Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਮਾਂ ਤੈਥੋਂ ਬਗ਼ੈਰ

 

 

ਘਰ ਸੁੰਨਾ ਸੁੰਨਾ ਲੱਗਦਾ, ਮਾਂ ਤੈਥੋਂ ਬਗ਼ੈਰ।
ਮੈਂ ਰੋਜ਼ ਜਿਊਦਾ ਮਰਦਾ, ਮਾਂ ਤੈਥੋਂ ਬਗੈਰ।

ਇਹ ਦੁਨੀਆ ਇਹ ਦੁਨੀਆਦਾਰੀ,
ਸਭ ਝੂਠੀ ਰਿਸ਼ਤੇਦਾਰੀ,
ਮੁੱਖ ਤੇ ਬੋਲਣ ਮਿੱਠਾ, ਪਰ ਅੰਦਰੋਂ ਰੱਖਦੇ ਵੈਰ।

ਘਰ ਸੁੰਨਾ ਸੁੰਨਾ ਲੱਗਦਾ, ਮਾਂ ਤੈਥੋਂ ਬਗ਼ੈਰ।
ਮੈਂ ਰੋਜ਼ ਜਿਊਦਾ ਮਰਦਾ, ਮਾਂ ਤੈਥੋਂ ਬਗੈਰ।

ਕਿੰਨੇ ਹੀ ਸੁਪਨੇ, ਤੁਸੀਂ ਸਾਡੇ ਲਈ ਤੱਕੇ ਸੀ।
ਕਿੰਨੀਆਂ ਹੀ ਇੱਛਾਵਾਂ, ਦਿਲ ਵਿੱਚ ਰੱਖਦੇ ਸੀ।
ਨਹੀਂ ਪਤਾ ਸੀ ਸਾਨੂੰ ਜਿਊਣਾ ਪੈਣਾ ਤੁਹਾਡੇ ਬਗੈਰ।

ਘਰ ਸੁੰਨਾ ਸੁੰਨਾ ਲੱਗਦਾ, ਮਾਂ ਤੈਥੋਂ ਬਗ਼ੈਰ।
ਮੈਂ ਰੋਜ਼ ਜਿਊਦਾ ਮਰਦਾ, ਮਾਂ ਤੈਥੋਂ ਬਗੈਰ।

ਗੁੱਜਰ ਰਹੀ ਹੈਂ ਜ਼ਿੰਦਗੀ
ਗੁੱਜਰ ਵੀ ਜਾਏਗੀ।
ਪਰ ਇਹ ਜੋ ਵਿਛੋੜਾ ਹੋਇਆ
ਉਹ ਯਾਦ ਹਰ ਪਲ ਆਏਗੀ।
ਅਲੱਗ ਬੈਠਾ ਯਾਦ ਕਰਦਾ
ਹੁਣ ਪੁਰਾਣੇ ਦਿਨ ਤੇ ਰੈਣ।

ਘਰ ਸੁੰਨਾ ਸੁੰਨਾ ਲੱਗਦਾ, ਮਾਂ ਤੈਥੋਂ ਬਗ਼ੈਰ।
ਮੈਂ ਰੋਜ਼ ਜਿਊਦਾ ਮਰਦਾ, ਮਾਂ ਤੈਥੋਂ ਬਗੈਰ।

 

Sukhbir Singh "Alagh"

15 Dec 2018

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

it's not just a poetry itself,............i feel a love inside the words towards a mother...........God bless you sir,............

15 Dec 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸੋਹਣਾ ਲਿਖਿਆ ਵੀਰੇ ! ❤️🌺
15 Dec 2018

Reply