Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਖੇਤੀਂ ਬਲਦੀਆਂ ਲਾਟਾਂ

ਖੇਤਾਂ ਨੂੰ ਜਦ
ਲੱਗੀ ਅੱਗ
ਕੋਹਰਾਮ ਮੱਚਿਆ,
ਧਰਤੀ ਦੀ ਕੁੱਖ ਸੁੱਚੀ
ਅਗਨ ਹੰਢਾਏ,
ਤੋਬਾ-ਤੋਬਾ
ਸਮਝ ਨਾ ਆਏ।
ਕਿਹੋ ਜਿਹੇ ਦਿਨ ਆਏ
ਸਮਿਆਂ, ਲੋਭੀ ਲੋਭ ਲੁਭਾਏ।

 

ਖੇਤੀਂ ਪਲਦੇ ਜੀਵ-ਜੰਤ
ਕੁਦਰਤ ਦੇ ਜਾਏ
ਕੀੜ-ਮਕੌੜੇ, ਗੰਡ-ਗੰਡੋਏ
ਕੂਲੇ-ਕੂਲੇ, ਪੋਲੇ-ਪੋਲੇ
ਚੁੱਪ-ਚੁਪੀਤੇ ਪ੍ਰਕਿਰਿਆ ਕਰਦੇ
ਮਿੱਟੀ ਦੀ ਉਪਜਾਊ ਸ਼ਕਤੀ
ਦੇ ਜਾਏ, ਖੇਤਾਂ ਦੇ ਹਮਸਾਏ
ਅੱਗ ਦੀ ਤਪਸ਼ ਨੇ
ਮਾਰ ਮੁਕਾਏ,
ਬੰਦਾ ਕਿੰਨਾ ਕਹਿਰ ਕਮਾਏ।
ਬੇਜ਼ੁਬਾਨ ਕੁਰਲਾ ਨਾ ਸੱਕਣ
ਅਗਨ ’ਚ ਤੱਪਣ।

 

ਬੰਦਿਆ, ਇਹ ਤੂੰ
ਲੋਭ ਦੀ ਖਾਤਰ
ਆਪਣੇ ਮਿੱਤਰ ਜੀਵ ਪਿਆਰੇ
ਖੇਤੀਂ ਅੱਗ ਦੀ ਭੇਟ ਚੜ੍ਹਾਏ।
ਖੇਤ ਤਾਂ ਹੁੰਦੇ
ਹਰਿਆਲੀ ਜਾਏ
ਅੰਨ ਉਪਜਾਂਦੇ
ਫਲ ਉਗਾਂਦੇ
ਸਾਵੇ-ਸਾਵੇ
ਨਗ਼ਮੇ ਗਾਉਂਦੇ।

 

ਭੁੱਖਿਆਂ ਤਾਈਂ ਰੋਟੀ ਦਿੰਦੇ
ਨੰਗਿਆਂ ਤਾਈਂ ਵਸਤਰ ਦੇਂਦੇ
ਓਢਣ ਦੇ ਲਈ ਛੱਤਾਂ ਦੇਂਦੇ
ਕਿਰਤ ਕਰਨ ਦਾ
ਪਾਠ ਪੜ੍ਹਾਉਂਦੇ
ਪੈਰਾਂ ਦੇ ਲਈ ਠਾਹਰ ਦੇਂਦੇ
ਸ਼ਗਨਾਂ ਦੇ ਉਪਹਾਰ ਪਰੋਂਦੇ।
ਫਿਰ ਕਿਉਂ ਅੱਗ ਦੀ
ਜੂਨੇ ਪਾਏ।

 

ਬੰਦਿਆਂ...
ਧਰਤੀ ਤਾਂ ਮਾਂ ਹੁੰਦੀ ਹੈ
ਸਭਨਾਂ ਦੇ ਲਈ ਥਾਂ ਹੁੰਦੀ ਹੈ
ਇਸ ਦੀ ਕੁੱਖ ਪਵਿੱਤਰ ਰੱਖਣੀ
ਬੜੀ ਜ਼ਰੂਰੀ,
ਖੇਤਾਂ ਨੂੰ ਤਾਂ,
ਦਾਣਿਆਂ ਨਾਲ ਮੁਹੱਬਤ ਗੂੜ੍ਹੀ
ਅਗਨ, ਬੰਦੂਕ, ਬਾਰੂਦ ਦਾ
ਵਣਜ ਇਨ੍ਹਾਂ ਨੂੰ ਰਾਸ ਨਾ ਆਏ
ਧਰਤੀ-ਮਾਂ ਇਹ ਗੱਲ ਸਮਝਾਏ।

 

 

ਮਨਮੋਹਨ ਸਿੰਘ ਦਾਊਂ

22 May 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਸਹੀ ਲਿਖਿਆ ਸਾਰਾ ਕੁਛ

22 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Sahi likhiya ae ..thnx for sharing Bittu Jee

23 May 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਇਹ ਗੱਲ ਹਰ ਇੱਕ ਲਈ ਇੱਕ ਸਮਾਨ ਹੈ ......ਜਾਗੋ ਵੀਰਿਓ ਜਾਗੋ ......ਜੀਵ ਹੱਤਿਆ ਜਾਣ ਬੁਝਕੇ ਨਾ ਕਰੋ .......ਖੇਤਾਂ 'ਚ ਬਚੀ ਪਰਾਲੀ ਜਾਂ ਨਾੜ ਨੂੰ ਨਾ ਜਲਾਓ .....ਬਹੁਤ ਸ਼ੁਕਰੀਆ ਬਿੱਟੂ ਜੀ ....

23 May 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
good one ..........
23 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx bitu ji.....for sharing.....ਮਨਮੋਹਨ ਜੀ ਮੇਰੇ ਚੰਗੇ ਜਾਣਕਾਰਾਂ ਵਿਚੋ ਹਨ.......

24 May 2012

Reply