Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚਾਰ ਲਾਵਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਚਾਰ ਲਾਵਾਂ

 

ਪਹਿਲੀ ਲਾਵ ’ਚ ਤੇ ਵੇ ਰੱਬਾ
ਨਵਾਂ ਸੰਸਾਰ ਵਸਾਉਣਾ ਸੀ, 
ਮੇਰਾ ਵੱਸਿਆ ਉਜਾੜ ਕੇ ਕਿਉਂ 
ਮਾਪਿਆਂ ਤੋਂ ਵਿਛੋੜਾ ਪਾਉਣਾ ਸੀ ?
ਰੋਈ ਸੀ ਮੈਂ ਜਦ ਦੁਖੀ ਹੋ ਕੇ
ਆਪਣੇ ਟੁੱਟੇ ਸੁਪਨਿਆਂ ਤੋਂ,
ਘਰ ਜਾਣਾ ਪਿਆ ਬਿਗਾਨੜੇ
ਦੂਰ ਸਦਾ ਹੋ ਆਪਣਿਆਂ ਤੋਂ |
ਦੂਜੀ ਲਾਵ ਚ ਲੋਚੇ ਤੂੰ ਰੱਬਾ 
ਖੁਸ਼ੀਆਂ ਤੇ ਸੁਖਾਂ ਨੂੰ 
ਜਿਹਨੇ ਝੋਲੀ ਪਾ ਦਿਤਾ ਮੇਰੇ 
ਹੰਝੂਆਂ ਤੇ ਦੁਖਾਂ ਨੂੰ
ਸਬ ਵਿਛੜੀਆਂ ਨੂੰ ਮੈਂ ਤਰਸੀ 
ਜਿਵੇਂ ਧੁਪ ਚ ਤਰ੍ਸੀਏ ਰੁਖਾਂ ਨੂੰ
ਕਿੰਝ ਧਰਵਾਸ ਦਿੰਦੀ ਮੈਂ ਰੱਬਾ
ਆਪਣੀਆਂ ਉਜੜਿਆਂ ਕੁਖਾਂ ਨੂੰ 
ਤੀਜੀ ਲਾਵ ’ਚ ਲੋਚਿਆ ਤੂੰ
ਸਮਝ ਤੇ ਪ੍ਰੇਮ ਪਿਆਰ ਸਹੀ, 
ਪਰ ਨਾ ਸਮਝੀ ਮੇਰਿਆ ਰੱਬਾ,
ਮੈਂ ਮੂਰਖ ਹਰ ਵਾਰ ਰਹੀ |
ਓਹ ਘਰ ਰਿਹਾ ਬਿਗਾਨਾ, ਜਤਨੀਂ
ਨਾ ਬਣਿਆ ਪਰਵਾਰ ਕੋਈ,
ਝੱਖੜ ਝੁੱਲਿਆ ਮੱਤ ਮਾਰ ਦਏ,
ਹੋਵੇ ਕਿੰਨਾ ਵੀ ਸਮਝਦਾਰ ਕੋਈ |
ਚੌਥੀ ਲਾਵ 'ਚ ਲੋਚੀ ਰੱਬਾ
ਤੂੰ ਜ਼ਿੰਦਗੀ ਪੂਰੀ ਕਰਨੀ 
ਕੀ ਪਤਾ ਸੀ ਇਨ੍ਹਾਂ ਨੇ ਹੀ
ਖੁਸ਼ੀ ਮੇਰੀ ਹਰ ਹਰਨੀ |
ਦਾਤ ਪੁੱਤ ਦੀ ਲਈ ਸੀ ਮੈਂ ਤਾਂ 
ਲੱਗ ਕੇ ਰੱਬ ਦੇ ਚਰਨੀਂ 
ਪਤਾ ਨਹੀਂ ਸੀ ਉਦ੍ਹੀ ਖੁਸ਼ੀ ਲਈ
ਉਦ੍ਹੀ ਦੂਰੀ ਪੈਣੀ ਜਰਨੀ |
ਲੋਕਾਂ ਦਾ ਤੇ ਜਨਮ ਸਵਾਰਣ,
ਮੈਨੂੰ ਉਜਾੜ ਗਈਆਂ ਇਹ ਲਾਵਾਂ,
ਉਜੜ ਕੇ ਬੇਘਰ ਹੋਈ ਰੱਬਾ 
ਦਸ ਹੁਣ ਕਿਹੜੇ ਘਰ ਜਾਵਾਂ ?

ਪਹਿਲੀ ਲਾਵ ’ਚ ਤੇ ਵੇ ਰੱਬਾ

ਨਵਾਂ ਸੰਸਾਰ ਵਸਾਉਣਾ ਸੀ, 

ਮੇਰਾ ਵੱਸਿਆ ਉਜਾੜ ਕੇ ਕਿਉਂ 

ਮਾਪਿਆਂ ਤੋਂ ਵਿਛੋੜਾ ਪਾਉਣਾ ਸੀ ?


ਰੋਈ ਸੀ ਮੈਂ ਜਦ ਦੁਖੀ ਹੋ ਕੇ

ਆਪਣੇ ਟੁੱਟੇ ਸੁਪਨਿਆਂ ਤੋਂ,

ਘਰ ਜਾਣਾ ਪਿਆ ਬਿਗਾਨੜੇ

ਦੂਰ ਸਦਾ ਹੋ ਆਪਣਿਆਂ ਤੋਂ |


ਦੂਜੀ ਲਾਵ ਚ ਲੋਚੇ ਤੂੰ ਰੱਬਾ 

ਖੁਸ਼ੀਆਂ ਤੇ ਸੁਖਾਂ ਨੂੰ 

ਜਿਹਨੇ ਝੋਲੀ ਪਾ ਦਿਤਾ ਮੇਰੇ 

ਹੰਝੂਆਂ ਤੇ ਦੁਖਾਂ ਨੂੰ


ਸਬ ਵਿਛੜੀਆਂ ਨੂੰ ਮੈਂ ਤਰਸੀ 

ਜਿਵੇਂ ਧੁਪ ਚ ਤਰ੍ਸੀਏ ਰੁਖਾਂ ਨੂੰ

ਕਿੰਝ ਧਰਵਾਸ ਦਿੰਦੀ ਮੈਂ ਰੱਬਾ

ਆਪਣੀਆਂ ਉਜੜਿਆਂ ਕੁਖਾਂ ਨੂੰ 


ਤੀਜੀ ਲਾਵ ’ਚ ਲੋਚਿਆ ਤੂੰ

ਸਮਝ ਤੇ ਪ੍ਰੇਮ ਪਿਆਰ ਸਹੀ, 

ਪਰ ਨਾ ਸਮਝੀ ਮੇਰਿਆ ਰੱਬਾ,

ਮੈਂ ਮੂਰਖ ਹਰ ਵਾਰ ਰਹੀ |


ਓਹ ਘਰ ਰਿਹਾ ਬਿਗਾਨਾ, ਜਤਨੀਂ

ਨਾ ਬਣਿਆ ਪਰਵਾਰ ਕੋਈ,

ਝੱਖੜ ਝੁੱਲਿਆ ਮੱਤ ਮਾਰ ਦਏ,

ਹੋਵੇ ਕਿੰਨਾ ਵੀ ਸਮਝਦਾਰ ਕੋਈ |


ਚੌਥੀ ਲਾਵ 'ਚ ਲੋਚੀ ਰੱਬਾ

ਤੂੰ ਜ਼ਿੰਦਗੀ ਪੂਰੀ ਕਰਨੀ 

ਕੀ ਪਤਾ ਸੀ ਇਨ੍ਹਾਂ ਨੇ ਹੀ

ਖੁਸ਼ੀ ਮੇਰੀ ਹਰ ਹਰਨੀ |


ਦਾਤ ਪੁੱਤ ਦੀ ਲਈ ਸੀ ਮੈਂ ਤਾਂ 

ਲੱਗ ਕੇ ਰੱਬ ਦੇ ਚਰਨੀਂ 

ਪਤਾ ਨਹੀਂ ਸੀ ਉਦ੍ਹੀ ਖੁਸ਼ੀ ਲਈ

ਉਦ੍ਹੀ ਦੂਰੀ ਪੈਣੀ ਜਰਨੀ |


ਲੋਕਾਂ ਦਾ ਤੇ ਜਨਮ ਸਵਾਰਣ,

ਮੈਨੂੰ ਉਜਾੜ ਗਈਆਂ ਇਹ ਲਾਵਾਂ,

ਉਜੜ ਕੇ ਬੇਘਰ ਹੋਈ ਰੱਬਾ 

ਦਸ ਹੁਣ ਕਿਹੜੇ ਘਰ ਜਾਵਾਂ ?


ਵਲੋ - ਨਵੀ

 


 

18 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਇਨਸਾਨ ਆਪਣੀ ਨਫ਼ਾਸਤ ਲਈ ਜਾਣਿਆ ਜਾਂਦਾ ਹੈ | ਉਹ ਜੋ ਮਹਿਸੂਸ ਕਰਦਾ ਹੈ, ਉਸਨੂੰ ਲਿਖ ਬੋਲ ਕੇ ਐਕਸਪ੍ਰੈਸ ਕਰ ਸਕਦਾ ਹੈ | ਆਪ ਨੇ ਵੀ ਕੁਦਰਤ ਦੀ ਬਖਸ਼ੀ ਹੋਈ ਯੋਗਤਾ ਵਰਤਦਿਆਂ ਹੋਇਆਂ ਇਨਸਾਨ ਦੀ ਪੀੜ ਅਤੇ ਅਸਮੰਜਸ ਦੀ ਸਥਿਤੀ ਨੂੰ ਬਖੂਬੀ ਬਿਆਨ ਕੀਤਾ ਹੈ | ਬਹੁਤ ਖੂਬ ਨਵੀ ਜੀ |
ਹਾਂ, ਜੀਵਨ ਇਕ ਬਹੁਤ ਹੀ ਕੰਪਲੈਕਸ ਖੇਡ ਹੈ | ਮਸਲਨ, ਜੇ ਬਾਰਿਸ਼ ਇਕ ਪਾਸੇ ਕਿਸਾਨ ਲਈ ਪਰਮੇਸ਼ਵਰ ਵੱਲੋਂ ਮਿਹਰ (ਖੁਸ਼ਹਾਲੀ) ਦਾ ਪੈਗਾਮ ਲੈ ਕੇ ਆਉਂਦੀ ਹੈ, ਤਾਂ ਉਹੀ ਬਾਰਿਸ਼ ਦੂਜੇ ਪਾਸੇ ਘੁਮਿਆਰ ਲਈ ਕਹਿਰ (ਬਰਬਾਦੀ) ਦਾ ਸੁਨੇਹਾ ਲੈ ਕੇ ਆਉਂਦੀ ਹੈ |
ਕੀ ਅਸੀਂ ਇਸਨੂੰ ਭਾਗ ਦੀ ਗੱਲ ਕਹਿ ਸਕਦੇ ਹਾਂ ?  ਰੱਬ ਨੇ ਤਾਂ ਐਸਾ ਨਹੀਂ ਚਾਹਿਆ ਹੋਵੇਗਾ |
 

ਇਨਸਾਨ ਆਪਣੀ ਨਫ਼ਾਸਤ ਲਈ ਜਾਣਿਆ ਜਾਂਦਾ ਹੈ | ਉਹ ਜੋ ਮਹਿਸੂਸ ਕਰਦਾ ਹੈ, ਉਸਨੂੰ ਲਿਖ ਬੋਲ ਕੇ ਐਕਸਪ੍ਰੈਸ ਕਰ ਸਕਦਾ ਹੈ | ਆਪ ਨੇ ਵੀ ਕੁਦਰਤ ਦੀ ਬਖਸ਼ੀ ਹੋਈ ਯੋਗਤਾ ਵਰਤਦਿਆਂ ਹੋਇਆਂ ਇਨਸਾਨ ਦੀ ਪੀੜ ਅਤੇ ਅਸਮੰਜਸ ਦੀ ਸਥਿਤੀ ਨੂੰ ਬਖੂਬੀ (in a touching manner) ਬਿਆਨ ਕੀਤਾ ਹੈ | ਬਹੁਤ ਖੂਬ ਨਵੀ ਜੀ |


ਹਾਂ, ਜੀਵਨ ਇਕ ਬਹੁਤ ਹੀ ਕੰਪਲੈਕਸ ਖੇਡ ਹੈ | ਮਸਲਨ, ਜੇ ਬਾਰਿਸ਼ ਇਕ ਪਾਸੇ ਕਿਸਾਨ ਲਈ ਪਰਮੇਸ਼ਵਰ ਵੱਲੋਂ ਮਿਹਰ (ਖੁਸ਼ਹਾਲੀ) ਦਾ ਪੈਗਾਮ ਲੈ ਕੇ ਆਉਂਦੀ ਹੈ, ਤਾਂ ਉਹੀ ਬਾਰਿਸ਼ ਦੂਜੇ ਪਾਸੇ ਘੁਮਿਆਰ ਲਈ ਕਹਿਰ (ਬਰਬਾਦੀ) ਦਾ ਸੁਨੇਹਾ ਲੈ ਕੇ ਆਉਂਦੀ ਹੈ |


ਕੀ ਅਸੀਂ ਇਸਨੂੰ ਭਾਗ ਦੀ ਗੱਲ ਕਹਿ ਸਕਦੇ ਹਾਂ ?  ਰੱਬ ਨੇ ਤਾਂ ਸ਼ਾਇਦ ਐਸਾ ਨਹੀਂ ਚਾਹਿਆ ਹੋਵੇਗਾ |

 

 

18 Oct 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Sade smaaj ch har kudi chaar lavaan laike ya Fere laike apni life
Kise ajnabi nu samrpit kar dindi hai
Te kai vaar oh insaan jadon ohdiyan feeling naal khilavaad karda hai ya ohsdian umeedan de ulatt hinda hai tan
Uss vele di felling nu bahut vadia pesh kita hai
Apne haani te apne chade parivaar da dukhaant b hai
Bahut sohne dhang naal ikk kudi de zazbaat sanjhe kite aaa
Jeo
God bless uuu
18 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਖਾਮੋਸ਼ੀ ਤੇ ਸੰਤਾਪ ਨੂੰ ਲਫ਼ਜ਼ਾਂ 'ਚ ਲਿਖਣ ਨਾਲ ੲਿੱਕ ਸੁੰਦਰ ਰਚਨਾ ਬਣਦੀ ਏ, ਜੋ ਤੁਸੀ ਉੱਪਰ ਪੇਸ਼ ਕੀਤੀ ਏ, ਜਗਜੀਤ ਸਰ ਨੇ ਬਹੁਤ ਸਹੀ ਕਿਹਾ ਜ਼ਿੰਦਗੀ
ਦੇ ਬਹੁਤ ਰੰਗ ਨੇ, ਕਿਸੇ ਦਾ ਫਾੲਿਦਾ ਕਿਸੇ ਦਾ ਨੁਕਸਾਨ ਹੁੰਦਾ ਏ,

ਜਿਵੇਂ ਮੇਰੀ ੲਿੱਕ ਰਚਨਾ 'ਚ ਮੈਂ ਜ਼ਿੰਦਗੀ ਬਾਰੇ ਲਿਖਿਆ ਸੀ,

"ੲਿਹ ਤਾਂ ਬਾਰਿਸ਼ ਵੀ ਤੇ ਬਹਾਰ ਵੀ
ਭਿੱਜਦਾ ਕਿਸਾਨ ਵੀ ਤੇ ਘੁਮਾਰ ਵੀ
ਕਿਸਮਤ ਸੁੱਕੇ ਖੇਤ ਦੀ ਤੇ ਕੱਚੇ ਘੜੇ ਦੀ
ਕੲੀ ਡੁੱਬੇ ਤੇ ਕੲੀ ਕਸ਼ਤੀ ਸਵਾਰ ਵੀ "

ਬਹੁਤ ਖੂਬ ਜੀ, TFS.
18 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਇਕ ਇਕ ਸ਼ਬਦ ਦਰਦ ਦਾ ਦਰਿਆ ਬਣ ਕੇ ਵਹਿ ਰਿਹਾ ਹੈ ਨਵੀ ਜੀ ਸਮੇਂ ਦੀ ਕੁੱਖ 'ਚ ਕੀ ਲੁਕਿਆ ਹੈ ਕਿਸੇ ਨੂੰ ਕੁਝ ਨਹੀ ਪਤਾ ।
ਅੱਜ ਦੇ ਉਪਭੋਗਤਾ ਵਾਦੀ ਯੁਗ ਵਿਚ ਲੋਕ ਬਹੁਤ ਮੋਕਾ ਪਰਸਤ ਹੋਈ ਜਾਂਦੇ ਨੇ ਤੇ ਰਿਸ਼ਤੇ ਦਾ ਮਹੱਤਵ ਨਾ ਮਾਤਰ ਹੀ ਰਹਿ ਗਿਆ ..ਪਰ ਸੱਚੇ ਇਨਸਾਨਾ ਦਾ ਰੱਬ ਹਮੇਸ਼ਾ ਸਾਥ ਦਿੰਦਾ ਹੈ ........ਤੱਪਦੇ ਸਹਿਰਾ ਦੇ ਕਿਸਮਤ 'ਚ ਵੀ ਬਾਰਿਸ਼ ਜਰੂਰ ਹੂੰਦੀ ਹੈ ਕਿੳਕੀ ਉਸਦੀ ਘਰ ਦੇਰ ਹੈ ਅੰਧੇਰ ਨਹੀਂ
19 Oct 2014

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

ekk pase ta sada smaj aurat nu jagg jananni khnda e pr duje pase dhiaa nu kukha wich hi mar reha e te jehdi kukh wich katl hono bach jae ohde gall char lawa di panjhali pa reeta de khuh gedn la ditta janda e jithe kai war rishteya da ghan hon lagg janda e rishteya di kimt  na matr de brober ho k reh jandi ee kuj ajehe halata nall jhujh rhi kudii di gll kr tusi sade smaj da ekk kojha pakh sabh de sahmne bde wadiya treke nall pesh kita e  snjha krn lye shukria navi ji.............

19 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ....
ਦਿਲੋਂ ਧਨਵਾਦੀ ਹਾਂ ਕੀ ਤੁਸੀਂ ਸਭ ਨੇ ਏਸ ਲਿਖਤ ਨੂੰ ਏਨਾ ਮਾਨ ਦਿਤਾ

ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ....

 

ਦਿਲੋਂ ਧਨਵਾਦੀ ਹਾਂ ਕੀ ਤੁਸੀਂ ਸਭ ਨੇ ਏਸ ਲਿਖਤ ਨੂੰ ਏਨਾ ਮਾਨ ਦਿਤਾ

 

20 Oct 2014

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

ਬਹੁਤ ਮਹਾਨ ਇਨਸਾਨ ਤੇ ਲੇਖਾਕਾਰ ਹੋ ਤੁਸੀਂ ਨਵੀ ਜੀ ...... ਥੋਡੀ ਸੋਚ ਨੂੰ ਸਲਾਮ ਹੈ ਜੀ ....... ਵਾਹਿਗੁਰੂ  ਜੀ ਮਹਿਰ ਕਰਨ ਥੋਡੇ ਤੇ ਜੀ ,,,,ਤੇ ਥੋਨੂੰ ਦੁਨਿਆ ਦੀ ਹਰ ਖੁਸ਼ੀ ਮਿਲ ਜੇ ਜੀ ਤੇ ਥੋਡੇ ਸਾਰੇ ਸੁਪਨੇ ਪੂਰੇ  ਹੋ ਜਾਨ ਜੀ

30 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very Very Nycc......Good Luck....

04 Nov 2014

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

bohat bhavuk karn wali kavita hai ..

Sukh te anand de nal nal chall rahe dukhan nu bade sahej nal piroya hai..
Shabd patar de dukh pathak nu mehsoos karwaun de samarth ne, jo ki kavita di ik khas khoobi hundi hai..

Jeone raho
Rab rakha !!!!!

02 Apr 2015

Showing page 1 of 2 << Prev     1  2  Next >>   Last >> 
Reply