Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲਿਵ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਲਿਵ

ਲਿਵ ਇਨਸਾਨ ਦੀ ਅਸਲੀਅਤ ਹੈ। ਜੋ ਜ਼ਿੰਦਗੀ ਨੂੰ ਸਹਿਜ ਸਹਿਲ ਨਿਰਮਲ ਨਿਰਛੱਲ ਨਿਸ਼ਕਾਮ ਸੰਤੋਖੀ ਸਿਦਕੀ ਅਤੇ ਪਾਰਦਰਸ਼ੀ ਬਣਾ ਦੇਂਦੀ ਹੈ।ਲਾਲਸਾ ਦੇ ਦੋ ਰੂਪ ਹਨ ਤਿ੍ਸ਼ਨਾ ਤੇ ਝੋਰਾ ।ਤਿ੍ਸ਼ਨਾ ਵਰਤਮਾਨ ਦੀ ਘਟਨਾ ਨਹੀਂ ਹੈ ਤਿ੍ਸ਼ਨਾ ਸਦਾ ਭਵਿੱਖ ਵਿੱਚ ਪ੍ਰਾਪਤੀ ਦੀ ਲਾਲਸਾ ਹੈ ਤਿ੍ਸ਼ਨਾ ਵਸਤ ਦੀ ਅਸਲੀਅਤ ਤੋਂ ਮੁਨੱਕਰ ਹੋਣਾ ਇੱਕ ਮਾਨਸਿਕ ਰੋਗ ਹੈ।ਜਦਕਿ ਝੋਰਾ ਅਤੀਤ ਦੀਆਂ ਅਪ੍ਰਾਪਤੀਆਂ ਦੇ ਕਾਰਨ ਹੁੰਦਾ ਹੈ।ਤਿ੍ਸ਼ਨਾ ਦੇ ਕਾਰਨ ਲਿਵ ਤੋਂ ਟੁੱਟਣ ਦੀ ਅਵਸਥਾ ਨਾਲ ਇਕਾਗਰ ਹੋ ਕੇ ਜੁੜ ਕੇ ਅਤੇ ਸੰਸਾਰ ਅਸਲੀਅਤ ਅਤੇ ਵਰਤਮਾਨ ਦੀ ਸੱਚਾਈ ਨੂੰ ਪਹਿਚਾਣ ਕੇ ਪ੍ਰਵਾਨ ਕਰ ਲੈਣ ਨਾਲ ਤਿ੍ਸ਼ਨਾ ਬੁੱਝ ਸਕਦੀ ਹੈ।      ਇੱਕ ਵਿਚਾਰ

.ਸੰਪੂਰਨਤਾ ਦੀ ਸਮਝ ਦਾ ਰਾਜ਼ ਸਿਰਫ਼ ਇਹੀ ਹੈ ਕਿ ਕੁਲ ਕਾਇਨਾਤ ਹਰੇਕ ਵਿਅਕਤੀ ਦਾ ਪ੍ਰਤੀਬਿੰਬ ਹੈ ਪ੍ਰਵਾਨ ਕਰ ਲੈਣ ਨਾਲ ਖੁਦ ਕਾਇਨਾਤ ਹੋਣਾ ਮੁਸ਼ਕਲ ਨਹੀਂ ਹੈ.....ਇੱਕ ਵਿਚਾਰ.....

ਸਹਿਜ ਉਸ ਵਿਅਕਤੀ ਦੀ ਦੌਲਤ ਹੈ ਜੋ ਵਰਤਮਾਨ ਨੂੰ ਸ਼ੁਕਰ ਸਿਦਕ ਅਤੇ ਸੰਤੋਖ ਵਿੱਚ ਜੀਣ ਦੀ ਤਮੰਨਾ ਰਖਦਾ ਹੈ...ਇੱਕ ਵਿਚਾਰ.....

ਪ੍ਰਕਾਸ਼ ਅਤੇ ਗਿਆਨ ਹਰੇਕ ਨੂੰ ਦਿ੍ਸ਼ਟਮਾਨ ਕਰ ਦੇਂਦਾ ਹੈ ਜੋ ਸੱਭ ਕੁਝ ਬਾਰੇ ਜਾਣ ਕੇ ਵੀ ਪ੍ਰਵਾਨ ਨਹੀਂ ਕਰਦਾ ਉਹ ਹਨੇਰਿਆਂ ਵਾਂਗ ਆਪਣੇ ਹੰਕਾਰ ਵਿੱਚ ਭਟਕਦਾ ਹੈ। ਸੱਚ ਹਜ਼ਾਰ ਝੂਠ ਨਾਲ ਝੂਠ ਨਹੀਂ ਹੋ ਸਕਦਾ ਪਰ ਅਪ੍ਰਵਾਨਗੀ ਭਰਮ ਅਤੇ ਮੂਰਖਤਾਈ ਹੈ। . .ਇੱਕ ਵਿਚਾਰ...

ਹਨੇਰਾ ਕਦੀ ਕਿਸੇ ਹੋਰ ਦੀ ਹੋਂਦ ਬਰਦਾਸ਼ਤ ਨਹੀਂ ਕਰਦਾ । ਹਨੇਰੇ ਨੇ ਕਦੇ ਕਿਸੇ ਵਜ਼ੂਦ ਨੂੰ ਦਿ੍ਸ਼ਟਮਾਨ ਨਹੀਂ ਰਹਿਣ ਦਿਤਾ ਅਤੇ ਨਾ ਹੀ ਬਰਦਾਸ਼ਤ ਕੀਤਾ ਹੈ, ਇਹੀ ਹਾਲਤ ਅਗਿਆਨ ਦੀ ਹੈ, ਅਗਿਆਨੀ ਮਨੁੱਖ ਸੱਚ ਨੂੰ ਅੱਖੀਂ ਵੇਖਕੇ ਵੀ ਬਰਦਾਸ਼ਤ ਨਹੀਂ ਕਰਦਾ, ਪਰ ਸੱਚ ਹਜ਼ਾਰਾਂ ਗੁਣਾ ਝੂਠ ਨਾਲ ਵੀ ਖਤਮ ਨਹੀਂ ਹੁੰਦਾ, ਜਿਵੇਂ ਪ੍ਰਕਾਸ਼ ਦੀ ਇਕ ਕਿਰਨ ਕਰੋੜਾਂ ਗੁਣਾਂ ਹਨੇਰੇ ਵਿੱਚ ਵੀ ਆਪਣਾ ਵਜ਼ੂਦ ਬਰਕਰਾਰ ਰੱਖਦੀ ਹੈ, ਹਨੇਰਾ ਉਸਦੀ ਹੋਂਦ ਨੂੰ ਕਿਸੇ ਵੀ ਹਾਲਤ ਵਿੱਚ ਖਤਮ ਨਹੀਂ ਕਰ ਸਕਦਾ, ਪਰ ਪ੍ਰਕਾਸ਼ ਦੀ ਇਕ ਕਿਰਨ ਕਰੋੜਾਂ ਗੁਣਾ ਹਨੇਰੇ ਨੂੰ ਖਤਮ ਕਰਨ ਦੀ ਸਮਰੱਥਾ ਰੱਖਦੀ ਹੈ............ਇੱਕ ਵਿਚਾਰ।

ਸੰਸਾਰ ਵਿੱਚ ਹਰ ਜੋ ਉਪਜਿਆ ਹੈ ਉਸ ਨੇ ਬਿਨਸ ਜਾਣਾ ਹੈ। ਰੱਬ ਅਤੇ ਮਨੁੱਖਤਾ ਵਿੱਚ ਵਿਸ਼ਵਾਸ਼ ਰੱਖਣ ਵਾਲੇ ਸੱਭ ਦੇ ਪਿਆਰੇ ਅਤੇ ਸਤਿਕਾਰਯੋਗ ਹੁੰਦੇ ਹਨ ਅਤੇ ਸੰਸਾਰ ਅਜਿਹੀਆਂ ਮਹਾਨ ਆਤਮਾਂਵਾਂ ਨੂੰ ਲੰਮੇ ਸਮੇਂ ਤੱਕ ਯਾਦ ਰੱਖਦਾ ਹੈ।...ਇੱਕ ਵਿਚਾਰ....

ਆਤਮਾਂ ਦੀ ਆਵਾਜ਼ ਮਨੁੱਖ ਅੰਦਰ ਕ੍ਰਾਂਤੀ ਲਿਆ ਸਕਦੀ ਹੈ ਪਰ ਆਤਮਾਂ ਦੀ ਆਵਾਂਜ਼ ਨੂੰ ਦਬਾਊਣ ਨਾਲ ਸਿਰਫ਼ ਆਤਮਾਂ ਦੀ ਮੌਤ ਹੀ ਨਹੀਂ ਹੁੰਦੀ ਸਗੋਂ ਮਨੁੱਖਤਾ ਲਈ ਵੀ ਘਾਤਕ ਸਿੱਧ ਹੁੰਦੀ ਹੈ।....ਇੱਕ ਵਿਚਾਰ....

ਜ਼ਿੰਦਗੀ 'ਚ ਸੰਜ਼ੀਦਗੀ ਦੇ ਪਲ ਹਾਲਾਤ ਸਾਜਗਰ ਬਣਾ ਦੇਂਦੇ ਹਨ ਪਰ ਖੁਸ਼ਗਵਾਰ ਜ਼ਿੰਦਗੀ ਲਈ ਚੇਹਰੇ ਤੇ ਮੁਸਕਰਾਹਟ ਬਹੁਤ ਜਰੂਰੀ ਹੈ।.....ਇੱਕ ਵਿਚਾਰ....

ਜੋ ਵਿਅਕਤੀ ਆਪਣੇ ਆਪ ਨਾਲ ਪਿਆਰ ਕਰਦੇ ਹਨ ਉਹ ਕਦੇ ਕਿਸੇ ਹਾਲਾਤ ਵਿੱਚ ਵੀ ਅਕਿ੍ਤਘਣ ਭਿ੍ਸ਼ਟ ਜਾਂ ਦੇਸ਼ ਧਰੋਈ ਨਹੀਂ ਹੋ ਸਕਦੇ ਪਰ ਜੋ ਅਜਿਹੇ ਵਿਅਕਤੀ ਸਮਾਜ ਵਿੱਚ ਘੁੰਮ ਰਹੇ ਹਨ ਉਹ ਕਦੇ ਅਤੇ ਕਿਸੇ ਹਾਲਾਤ ਵਿੱਚ ਆਪਣੇ ਆਪ ਨੂੰ ਪਿਆਰ ਨਹੀਂ ਕਰ ਸਕਦੇ।ਆਪਣੇ ਆਪ, ਆਪਣੇ ਪ੍ਰੀਵਾਰ ਅਤੇ ਸਮਾਜ ਲਈ ਕਲੰਕ ਹਨ। ਇਹ ਲੋਕ ਘਿਰਣਾਂ ਨਾਲੋਂ ਤਰਸ ਦੇ ਹੱਕਦਾਰ ਹਨ।....ਇੱਕ ਵਿਚਾਰ......

ਪੂਰਨਤਾ ਸਮਰਪਨ ਹੈ ਅਪੂਰਨ ਕੋਈ ਪੈਦਾ ਨਹੀਂ ਹੁੰਦਾ ਅਤੇ ਨਾ ਹੀ ਮਰਦਾ ਹੈ।ਪੂਰਨਤਾ ਹੋਣ ਦੀ ਤਲਬ ਨੇ ਹੀ ਅਪੂਰਨਤਾ ਨੂੰ ਜਨਮ ਦਿਤਾ ਹੈ। ਸਾਗਰ ਵਿੱਚ ਵੀ ਬੂੰਦ ਸਾਂ ਅਤੇ ਬੂੰਦ ਹੋ ਕੇ ਹੀ ਸਾਗਰ ਵਿੱਚ ਮਿਲਿਆ ਜਾ ਸਕਦਾ ਹੈ।..ਇੱਕ ਵਿਚਾਰ..

ਬ੍ਰਹਿਮੰਡ ਦੀ ਖੂਬਸੂਰਤੀ ਦਾ ਅਨੁਭਵ ਮਨਮੋਹਕ ਆਨੰਦ ਮੱਸਿਆ ਦੀ ਰਾਤ ਤਾਰਿਆ ਦੀ ਆਰਤੀ ਹੈ ਜੋ ਸੁੌਦਰ ਪੁੰਨਿਆ ਦੀ ਰਾਤ ਦਾ ਇੰਤਜ਼ਾਰ ਕਰਦੀ ਦਿਸਦੀ ਹੈ.....ਇੱਕ ਵਿਚਾਰ.

03 Jan 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

Gr8 Thought

04 Jan 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁਤ ਬਹੁਤ ਧੰਨਵਾਦ ਬਿੱਟੂ ਵੀਰ ਜੀ ਦੇਰ ਬਾਅਦ ਸਹੀ ਯਾਦ ਤਾਂ ਕੀਤਾ ਜੀ

04 Jan 2014

Sunil  Thakur
Sunil
Posts: 5
Gender: Male
Joined: 23/Jan/2014
Location: Zirakpur
View All Topics by Sunil
View All Posts by Sunil
 

ਬਹੁਤ ਵਧਿਆ ਵਿਚਾਰ ਨੇ Gurmit sir

23 Jan 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks to all my friends

23 Jan 2014

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Gurmit ji boht jagrook vichar.insaan nu apni pehchaan apni hond apne astitav nu kokhan da te janan da sadda dende tuhade vichar kayian layi labh sidd honge.

thanks for sharing 

20 Feb 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks for appreciation
21 Feb 2015

Reply