Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਰਤੀਆਂ ਦਾ ਮੁਕਤੀਦਾਤਾ ........ ਲੈਨਿਨ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਿਰਤੀਆਂ ਦਾ ਮੁਕਤੀਦਾਤਾ ........ ਲੈਨਿਨ

ਮਾਰਕਸਵਾਦ ਦੇ ਮੁਦਈ ਵਲਾਦੀਮੀਰ ਇਲੀਚ ਉਲੀਆਨੋਵ (ਲੈਨਿਨ) ਦਾ ਜਨਮ 22 ਅਪਰੈਲ 1870 ਨੂੰ ਵੋਲਗਾ ਦੇ ਕੰਢੇ ’ਤੇ ਸਥਿਤ ਸਿਮਬਿਰਸਕ (ਦੇਸ਼) ਵਿੱਚ ਹੋਇਆ ਸੀ। ਲੈਨਿਨ ਦੀ ਮਾਂ ਮਾਰੀਆ ਅਲੈਕਸਾਦਰੋਵਨਾ ਇੱਕ ਸਕੂਲ ਅਧਿਆਪਕਾ ਅਤੇ ਪਿਤਾ ਇਲੀਆ ਨਿਕੋਲਾਏ ਉਲੀਆਨੋਵ ਸਰਕਾਰੀ ਸਕੂਲਾਂ ਦਾ ਡਾਇਰੈਕਟਰ ਸੀ। ਦੋਵੇਂ ਹੀ ਬਹੁਤ ਸੂਝਵਾਨ ਸਨ। ਲੈਨਿਨ ਦੀ ਵੱਡੀ ਭੈਣ ਅਨਾ, ਭਰਾ ਅਲੈਕਸਾਂਦਰ (ਸਾਸ਼ਾ) ਅਤੇ ਛੋਟੇ ਓਲਗਾ, ਮੀਤਿਆ ਤੇ ਮਾਨਿਆ ਸਨ। ਘਰ ਦੀ ਆਰਥਿਕਤਾ ਚੰਗੀ ਸੀ ਪਰ ਅਕਲ ਦਾ ਧਨੀ ਪਰਿਵਾਰ ਸਮੁੱਚਤਾ ਵਿੱਚ ਜਿਉਂਦਿਆਂ ਆਪਣੀ ਹੋਣੀ ਨਾਲ ਸਮੂਹਿਕ ਮਨੁੱਖਤਾ ਜੋੜ ਕੇ ਵੇਖਦਾ ਸੀ। ਇਸ ਲਈ ਇਸ ਪਰਿਵਾਰ ਦੀ ਚਿੰਤਾ ਵੀ ਸਮੁੱਚਤਾ ਦੇ ਭਲੇ ਹਿੱਤ ਸੀ। ਅਕਸਰ ਹੀ ਉਨ੍ਹਾਂ ਘਰ ਵਿੱਚ ਦੇਸ਼ ਦੇ ਮਾੜੇ ਪ੍ਰਬੰਧ ਬਾਰੇ ਚਰਚਾ ਹੁੰਦੀ ਰਹਿੰਦੀ। ਆਪਣੇ ਤਜਰਬੇ ਵਿੱਚੋਂ ਪਿਤਾ ਗੱਲਾਂ ਕਰਦਾ ਕਹਿੰਦਾ ਕਿ ਸਕੂਲਾਂ ਦਾ ਪ੍ਰਬੰਧ ਬੇਹੱਦ ਮਾੜਾ ਹੈ। ਦੇਸ਼ ਪਛੜ ਰਿਹਾ ਹੈ। ਇੱਕ ਤੋਂ ਬਾਅਦ ਇੱਕ ਸਮੱਸਿਆ ਘਰ ਕਰ ਰਹੀ ਹੈ। ਰਾਜਸ਼ਾਹੀ, ਅਫ਼ਸਰ, ਜਾਗੀਰਦਾਰੀ ਦੀ ਜੁੰਡਲੀ ਐਸ਼ੋ-ਇਸ਼ਰਤ ਦਾ ਜੀਵਨ ਬਸਰ ਕਰ ਰਹੀ ਹੈ ਅਤੇ ਗ਼ਰੀਬ, ਮਜ਼ਦੂਰ, ਕਿਸਾਨ ਅਤੇ ਆਮ ਜਨਤਾ ਦੁੱਖ-ਤਕਲੀਫ਼ਾਂ ਨਾਲ ਨਪੀੜੀ ਹੋਈ ਹੈ। ਲੈਨਿਨ ਦੇ ਬਾਲ ਮਨ ’ਤੇ ਇਹ ਗੱਲਾਂ ਅਮਿੱਟ ਪੈੜਾਂ ਪਾ ਰਹੀਆਂ ਸਨ। ਉਹ ਬਾਲ ਉਮਰ ਹੀ ਦੇਸ਼ ਦੀਆਂ ਸਮੱਸਿਆਵਾਂ ਦੇ ਕਾਰਨਾਂ ਅਤੇ ਹੱਲ ਬਾਰੇ ਨਿੱਕੇ-ਨਿੱਕੇ ਪਰ ਉਤਸੁਕਤਾ ਭਰੇ ਸਵਾਲ ਕਰਨ ਲੱਗ ਪਿਆ ਸੀ। ਸ਼ਾਇਦ ਉਸ ਦੇ ਇਨਕਲਾਬੀ ਸਫ਼ਰ ਦੇ ਇਹ ਪਹਿਲੇ ਸ਼ੁਰੂਆਤੀ ਕਦਮ ਸਨ। ਲੈਨਿਨ ਤੋਂ ਚਾਰ ਵਰ੍ਹੇ ਵੱਡਾ ਉਸ ਦਾ ਭਰਾ ਸਾਸ਼ਾ ਅਕਸਰ ਆਪਣੇ ਪਿਤਾ ਵਾਲੀ ਲਾਇਬ੍ਰੇਰੀ ਵਿੱਚ ਕੁਝ ਨਵੀਆਂ ਕਿਤਾਬਾਂ ਜਮ੍ਹਾਂ ਕਰਦਾ ਰਹਿੰਦਾ ਸੀ। ਲੈਨਿਨ ਨੂੰ ਮਾਰਕਸਵਾਦ ਬਾਰੇ ਸਭ ਤੋਂ ਪਹਿਲੀ ਜਾਣਕਾਰੀ ਸਾਸ਼ਾ ਤੋਂ ਹੀ ਮਿਲੀ ਸੀ। ਸਾਸ਼ਾ ਜਾਰ ਬਾਦਸ਼ਾਹ ਦੇ ਮਾੜੇ ਪ੍ਰਬੰਧ ਬਾਰੇ ਘਰ ਵਿੱਚ ਵੀ ਬਹਿਸ ਦਾ ਮਾਹੌਲ ਬਣਾਉਂਦਾ ਰਹਿੰਦਾ ਅਤੇ ਲੈਨਿਨ ਅਕਸਰ ਨਵੇਂ ਸਵਾਲ ਲੈ ਕੇ ਹਾਜ਼ਰ ਹੁੰਦਾ। ਇਸ ਉਮਰੇ ਸਾਸ਼ਾ ਹੀ ਉਸ ਦਾ ਆਦਰਸ਼ ਸੀ। ਲੈਨਿਨ ਨੇ ਦਸਵੀਂ ਤਕ ਪੁੱਜਦਿਆਂ ਭਰਾ ਦੀ ਲਾਇਬ੍ਰੇਰੀ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਸਨ। ਸੇਂਟ ਪੀਟਰਜ਼ਬਰਗ ਯੂਨੀਵਰਸਿਟੀ ਵਿੱਚ ਪੜ੍ਹਦਾ ਆਪਣੀ ਕਾਬਲੀਅਤ ਸਹਾਰੇ ਉਹ ਇੱਕ ਪ੍ਰਸਿੱਧ ਵਿਗਿਆਨੀ ਬਣ ਸਕਦਾ ਸੀ ਪਰ ਜਨਤਾ ਦੀ ਮੁਕਤੀ ਦਾ ਸਵਾਲ ਉਸ ਸਾਹਮਣੇ ਪ੍ਰਮੁੱਖ ਸੀ। ਇਸ ਲਈ ਉਸ ਨੇ ਇਨਕਲਾਬੀ ਰਾਹ ਦੀ ਚੋਣ ਕੀਤੀ। ਉਸ ਦੀ ਜਥੇਬੰਦੀ ਨੇ ਆਪਣੇ ਮਕਸਦ ਦੀ ਕਾਮਯਾਬੀ ਲਈ ਜਾਰ ਬਾਦਸ਼ਾਹ ਨੂੰ ਕਤਲ ਕਰਨ ਦਾ ਢੰਗ ਅਪਣਾ ਲਿਆ ਤਾਂ ਕਿ ਉਹ ਆਮ ਜਨਤਾ ਲਈ ਚੰਗੇਰਾ ਜੀਵਨ ਹਾਸਲ ਕਰ ਸਕਣ। ਇਕ ਦਿਨ ਸਾਸ਼ਾ ਅਤੇ ਉਸ ਦੇ ਕੁਝ ਸਾਥੀ ਜਾਰ ਬਾਦਸ਼ਾਹ ਦਾ ਕਤਲ ਕਰਨ ਗਏ ਫੜੇ ਗਏ। ਇਹ ਲੈਨਿਨ ਦੇ ਪਰਿਵਾਰ ਵਿੱਚ ਦੂਜੀ ਵੱਡੀ ਸੋਗ ਦੀ ਖ਼ਬਰ ਸੀ ਕਿਉਂਕਿ ਉਸ ਦੇ ਪਿਤਾ ਦੀ ਮੌਤ ਹੋਈ ਨੂੰ ਹਾਲੇ ਸਾਲ ਵੀ ਪੂਰਾ ਨਹੀਂ ਹੋਇਆ ਸੀ। ਸਾਸ਼ਾ ’ਤੇ ਜਾਰ ਬਾਦਸ਼ਾਹ ਦੇ ਕਤਲ ਦੀ ਸਾਜ਼ਿਸ਼ ਦਾ ਮੁਕੱਦਮਾ ਦੋ ਸਾਲ ਚੱਲਿਆ। ਮਾਂ ਨੇ ਇਹ ਮੁਕੱਦਮਾ ਲੜਿਆ ਪਰ ਸਾਸ਼ਾ ਨੂੰ ਫ਼ਾਂਸੀ ਦੀ ਸਜ਼ਾ ਹੋਈ। ਲੈਨਿਨ ਅਨੁਸਾਰ ਉਸ ਦੇ ਘੋਲ ਦਾ ਇਹ ਢੰਗ ਗਲਤ ਸੀ।

21 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਲੈਨਿਨ ਸਕੂਲ ਵਿੱਚੋਂ ਫਸਟ ਆਇਆ ਪਰ ਮੁਜਰਮ ਦਾ ਭਰਾ ਹੋਣ ਕਰਕੇ ਉਸ ਦਾ ਗੋਲਡ ਮੈਡਲ ਰੋਕ ਲਿਆ ਗਿਆ। ਇਸ ਲਈ 9 ਜੱਜਾਂ ਦੀ ਟੀਮ ਬੈਠੀ, ਜਿਸ ਦੇ ਚਾਰ ਜੱਜਾਂ ਨੇ ਵਿਰੋਧ ਕੀਤਾ ਪਰ ਪੰਜ ਨੇ ਲੈਨਿਨ ਨੂੰ ਮੈਡਲ ਦੇਣ ਦੇ ਹੱਕ ਵਿੱਚ ਵੋਟ ਪਾਈ ਕਿ ਇਸ ਵਿੱਚ ਇਸ ਦਾ ਕੀ ਕਸੂਰ ਹੈ। ਲੈਨਿਨ ਅਗਸਤ 1887 ਵਿੱਚ ਜਿਮਨੇਜ਼ੀਅਮ ਸਕੂਲ ਵਿੱਚੋਂ ਗੋਲਡ ਮੈਡਲ ਪ੍ਰਾਪਤ ਕਰਨ ਮਗਰੋਂ ਕਾਜ਼ਾਨ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿੱਚ ਦਾਖ਼ ਹੋਇਆ। ਯੂਨੀਵਰਸਿਟੀ ਵਿੱਚ ਉਸ ਨੇ ਇੱਕ ਭਾਸ਼ਣ ਦਿੱਤਾ ਜਿਸ ਨੂੰ ਰਾਜੇ ਦੇ ਸੂਹੀਆਂ ਨੇ ਨੋਟ ਕਰਦਿਆਂ ਇਸ ਨੂੰ ਆਪਣੀ ਰਿਪੋਰਟ ਵਿੱਚ ਰਾਜਸ਼ਾਹੀ ਲਈ ਖ਼ਤਰਨਾਕ ਇਨਕਲਾਬੀ ਵਜੋਂ ਦਰਜ ਕੀਤਾ। ਉਸ ਉਪਰ ਗੁਪਤ ਨਜ਼ਰ ਰੱਖੀ ਜਾਣ ਲੱਗੀ। 1887 ਦਸੰਬਰ ਮਹੀਨੇ ਵਿੱਚ ਉਸ ਨੂੰ ਵਿਦਿਆਰਥੀਆਂ ਦੀ ਇੱਕ ਗੁਪਤ ਇਕੱਤਰਤਾ ਵਿੱਚ ਸ਼ਾਮਲ ਹੋਣ ’ਤੇ ਯੂਨੀਵਰਸਿਟੀ ਵਿੱਚੋਂ ਕੱਢ ਦਿੱਤਾ ਗਿਆ ਅਤੇ ਫਿਰ ਗ੍ਰਿਫ਼ਤਾਰ ਕਰ ਲਿਆ ਲਿਆ ਗਿਆ। ਰਿਹਾਈ ਮਗਰੋਂ ਵੀ ਯੂਨੀਵਰਸਿਟੀ ਵਿੱਚ ਦਾਖ਼ਲ ਹੋਣ ’ਤੇ ਸਖ਼ਤ ਪਾਬੰਦੀ ਲਾ ਦਿੱਤੀ ਗਈ। ਉਸ ਨੇ ਪ੍ਰਾਈਵੇਟ ਕਾਨੂੰਨ ਦੀ ਪੜ੍ਹਾਈ ਕੀਤੀ। ਲੈਨਿਨ ਨੇ ਆਪਣੇ ਅਧਿਐਨ ਰਾਹੀਂ ਇਹ ਖੋਜ ਲਿਆ ਕਿ ਮਾਰਕਸਵਾਦੀਆਂ ਦੀ ਇੱਕ ਰਾਜਨੀਤਿਕ ਪਾਰਟੀ ਤੋਂ ਬਿਨਾਂ ਜਾਰਸ਼ਾਹੀ ਪ੍ਰਬੰਧ ਨੂੰ ਨਹੀਂ ਬਦਲਿਆ ਜਾ ਸਕਦਾ। ਇਸ ਲਈ ਉਸ ਨੇ ਵੱਖ-ਵੱਖ ਮਾਰਕਸਵਾਦੀ ਗਰੁੱਪਾਂ ਨੂੰ ਇਕੱਠਾ ਕਰਨ ਦਾ ਭਾਰੀ ਮਿਹਨਤ ਵਾਲਾ ਕੰਮ ਕੀਤਾ। ਲੈਨਿਨ ਦੇ ਮਾਰਕਸਵਾਦੀ ਬਣਨ ਤੋਂ ਪਹਿਲਾਂ ਪਲੈਖਾਨੋਟ (ਕਿਰਤੀਆਂ ਦੇ ਮੁਕਤੀ ਗਰੁੱਪਾਂ ਦਾ ਆਗੂ) ਰੂਸ ਵਿੱਚ ਮਾਰਕਸਵਾਦ ਦਾ ਝੰਡਾ ਬਰਦਾਰ ਬਣ ਚੁੱਕਾ ਸੀ। 1894 ਵਿੱਚ ਇਸ ਦੀ ਮੁਲਾਕਾਤ ਕਰੁਪਸਕਾਯਾ ਨਾਲ ਹੋਈ। ਉਹ ਇੱਕ ਸਕੂਲ ਅਧਿਆਪਕਾ ਸੀ। ਬਾਅਦ ਵਿੱਚ ਇਹ ਜੋੜੀ ਜਲਾਵਤਨੀ ਦੌਰਾਨ ਇੱਕ ਦੂਜੇ ਦੇ ਜੀਵਨ ਸਾਥੀ ਵੀ ਬਣੇ। ਕਰੁੱਪਸਕਾਯਾ ਅਖੀਰ ਤਕ ਇਨਕਲਾਬੀ ਕੰਮ ਵਿੱਚ ਲੈਨਿਨ ਦੀ ਸਾਥੀ ਰਹੀ। ਚੰਗੇਰੇ ਸਾਥ ਨੇ ਉਸ ਦੀ ਸੋਚਣ, ਸਮਝਣ ਅਤੇ ਅਮਲ ਕਰਨ ਦੀ ਸਮਰੱਥਾ ਕਈ ਗੁਣਾ ਵਧਾ ਦਿੱਤੀ ਸੀ।
1895 ਦਸੰਬਰ ਵਿੱਚ ਲੈਨਿਨ ਸਮੇਤ ਬਹੁਤੇ ਆਗੂ ਗ੍ਰਿਫ਼ਤਾਰ ਕਰ ਲਏ ਗਏ। ਲੈਨਿਨ ਨੇ ਸੇਂਟਪੀਟਰਜ਼ਬਰਗ ਦੀ ਜੇਲ੍ਹ ਵਿੱਚ ਕੋਠੀ ਬੰਦ ਕੈਦ ਦੇ 14 ਮਹੀਨੇ ਕੱਟੇ। ਆਪਣੀਆਂ ਸਰਗਰਮੀਆਂ ਦੇ ਮੱਦੇਨਜ਼ਰ ਉਸ ਨੂੰ ਪੂਰਬੀ ਸਾਇਬੇਰੀਆ ਵਿੱਚ 3 ਸਾਲ ਦੀ ਜਲਾਵਤਨੀ ਦੀ ਸਜ਼ਾ ਸੁਣਾਈ ਗਈ। ਉਸ ਨੂੰ ਰੂਸ ਦੀ ਰਾਜਧਾਨੀ ਅਤੇ ਸਨਅਤੀ ਕੇਂਦਰਾਂ ਵਿੱਚ ਰਹਿਣ ਦੇ ਸਰਕਾਰ ਵੱਲੋਂ ਮਨਾਹੀ ਦੇ ਹੁਕਮ ਸਨ। 1900 ਵਿੱਚ ਇੱਕ ਸਰਕਾਰੀ ਅਧਿਕਾਰੀ ਨੇ ਆਪਣੇ ਮੁਖੀ ਨੂੰ ਗੁਪਤ ਚਿੱਠੀ ਰਾਹੀਂ ਖ਼ਬਰ ਦਿੱਤੀ ਕਿ ‘ਅੱਜ ਲੈਨਿਨ ਤੋਂ ਵਡੇਰਾ ਇਨਕਲਾਬੀ ਕੋਈ ਨਹੀਂ’ ਉਸ ਨੇ ਲੈਨਿਨ ਨੂੰ ਛੇਤੀ ਕਤਲ ਕਰਵਾਉਣ ਦਾ ਸੁਝਾਅ ਦਿੱਤਾ। ਬੜੀ ਮੁਸ਼ਕਲ ਨਾਲ ਲੈਨਿਨ 13 ਜੁਲਾਈ 1900 ਨੂੰ ਦੇਸ਼ ਛੱਡ ਕੇ ਜਰਮਨੀ ਲਈ ਰਵਾਨਾ ਹੋਇਆ। ਉਹ ਪੰਜ ਸਾਲ ਤੋਂ ਵੱਧ ਸਮਾਂ ਪਰਵਾਸ ਹੀ ਕਰਦਾ ਰਿਹਾ ਪਰ ਉਹ ਘਟਨਾਵਾਂ ਦੇ ਅਸਰ ਹੇਠ ਦੱਬਿਆ ਨਹੀਂ। ਲੈਨਿਨ ਨੇ ਇਨਕਲਾਬੀ ਵਿਚਾਰਾਂ ਨੂੰ ਜਨਸਾਧਾਰਨ ਦੇ ਮਨਾਂ ਦਾ ਹਿੱਸਾ ਬਣਾਉਣ ਲਈ ਇੱਕ ਅਖ਼ਬਾਰ ‘ਇਸਕਰਾ’ (ਚੰਗਿਆੜੀ) ਦਾ ਪ੍ਰਕਾਸ਼ਨ ਕੀਤਾ। ਇਸਕਰਾ ਦੇ ਪ੍ਰਕਾਸ਼ਨ ਨੇ ਖਾਲੀ ਪਈਆਂ ਬੰਦੂਕਾਂ ਵਿੱਚ ਬਾਰੂਦ ਭਰ ਦਿੱਤਾ।
1901 ਵਿੱਚ ਇਸਕਰਾ ਲਈ ਪਲੇਖਾਨੋਵ ਨਾਲ ਮਿਲ ਕੇ ਕੰਮ ਕਰਦਿਆਂ ਦੋਵਾਂ ਨੇ ਹੀ ਦਰਿਆਵਾਂ ਦੇ ਨਾਂ ’ਤੇ ਆਪਣੇ ਨਾਂ ਰੱਖ ਕੇ ਲਿਖਣਾ ਸ਼ੁਰੂ ਕੀਤਾ। ਪਲੇਖਾਨੋਵ ਨੇ ਰੂਸੀ ਦਰਿਆ ਵੋਲਗਾ ਤੋਂ ਵੋਲਗਨ ਅਤੇ ਵਲਾਦੀਮੀਰ ਇਲੀਚ ਉਲੀਆਨੋਵ ਨੇ ਲੇਨਾ ਦਰਿਆ ਤੋਂ ਆਪਣਾ ਨਾ ਲੈਨਿਨ ਰੱਖਿਆ। ਰੂਪੋਸ਼ ਰਹਿੰਦਿਆਂ ਲੈਨਿਨ ਨੇ ਲਗਪਗ 113 ਨਾਵਾਂ ਥੱਲੇ ਲਿਖਿਆ ਪਰ ਪ੍ਰਚੱਲਤ ਜ਼ਿਆਦਾ ਲੈਨਿਨ ਨਾਂ ਹੀ ਹੋਇਆ। ਇਨ੍ਹਾਂ ਨੂੰ ਅਖ਼ਬਾਰਾਂ ਦੇ ਨਾਂ ਤੋਂ ਸਾਰੇ ਸਾਥੀਆਂ ਨੂੰ ਇਸਕਰਾਵਾਦੀ ਵੀ ਕਿਹਾ ਜਾਂਦਾ ਰਿਹਾ।

21 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

1902 ਦੇ ਸ਼ੁਰੂ ਵਿੱਚ ਪੁਲੀਸ ਜਾਸੂਸਾਂ ਨੂੰ ਅਖ਼ਬਾਰ ਦੇ ਕੇਂਦਰ ਦੀ ਸੂਹ ਮਿਲਣ ਕਾਰਨ ਇਸ ਦੇ ਪ੍ਰਕਾਸ਼ਨ ਦਾ ਕੰਮ ਲੰਡਨ ਲਿਜਾਣਾ ਪਿਆ। ਲੈਨਿਨ ਇਸੇ ਸਾਲ ਅਪਰੈਲ ਮਹੀਨੇ ਲੰਡਨ ਪੁੱਜ ਗਿਆ। ਇਸ ਪਿੱਛੋਂ 1903 ਵਿੱਚ ਪਾਰਟੀ ਕੰਮ ਲਈ ਜਨੇਵਾ ਚਲਾ ਗਿਆ। ਜੁਲਾਈ 1903 ਵਿੱਚ ਉਹ ਰੂਸੀ ਸੋਸ਼ਲ ਡੈਮੋਕਰੇਟਿਕ ਲੇਬਰ ਪਾਰਟੀ ਦੀ ਦੂਜੀ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਮੁੜ ਲੰਡਨ ਪਰਤਿਆ। ਲੈਨਿਨ ਨੇ ਪਾਰਟੀ ਵੱਲੋਂ ਇੱਕ ਵਿਗਿਆਨਕ ਪ੍ਰੋਗਰਾਮ ਦੇਣ ਨੂੰ ਅਤਿਅੰਤ ਮਹੱਤਤਾ ਦਿੱਤੀ। ਉਹ ਸਮਾਜਵਾਦ ਦੇ ਟੀਚੇ ਲਈ ਪ੍ਰਤੀਬੱਧ ਸੀ। ਉਸ ਨੇ ਸਿਧਾਂਤ ਦੀ ਮਹੱਤਤਾ ’ਤੇ ਜ਼ੋਰ ਦਿੰਦਿਆ ਕਿਹਾ,‘‘ਇਨਕਲਾਬੀ ਸਿਧਾਂਤ ਤੋਂ ਬਿਨਾਂ ਕੋਈ ਇਨਕਲਾਬੀ ਲਹਿਰ ਹੋ ਹੀ ਨਹੀਂ ਸਕਦੀ।’’ ਲੈਨਿਨ ਨੇ ਸਮਾਜਵਾਦ ਦੇ ਉੱਚੇ ਆਦਰਸ਼ਾਂ ਦੀ ਪ੍ਰਾਪਤੀ ਲਈ ਇੱਕ ਅਸਲੋਂ ਹੀ ਨਵੀਂ ਮਾਰਕਸਵਾਦੀ ਪਾਰਟੀ ਦਾ ਥੀਸਿਸ ਪੇਸ਼ ਕੀਤਾ। ਪਾਰਟੀ ਵਿੱਚ ਭਖਵੀਂ ਬਹਿਸ ਹੋਈ ਅਤੇ ਦੋ ਗਰੁੱਪ ਬਹੁ-ਗਿਣਤੀ ਲੈਨਿਨ ਵਾਲਾ ‘ਬਾਕਸ਼ਵਿਕ’ ਅਤੇ ਘੱਟ ਗਿਣਤੀ ਵਾਲਾ ਦੂਜਾ ਗਰੁੱਪ ‘ਮੇਨਸ਼ਵਿਕ’ ਨਾਵਾਂ ਨਾਲ ਜਾਣੇ ਜਾਣ ਲੱਗੇ। ਉਨ੍ਹਾਂ ਵੇਲਿਆਂ ਵਿੱਚ ਰੂਸ ਵਿੱਚ 12 ਘੰਟੇ ਕੰਮ ਦਿਹਾੜੀ ਸਮਾਂ ਲਾਗੂ ਸੀ। ਲੈਨਿਨ ਦੀ ਬਾਲਸ਼ਵਿਕ ਪਾਰਟੀ ਨੇ ਅੱਠ ਘੰਟੇ ਕੰਮ ਦਿਹਾੜੀ ਸਮਾਂ (ਬਿਨਾਂ ਉਜਰਤਾਂ ਘਟਾਇਆਂ) ਨਾਅਰੇ ’ਤੇ ਮਜ਼ਦੂਰ ਲਹਿਰਾਂ ਜਥੇਬੰਦ ਕੀਤੀਆਂ। 9 ਜਨਵਰੀ 1905 ਨੂੰ ਜਾਰ ਦੇ ਹੁਕਮਾਂ ’ਤੇ ਫ਼ੌਜਾਂ ਨੇ ਸੇਂਟ ਪੀਟਰਜ਼ਬਰਗ ਵਿੱਚ ਮਜ਼ਦੂਰਾਂ ਦੇ ਸ਼ਾਂਤਮਈ ਜਲੂਸ ’ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਇਹ ਦਿਨ ਸੰਸਾਰ ਇਤਿਹਾਸ ਵਿੱਚ ‘ਖ਼ੂਨੀ ਐਤਵਾਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਲੈਨਿਨ ਦੇ ਇਸ ਜਮਾਤੀ ਉਭਾਰ ਵਿੱਚੋਂ ਇਨਕਲਾਬ ਦਾ ਆਰੰਭ ਦੇਖਿਆ। ਅਪਰੈਲ 1905 ਵਿੱਚ ਬਾਲਸ਼ਵਿਕ ਪਾਰਟੀ ਦੀ ਤੀਜੀ ਕਾਂਗਰਸ ਹੋਈ ਜਿਸ ਦਾ ਮੇਨਸ਼ਵਿਕਾਂ ਨੇ ਬਾਈਕਾਟ ਕੀਤਾ। ਇਸ ਕਾਂਗਰਸ ਨੇ ਲੈਨਿਨ ਨੂੰ ਪਾਰਟੀ ਸਕੱਤਰ ਚੁਣ ਲਿਆ ਗਿਆ ਅਤੇ ਉਸ ਦੀ ਅਗਵਾਈ ਵਿੱਚ ਇਨਕਲਾਬ ਲਈ ਹਥਿਆਰਬੰਦ ਯੋਜਨਾ ਉਲੀਕੀ। ਇਸ ਪਹਿਲੀ ਕੋਸ਼ਿਸ਼ ਦੀ ਚਾਹੇ ਹਾਰ ਹੋਈ ਪਰ ਫਿਰ ਵੀ 1905-1907 ਦੀ ਬਗ਼ਾਵਤ ਨੇ ਲਿਖਣ-ਬੋਲਣ ਅਤੇ ਜਲਸੇ ਜਲੂਸ ਦੀ ਆਜ਼ਾਦੀ ਪ੍ਰਾਪਤ ਕਰ ਲਈ। 1905 ਦੇ ਇਨਕਲਾਬ ਦੀ ਅਸਫ਼ਲਤਾ ਨੇ ਭਾਰੀ ਨੁਕਸਾਨ ਕੀਤਾ। ਬਹੁਤ ਸਾਰੇ ਇਨਕਲਾਬੀ ਮਾਰ ਦਿੱਤੇ ਗਏ ਅਤੇ ਕਈ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ।
ਰੂਸੀ ਅਖ਼ਬਾਰ ਇਸਕਰਾ ਤੇ ਮੇਨਸ਼ਵਿਕਾ ਦਾ ਕੰਟਰੋਲ ਹੋ ਜਾਣ ਕਾਰਨ ਬਾਲਸ਼ਵਿਕ ਪਾਰਟੀ ਨੂੰ ਪਹਿਲਾਂ ਪ੍ਰੋਲੋਤਾਰੀ ਅਤੇ ਫਿਰ ਪਰਾਵਦਾ ਨਾਂ ਦੇ ਅਖ਼ਬਾਰ ਪ੍ਰਕਾਸ਼ਿਤ ਕਰਨੇ ਪਏ। 1905 ’ਚੋਂ ਸਬਕ ਸਿੱਖਦਿਆਂ ਲੈਨਿਨ ਨੇ ਲਿਖਿਆ ਰਾਜਨੀਤਿਕ ਲੋਕਤੰਤਰ ਦੇ ਪੜਾਅ ਵਿੱਚੋਂ ਲੰਘੇ ਬਿਨਾਂ ਹੋਰ ਤਰੀਕਿਆਂ ਨਾਲ ਸਮਾਜਵਾਦ ਲਿਆਉਣ ਦੀ ਖ਼ਾਹਸ਼ ਕਰਨਾ, ਇਹ ਕੇਵਲ ਹਾਸੋਹੀਣੀ ਅਤੇ ਪ੍ਰਤਿਗਾਮੀ ਸਿੱਟਿਆਂ ’ਤੇ ਪਹੁੰਚਣਾ ਹੈ। 1912 ਦੀਆਂ ਚੌਥੀ ਡੂੰਮਾਂ (ਰੂਸੀ ਪਾਰਲੀਮੈਂਟ) ਦੀਆਂ ਚੋਣਾਂ ਸਮੇਂ ਲੈਨਿਨ ਦਾ ਵਿਚਾਰ ਸੀ ਕਿ ਚੋਣਾਂ ਵਿੱਚ ਹਿੱਸਾ ਲਿਆ ਜਾਵੇ। ਇਹ ਜਨਤਾ ਨਾਲ ਸਬੰਧ ਮਜ਼ਬੂਤ ਕਰਨ ਅਤੇ ਪਾਰਟੀ ਸੰਗਠਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਸਹਾਈ ਹੋਵੇਗਾ। ਲੈਨਿਨ ਵੱਲੋਂ ਉਲੀਕੇ ਗਏ ਅਤੇ ਕੇਂਦਰੀ ਕਮੇਟੀ ਦੇ ਦਸਤਖਤਾਂ ਹੇਠ ਬਾਲਸ਼ਵਿਕਾਂ ਨੇ ਜਮਹੂਰੀ ਗਣਰਾਜ, ਜ਼ਮੀਨ ਹਲ ਵਾਹਕ ਦੀ ਅਤੇ ਅੱਠ ਘੰਟਿਆਂ ਦੀ ਕੰਮ ਦਿਹਾੜੀ ਸਬੰਧੀ ਤਿੰਨ ਬੁਨਿਆਦੀ ਮੰਗਾਂ ਪੇਸ਼ ਕੀਤੀਆਂ। ਅਕਤੂਬਰ 1917 ਵਿੱਚ ਚਾਹੇ ਡੂਮਾਂ ਦੀ ਜਮਹੂਰੀਅਤ ਦਾ ਪਾਜ਼ ਉਘੇੜ ਕੇ, ਬਦਲੇ ਹੋਏ ਹਾਲਤਾਂ ਵਿੱਚ ਇਨਕਲਾਬ ਹਥਿਆਰਬੰਦ ਹੀ ਹੋਇਆ ਪਰ ਬਾਲਸ਼ਵਿਕਾਂ ਨੇ ਇਨਕਲਾਬ ਮਗਰੋਂ ਇਹ ਮੰਗਾਂ ਪ੍ਰੋਗਰਾਮ ਵਜੋਂ ਲਾਗੂ ਕੀਤੀਆਂ। ਲੈਨਿਨ ਨੇ ਸਾਬਤ ਕਰ ਵਿਖਾਇਆ ਕਿ ਇਨਕਲਾਬ ਲਈ ਸਹੀ ਸਮੇਂ ਦੀ ਚੋਣ ਇੱਕ ਵੱਡਾ ਇਨਕਲਾਬੀ ਹੁਨਰ ਹੈ। ਇਸ ਵਕਤ ਪਹਿਲੀ ਸੰਸਾਰ ਸਾਮਰਾਜੀ ਜੰਗ ਚੱਲ ਰਹੀ ਸੀ। ਲੈਨਿਨ ਨੇ ਇਨਕਲਾਬ ਦੀ ਰੱਖਿਆ ਲਈ ਪਹਿਲਾਂ ਅਮਨ ਦਾ ਨਾਅਰਾ ਦਿੱਤਾ। ਜਥੇਬੰਦਕ ਮੋਰਚੇ ਦੇ ਨਾਲ-ਨਾਲ ਲੈਨਿਨ ਨੇ ਮਾਰਕਸਵਾਦ ਦਾ ਵਿਚਾਰਧਾਰਕ ਮੋਰਚਾ ਵੀ ਸੰਭਾਲਿਆ। ਉਸ ਨੇ ਮਾਰਕਸਵਾਦ ’ਤੇ ਹੋਏ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ। ਸਮਾਜ ਨੂੰ ਨਵੇਂ ਸ਼ਬਦ, ਸੰਕਲਪ ਅਤੇ ਕਈ ਸ਼ਬਦਾਂ ਨੂੰ ਨਵੇਂ ਅਰਥ ਦੇਣ ਵਾਲੀ ਅਤੇ ਕਿਰਤੀਆਂ ਦੀ ਮੁਕਤੀ ਲਈ ਯਤਨਸ਼ੀਲ ਸਮਰੱਥ ਇਹ ਸ਼ਖ਼ਸੀਅਤ, ਸੰਸਾਰ ਸ਼ਰਮਾਏਦਾਰੀ ਲਈ ਸਭ ਤੋਂ ਵੱਡਾ ਖ਼ਤਰਾ ਸੀ। ਇਸ ਲਈ ਉਸ ਨੇ  ਲੈਨਿਨ ’ਤੇ ਗੋਲੀ ਚਲਵਾ ਕੇ ਉਸ ਨੂੰ ਸਖ਼ਤ ਜ਼ਖਮੀ ਕਰ ਕੇ ਮੌਤ ਨੇੜੇ ਕਰ ਦਿੱਤਾ। ਅਖੀਰ 21 ਜਨਵਰੀ 1924 ਨੂੰ ਲੈਨਿਨ ਦੀ ਮੌਤ ਹੋ ਗਈ। ਉਹ ਆਪਣੇ ਕੀਤੇ ਕੰਮਾਂ ਅਤੇ ਲਿਖਤਾਂ ਰਾਹੀਂ ਸੰਸਾਰ ਕਿਰਤੀਆਂ ਦੇ ਦਿਲ ਵਿੱਚ ਸਦਾ ਜਿਉਂਦਾ ਰਹੇਗਾ।

 ਬਲਕਰਨ ਮੋਗਾ - 9417425153

21 Apr 2013

Reply