|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਮੇਲਾ ਚਾਰ ਦਿਨਾਂ ਦਾ |
ਮੇਲਾ ਚਾਰ ਦਿਨਾਂ ਦਾ
ਦਿਲ ਦੀ ਸੁਣ 'ਤੇ ਕਹਿ ਲਈਏ,
ਦੋ ਘੜੀਆਂ ਮਿਲਕੇ ਰਹਿ ਲਈਏ,
ਛੂ-ਮੰਤਰ ਹੋਏ ਨਫ਼ਰਤ ਸਾਰੀ,
ਪਿਆਰ ਦਾ ਐਸਾ ਕਲਮਾ ਪੜ੍ਹੀਏ,
ਇਹ ਜਗ ਮੇਲਾ ਚਾਰ ਦਿਨਾਂ ਦਾ,
ਕੀਹ ਪਈ ਸੋਚੇਂ ਜਿੰਦੜੀਏ ?
ਪ੍ਰੇਮ ਪੰਘੂੜਾ, ਪ੍ਰਤੀਤੀ ਡੋਰ,
ਪੀਂਘ ਚੜ੍ਹਾਈਏ ਲਾਕੇ ਜੋਰ,
ਇੰਦਰ ਧਨੁਸ਼ ਤੋਂ ਅੱਗੇ ਉੱਡਕੇ,
ਆ ਖੁਸ਼ੀਆਂ ਦੇ ਬੱਦਲ ਫੜੀਏ,
ਇਹ ਜਗ ਮੇਲਾ ਚਾਰ ਦਿਨਾਂ ਦਾ,
ਕੀਹ ਪਈ ਸੋਚੇਂ ਜਿੰਦੜੀਏ ?
ਸਦਾ ਲਈ ਇਹ ਨਹੀਂ ਟਿਕਾਣਾ,
ਮੁੜ ਕੇ ਇੱਥੇ ਕਿਸੇ ਨੀ ਆਣਾ,
ਸਭ ਨੂੰ ਹੱਸ ਕੇ ਆਪਣਾ ਕਰ ਲੈ,
ਛੱਡ ਮੂੰਹ ਵੱਟ ਕੇ ਰਹਿਣਾ ਅੜੀਏ,
ਇਹ ਜਗ ਮੇਲਾ ਚਾਰ ਦਿਨਾਂ ਦਾ,
ਕੀਹ ਪਈ ਸੋਚੇਂ ਜਿੰਦੜੀਏ ?
ਦੇਖ ਕੇ ਜਿਸ ਨੂੰ ਬੋ ਨਾ ਆਵੇ,
ਅਦਬ ਨਾਲ ਹਰ ਸਿਰ ਝੁਕ ਜਾਵੇ,
ਪਿਆਰ ਦੀ ਮਿੱਟੀ ਗੋ ਕੇ ਸਾਂਝੀ,
ਆ ਕੋਈ ਐਸੀ ਮੂਰਤ ਘੜੀਏ,
ਇਹ ਜਗ ਮੇਲਾ ਚਾਰ ਦਿਨਾਂ ਦਾ,
ਕੀਹ ਪਈ ਸੋਚੇਂ ਜਿੰਦੜੀਏ ?
ਜਗਜੀਤ ਸਿੰਘ ਜੱਗੀ
ਛੂ-ਮੰਤਰ ਹੋਏ - ਗਾਇਬ ਹੋ ਜਾਵੇ; ਟਿਕਾਣਾ - ਰਹਿਣ ਦਾ ਸਥਾਨ |

ਮੇਲਾ ਚਾਰ ਦਿਨਾਂ ਦਾ
ਦਿਲ ਦੀ ਸੁਣ 'ਤੇ ਕਹਿ ਲਈਏ,
ਦੋ ਘੜੀਆਂ ਮਿਲਕੇ ਰਹਿ ਲਈਏ,
ਛੂ-ਮੰਤਰ ਹੋਏ ਨਫ਼ਰਤ ਸਾਰੀ,
ਪਿਆਰ ਦਾ ਐਸਾ ਕਲਮਾ ਪੜ੍ਹੀਏ,
ਇਹ ਜਗ ਮੇਲਾ ਚਾਰ ਦਿਨਾਂ ਦਾ,
ਕੀਹ ਪਈ ਸੋਚੇਂ ਜਿੰਦੜੀਏ ?
ਪ੍ਰੇਮ ਪੰਘੂੜਾ, ਪ੍ਰਤੀਤੀ ਡੋਰ,
ਪੀਂਘ ਚੜ੍ਹਾਈਏ ਲਾਕੇ ਜੋਰ,
ਇੰਦਰ ਧਨੁਸ਼ ਤੋਂ ਅੱਗੇ ਉੱਡਕੇ,
ਆ ਖੁਸ਼ੀਆਂ ਦੇ ਬੱਦਲ ਫੜੀਏ,
ਇਹ ਜਗ ਮੇਲਾ ਚਾਰ ਦਿਨਾਂ ਦਾ,
ਕੀਹ ਪਈ ਸੋਚੇਂ ਜਿੰਦੜੀਏ ?
ਸਦਾ ਲਈ ਇਹ ਨਹੀਂ ਟਿਕਾਣਾ,
ਮੁੜ ਕੇ ਇੱਥੇ ਕਿਸੇ ਨੀ ਆਣਾ,
ਸਭ ਨੂੰ ਹੱਸ ਕੇ ਆਪਣਾ ਕਰ ਲੈ,
ਛੱਡ ਮੂੰਹ ਵੱਟ ਕੇ ਰਹਿਣਾ ਅੜੀਏ,
ਇਹ ਜਗ ਮੇਲਾ ਚਾਰ ਦਿਨਾਂ ਦਾ,
ਕੀਹ ਪਈ ਸੋਚੇਂ ਜਿੰਦੜੀਏ ?
ਦੇਖ ਕੇ ਜਿਸ ਨੂੰ ਬੋ ਨਾ ਆਵੇ,
ਅਦਬ ਨਾਲ ਹਰ ਸਿਰ ਝੁਕ ਜਾਵੇ,
ਪਿਆਰ ਦੀ ਮਿੱਟੀ ਗੋ ਕੇ ਸਾਂਝੀ,
ਆ ਕੋਈ ਐਸੀ ਮੂਰਤ ਘੜੀਏ,
ਇਹ ਜਗ ਮੇਲਾ ਚਾਰ ਦਿਨਾਂ ਦਾ,
ਕੀਹ ਪਈ ਸੋਚੇਂ ਜਿੰਦੜੀਏ ?
ਜਗਜੀਤ ਸਿੰਘ ਜੱਗੀ
ਨੋਟ:
ਛੂ-ਮੰਤਰ ਹੋਏ - ਗਾਇਬ ਹੋ ਜਾਵੇ; ਟਿਕਾਣਾ - ਰਹਿਣ ਦਾ ਸਥਾਨ; ਪ੍ਰਤੀਤੀ - ਵਿਸ਼ਵਾਸ; ਪੰਘੂੜਾ - ਪੀਂਘ ਚੜ੍ਹਾਉਣ ਲਈ ਬਹਿਣ ਜਾਂ ਖਲੋਣ ਵਾਸਤੇ ਲੱਜ/ਰੱਸੇ ਤੇ ਰੱਖਣ ਵਾਲੀ ਲੱਕੜ ਦੀ ਫੱਟੀ |
|
|
23 Oct 2014
|
|
|
|
|
|
|
ਬਿੱਟੂ ਬਾਈ ਜੀ, ਇਸ ਨਿਮਾਣੇ ਜਿਹੇ ਜਤਨ ਦਾ ਆਦਰ ਕਰਨ ਲਈ ਬਹੁਤ ਬਹੁਤ ਧੰਨਵਾਦ | ਆਪਦੇ ਸ਼ਬਦਾਂ ਨੇ ਮਨ ਵਿਚ ਇਕ ਖਾਸ ਤਰਾਂ ਦੇ ਉਤਸਾਹ ਦਾ ਸੰਚਾਰ ਕੀਤਾ ਹੈ - ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ ਜੀ |
ਰੱਬ ਰਾਖਾ |
ਬਿੱਟੂ ਬਾਈ ਜੀ, ਇਸ ਨਿਮਾਣੇ ਜਿਹੇ ਜਤਨ ਦਾ ਆਦਰ ਕਰਨ ਲਈ ਬਹੁਤ ਬਹੁਤ ਧੰਨਵਾਦ | ਆਪਦੇ ਸ਼ਬਦਾਂ ਨੇ ਮਨ ਵਿਚ ਇਕ ਖਾਸ ਤਰਾਂ ਦੇ ਉਤਸਾਹ ਦਾ ਸੰਚਾਰ ਕੀਤਾ ਹੈ - ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ ਜੀ |
ਰੱਬ ਰਾਖਾ |
|
|
24 Oct 2014
|
|
|
|
|
ਬਹੁਤ ਖੂਬ ਜੀ ...ਥੋਡੀ ਲਿਖਾਰੀ ਤੋਂ ਪਤਾ ਲੱਗਦਾ ਏ ਜੀ .ਕੇ ਤੁਸੀਂ ਕੀਨੇ ਪੁਰਾਣੇ Writer ਹੋ ਜੀ ...ਤੇ ਥੋਨੂ ਕੀਨਾ ਗਿਆਨ ਹੈ ਲਿਖਣ ਦਾ ,,,
|
|
24 Oct 2014
|
|
|
|
|
ਦਿਲ ਦੀ ਸੁਣ 'ਤੇ ਕਹਿ ਲਈਏ, ਦੋ ਘੜੀਆਂ ਮਿਲਕੇ ਰਹਿ ਲਈਏ,
ਛੂ-ਮੰਤਰ ਹੋਏ ਨਫ਼ਰਤ ਸਾਰੀ, ਪਿਆਰ ਦਾ ਐਸਾ ਕਲਮਾ ਪੜ੍ਹੀਏ,
Beautiful Poem Sir ji. . .
|
|
24 Oct 2014
|
|
|
|
|
|
|
|
|
ਅਮਨਦੀਪ ਮੈਡਮ ਤੇ ਦੀਪ ਬਾਈ ਜੀ ਆਪਨੇ ਆਪਣੇ ਬਿਜ਼ੀ ਸ਼ਡੂਲ ਚੋਂ ਵਕਤ ਕੱਢਕੇ ਰਚਨਾ ਦਾ ਮਾਣ ਕੀਤਾ - ਇਸ ਲਈ ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ ਜੀ |
ਅਮਨਦੀਪ ਮੈਡਮ, ਆਪਨੇ ਆਪਣੇ ਬਿਜ਼ੀ ਸ਼ਡੂਲ ਚੋਂ ਵਕਤ ਕੱਢਕੇ ਰਚਨਾ ਦਾ ਮਾਣ ਕੀਤਾ - ਇਸ ਲਈ ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ ਜੀ |
|
|
25 Oct 2014
|
|
|
|
|
ਸੰਦੀਪ ਬਾਈ ਜੀ, ਹਮੇਸ਼ਾ ਦੀ ਤਰਾਂ ਉਸਾਰੂ ਅਤੇ ਹੌਂਸਲਾ ਅਫਜਾਈ ਭਰਪੂਰ ਕਮੇਂਟ੍ਸ ਦਿੱਤੇ ਹਨ ਆਪ ਨੇ ਇਸ ਕਿਰਤ ਦੇ ਸਨਮਾਨ ਵਿਚ | ਆਪਦੀ ਪਾਰਖੀ ਅੱਖ ਅਤੇ ਆਪ ਦਾ ਤਹਿ ਏ ਦਿਲ ਤੋਂ ਸ਼ੁਕਰੀਆ ਵੀਰ ਜੀ |
ਖੁਸ਼ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |
ਰੱਬ ਰਾਖਾ |
ਸੰਦੀਪ ਬਾਈ ਜੀ, ਹਮੇਸ਼ਾ ਦੀ ਤਰਾਂ ਉਸਾਰੂ ਅਤੇ ਹੌਂਸਲਾ ਅਫਜਾਈ ਭਰਪੂਰ ਕਮੇਂਟ੍ਸ ਦਿੱਤੇ ਹਨ ਆਪ ਨੇ ਇਸ ਕਿਰਤ ਦੇ ਸਨਮਾਨ ਵਿਚ | ਆਪਦੀ ਪਾਰਖੀ ਅੱਖ ਅਤੇ ਆਪ ਦਾ ਤਹਿ ਏ ਦਿਲ ਤੋਂ ਸ਼ੁਕਰੀਆ ਵੀਰ ਜੀ |
ਖੁਸ਼ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |
ਰੱਬ ਰਾਖਾ |
|
|
25 Oct 2014
|
|
|
|
|
ਦੀਪ ਜੀ, ਰਚਨਾ ਤੇ ਨਜ਼ਰਸਾਨੀ ਕਰਨ ਅਤੇ ਹੌਂਸਲਾ ਅਫਜਾਈ ਕਰਨ ਲਈ ਸ਼ੁਕਰੀਆ |
ਰੱਬ ਰਾਖਾ |
ਦੀਪ ਜੀ, ਰਚਨਾ ਤੇ ਨਜ਼ਰਸਾਨੀ ਕਰਨ ਅਤੇ ਹੌਂਸਲਾ ਅਫਜਾਈ ਕਰਨ ਲਈ ਸ਼ੁਕਰੀਆ |
ਰੱਬ ਰਾਖਾ |
|
|
17 Nov 2014
|
|
|
|
|
"ਮੇਲਾ ਚਾਰ ਦਿਨਾਂ ਦਾ"..................ਵਾਹ ,.......ਬਹੁਤ ਹੀ ਸ਼ਾਨਦਾਰ ,...............ਚਾਰ ਚੰਨ ਲਾ ਦਿੱਤੇ ਆਪ ਜੀ ਦੀ ਕਲਮ ਨੇ,.............ਇਟ੍ਸ ਵੰਡਰਫੁੱਲ
jeo sir g.......thanks
|
|
17 Nov 2014
|
|
|
|
|
|
|
|
|
|
|
|
 |
 |
 |
|
|
|