Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਦਰਤ ਵਰਗੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 
ਕੁਦਰਤ ਵਰਗੀ

 

Facebook scrolling karde time ae rachna Wal nazar payi te parh k lageya iss to behtar hor ki ho sakda h?
So here it is for punjabizum family, shayad aap sab nu v achha lage parh k :)

ਮੈਂ ਜਦ ਵੀ ਸੋਚਦਾ ਹਾਂ ਕਿ ਤੂੰ ਕਿਸ ਵਰਗੀ ਹੈਂ,
ਤਾਂ ਸਭ ਤੋਂ ਪਹਿਲਾਂ ਮੈਨੂੰ ਚੰਨ ਦਾ ਖਿਆਲ ਆਉਂਦਾ ਹੈ,
ਜੋ ਉਨੀਂਦਰੇ ਮਾਰੀਆਂ ਰਾਤਾਂ ਚ ਵੀ ਮੇਰੇ ਨਾਲ ਹੁੰਦਾ ਹੈ,
ਜੋ ਆਪਣੀ ਦੁਧੀਆ ਚਾਨਣੀ ਨਾਲ ਹਨੇਰੇ ਨੂੰ ਰੁਸ਼ਨਾਉਂਦਾ ਹੈ,
ਤੇ ਮੇਰੇ ਸੰਗ ਇਕਲਾਪੇ ਦਾ ਸੰਤਾਪ ਹੰਢਾਉਂਦਾ ਹੈ,
,
ਤੇ ਜਦ ਮੈਂ ਤੈਨੂੰ ਚੰਨ ਆਖਣ ਲੱਗਦਾ ਹਾਂ
ਤਾਂ ਮੇਰੇ ਜ਼ਿਹਨ ਵਿਚ ਤਾਰੇ ਆਉਂਦੇ ਨੇ
ਇੱਕ ਨਹੀਂ ਦੋ ਨਹੀ, ਸਾਰੇ ਦੇ ਸਾਰੇ ਆਉਂਦੇ ਨੇ,
ਕਾਲੀ ਰਾਤ 'ਚ ਟਿਮਟਮਾਉਂਦੇ ਨੇ,
ਆਕਾਸ਼ ਨੂੰ ਹੀਰਿਆਂ ਜੜੀ ਚਾਦਰ ਵਾਂਗ ਸਜਾ ਦਿੰਦੇ,
ਜੁੜਿਆਂ ਨੂੰ ਗਿਣਦੇ ਗਿਣਦੇ ਸਭ ਗਮ ਭੁੱਲ ਜਾਂਦੇ,
ਤੇ ਸੁਣਿਆਂ ਕਿ ਇਹ ਟੁਟਦੇ ਵੀ ਰੀਝ ਪੁਗਾ ਦਿੰਦੇ,
ਮੈਂ ਤੈਨੂੰ ਤਾਰਿਆਂ ਵਰਗੀ ਲਿਖਣ ਲੱਗਦਾ ਹਾਂ
,
ਤੇ ਅਚਾਨਕ ਮੇਰਾ ਧਿਆਨ ਸੂਰਜ ਵੱਲ ਜਾਂਦਾ ਹੈ,
ਜੋ ਆਪਣੀ ਤਪਸ਼ ਤੇ ਰੌਸ਼ਨੀ ਨਾਲ ਕੁਲ ਕਾਇਨਾਤ ਨੂੰ ਜਿਉਦਿਆਂ ਰੱਖਦਾ ਹੈ,
ਅੱਗ ਵਾਂਗਰ ਰਹਿੰਦਾ ਭੱਖਦਾ ਹੈ,
,
ਅੱਗ ਦਾ ਜ਼ਿਕਰ ਹੁੰਦੇ ਹੀ ਮੇਰੀ ਸੋਚ ਅੱਗ ਵੱਲ ਨੂੰ ਚਲੀ ਜਾਂਦੀ ਹੈ,
ਤੇ ਤੂੰ ਮੈਨੂੰ ਅੱਗ ਵਰਗੀ ਜਾਪਣ ਲੱਗਦੀ ਹੈਂ
ਜੋ ਦਗਦੀ ਹੈ, ਮਘਦੀ ਹੈ,
ਹੱਦਾਂ ਤੋਂ ਪਾਰ,
ਪਿੰਜਰਿਆਂ ਤੋਂ ਬਾਹਰ,
,
ਫਿਰ ਮੈਂ ਸੋਚਦਾ ਹਾਂ ਕਿ ਅੱਗ ਨੂੰ ਪਾਣੀ ਨਾਲ ਬੁਝਾਇਆ ਜਾਂਦਾ ਹੈ,
ਕਿਤੇ ਤੂੰ ਪਾਣੀ ਵਰਗੀ ਤਾਂ ਨਹੀਂ?
ਹਾਂ। ਜਿਵੇਂ ਤੇਰਾ ਕੋਈ ਰੰਗ ਨਹੀਂ,
ਤੂੰ ਸਤਿਹ ਤੋਂ ਤਲ ਤੀਕਰ ਸਾਫ ਤੇ ਪਾਰਦਰਸ਼ੀ ਹੈਂ,
ਮੇਰੇ ਦਿਲ ਦੀ ਔੜਾਂ ਮਾਰੀ ਜ਼ਮੀਨ ਤੇ ਰਹਿਮਤ ਬਣ ਵਰਸੀ ਹੈਂ,
,
ਪਰ ਪਰਦਰਸ਼ੀ ਤਾਂ ਹਵਾ ਵੀ ਹੁੰਦੀ ਹੈ
ਹੋ ਸਕਦੈ ਤੂੰ ਹਵਾ ਵਰਗੀ ਹੋਵੇਂ,
ਬੇ ਰੋਕ ਆਜ਼ਾਦ ਹਸਤੀ,
ਮਹਿਕਾਂ ਵੰਡਦੀ ਜ਼ਿੰਦਗੀ ਬਖਸ਼ਦੀ,
ਹਰ ਕੋਨੇ ਵਿਚ ਮੌਜੂਦ
ਧਰਤੀ ਤੋਂ ਅੰਬਰ ਤੱਕ ਤੇਰਾ ਵਾਜੂਦ,
,
ਧਰਤੀ ਦਾ ਨਾਂ ਸੁਣਦਿਆਂ ਹੀ ਮੈਂ ਤੈਨੂੰ ਧਰਤੀ ਵਰਗੀ ਸੋਚਣ ਲੱਗਦਾ ਹਾਂ,
ਜੋ ਸਭ ਸਹਿੰਦੀ ਹੈ,
ਸੰਤੁਲਿਤ ਜਿਹੀ ਰਹਿੰਦੀ ਹੈ,
ਜਿੰਦਗੀ ਉਗਾਉਣ ਦੀ ਸਮਰੱਥਾ ਰੱਖਦੀ ਹੈ,
ਹਰ ਸ਼ੈਅ ਨੂੰ ਖੁਦ 'ਚ ਸਮਾਉਣ ਦਾ ਜਜ਼ਬਾ ਰੱਖਦੀ ਹੈ,
,
ਇਹ ਸੋਚਦਿਆਂ ਸੋਚਦਿਆਂ ਮੈਂ ਕਸ਼ਮਕਸ਼ 'ਚ ਪੈ ਜਾਂਦਾ ਹਾਂ,
ਆਖਿਰ ਕੀ ਲਿਖਾਂ ਤੈਨੂੰ,
ਚੰਨ, ਤਾਰੇ, ਸੂਰਜ, ਅਗਨ,ਪਾਣੀ ਹਵਾ ਜਾਂ ਧਰਤੀ,
ਤੂੰ ਮੈਨੂੰ ਹਰ ਸ਼ਹਿ ਵਿਚ ਮੋਜੂਦ ਲੱਗਦੀ ਹੈਂ
ਜਾ ਇਸ ਤਰ੍ਹਾਂ ਕਹਿ ਲਵਾਂ
ਕਿ ਹਰ ਸ਼ਹਿ ਤੇਰਾ ਵਜੂਦ ਲੱਗਦੀ ਹੈ,
,
ਆਖਰ ਮੈਨੂੰ ਯਾਦ ਆਇਆ,
ਕਿ ਮੈਂ ਅਕਸਰ ਤੈਨੂੰ ਕੁਦਰਤ ਵਰਗੀ ਆਖਦਾ ਹਾਂ,
ਉਹ ਸੱਚ! ਫਿਰ ਮੈਂ ਠੀਕ ਹੀ ਤਾਂ ਆਖਦਾ ਹਾਂ,
ਤੂੰ ਸੱਚ ਮੁਚ ਕੁਦਰਤ ਵਰਗੀ ਹੀ ਹੈਂ,
ਅਤੇ ਅੱਜ ਇਹ ਸਾਬਿਤ ਵੀ ਹੋ ਗਿਆ ਹੈ।
ਹੁਣ ਮੈਂ ਤੈਨੂੰ ਕੁਦਰਤ ਵਰਗੀ ਆਖ ਕੇ 'ਸੰਤੁਸ਼ਟ' ਮਹਿਸੂਸ ਕਰ ਰਿਹਾ ਹਾਂ।
,
ਲਿਖਤ-ਪ੍ਰਭ ਸਿੰਘ
,
Like on Facebook
https://m.facebook.com/i.will.cure.u

10 Nov 2017

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

Right

 

ਕੁਦਰਤ ਵਰਗੀ

10 Nov 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written prabh singh veer g

 

and very well share aman g.

29 Nov 2017

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Shukriya Sukhpal Ji. . . 

02 Dec 2017

raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
boht boht dhanwaad share karn lyi ..... boht sohni likhat hai
06 Dec 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮੈਡਮ ਅਮਨ ਜੀ ਆਪਣੇ ਪ੍ਰਭ ਜੀ ਦੀ ਇਹ ਸੁੰਦਰ ਕਿਰਤ ਪੋਸਟ ਕੀਤੀ ਹੈ - ਬਹੁਤ ਬਹੁਤ ਧੰਨਵਾਦ !
ਕਿਰਤ ਹੋਂਦ ਦੇ ਇਕ ਜ਼ੋਰਦਾਰ ਥੀਮ ਨੂੰ ਲੈਕੇ ਲਿੱਖੀ ਗਈ ਹੈ ਜਿਸਦੀ ਤੰਦ ਅਤੇ ਤਾਣੀ ਵਿਚ ਪੈਬਸਤ ਹੈ ਲੇਖਕ ਦੀ ਸ਼ਸ਼ੋਪੰਜ ਅਤੇ ਕਲਪਨਾ ਦੀ ਪੁੱਠ I     
ਸੋਹਣੀ ਕਿਰਤ ! ਲੇਖਕ ਅਤੇ ਪੋਸਟ ਕਰਤਾ ਦੋਵੇਂ ਹੀ ਵਧਾਈ ਅਤੇ ਧੰਨਵਾਦ ਦੇ ਪਾਤਰ ਹਨ I  
ਜਿਉਂਦੇ ਵਸਫ਼ ਰਹੋ ! 

ਮੈਡਮ ਅਮਨ ਜੀ ਆਪ ਨੇ ਪ੍ਰਭ ਜੀ ਦੀ ਇਹ ਸੁੰਦਰ ਕਿਰਤ ਪੋਸਟ ਕੀਤੀ ਹੈ - ਬਹੁਤ ਬਹੁਤ ਧੰਨਵਾਦ !


ਕਿਰਤ ਹੋਂਦ ਦੇ ਇਕ ਜ਼ੋਰਦਾਰ ਥੀਮ ਨੂੰ ਲੈਕੇ ਲਿੱਖੀ ਗਈ ਹੈ ਜਿਸਦੀ ਤੰਦ ਅਤੇ ਤਾਣੀ ਵਿਚ ਪੈਬਸਤ ਹੈ ਲੇਖਕ ਦੀ ਸ਼ਸ਼ੋਪੰਜ ਅਤੇ ਕਲਪਨਾ  I   ਕੁਲ ਮਿਲਾਕੇ ਇਕ ਪੜ੍ਹਨ ਯੋਗ ਰਚਨਾ ਹੈ ਇਹ  I   


ਸੋਹਣੀ ਕਿਰਤ ! ਲੇਖਕ ਅਤੇ ਪੋਸਟ ਕਰਤਾ ਦੋਵੇਂ ਹੀ ਵਧਾਈ ਅਤੇ ਧੰਨਵਾਦ ਦੇ ਪਾਤਰ ਹਨ I  


ਜਿਉਂਦੇ ਵਸਦੇ ਰਹੋ ! 

 

06 Dec 2017

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Shukriya Raman Ji . . . 

07 Dec 2017

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

@Jagjit Sir

 

Thank you so much Sir ji for such an encouraging comment. . . :)

07 Dec 2017

Reply