Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੋਕ ਗਾਥਾਵਾਂ ਦੇ ਬਾਦਸ਼ਾਹ ਨੂੰ ਯਾਦ ਕਰਦਿਆਂ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਲੋਕ ਗਾਥਾਵਾਂ ਦੇ ਬਾਦਸ਼ਾਹ ਨੂੰ ਯਾਦ ਕਰਦਿਆਂ

 

ਮਾਣਕ  ਦੇ ਤੁਰ ਜਾਣ ਨਾਲ ਪੰਜਾਬੀ ਗਾਇਕੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਅਜਿਹੇ ਗਾਇਕ ਨਿੱਤ-ਨਿੱਤ ਨਹੀਂ ਜੰਮਦੇ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਈਏ ਉੱਥੇ ਮਾਣਕ ਦਾ ਨਾਂ ਸੁਣਨ ਨੂੰ ਮਿਲਦਾ ਹੈ। ਮਾਣਕ ਨੇ ਨਿੱਕੇ ਜਿਹੇ ਪਿੰਡ ਜਲਾਲ ਤੋਂ ਉੱਠ ਕੇ ਸਾਰੀ ਦੁਨੀਆਂ ਵਿੱਚ ਮਾਣਕ-ਮਾਣਕ ਕਰਵਾ ਦਿੱਤੀ ਸੀ। ਉਹ ਆਪਣਾ ਅਖਾੜਾ ਬਾਬਾ ਬੰਦਾ ਬਹਾਦਰ ਦੀ ਵਾਰ- ‘ਲੈ ਕੇ ਕਲਗੀਧਰ ਤੋਂ ਥਾਪੜਾ’ ਨਾਲ ਸ਼ੁਰੂ ਕਰਦਾ ਸੀ ਅਤੇ ਉਹ ਸਾਰੀ ਉਮਰ ਇਸੇ ਵਾਰ ਨੂੰ ਆਪਣੀ ਕਾਮਯਾਬੀ ਦਾ ਧੁਰਾ ਮੰਨਦਾ ਰਿਹਾ। ਮਾਣਕ ਦਾ ਪਿਛੋਕੜ ਮਰਦਾਨੇਕਿਆਂ ਨਾਲ ਜੁੜਦਾ ਸੀ। ਉਸਦਾ ਜਨਮ 15 ਨਵੰਬਰ 1947 ਨੂੰ ਪਿਤਾ ਨਿੱਕਾ ਖਾਨ ਦੇ ਘਰ ਪਿੰਡ ਜਲਾਲ ਵਿੱਚ ਹੋਇਆ। ਉਹ ਤਿੰਨ ਭਰਾ ਸਨ, ਵੱਡਾ ਸਦੀਕ, ਗਭਲਾ ਰਫੀਕ ਅਤੇ ਸਭ ਤੋਂ ਛੋਟਾ ਲਤੀਫ। ਮਾਣਕ ਦੀਆਂ ਪੰਜ ਭੈਣਾਂ ਹਨ। ਸੰਤਾਲੀ ਦੇ ਹੱਲਿਆਂ ਵੇਲੇ ਜਲਾਲ ਦੇ ਸਿਆਣਿਆਂ ਨੇ ਮਾਣਕ ਦੇ ਪਰਿਵਾਰ ਨੂੰ ਪਾਕਿਸਤਾਨ ਨਾ ਜਾਣ ਦਿੱਤਾ। ਮਾਣਕ ਨੂੰ ਛੋਟੇ ਹੁੰਦਿਆਂ ਪਿਆਰ ਨਾਲ ਲੱਧਾ ਕਿਹਾ ਜਾਂਦਾ ਸੀ।

29 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਦੋਂ ਪਿੰਡ ਦੇ ਸਕੂਲ ਜਾਣ ਲੱਗਾ ਤਾਂ ਉਸ ਨੂੰ ਗਾਉਂਦੇ ਨੂੰ ਸੁਣ ਹੈੱਡਮਾਸਟਰ ਕਸ਼ਮੀਰਾ ਸਿੰਘ ਵਲਟੋਹਾ ਨੇ ਉਦੋਂ ਹੀ ਮਾਣਕ ਦੇ ਵੱਡੇ ਭਾਈ ਸਦੀਕ ਨੂੰ ਕਹਿ ਦਿੱਤਾ ਸੀ ਕਿ ਇੱਕ ਦਿਨ ਤੁਹਾਡਾ ਲਤੀਫ ਵੱਡਾ ਗਵੱਈਆ ਬਣੇਗਾ। ਘਰ-ਘਰ ਏਹਦੀਆਂ ਗੱਲਾਂ ਹੋਣਗੀਆਂ। ਪੜ੍ਹਾਈ ਵਿਚਾਲੇ ਛੱਡ ਗਾਉਣ ਦਾ ਪੱਟਿਆ ਮਾਣਕ ਲੁਧਿਆਣੇ ਆ ਵੜਿਆ। ਉਹਦੇ ਨਾਲ ਉਸ ਦਾ ਭਤੀਜਾ ਕੇਵਲ ਸੀ। ਦੋਵੇਂ ਚਾਚਾ-ਭਤੀਜਾ ਸੰਘਰਸ਼ ਕਰਨ ਲੱਗੇ। ਮਾਣਕ ਪਹਿਲਾਂ ਹਰਚਰਨ ਗਰੇਵਾਲ ਕੋਲ ਰਿਹਾ, ਫੇਰ ਨਰਿੰਦਰ ਬੀਬਾ ਕੋਲ।  ਉਹ ਹਰਚਰਨ ਗਰੇਵਾਲ ਨਾਲ ਹਰਮੋਨੀਅਮ ਵੀ ਵਜਾਉਂਦਾ ਰਿਹਾ। ਫੇਰ ਕੇ. ਦੀਪ ਅਤੇ ਜਗਮੋਹਨ ਕੌਰ ਦੇ ਗਰੁੱਪ ਵਿੱਚ ਵੀ ਕੁਝ ਦੇਰ ਸਾਜ ਵਜਾਉਂਦਾ ਰਿਹਾ। ਹਰਚਰਨ ਗਰੇਵਾਲ ਕੋਲ ਰਹਿੰਦੇ ਸਮੇਂ ਉਸਨੇ ਸੀਮਾ ਗਰੇਵਾਲ ਨਾਲ ਇੱਕ ਗੀਤ ਵੀ ਰਿਕਾਰਡ ਕਰਵਾਇਆ।
ਲੁਧਿਆਣੇ ਰਹਿੰਦਿਆਂ ਮਾਣਕ ਦੇ ਦਿਨ ਫਿਰਨ ਲੱਗੇ। ਉਹ ਆਪਣੇ ਭਤੀਜੇ ਨਾਲ ਸਟੇਜਾਂ ’ਤੇ ਜਾਣ ਲੱਗਿਆ। ਫੇਰ ਕਦੇ ਆਪਣੇ ਨਾਲ ਪ੍ਰੋਗਰਾਮ ’ਤੇ ਕੁਲਵੰਤ ਕੋਮਲ ਅਤੇ ਕਦੇ ਪ੍ਰਕਾਸ਼ ਸੋਢੀ ਨੂੰ ਲਿਜਾਣ ਲੱਗਿਆ। ਫੇਰ ਨਰਿੰਦਰ ਬੀਬਾ ਦੀ ਭੈਣ ਸਤਿੰਦਰ ਬੀਬਾ ਨਾਲ ਸੈੱਟ ਬਣਾਇਆ ਅਤੇ ਗੁਲਸ਼ਨ ਕੋਮਲ ਨਾਲ ਵੀ ਸਟੇਜ ਸਾਂਝੀ ਕੀਤੀ। ਇਸ ਵੇਲੇ ਤਕ ਉਸ ਦਾ ਨਾਂ ਲੋਕਾਂ ਤਕ ਪਹੁੰਚ ਗਿਆ ਸੀ। ਉਸ ਨੇ ਸਤਿੰਦਰ ਬੀਬਾ ਅਤੇ ਗੁਲਸ਼ਨ ਕੋਮਲ ਨਾਲ ਵੀ ਦੋਗਾਣੇ ਰਿਕਾਰਡ ਕਰਵਾਏ। ਗੁਲਸ਼ਨ ਕੋਮਲ ਨਾਲ ‘ਕੱਢਣਾ ਰੁਮਾਲ ਦੇ ਗਿਉਂ, ਆਪ ਬਹਿ ਗਿਆ ਵਲੈਤ ਵਿੱਚ ਜਾ ਕੇ’, ‘ਚਿੱਤ ਕਰੇ ਹੋ ਜਾਂ ਸਾਧਣੀ’, ‘ਘਰੇ ਚੱਲ ਕੰਡੂ ਰੜਕਾਂ’ ਆਦਿ ਕਾਫ਼ੀ ਮਸ਼ਹੂਰ ਹੋਏ ਸਨ। ਫ਼ਰੀਦਕੋਟ ਦੇ ਇੱਕ ਖੇਡ ਮੇਲੇ ਵਿੱਚ ਉਸ ਦੁਆਰਾ ਗਾਇਆ ਗੀਤ ‘ਜੱਟਾ ਉਏ ਸੁਣ ਭੋਲਿਆ ਜੱਟਾ’ ਸੁਣ ਕੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਉਸਨੂੰ ਥਾਪੀ ਦੇ ਕੇ ਕਿਹਾ ਸੀ ਕਿ ਇਹ ਸਾਡੀ ਗਾਇਕੀ ਦਾ ਮਾਣਕ ਹੈ।
ਮਾਣਕ ਦਾ ਉਸਤਾਦ ਫ਼ਿਰੋਜ਼ਪੁਰ ਨੇੜਲੇ ਪਿੰਡ ਭੁੱਟੀਵਾਲਾ ਦਾ ਮਸ਼ਹੂਰ ਕੱਵਾਲ ਖੁਸ਼ੀ ਮੁਹੰਮਦ ਸੀ ਜਿਸ ਨੇ ਉਸ ਨੂੰ ਗਾਇਕੀ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ। ਆਖ਼ਰ ਨੂੰ ਮਾਣਕ ਦੀ ਮਿਹਨਤ ਰੰਗ ਲਿਆਈ। ਉਸ ਦਾ ਲੋਕ ਗਾਥਾਵਾਂ ਦਾ ਪਹਿਲਾ ਈ.ਪੀ. ਰਿਕਾਰਡ 1971 ਵਿੱਚ ‘ਤੇਰੀ ਖਾਤਰ ਹੀਰੇ ਛੱਡ ਕੇ ਤਖ਼ਤ ਹਜ਼ਾਰੇ ਨੂੰ’ ਜਦ ਮਾਰਕੀਟ ਵਿੱਚ ਆਇਆ ਤਾਂ ਬਲੈਕ ਵਿੱਚ ਵਿਕਿਆ। ਇਨ੍ਹਾਂ ਦਿਨਾਂ ਵਿੱਚ ਹੀ ਮਾਣਕ ਅਤੇ ਦੇਵ ਥਰੀਕਿਆਂ ਵਾਲੇ ਦੀ ਲੁਧਿਆਣੇ ਸੋਮੇ ਦੇ ਢਾਬੇ ’ਤੇ ਮਿਲਣੀ ਹੋ ਗਈ। ਇੱਕ ਦਾ ਪਿੰਡ ਜਲਾਲ ਤੇ ਦੇਵ ਦੇ ਨਾਨਕੇ ਭਾਈਕੇ ਦਿਆਲਪੁਰੇ। ਦੋਵਾਂ ਪਿੰਡਾਂ ਦੀ ਜੂਹ ਸਾਂਝੀ, ਦੋਵੇਂ ਦੋਸਤੀ ਦੇ ਨਾਲ-ਨਾਲ ਰਿਸ਼ਤੇਦਾਰ ਵੀ ਬਣ ਗਏ। ਫੇਰ ਦੇਵ ਲਿਖੇ ਅਤੇ ਮਾਣਕ ਗਾਵੇ। ਮਾਣਕ ਦੇਵ ਦੇ ਪਿੰਡ ਥਰੀਕੇ ਰਹਿਣ ਲੱਗਿਆ। ਫੇਰ ਦੇਵ ਦੀਆਂ ਲਿਖੀਆਂ ਅਤੇ ਮਾਣਕ ਦੀਆਂ ਗਾਈਆਂ ਲੋਕ ਗਾਥਾਵਾਂ ਦਾ ਐਲ.ਪੀ. ਰਿਕਾਰਡ ਹੋਇਆ। ਐਚ.ਐਮ.ਵੀ. ਕੰਪਨੀ ਵਾਲਿਆਂ ਨੇ ਡਰਦਿਆਂ ਨੇ ਮਾਰਕੀਟ ਵਿੱਚ ਨਾ ਦਿੱਤਾ ਕਿ ਕੀ ਪਤਾ ਚੱਲੇਗਾ ਜਾਂ ਨਹੀਂ। ਸਾਲ ਲੰਘ ਗਿਆ। ਦੇਵ ਅਤੇ ਮਾਣਕ ਦੋਵੇਂ ਦਿੱਲੀ ਜਾ ਕੇ ਕੰਪਨੀ ਦੇ ਮੈਨੇਜਰ ਜ਼ਹੀਰ ਅਹਿਮਦ ਨੂੰ ਲਿਖ ਕੇ ਦੇ ਕੇ ਆਏ ਕਿ ਜੇ ਐਲ.ਪੀ. ਨਾ ਚੱਲਿਆ ਤਾਂ ਉਹ ਦੋਵੇਂ ਆਪਣੀ ਰਾਇਲਟੀ ਨਹੀਂ ਲੈਣਗੇ। ਐਲ.ਪੀ. ਜਦੋਂ ਮਾਰਕੀਟ ਵਿੱਚ ਆਇਆ ਤਾਂ ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਹੀਰ ਦੀ’, ‘ਛੇਤੀ ਕਰ ਸਰਵਣ ਬੱਚਾ ਪਾਣੀ ਪਿਲਾ ਦੇ ਵੇ’, ‘ਦੁੱਲਿਆ ਵੇ ਟੋਕਰਾ ਚੁਕਾਈਂ ਆਣ ਕੇ’, ‘ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਭਾਵੇਂ ਜਾਨ ਕੱਢ ਲੈ’, ‘ਚਿੱਠੀਆਂ ਸਾਹਿਬਾਂ ਜੱਟੀ ਨੇ’, ‘ਕੌਲਾਂ…’ ਗੀਤ ਲੋਕਾਂ ਦੀ ਜ਼ਬਾਨ ’ਤੇ ਚੜ੍ਹ ਗਏ। ਵਿਦੇਸ਼ਾਂ ਵਿੱਚ ਵੀ ਧੁੰਮਾਂ ਪੈ ਗਈਆਂ। ਮਾਣਕ ਰਾਤੋ-ਰਾਤ ਪੰਜਾਬੀ ਦਾ ਸ਼ਾਹ ਸਵਾਰ ਗਾਇਕ ਬਣ ਗਿਆ। ਮਾਣਕ ਵੱਲੋਂ ਚਰਨਜੀਤ ਆਹੂਜਾ ਦੇ ਸੰਗੀਤ ਵਿੱਚ ਗਾਇਆ ਗੀਤ ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’ ਬੱਚੇ-ਬੱਚੇ ਦੀ ਜੁਬਾਨ ’ਤੇ ਚੜ੍ਹ ਗਿਆ। ਮਾਣਕ ਦੀ ਨਿਵੇਕਲੀ ਅਤੇ ਅੰਬਰਾਂ ਨੂੰ ਛੂੰਹਦੀ ਆਵਾਜ਼ ਹੀ ਸੀ ਜਿਸ ਕਾਰਨ ਪ੍ਰੋ. ਮੋਹਨ ਸਿੰਘ ਦੀਆ ਰਚਨਾਵਾਂ ਦੀ ਪਲੇਠੀ ਕੈਸੇਟ- ‘ਸਿੱਖੀ ਦਾ ਬੂਟਾ’, ਜਿਸ ਵਿੱਚ ਮੁਹੰਮਦ ਸਦੀਕ, ਮਰਹੂਮ ਦੀਦਾਰ ਸੰਧੂ ਅਤੇ ਹੋਰ ਗਾਇਕਾਂ ਦੀਆਂ ਆਵਾਜ਼ਾਂ ਹਨ, ਦਾ ਟਾਈਟਲ ਗੀਤ ਗਾਉਣ ਦਾ ਮਾਣ ਮਾਣਕ ਨੂੰ ਹਾਸਲ ਹੋਇਆ। ਮਾਣਕ ਇੱਕ ਅਜਿਹਾ ਗਾਇਕ ਹੈ ਜਿਸ ਦੀ ਗਾਇਕੀ ਦੇ ਵਿਸ਼ਲੇਸ਼ਣ ਨੂੰ ਕੁਝ ਕੁ ਸ਼ਬਦਾਂ ਵਿੱਚ ਨਹੀਂ ਸਮੇਟਿਆ ਜਾ ਸਕਦਾ। ਮਾਣਕ ਨੇ ਕੌਲਾਂ ਦੀ ਫਰਿਆਦ, ‘ਕਿਤੋਂ ਆਜਾ ਬਾਬਲਾ ਵੇ ਦੁਖੜੇ ਸੁਣ ਲੈ ਧੀ ਦੇ ਆ ਕੇ’, ਅਜਿਹੀ ਪਿੱਚ ’ਤੇ ਗਾਈ ਹੈ ਜੋ ਹਰੇਕ ਗਾਇਕ ਦੇ ਵੱਸ ਦੀ ਗੱਲ ਨਹੀਂ। ਪੰਜਾਬੀ ਦਾ ਸ਼ਾਇਦ ਇਹ ਪਹਿਲਾ ਗਾਇਕ ਹੈ ਜਿਸ ਨੇ ਮਿਰਜ਼ਾ, ਹੀਰ, ਸੱਸੀ ਪੁੰਨੂੰ, ਸੋਹਣੀ ਮਹੀਂਵਾਲ ਦੀਆਂ ਗਾਥਾਵਾਂ ਅਤੇ ਕਿੱਸਿਆਂ ਤੋਂ ਲੈ ਕੇ ਦੁੱਲਾ ਭੱਟੀ ਅਤੇ ਜੈਮਲ ਫੱਤੇ ਵਰਗੇ ਸੂਰਮਿਆਂ, ਸੁੱਚਾ ਸਿੰਘ ਸੂਰਮਾ, ਜਿਊਣਾ ਮੌੜ ਵਰਗੇ ਸਦਾਚਾਰਕ ਡਾਕੂਆਂ ਅਤੇ ਮਿਥਿਹਾਸਕ ਪਾਤਰ-ਜੱਗਾ ਜੱਟ ਤੋਂ ਪੂਰਨ ਭਗਤ ਅਤੇ ਸਰਵਣ ਵਰਗੇ ਭਗਤਾਂ, ਇੱਥੋਂ ਤਕ ਕਿ ਦਹੂਦ ਬਾਦਸ਼ਾਹ, ਬੇਗੋ ਨਾਰ ਅਤੇ ਕਿਹਰ ਸਿੰਘ ਦੀ ਮੌਤ ਨੂੰ ਆਪਣੀ ਆਵਾਜ਼ ਦੇ ਕੇ ਅਮਰ ਕੀਤਾ ਹੈ। ਇਸ ਤੋਂ ਇਲਾਵਾ ਉਸਨੇ ਅਮਰ ਸ਼ਹੀਦ ਭਗਤ ਸਿੰਘ ਅਤੇ ਊਧਮ ਸਿੰਘ ਵਰਗੀਆਂ ਦੇਸ਼ ਪਿਆਰ ’ਚ ਰੰਗੀਆਂ ਰੂਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ।

29 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਭਰੂਣ ਹੱਤਿਆ ਬਾਰੇ ਗੀਤ,‘ਹੋਇਆ ਕੀ ਜੇ ਧੀ ਜੰਮ ਪਈ, ਕੁੱਖ ਤਾਂ ਸੁਲੱਖਣੀ ਹੋਈ’ ਨੂੰ ਮਾਣਕ ਨੇ ਐਨੀ ਸ਼ਿੱਦਤ ਨਾਲ ਗਾਇਆ ਸੀ ਕਿ ਲੋਕਾਂ ਦੇ ਕੁੜੀਆਂ ਬਾਰੇ ਵਿਚਾਰ ਬਦਲ ਗਏ ਸਨ। ਮਾਣਕ ਨੂੰ ਲਿਖਣ ਵਾਲੇ ਸਾਰੇ ਹੀ ਉਸ ਨੂੰ ਕਲੀਆਂ ਦਾ ਬਾਦਸ਼ਾਹ ਲਿਖਦੇ ਹਨ ਪਰ ਉਹ ਲੋਕ ਗਾਥਾਵਾਂ ਦਾ ਬਾਦਸ਼ਾਹ ਸੀ ਕਿਉਂਕਿ ਮਾਣਕ ਨੇ ਵੱਖੋ-ਵੱਖ ਛੰਦਾਂ ਵਿੱਚ ਲੋਕ ਗਾਥਾਵਾਂ ਗਾਈਆਂ ਹਨ, ਨਾ ਕਿ ਕਲੀਆਂ। ਕਲੀ ਤਾਂ ਇੱਕ ਛੰਦ ਹੈ। ਮਾਣਕ ਨੇ ਜਿੱਥੇ ਕਲੀ ਛੰਦ ਗਾਇਆ ਹੈ ਉੱਥੇ ਕੋਰੜਾ ਡਿਊਟ-ਢਾਈਆਂ, ਦਵੱਈਆ-ਸੱਦ-ਬੈਂਤ-ਗੱਡੀ-ਕਬਿਤ ਆਦਿ ਛੰਦ ਵੀ ਗਾਏ ਹਨ। ਕਿੱਸਿਆਂ ਗਾਥਾਵਾਂ ਤੋਂ ਬਿਨਾਂ ਮਾਣਕ ਨੇ ਜੁਗਨੀ, ਟੱਪੇ, ਮਾਹੀਆ ਅਤੇ ਬੋਲੀਆਂ ਗਾ ਕੇ ਵੀ ਆਪਣੀ ਗਾਇਕੀ ਦੀ ਧਾਂਕ ਜਮਾਈ ਹੈ।   ਇੱਕ ਵਾਰੀ ਮਾਣਕ ਜਦੋਂ ਕੈਨੇਡਾ ਦੇ ਸ਼ਹਿਰ ਟਰਾਂਟੋ ਵਿਖੇ ‘ਮਾਂ ਹੁੰਦੀ ਏ ਮਾਂ-ਓ ਦੁਨੀਆਂ ਵਾਲਿਓ’ ਗੀਤ ਗਾਇਆ ਤਾਂ ਸਟੇਜ ਅੱਗੇ ਬੈਠੀ ਇੱਕ ਬਜ਼ੁਰਗ ਮਾਈ, ਸਟੇਜ ’ਤੇ ਜਾ ਕੇ ਮਾਣਕ ਦੇ ਗਲ਼ ਪੰਦਰਾਂ ਕੁ ਤੋਲੇ ਦੀ ਚੇਨੀ ਪਾ ਕੇ ਕਹਿਣ ਲੱਗੀ ਅੱਜ ਪੁੱਤਰਾਂ ਤੂੰ ਮਾਵਾਂ ਜਿਉਂਦੀਆਂ ਕਰਤੀਆਂ, ਤੇਰੀ ਉਮਰ ਲੰਮੀ ਹੋਵੇ। ਇਹ ਸੀ ਮਾਣਕ ਦੀ ਗਾਇਕੀ ਦਾ ਜਾਦੂ। ਮਾਣਕ ਦੇ ਮਾਨ-ਸਨਮਾਨ ਜੇ ਗਿਣਨ ਲੱਗੀਏ ਤਾਂ ਲਿਸਟ ਬਹੁਤ ਲੰਮੀ ਹੋਵੇਗੀ। ਉਹ ਜਿੱਥੇ ਵੀ ਗਿਆ ਉੱਥੇ ਹੀ ਉਸ ਦਾ ਸਨਮਾਨ ਹੋਇਆ। ਸਭ ਤੋਂ ਵੱਡਾ ਸਨਮਾਨ ਉਸ ਦੇ ਸਰੋਤੇ ਸਨ ਜੋ ਉਸ ਨੂੰ ਹਮੇਸ਼ਾਂ ਸਿਰ ’ਤੇ ਚੁੱਕਦੇ ਸਨ। ਮਾਣਕ ਸਾਰੀ ਉਮਰ ਗਾਇਕੀ ਦਾ ਸ਼ਾਹ ਸਵਾਰ ਰਿਹਾ ਹੈ। ਉਸ ਨੇ ਮਰਦੇ ਦਮ ਤਕ ਜੋ ਗਾਇਆ, ਉਹ ਸਦੀਆਂ ਤਕ ਲੋਕਾਂ ਨੂੰ ਯਾਦ ਰਹੇਗਾ।
ਸੁਰਿੰਦਰ ਸਿੰਘ   ਸੰਪਰਕ: 98155-51486

29 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

mank ji kalian da badshah vi san...... 


Thnx......for......sharing.......bittu ji....

30 Nov 2012

Reply