Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੇਖਾਂ ਨੂੰ ਬਦਲਣ ਵਾਲਾ ‘ਲੇਖੂ’ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਲੇਖਾਂ ਨੂੰ ਬਦਲਣ ਵਾਲਾ ‘ਲੇਖੂ’


ਲੇਖੂ ਸਾਡੇ ਸਕੂਲ ਦਾ ਤੀਜੀ ਜਮਾਤ ਦਾ ਵਿਦਿਆਰਥੀ ਸੀ। ਜਦੋਂ ਸਕੂਲ ਦਾ ਪਹਿਲਾ ਪੀਰੀਅਡ ਸ਼ੁਰੂ ਹੋ ਜਾਂਦਾ ਤਾਂ ਉਹ ਰੀਂ-ਰੀਂ ਕਰਦਾ ਸਕੂਲ ਆਉਂਦਾ। ਉਸ ਦੇ ਪੈਰਾਂ ਵਿੱਚ ਉਸ ਦੇ ਨਾਪ ਤੋਂ ਵੱਡੀਆਂ ਘਸੀਆਂ ਜਿਹੀਆਂ ਚੱਪਲਾਂ ਅਤੇ ਬਾਂਹ ਵਿੱਚ ਇੱਕ ਪੁਰਾਣੇ ਜਿਹੇ ਕੱਪੜੇ ਦਾ ਝੋਲਾ ਪਾਇਆ ਹੁੰਦਾ ਸੀ। ਜਮਾਤ ਵਿੱਚ ਬੈਠਦਿਆਂ ਦਸ ਕੁ ਮਿੰਟ ਉਸ ਦੇ ਰੋਣ ਦੀ ਆਵਾਜ਼ ਆਉਂਦੀ ਅਤੇ ਫਿਰ ਹੌਲੀ-ਹੌਲੀ ਚੁੱਪ ਕਰ ਜਾਂਦਾ। ਇਸ ਸਕੂਲ ਵਿੱਚ ਆਇਆਂ ਮੈਨੂੰ ਮਸਾਂ ਦੋ ਕੁ ਮਹੀਨੇ ਹੋਏ ਸਨ। ਮੈਂ ਆਪਣੇ ਸੀਨੀਅਰ ਅਧਿਆਪਕਾਂ ਕੋਲ ਉਸ ਬਾਰੇ ਪੁੱਛਣ ਤੋਂ ਝਿਜਕਦੀ ਸਾਂ। ਇੱਕ ਦਿਨ ਮੈਨੂੰ ਵੀ ਸਕੂਲ ਪਹੁੰਚਣ ਵਿੱਚ ਦੇਰ ਹੋ ਗਈ ਅਤੇ ਓਧਰੋਂ ਲੇਖੂ ਵੀ ਰੋਂਦਾ ਆ ਰਿਹਾ ਸੀ। ਇੱਕ ਬਜ਼ੁਰਗ ਔਰਤ ਵੀ ਉਸ ਦੇ ਨਾਲ ਆ ਰਹੀ ਸੀ। ਮੈਂ ਉੱਥੇ ਹੀ ਰੁਕ ਕੇ ਉਸ ਤੋਂ ਲੇਖੂ ਬਾਰੇ ਪੁੱਛਿਆ ਤਾਂ ਪਹਿਲਾਂ ਉਹ ਰੋਣ ਲੱਗ ਪਈ ਤੇ ਫਿਰ ਅੱਖਾਂ ਪੂੰਝਦਿਆਂ ਦੱਸਣ ਲੱਗੀ, ‘‘ਮੈਡਮ ਜੀ, ਮੇਰੀ ਜਠਾਣੀ ਦਾ ਪੋਤਾ ਹੈ। ਪੁੱਤਰ ਬਹੁਤ ਸ਼ਰਾਬ ਪੀਂਦਾ ਸੀ ਅਤੇ ਮਾਂ ਇਸ ਨੂੰ ਛੋਟੇ ਜਿਹੇ ਨੂੰ ਛੱਡ ਕੇ ਪੇਕੇ ਚਲੀ ਗਈ, ਥੋੜ੍ਹੀ ਦੇਰ ਬਾਅਦ ਇਸ ਦਾ ਪਿਓ ਵੀ ਮੁੱਕ ਗਿਆ ਅਤੇ ਮੇਰੀ ਜਠਾਣੀ ਵੀ। ਮੇਰੀ ਜਠਾਣੀ ਨੇ ਬੜੇ ਲਾਡਾਂ ਨਾਲ ਇਸ ਦਾ ਨਾਮ ‘ਲੇਖਰਾਜ’ ਰੱਖਿਆ ਸੀ ਪਰ ਕੀ ਪਤਾ ਸੀ ਵਿਚਾਰੇ ਦੇ ਲੇਖ ਇੰਨੇ ਮਾੜੇ ਹੋਣਗੇ। ਸਕੂਲ ਨਾ ਆਉਣ ਦੀ ਜ਼ਿੱਦ ਕਰਦਾ ਹੈ ਤੇ ਮੈਂ ਘੂਰ ਕੇ ਸਕੂਲ ਛੱਡ ਜਾਂਦੀ ਹਾਂ। ਖ਼ਬਰੇ ਚਾਰ ਜਮਾਤਾਂ ਪੜ੍ਹ ਕੇ ਵਿਚਾਰੇ ਦੇ ਲੇਖ ਹੀ ਬਦਲ ਜਾਣ।’’
ਹੁਣ ਮੈਨੂੰ ਲੇਖੂ ਨਾਲ ਹਮਦਰਦੀ ਹੋ ਗਈ ਸੀ। ਉਹ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ। ਹਿਸਾਬ ਵਿੱਚ ਤਾਂ ਉਸ ਦਾ ਦਿਮਾਗ ਕਮਾਲ ਦਾ ਸੀ। ਜਿਉਂ ਹੀ ਲੇਖੂ ਨੇ ਪੰਜਵੀਂ ਕੀਤੀ, ਮੇਰੀ ਬਦਲੀ ਮੇਰੇ ਘਰ ਦੇ ਨੇੜੇ ਪੈਂਦੇ ਸਕੂਲ ਦੀ ਹੋ ਗਈ। ਮੈਂ ਆਪ ਜਾ ਕੇ ਹਾਈ ਸਕੂਲ ਵਿੱਚ ਉਸ ਦਾ ਦਾਖ਼ਲਾ ਕਰਵਾਇਆ ਅਤੇ ਸਾਰੇ ਅਧਿਆਪਕਾਂ ਨੂੰ ਉਸ ਦਾ ਧਿਆਨ ਰੱਖਣ ਲਈ ਕਿਹਾ। ਭਾਵੇਂ ਮੈਂ ਨਵੇਂ ਸਕੂਲ ਆ ਕੇ ਆਪਣੇ ਨਵੇਂ ਵਿਦਿਆਰਥੀਆਂ ਵਿੱਚ ਰੁਝ ਗਈ ਸਾਂ ਪਰ ਲੇਖੂ ਦੀ ਯਾਦ ਮੈਨੂੰ ਹਮੇਸ਼ਾਂ ਆਉਂਦੀ ਰਹਿੰਦੀ। ਚਾਰ-ਪੰਜ ਸਾਲ ਬਾਅਦ ਇੱਕ ਦਿਨ ਮੈਨੂੰ ਫਿਰ ਪੁਰਾਣੇ ਸਕੂਲ ਕਿਸੇ ਕੰਮ ਲਈ ਜਾਣ ਦਾ ਮੌਕਾ ਮਿਲਿਆ ਤਾਂ ਪਤਾ ਲੱਗਾ ਕਿ ਲੇਖੂ ਨੇ ਦਸਵੀਂ ਬਹੁਤ ਵਧੀਆ ਨੰਬਰ ਲੈ ਕੇ ਪਾਸ ਕਰ ਲਈ ਹੈ ਅਤੇ ਉਹ ਉੱਚ ਸਿੱਖਿਆ ਲਈ ਦਿੱਲੀ ਆਪਣੀ ਭੂਆ ਕੋਲ ਚਲਾ ਗਿਆ ਹੈ। ਉਸ ਦੇ ਇੰਚਾਰਜ ਅਧਿਆਪਕ ਨੇ ਮੈਨੂੰ ਤਸੱਲੀ ਦਿੰਦਿਆਂ ਕਿਹਾ,‘‘ਮੈਡਮ ਜੀ, ਹੁਣ ਤੁਸੀਂ ਉਸ ਦਾ ਫ਼ਿਕਰ ਨਾ ਕਰੋ। ਅਸੀਂ ਉਸ ਦੀ ਨੀਂਹ ਇੰਨੀ ਪੱਕੀ ਕਰ ਦਿੱਤੀ ਹੈ ਕਿ ਹੁਣ ਉਸ ਨੂੰ ਜ਼ਿੰਦਗੀ ਦੀਆਂ ਉਚਾਈਆਂ ਛੂਹਣ ਲੱਗਿਆਂ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।’’
ਇੱਕ ਦਿਨ ਮੈਂ ਆਪਣੇ ਸ਼ਹਿਰ ਦੇ ਬੱਸ ਸਟੈਂਡ ’ਤੇ ਖੜ੍ਹੀ ਸਕੂਲ ਦੀ ਬੱਸ ਦੀ ਉਡੀਕ ਕਰ ਰਹੀ ਸਾਂ ਕਿ ਮੇਰੇ ਸਾਹਮਣੇ ਖੜ੍ਹੀ ਬੱਸ ਵਿੱਚ ਮੈਨੂੰ ਲੇਖੂ ਦੇ ਅਧਿਆਪਕ ਨਜ਼ਰੀਂ ਪਏ। ਮੈਂ ਉਨ੍ਹਾਂ ਕੋਲ ਗਈ ਅਤੇ ਪੁੱਛਿਆ, ‘‘ਸਰ! ਆਪਣੇ ਲੇਖੂ ਦਾ ਕੀ ਹਾਲ ਹੈ?’’ ਲੇਖੂ ਦੇ ਨਾਮ ’ਤੇ ਹੀ ਉਨ੍ਹਾਂ ਦਾ ਚਿਹਰਾ ਖਿੜ ਗਿਆ ਅਤੇ ਉਨ੍ਹਾਂ ਦੱਸਿਆ ਕਿ ਲੇਖੂ ਬਹੁਤ ਵੱਡਾ ਆਦਮੀ ਬਣ ਗਿਆ ਹੈ। ਉਸ ਨੇ ਦਿੱਲੀ ਜਾ ਕੇ ਚਾਰਟਰਡ ਅਕਾਊਂਟੈਂਟ ਦਾ ਕੋਰਸ ਕਰ ਲਿਆ ਸੀ। ਉਸ ਦਾ ਬਹੁਤ ਵੱਡਾ ਕਾਰੋਬਾਰ ਹੈ। ਉਨ੍ਹਾਂ ਦੀ ਬੱਸ ਚੱਲ ਪਈ ਸੀ। ਮੇਰੇ ਦਿਮਾਗ ਵਿੱਚ ਓਹੀ ਪੰਦਰਾਂ ਸਾਲ ਪੁਰਾਣੀ ਰੀਲ ਘੁੰਮ ਰਹੀ ਸੀ। ਸੱਚਮੁੱਚ ਉਸ ਨੇ ਮਿਹਨਤ ਕਰ ਕੇ ਆਪਣੇ ਲੇਖ ਬਦਲ ਲਏ ਸਨ। ਹੁਣ ਉਹ ਲੇਖੂ ਨਹੀਂ ‘ਲੇਖ ਰਾਜ ਸ਼ਰਮਾ’ ਚਾਰਟਰਡ ਅਕਾਊਂਟੈਂਟ ਸੀ।

 

ਪ੍ਰੇਮ ਲਤਾ......ਸੰਪਰਕ: 98153-80892

23 Dec 2013

Reply