(ਇਹ ਕਵਿਤਾ ਮੈ ਹਾਜਰੀ ਰਜਿਸਟਰ ਚ ਪੋਸਟ ਕਰਨੀ ਚਾਹੁੰਦਾ ਸੀ ਪੰਜ਼ਾਬੀਜ਼ਮ ਸਕੂਲ ਲਈ, ਪਰ ਹਾਜਰੀ ਟੋਪਿਕ ਵਿੱਚ ਕੁੱਝ ਕਾਰਨਾ ਕਰਕੇ ਜਾਣਾ ਬੰਦ ਕਰ ਦਿੱਤਾ ਹੈ ਇਸ ਲਈ ਕੋਮਿਊਂਟੀ ਵਿਚ ਹੀ ਪੋਸਟ ਕਰ ਰਿਹਾ ਹਾਂ )
ਲੋਹੜੀ ਦੀਆ ਮੁਬਾਰਕਾ ਆਪ ਸਭ ਨੂੰ
ਸੁਖ ਸ਼ਾਂਤੀ ਨਾਲ ਮਨਾਂਈਏ ਅਰਦਾਸ ਕਰੋ ਰੱਬ ਨੂੰ
ਸੁਸਤੀ ਜਾਵੇ , ਚੁਸਤੀ ਆ ਜਾਵੇ
ਸੂਰਜ ਦੇਵਤਾ ਠੰਡ ਸਾਡੀ ਲਾਵੇ
ਅਧਿਆਪਕ ਵੀ ਅੱਜ ਵੰਡਣ ਮੂੰਗਫਲੀਆ ਤੇ ਰਿਉੜੀਆ
ਹੱਸਣ ਸਾਰੇ ਨਾਲੇ ਕੱਢਣ ਮੱਥੇ ਤੋ ਤਿਉੜੀਆ
ਸਭ ਨੂੰ ਬਰਾਬਰ ਵੰਡੀਏ ਲੋਹੜੀ
ਨਾ ਕਿਸੇ ਨੂੰ ਵਧ ਨਾ ਥੌੜੀ
ਪਾਰ ਕਰ ਲਈਏ ਅੱਜ ਨਚਨੇ ਦੀ ਹੱਦ ਨੂੰ
ਲੋਹੜੀ ਦੀਆ ਮੁਬਾਰਕਾ ਆਪ ਸਭ ਨੂੰ
ਸੁਖ ਸ਼ਾਂਤੀ ਨਾਲ ਮਨਾਂਈਏ ਅਰਦਾਸ ਕਰੋ ਰੱਬ ਨੂੰ
ਸਾਲ ਦਾ ਏਹ ਪਹਿਲਾ ਤਿਉਹਾਰ
ਮਾਹੌਲ ਵੀ ਹੋਇਆ ਖੁਸ਼ਗਵਾਰ
ਅਧਿਆਪਕਾ ਨੂੰ ਅੱਜ ਖੁਸ਼ ਹੈ ਕਰਨਾ
ਪਿਆਰ ਭਰਿਆ ਹੱਥ ਉਹਨਾ ਸਾਡੇ ਸਿਰ ਧਰਨਾ
ਅੱਜ ਗੀਤ ਖੁਸੀ ਦੇ ਗਾਈਏ
ਲੋਹੜੀ ਚਾਵਾ ਨਾਲ ਮਨਾਈਏ
ਲੋਹੜੀ ਦੀ ਧੂਣੀ ਅੱਗੇ ਅਰਦਾਸਾ ਕਰੀਏ
ਅਸੀਂ ਕਦੇ ਆਪਸ ਵਿਚ ਨਾ ਲੜੀਏ
ਮਨਾਈਏ ਇਸ ਤਰਾਂ ਪਤਾ ਲਗੇ ਸਾਰੇ ਜੱਗ ਨੂੰ
ਲੋਹੜੀ ਦੀਆ ਮੁਬਾਰਕਾ ਆਪ ਸਭ ਨੂੰ
ਸੁਖ ਸ਼ਾਂਤੀ ਨਾਲ ਮਨਾਂਈਏ ਅਰਦਾਸ ਕਰੋ ਰੱਬ ਨੂੰ