ਅੰਤ ਤੋਂ ਅੱਤ ਤੱਕ ਲੈ ਜਾਣਗੇ,
ਕੱਲ੍ਹ ਤੱਕ ਸੀਵੇ ਰਾਹ ਜਾਣਗੇ,
ਦੁਨੀਆਂ ਪੂਰੀ ਹਿੱਲਾਂ ਜਾਣਗੇ,
ਹਰ ਰੂਹ ਵਿੱਚ ਸਮਾ ਜਾਣਗੇ,
ਤੁਹਾਡੇ ਕਾਲੇ ਮਨਾਂ ਵਿੱਚ ਖੋਟ,
ਮੇਰੇ Legend ਨੇ Thought,
ਹੁਣ ਲਾਇਨਾਂ ਦੋ ਹੀ ਨੇ ਕਾਫੀ,
ਮੈਨੂੰ ਸੱਚ ਲਿਖਣ ਲਈ ਮਾਫ਼ੀ,
ਗੋਲੀ ਨਾਲ ਹੈ ਛਾਤੀ ਛਣਨੀ,
ਸੱਚ ਬੋਲਣ ਦੀ ਇਹੋ ਟਰਾਫੀ,
ਇਨਸਾਫ਼ ਨਾ ਮਿਲੇ ਕਿੱਧਰੋਂ ਵੀ,
ਵਿਕੇ ਹੋਏ ਕਚਹੀਰੇ ਤੇ Court,
ਤੁਹਾਡੇ ਕਾਲੇ ਮਨਾਂ ਵਿੱਚ ਖੋਟ,
ਮੇਰੇ Legend ਨੇ Thought,
ਸ਼ਬਦਾਂ ਦੀ ਏ ਵਕਾਲਤ ਕਰਨਗੇ,
ਕਾਨੂੰਨ ਦੀ ਕਿਤਾਬ ਵੀ ਪੜਨਗੇ,
ਹੱਕ ਦਿਵਾਉਣਗੇ ਏ ਮਜ਼ਲੂਮਾਂ ਨੂੰ,
ਗਰੀਬ ਬੰਦੇ ਨਾਲ ਵੀ ਖੜਨਗੇ,
ਫੁੱਕਰਪਣੇ ਦੇ ਮੂੰਹ ਉੱਤੇ ਧਰ ਕੇ,
ਭੇਡਾਂ ਦੇ ਦਿਲ ਤੇ ਲਾਉਣਗੇ ਚੋਟ,
ਤੁਹਾਡੇ ਕਾਲੇ ਮਨਾਂ ਵਿੱਚ ਖੋਟ,
ਮੇਰੇ Legend ਨੇ Thought,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
|