Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 79
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਲਵ ਮੈਰਿਜ਼
“ਡੈਡੀ ਕੁੜੀ ਲੱਭਲੀ
ਲਵ ਮੈਰਜ ਕਰੌਣੀ ਆ”

“ਬਹੁਤ ਸੋਹਣੀ ਆ ਪੁੱਤ ਕੁੜੀ ਤਾਂ, ਕਰਾਲਾ”
ਮਾਂ ਨੇ ਮਸ਼ਕਰੀ ਹੱਸੀ “ਮੈਨੂੰ ਤਾਂ ਪਤਾ ਈ ਸੀ, ਚੱਲੋ” ।

“ਪਾਪਾ ਮੈਨੂੰ ਮੁੰਡਾ ਪਸੰਦ ਆ ਇੱਕ”

“ਮੇਰੇ ਸਾਲੇ ਨੂੰ ਮਾਰ ਦੇਆਂਗੇ !!
ਤੇਰਾ ਭਰਾ ਮਾਰਦੂ ਓਹਨੂੰ”

“ਸਾਡੀ ਇੱਜਤ ਮਿੱਟੀ ਚ ਰੋਲਤੀ”
ਮਾਂ ਪੱਟਾਂ ਤੇ ਹੱਥ ਮਾਰ ਰਹੀ ਆ “ਮਰਜੇ ਨੀ ਤੂੰ”

ਤੂੰ ਮਰਜੇਂ ਮਰਜੇਂ ਮਰਜੇਂ ਕਹਿੰਦੇ
ਪਿਓ ਪੁੱਤ ਕਿਸੇ ਬਲਾਤਕਾਰ ਖਿਲਾਫ
ਹੋਏ ਮੋਮਬੱਤੀ ਮਾਰਚ ਵਿੱਚ ਰਲ ਗਏ
ਜਿੱਥੇ ਨਾਹਰੇ ਲੱਗ ਰਹੇ ਸੀ
“ਕੁੜੀਆਂ ਮੁੰਡੇਆਂ ਤੋਂ ਘੱਟ ਨਹੀਂ, ਹਾਏ ਹਾਏ” ~
11 Sep 2018

MANINDER SINGH
MANINDER
Posts: 116
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

ਵਧੀਆ ਵਿਅੰਗ

12 Sep 2018

Reply