ਹੋ  ਗਿਆ ਸੀ | ਸਾਰੇ ਆਪੋ ਆਪਣੇ ਘਰਾਂ ਨੂੰ ਤੁਰ ਪਾਏ | ਫੌਜੀ ਜੀਤੇ ਦੇ ਮੁਹਰੇ ਮੁਹਰੇ ਆਪਣੀ ਸੋਟੀ ਦਾ ਸਹਾਰਾ ਲਈ ਲੰਗ ਮਾਰਦਾ ਤੁਰਿਆ ਜਾਂਦਾ ਸੀ | ਜੀਤੇ ਨੂੰ ਅੱਜ ਫੌਜੀ ਲੰਗੜਾ ਨਹੀ ਸਗੋਂ ਬਖਤੌਰ ਸਿੰਘ ਵਾਰੇ ਪੂਰੇ ਪਿੰਡ ਦੀ ਸੋਚ ਹੀ ਲੰਗੜੀ ਲੱਗ ਰਹੀ ਸੀ | 





            ਧੰਨਵਾਦ ,,,ਗਲਤੀ ਮਾਫ਼ ਕਰਨੀਂ ,,,ਹਰਪਿੰਦਰ " ਮੰਡੇਰ "

 

 

27 Oct 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Harpinder ji, no words to describe it...


bahut sohni story likhi hai... bhavuk ate halaat edan byan hoye ne jive mere sahmane ho roha hove sara kuj...


ik ik line nu main movie wang mehsus kita hai...excitement, dialogues sab kujh enna natural hai ki lag ee nahin riha ki story hai... ik hadd-beeti da ehsaas ho riha hai...


keep it up... very well written !!!

28 Oct 2011

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

No wrds at all harpinder ji.......bht vadia story likhi hai tusi...sab ton best line c k "dhiyan-behana di izzat kari di aa..unha da mull ni payi da".....really hats off to u...

28 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Wah Harpinder 22 G....

 

bahut he vadhia hai eh kahani jo k lagda hee nahi k kahani hai...saara drish akhaan aggey ghum riha jaapda ae parhdiyan hoyian....KHOOOB

28 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

wade veer .... dharm nal sira ee laatta.... hr halaat nu bde sohne te shi dhang nal pesh kita te .. gl de wicho chaa da program v kla da bda wadiya namuna cc.... gud very gud 

 

28 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਮੇਰੀ ਇਸ ਕੋਸ਼ਿਸ਼ ਨੂੰ ਐਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ  ਦੋਸਤੋ ,,,,,,,,,,,,,,,,,
ਇਸ ਖਾਣੀ ਦੇ ਕੁਝ ਪਾਤਰ ਜਿਵੇਂ ' ਚਿਲਮੂੰ ਰਾਜੀ ' ,,,,,,,,,,,, ' ਬਾਰੀਆਂ ਦਾ ਸੁਖਾ ' ,,,' ਜੀਤਾ ' ਕਾਲਪਨਿਕ ਨਹੀਂ ਹਂਨ | ਬਾਰੀਆਂ ਦਾ ਸੁਖਾ ਮੇਰਾ ਬਹੁਤ ਅਜ਼ੀਜ਼ ਦੋਸਤ ਹੈ | ਜਿਨੀਆਂ ਵੀ ਥਾਵਾਂ ਦਾ ਜ਼ਿਕਰ ਹੈ ਓਹ੍ਹ ਵੀ ਕਾਲਪਨਿਕ ਨਹੀਂ ਹਨ |ਮੈਂ ਖੁਦ ਕਿੰਨੇ ਹੀ ਸਾਲ ਰਾਤਾਂ ਨੂੰ ਪਹਿਰੇ ਲਾਉਂਦਾ ਰਿਹਾ ਹਾਂ | ਹਾਂ ਬੱਸ ਓਹ੍ਹ ਘਟਨਾ  ਹੀ ਕਾਲਪਨਿਕ ਹੈ | ਲੰਗੜੇ ਫੌਜੀ ਦਾ ਪਾਤਰ ਥੋੜਾ ਕਾਲਪਨਿਕ ਹੈ ਥੇ ਥੋੜਾ ਸਚ ,,,ਦਰਅਸਲ ' ਮਘਰ ਕਾਣਾ ' ਨਾਮ ਦਾ ਇੱਕ ਬੰਦਾ ਹੁੰਦਾ ਸੀ ਪਿੰਡ ਵਿਚ ਤੇ ਓਹ੍ਹ ਵੀ ਬੜਾ ਬਦਨਾਮ ਸੀ ਪਿੰਡ ਵਿਚ | ਪਰ ਇੱਕ ਰਾਤ ਪਹਿਰੇ ਉੱਤੇ ਉਸਨੇ ਮੈਨੂੰ ਕੁਝ ਗੱਲਾਂ ਦੱਸੀਆਂ ਸੀ ਜੋ ਸੁਣਨ ਤੋ ਬਾਅਦ ਮੇਰੀ ਸੋਚ ਉਸ ਪ੍ਰਤੀ ਬਦਲ ਗਈ ਸੀ | ਤੇ ਬਾਕੀ ਪਾਤਰ  ' ਪੰਜਰੁਖੇ ਵਾਲਾ ਬੀਰਾ ,,,ਉਸਦਾ ਸਾਥੀ ,,,ਮੁਟਿਆਰ ,,,ਤੇ ਉਸਨੂੰ ਵੇਚਣ ਵਾਲਾ ਜਵਾਨ  ' ,,,,,,,,,,,,,,,,ਕਾਲਪਨਿਕ ਹਨ,,,

ਮੇਰੀ ਇਸ ਕੋਸ਼ਿਸ਼ ਨੂੰ ਐਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ  ਦੋਸਤੋ ,,,,,,,,,,,,,,,,,

 

ਇਸ ਕਹਾਣੀ ਦੇ ਕੁਝ ਪਾਤਰ ਜਿਵੇਂ ' ਚਿਲਮੂੰ ਰਾਜੀ ' ,,,,,,,,,,,, ' ਬਾਰੀਆਂ ਦਾ ਸੁਖਾ ' ,,,' ਜੀਤਾ ' ਕਾਲਪਨਿਕ ਨਹੀਂ ਹਂਨ | ਬਾਰੀਆਂ ਦਾ ਸੁਖਾ ਮੇਰਾ ਬਹੁਤ ਅਜ਼ੀਜ਼ ਦੋਸਤ ਹੈ | ਜਿਨੀਆਂ ਵੀ ਥਾਵਾਂ ਦਾ ਜ਼ਿਕਰ ਹੈ ਓਹ੍ਹ ਵੀ ਕਾਲਪਨਿਕ ਨਹੀਂ ਹਨ |ਮੈਂ ਖੁਦ ਕਿੰਨੇ ਹੀ ਸਾਲ ਰਾਤਾਂ ਨੂੰ ਪਹਿਰੇ ਲਾਉਂਦਾ ਰਿਹਾ ਹਾਂ | ਹਾਂ ਬੱਸ ਓਹ੍ਹ ਘਟਨਾ  ਹੀ ਕਾਲਪਨਿਕ ਹੈ | ਲੰਗੜੇ ਫੌਜੀ ਦਾ ਪਾਤਰ ਥੋੜਾ ਕਾਲਪਨਿਕ ਹੈ ਥੇ ਥੋੜਾ ਸਚ ,,,ਦਰਅਸਲ ' ਮਘਰ ਕਾਣਾ ' ਨਾਮ ਦਾ ਇੱਕ ਬੰਦਾ ਹੁੰਦਾ ਸੀ ਪਿੰਡ ਵਿਚ ਤੇ ਓਹ੍ਹ ਵੀ ਬੜਾ ਬਦਨਾਮ ਸੀ ਪਿੰਡ ਵਿਚ | ਪਰ ਇੱਕ ਰਾਤ ਪਹਿਰੇ ਉੱਤੇ ਉਸਨੇ ਮੈਨੂੰ ਕੁਝ ਗੱਲਾਂ ਦੱਸੀਆਂ ਸੀ ਜੋ ਸੁਣਨ ਤੋ ਬਾਅਦ ਮੇਰੀ ਸੋਚ ਉਸ ਪ੍ਰਤੀ ਬਦਲ ਗਈ ਸੀ | ਤੇ ਬਾਕੀ ਪਾਤਰ  ' ਪੰਜਰੁਖੇ ਵਾਲਾ ਬੀਰਾ ,,,ਉਸਦਾ ਸਾਥੀ ,,,ਮੁਟਿਆਰ ,,,ਤੇ ਉਸਨੂੰ ਵੇਚਣ ਵਾਲਾ ਜਵਾਨ  ' ,,,,,,,,,,,,,,,,ਕਾਲਪਨਿਕ ਹਨ,,,

 

28 Oct 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

harpinder bhaji tusi bhut vadia story likhi aa ,,,,,,,kuj sach kuj kalpnik ,,,,,,,bhaji tuhadi story super duper hitt aa,,,,,,,,,,,,mein bhaji 10 ,,12 vaar pari aa ,,,yr fer dil karda k fer pra,,,,,,,,bht bt dhanwad bhaji,,,,,,,,,,,,,,,

28 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਬਹੁਤ ਹੀ ਕਮਾਲ ਦੀ ਕਹਾਣੀ ਸਾਂਝੀ ਕੀਤੀ ਏ .ਮੰਡੇਰ......ਅਸਾਨ  ਨਹੀਂ  ਹੁੰਦਾ ਹਰ ਕਲਪਨਾ , ਦਰਿਸ਼ ਤੇ ਪਾਤਰ ਸੰਵਾਦ ਨੂੰ ਸੰਜੋਈ ਰਖਣਾ but ਤੁਸੀਂ , ਜਿਵੇਂ ਮਾਵੀ ਜੀ ਨੇ ਵੀ ਕਿਹਾ ਏ ......ਇੱਕ ਚੱਲ -ਚਿੱਤਰ ਵਾਂਗ ਇਸ ਕਹਾਣੀ ਨੂੰ ਪੇਸ਼ ਕੀਤਾ ਏ ......ਹਰ ਸੀਨ ਇੰਨ-ਵਿੰਨ ਉਵੇਂ ਹੀ ਆਖਾਂ ਸਾਹਵੇਂ ਘੁੰਮਦਾ ਰਹਿੰਦਾ ਏ .......ਸਚਾਈ ਦੇ ਕਾਫੀ ਨੇੜੇ ਜਾਪਦੀ ਇਹ ਕਹਾਣੀ .........ਬਹੁਤ ਹੀ ਉਮਦਾ, ਪ੍ਰਭਾਵਸ਼ਾਲੀ ਤੇ ਸਫਲ ਰਚਨਾ ......
ਪਰ ਇੱਕ ਗੱਲ .......ਕੁਝ ਸ਼ਾਬਦਿਕ ਗਲਤੀਆਂ ਨੇ ...ਜਿਹਨਾਂ ਕਾਰਨ ਉਚਾਰਨ ਦੀ ਬੜੀ ਦਿੱਕਤ ਆ ਜਾਂਦੀ ਏ .......ਪੜਕੇ ...ਸੋਚਣਾ ਪੈਂਦਾ ਕਿ ਤੁਸੀਂ ਕੀ ਕਹਿਣ ਦੀ ਕੋਸ਼ਿਸ਼ ਕੀਤੀ ਏ ......ਸੋ ਜੇ ਸੁਧਾਰ ਹੋ ਜਾਵੇ ਤਾ .....ਚਾਰ ਚੰਨ ਲੱਗ ਜਾਣਗੇ .....
ਸ਼ੁਭ ਇਸ਼ਾਵਾਂ ...ਲਿਖਦੇ ਰਹੋ ./....  

ਬਹੁਤ ਬਹੁਤ ਹੀ ਕਮਾਲ ਦੀ ਕਹਾਣੀ ਸਾਂਝੀ ਕੀਤੀ ਏ .ਮੰਡੇਰ......ਅਸਾਨ  ਨਹੀਂ  ਹੁੰਦਾ ਹਰ ਕਲਪਨਾ , ਦਰਿਸ਼ ਤੇ ਪਾਤਰ ਸੰਵਾਦ ਨੂੰ ਸੰਜੋਈ ਰਖਣਾ but ਤੁਸੀਂ , ਜਿਵੇਂ ਮਾਵੀ ਜੀ ਨੇ ਵੀ ਕਿਹਾ ਏ ......ਇੱਕ ਚੱਲ -ਚਿੱਤਰ ਵਾਂਗ ਇਸ ਕਹਾਣੀ ਨੂੰ ਪੇਸ਼ ਕੀਤਾ ਏ ......ਹਰ ਸੀਨ ਇੰਨ-ਵਿੰਨ ਉਵੇਂ ਹੀ ਆਖਾਂ ਸਾਹਵੇਂ ਘੁੰਮਦਾ ਰਹਿੰਦਾ ਏ .......ਸਚਾਈ ਦੇ ਕਾਫੀ ਨੇੜੇ ਜਾਪਦੀ ਇਹ ਕਹਾਣੀ .........ਬਹੁਤ ਹੀ ਉਮਦਾ, ਪ੍ਰਭਾਵਸ਼ਾਲੀ ਤੇ ਸਫਲ ਰਚਨਾ ......

 

ਪਰ ਇੱਕ ਗੱਲ .......ਕੁਝ ਸ਼ਾਬਦਿਕ ਗਲਤੀਆਂ ਨੇ ...ਜਿਹਨਾਂ ਕਾਰਨ ਉਚਾਰਨ ਦੀ ਬੜੀ ਦਿੱਕਤ ਆ ਜਾਂਦੀ ਏ .......ਪੜਕੇ ...ਸੋਚਣਾ ਪੈਂਦਾ ਕਿ ਤੁਸੀਂ ਕੀ ਕਹਿਣ ਦੀ ਕੋਸ਼ਿਸ਼ ਕੀਤੀ ਏ ......ਸੋ ਜੇ ਸੁਧਾਰ ਹੋ ਜਾਵੇ ਤਾ .....ਚਾਰ ਚੰਨ ਲੱਗ ਜਾਣਗੇ .....

 

ਸ਼ੁਭ ਇਸ਼ਾਵਾਂ ...ਲਿਖਦੇ ਰਹੋ ./....  

 

29 Oct 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਕਮਾਲ ਦੀ ਕਹਾਣੀ ਹਰਪਿੰਦਰ ਵੀਰ ਜੀ
ਇੱਕ ਵਾਰ ਪੜਨੀ ਸ਼ੁਰੂ ਕੀਤੀ ਤਾਂ ਪੂਰੀ ਪੜੇ ਬਿਨਾ ਰਿਹਾ ਨਾਂ ਗਿਆ
ਜਿਵੇ ਸਾਰਾ ਕੁਝ ਅਖੀਂ ਵੇਖ ਰਹੇ ਹੋਈਏ ,,,,,,,
ਕਮਾਲ ਦੀ ਰਚਨਾ ,,,,,,,,,,ਦੁਆਵਾਂ ,,,,,

29 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਐਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਦੋਸਤੋ,,,ਜਿਓੰਦੇ ਵਸਦੇ ਰਹੋ,,,

29 Oct 2011

Showing page 1 of 2 << Prev     1  2  Next >>   Last >> 
Reply