Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਲੋਹੇ ਦਾ ਦਰਿਆ…

ਦੁਨੀਆਂ ਦੇ ਸਾਰੇ ਮਨੁੱਖੀ ਸਮਾਜਾਂ ਅਤੇ ਸੱਭਿਆਚਾਰਾਂ ਵਿੱਚ ਪਹਿਲੀ ਨਜ਼ਰੇ ਪਿਆਰ ਦਾ ਸੰਕਲਪ ਹੈ। ਹੋ ਸਕਦਾ ਹੈ ਕਿ ਇਹ ਵਰਤਾਰਾ ਹੋਰ ਜੀਵਾਂ ਜਾਂ ਜਾਨਵਰਾਂ ਵਿੱਚ ਵੀ ਹੋਵੇ ਪਰ ਔਰਤ ਮਰਦ ਦੇ ਇਸ ਵਰਤਾਰੇ ਬਾਰੇ ਮੈਂ ਕਈ ਵਾਰ ਬਹੁਤ ਡੂੰਘਿਆਈ ਨਾਲ ਸੋਚ-ਵਿਚਾਰ ਕਰਦਾ ਹਾਂ ਕਿਉਂਕਿ ਖ਼ੁਦ ਮੇਰੇ ਨਾਲ ਇੱਕ ਦੋ-ਵਾਰ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਕਈ ਸਾਲ ਪਹਿਲਾਂ ਇੱਕ ਵਾਰ ਮੈਂ ਕਿਸੇ ਦੇ ਘਰ ਗਿਆ। ਬੂਹਾ ਲੰਘਦਿਆਂ ਹੀ ਮੈਂ ਇੱਕ ਖ਼ੂਬਸੂਰਤ ਔਰਤ ਨੂੰ ਦੇਖਿਆ। ਇੱਕ ਖੁਮਾਰ ਜਿਹੇ ਦਾ ਨਸ਼ਿਆਇਆ ਮੈਂ ਅੱਗੇ ਲੰਘ ਗਿਆ। ਸ਼ਾਮ ਵੇਲੇ ਜਦ ਅਸੀਂ ਘਰ ਦੇ ਮਰਦਾਂ ਨਾਲ ਮਹਿਫ਼ਲ ਨੀਮਪਿਆਜ਼ੀ ਕਰਨ ਲੱਗੇ ਤਾਂ ਇੱਕ ਛੋਟੇ ਬੱਚੇ ਨੇ ਮੇਰੇ ਕੰਨ ਵਿੱਚ ਆ ਕੇ ਕਿਹਾ, ‘‘ਅੰਕਲ ਲਵ ਐਟ ਫ਼ਸਟ ਸਾਈਟ ਕੀ ਹੁੰਦਾ ਹੈ?’’
ਮੈਂ ਸਮਝ ਗਿਆ ਕਿ ਇਹ ਬੱਚਾ ਉਸੇ ਔਰਤ ਦਾ ਸੀ ਅਤੇ ਉਸ ਨੂੰ ਉਸੇ ਨੇ ਹੀ ਭੇਜਿਆ ਸੀ। ਵਿਚਲੀ ਗੱਲ ਮੈਂ ਸਮਝ ਗਿਆ ਪਰ ਏਨੇ ਛੋਟੇ ਬੱਚੇ ਨੂੰ ਮੈਂ ਕੀ ਕਹਾਂ ਅਤੇ ਕੀ ਸਮਝਾਵਾਂ? ਸੁਆਲ ਵਾਲੇ ਸੁਨੇਹੇ ਦਾ ਠੀਕ ਜੁਆਬ ਵੀ ਅਗਲੀ ਧਿਰ ਨੂੰ ਪਹੁੰਚਾਉਣਾ ਸੀ। ਇਸ ਲਈ ਮੈਂ ਬੱਚੇ  ਨੂੰ ਕਿਹਾ, ‘‘ਬੇਟੇ ਜੈਸੇ ਤੇਰਾ ਔਰ ਮੇਰਾ ਹੋ ਗਿਆ, ਇਹੋ ਲਵ ਐਟ ਫਸਟ ਸਾਈਟ ਹੁੰਦਾ ਹੈ।’’ ਮੈਨੂੰ ਪਤਾ ਸੀ ਕਿ ਬੱਚੇ ਨੇ ਇਹੋ ਜੁਆਬ ਹੀ ਆਪਣੀ ਮੰਮੀ ਨੂੰ ਜਾ ਕੇ ਦੱਸਣਾ ਸੀ। ਇਸ ਤੋਂ ਚੰਗਾ ਜੁਆਬ ਮੈਨੂੰ ਹੋਰ ਸੁਝਿਆ ਹੀ ਨਹੀਂ ਸੀ ਅਤੇ ਨਾ ਹੀ ਇਸ ਤੋਂ ਚੰਗਾ ਜੁਆਬ ਹੋ ਸਕਦਾ ਸੀ। ਅਗਲੇ ਦਿਨ ਉਸ  ਚੰਗੀ ਸੁਆਣੀ ਦੇ ਵਿਹਾਰ ਤੋਂ ਮੈਂ ਸਮਝ ਗਿਆ ਕਿ ਮੇਰਾ ਸੁਨੇਹਾ ਉਸ ਨੂੰ ਠੀਕ ਤਰ੍ਹਾਂ ਨਾਲ ਹੀ ਪਹੁੰਚ ਗਿਆ ਸੀ ਅਤੇ ਅਗਲੇ ਦਿਨ ਉਹ ਬੱਚਾ ਮੇਰੇ ਨਾਲ ਹੋਰ ਵੀ ਤੋਤਲੀਆਂ ਗੱਲਾਂ ਕਰਦਾ ਰਿਹਾ। ਇਸ ਘਟਨਾ ਤੋਂ ਬਾਅਦ ਮੈਂ ਇਸ ਵਰਤਾਰੇ ਦੇ ਵਿਗਿਆਨਕ ਆਧਾਰ ਨੂੰ ਖੋਜਣ ਲੱਗ ਗਿਆ।
ਮੈਨੂੰ ਇੰਗਲੈਂਡ ਵਿੱਚ ਵੱਸਦੇ ਉਸ ਸ਼ਾਇਰ ਦਾ ਨਾਂ ਯਾਦ ਆ ਰਿਹਾ ਹੈ, ਜਿਸ ਦੀ ਕਵਿਤਾ ਦੀਆਂ     ਕੁਝ ਲਾਈਨਾਂ ਹਨ, ‘‘ਮੇਰੀ ਵੱਖੀ ਦੇ ਵਿੱਚ ਵਗ ਰਿਹਾ, ਲੋਹੇ ਦਾ ਦਰਿਆ।’’
ਇਨ੍ਹਾਂ ਲਾਈਨਾਂ ਦੇ ਅਰਥ ਮੈਂ ਕਈ ਵਿਦਿਆਰਥੀਆਂ ਅਤੇ ਕਈ ਅਧਿਆਪਕਾਂ ਨੂੰ ਅਤੇ ਯੂਨੀਵਰਸਿਟੀ ਵੱਲੋਂ ਰਿਫਰੈਸ਼ਰ ਕੋਰਸਾਂ ਵਿੱਚ ਵੀ ਪੁੱਛਿਆ ਤਾਂ ਉਹ ਵੀ ਇਸ ਦਾ ਜੁਆਬ ਨਾ ਦੇ ਸਕੇ। ਫਿਰ ਮੈਂ ਜਦ ਉਨ੍ਹਾਂ ਨੂੰ ਇਹ ਇਸ਼ਾਰਾ ਕੀਤਾ ਕਿ ਖ਼ੂਨ ਦੇ ਵਿੱਚ ਆਇਰਨ ਨਹੀਂ ਹੁੰਦਾ? ਤਾਂ ਉਹ ਝੱਟ ਸਮਝ ਜਾਂਦੇ ਕਿ ਲੋਹੇ ਦੇ ਦਰਿਆ ਤੋਂ ਭਾਵ ਸਰੀਰ ਵਿੱਚ ਖ਼ੂਨ ਦਾ ਚੱਲਣਾ ਹੀ ਹੈ।
ਇਸ ਤੋਂ ਮੈਨੂੰ ਵਿਚਾਰ ਆਇਆ ਕਿ ਜਿੱਥੇ ਆਇਰਨ ਹੋਵੇਗਾ ਉੱਥੇ ਉਸ ਦੇ ਆਕਸੀਜ਼ਨ ਨਾਲ ਮਿਲਣ ਕਰਕੇ ਆਇਰਨ ਆਕਸਾਈਡ ਪੈਦਾ ਹੋਵੇਗਾ ਜਿਸ ਨੂੰ ਅਸੀਂ ਜੰਗਾਲ ਕਹਿੰਦੇ ਹਾਂ। ਹੁਣ ਸਾਡੇ ਸਰੀਰ ਵਿਚ ਆਇਰਨ ਹੈ, ਸਾਹ ਰਾਹੀਂ ਅਸੀਂ ਆਕਸੀਜ਼ਨ ਲੈਂਦੇ ਹਾਂ, ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਸਾਡੇ ਖ਼ੂਨ ਨੂੰ ਸਾਫ਼ ਕਰਦੀ ਹੈ ਪਰ ਇਹ ਵੀ ਵਿਗਿਆਨਕ ਸੱਚ ਹੈ ਕਿ ਇਹੋ ਆਕਸੀਜ਼ਨ ਹੀ ਖ਼ੂਨ ਅੰਦਰ ਜਾ ਕੇ ਆਇਰਨ ਆਕਸਾਈਡ ਬਣ ਕੇ ਹੌਲੀ-ਹੌਲੀ ਸਾਨੂੰ ਮੌਤ ਵੱਲ ਲਿਜਾਂਦੀ ਹੈ।
ਦੂਜੀ ਗੱਲ ਮੈਨੂੰ ਇੰਜ ਲੱਗਦੀ ਹੈ ਕਿ ਜਿੱਥੇ ਆਇਰਨ ਹੋਵੇਗਾ, ਉੱਥੇ ਚੁੰਬਕੀ ਸ਼ਕਤੀ ਵੀ ਹੋਵੇਗੀ। ਸਾਇੰਸ ਨੇ ਸਾਨੂੰ ਇਹ ਵੀ ਦੱਸਿਆ ਹੈ ਕਿ ਚੁੰਬਕ ਦੇ ਦੋ ਸਿਰੇ ਹੁੰਦੇ ਹਨ ਜਿਹੜੇ ਦੂਜੇ ਚੁੰਬਕ ਨੂੰ ਆਪਣੇ ਵੱਲ ਖਿੱਚਦੇ ਹਨ ਅਤੇ ਧੱਕਦੇ ਵੀ ਹਨ। ਇਸ ਲਈ ਅਸੀਂ ਜਦ ਕਿਸੇ ਦੂਜੇ ਬੰਦੇ ਨੂੰ ਮਿਲਦੇ ਹਾਂ ਤਾਂ ਜੇਕਰ ਉਸ ਦੇ ਖ਼ੂਨ ਵਿਚਲੇ ਚੁੰਬਕ ਦਾ ਖਿੱਚ ਪਾਉਣ ਵਾਲਾ ਧੁਰਾ ਸਾਡੇ ਵੱਲ ਹੋਵੇ ਤਾਂ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਜੇਕਰ ਉਸ ਦਾ ਵਿਰੋਧ ਵਾਲਾ ਸਿਰਾ ਸਾਡੇ ਵੱਲ ਹੋ ਜਾਵੇ ਤਾਂ ਅਸੀਂ ਉਸ ਵੱਲ ਬੇਰੁਖੀ ਅਖ਼ਤਿਆਰ ਕਰਕੇ ਉਸ ਨਾਲ ਨਫ਼ਰਤ ਕਰਨ ਲੱਗ ਜਾਂਦੇ ਹਾਂ, ਭਾਵੇਂ ਉਸ ਵਿਚਾਰੇ ਨੇ ਸਾਡਾ ਕੁਝ ਵੀ ਨਾ ਵਿਗਾੜਿਆ ਹੋਵੇ। ਮੈਨੂੰ ਤਾਂ ਇਸ ਦੀ ਇਹੋ ਹੀ ਸਮਝ ਆਈ ਹੈ। ਬਾਕੀ ਤੁਸੀਂ ਆਪ ਸਿਆਣੇ ਹੋ।

 

ਜੋਗਿੰਦਰ ਕੈਰੋਂ (ਡਾ.) ਸੰਪਰਕ: 97804-51372

12 Jun 2012

Reply