Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੁੱਕ ਵਿਚ ਫਸੇ ਪੈਰ--ਮੁਖਤਿਆਰ ਸਿੰਘ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਲੁੱਕ ਵਿਚ ਫਸੇ ਪੈਰ--ਮੁਖਤਿਆਰ ਸਿੰਘ
ਵੱਡੀ ਬਿਲਡਿੰਗ ਦੀ ਕੰਧ ਦੇ ਨਾਲ ਨਾਲ ਉਗਾਈਆਂ ਰੰਗ ਬਰੰਗੀਆਂ ਕੋਲੀਆਂ ਵਿਚੋਂ ਕਤੂਰੇ ਦੇ ਰੋਣ ਦੀ ਅਵਾਜ਼ ਆ ਰਹੀ ਹੈ। ਕੁਝ ਹੀ ਕਦਮਾਂ ਦੀ ਵਿਥ ਉਤੇ ਰਿਟਾਇਰ ਫੌਜੀ ਮੋਢੇ ਉਤੇ ਰਾਈਫਲ ਪਾਈ ਤਣਿਆ ਜਿਹਾ ਖੜ੍ਹੈ। ਉ ਅੰਦਰ ਆਉਣ ਵਾਲਿਆਂ ਨੂੰ ਓਪਰੀ ਜਿਹੀ ਪਰ ਤਾੜਵੀਂ ਨਿਗ੍ਹਾ ਨਾਲ ਦੇਖ ਰਿਹੈ। ਸਾਰੇ ਆਪਾ ਧਾਪੀ ਵਿਚ ਅੰਦਰ ਆ ਜਾਂਦੇ ਨੇ।

ਹਰ ਇੱਕ ਦਾ ਧਿਆਨ ਕਤੂਰੇ ਦੀ ਟਿਆਊਂ ਟਿਆਊਂ ਵੱਲ ਸਰਸਰੀ ਜਿਹਾ ਜਾਂਦਾ ਹੈ। ਪਰ ਰੁਕ ਕੇ ਕੋਈ ਵੀ ਨਹੀਂ ਦੇਖਦਾ। ਹਰ ਕੋਈ ਪਹਿਰੇਦਾਰ ਵਾਂਗ ਹੀ ਤਣਿਆ ਜਿਹਾ ਲੰਘ ਰਿਹੈ। ਕਈ ਤਾਂ ਐਨੀ ਛੇਤੀ ਲੰਘ ਜਾਂਦੇ ਹਨ ਕਿ ਉਨ੍ਹਾਂ ਨੂੰ ਕਤੂਰੇ ਦੀ ਅਵਾਜ਼ ਕਿਸੇ ਖੁਹ ਵਿਚੋਂ ਆਉਂਦੀ ਜਾਪਦੀ ਹੈ। ਛੋਟੇ ਤੋਂ ਵੱਡੇ ਤਕ ਇਥੋਂ ਹੀ ਲੰਘ ਕੇ ਗਏ ਨੇ। ਆਪਣੀ ਆਪਸੀ ਕੁਰਸੀ ਉਤੇ ਬੈਠਣ ਤੋਂ ਪਹਿਲਾਂ ਸਾਰੇ ਇਕ ਦੂਜੇ ਨਾਲ ਰਸਮੀ ਜਿਹਾ ਹਥ ਮਿਲਾਉਦੇ ਪੁਛਦੇ ਨੇ, ਕੀ ਹਾਲ ਐ?” ਸਹੀ ਹੈ” ਹਰ ਕੋਈ ਸਹੀ ਐ ਕਹਿ ਤਾਂ ਦਿੰਦੈ, ਪਰ ਉਨ੍ਹਾਂ ਨੂੰ ਇਉਂ ਲਗਦੈ ਜਿਵੇਂ ਉਹ ਝੂਠ ਬਿਲ ਰਹੇ ਹੋਣ ਤੇ ਇਕਦਮ ਝੂਠੇਪਣ ਨੂੰ ਇਕ ਦੂਜੇ ਤੋਂ ਲੁਕਾਉਣ ਲਈ ਬੁੱਲ੍ਹਾਂ ਉਤੇ ਬਣਾਉਟੀ ਜਿਹਾ ਹਾਸਾ ਲੈ ਆਉਂਦੇ ਹਨ। ਜਿਥੇ ਵੀ ਕੋਈ ਮਿਲਦੈ, ਇਹੋ ਫਿਕੀ ਜਿਹੀ ਰਸਮ ਚਲਦੀ ਰਹਿੰਦੀ ਹੈ। ਪੰਜ ਤਾਰੀਕ ਤੋਂ ਬਾਅਦ ਸਾਰਿਆਂ ਦਾ ਮੂੰਹ ਉਤੀ ਤਰੀਕ ਵਰਗਾ ਹੁੰਦੈ।

ਕਤੂਰੇ ਦੀ ਅਵਾਜ਼ ਹੋਰ ਤਿਖੀ ਹੋ ਗਈ। ਸਾਰੇ ਆਪਣੇ ਆਪਣੇ ਕੰਮ ਲਗ ਜਾਂਦੇ ਨੇ। ਕੋਈ ਕੋਈ ਆਪਣੇ ਨਾਲ ਦੇ ਨਾਲ ਕਤੂਰੇ ਬਾਰੇ ਗੱਲ ਕਰਦੈ ਤਾਂ ਅਗੋਂ ਉਤਰ ਮਿਲਦਾ ਹੈ, ਭੌਂਕੀ ਜਾਣ ਦੇ ਸਾਲੇ ਨੂੰ’। ਫਿਰ ਉਹ ਫਾਈਲਾਂ ਫਰੋਲਣ ਲਗ ਜਾਂਦੇ ਨੇ। ਕਈ ਜਿਨ੍ਹਾਂ ਦੀਆਂ ਜਮੋਜ਼ਾਂ ਉਤ ਸ਼ੀਸ਼ੇ, ਪੈਨਦਾਨ, ਕਲੰਡਰ ਡਾਇਰੀਆਂ ਪਈਆਂ ਹਨ, ਉਹ ਸ਼ੀਸ਼ਿਆਂ ਦੇ ਆਲੇ ਦੁਆਲੇ ਖਾਲੀ ਜਿਹੀਆਂ ਟਰੇਆਂ ਵਿਚ ਐਵੇਂ ਹੀ ਚਿਟੇ ਕਾਗਜ਼ ਨੂੰ ਚੁੱਕ ਕੇ ਫੇਰ ਵਿਚੇ ਰਖ ਦਿੰਦੇ ਹਨ।

ਰਾਈਫਲ ਵਾਲਾ ਕਤੂਰੇ ਨੂੰ ਦੇਖਣਾ ਚਾਹੁੰਦਾ ਹੋਇਆ ਵੀ ਨਹੀਂ ਦੇਖਦਾ। ਆਪਣੀ ਜਗ੍ਹਾ ਹੀ ਖੜ੍ਹਾ ਕਦੀ ਇੱਕ ਲੱਤ ਉਤੇ ਜ਼ਿਆਦਾ ਭਾਰ ਪਾਉਂਦਾ ਹੈ, ਕਦੀ ਦੂਜੀ ਉਤੇ। ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਉਸ ਦਾ ਸਰੀਰ ਢਿੱਲਾ ਹੋ ਗਿਐ। ਪੁਰਾਣੇ ਬੂਟਾਂਦੇ ਤਸਮਿਆਂ ਦੀ ਥਾ ਸੇਬੇ ਹੀ ਪਾਏ ਹੋਏ ਨੇ। ਚੀਚੀਆਂ ਵਾਲੀ ਥਾਂ ਬੂਟਾਂ ਨੂੰ ਟਾਕੀਆਂ ਲਗੀਆਂ ਹੋਈਆਂ ਨੇ। ਖੁਲਹਾ ਜਿਹਾ ਕਮੀਜ਼, ਘਸੀ ਹੋਈ ਪੈਂਟ, ਬੇਤਰਤੀਬੀ ਬੰਨ੍ਹੀ ਹੋਈ ਦਾਹੜੀ, ਅਖਾਂ ਉਤੇ ਡਿਗਦੀ ਢਿੱਲੀ ਜਿਹੀ ਪੱਗ। ਉਹ ਬਾਹਰਲਿਆਂ ਨੂੰ ਅੰਦਰ ਅਤੇ ਅੰਦਰਲਿਆਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਖੜ੍ਹੈ। ਪਰ ਇਸ ਵਿਚ ਵੀ ਉਸ ਦਾ ਢਿਲਪੁਣਾ ਆ ਜਾਂਦੈ। ਕਤੂਰੇ ਦੀ ਟਿਆਊਂ ਟਿਆਊਂ ਉਸ ਦੇ ਕੰਨ ਕਾ ਰਹੀ ਹੈ। ਉਹ ਕੋਲੀਆਂ ਵਿਚ ਨੂੰ ਗਹੁ ਨਾਲ ਦੇਖਦੇ, ਪਰ ਮੁਲਾਇਮ ਚਮਕਦੇ ਫੁਲਾਂ ਉਤੋ ਦੀ ਉਸਦੀ ਨਿਗ੍ਹਾ ਤਿਲ੍ਹਕ ਜਾਂਦੀ ਹੈ। ਉਹ ਸੱਜਾ ਪੈਰ ਉਪਰ ਚੁੱਕ ਕੇ ਜ਼ੋਰ ਨਾਲ ਧਰਤੀ ਉਤੇ ਮਾਰਦੈ, ਫੇਰ ਖੱਬਾ ਪੈਰ ਵੀ। ਬੂਟਾਂ ਦੀ ਗਰਦ ਝੜ ਜਾਂਦੀ ਹੈ। ਫੇਰ ਪਹਿਲੇ ਪਹਿਰੇਦਾਰ ਨੂੰ ਹਵਾ ਵਿਚ ਗਾਲ੍ਹਾਂਕੱਢਣ ਲਗ ਪਿਐ, ਸਾਲੇ, ਕੰਜਰ ਦੇ ਪੁਤਰ ਨੇ ਇਹਨੂੰ ਰੋਕਿਆ ਨੀਂ”। ਕਤੂਰੇ ਦੀ ਅਵਾਜ਼ ਕਦੇ ਕਦੇ ਬੰਦ ਵੀ ਹੋ ਜਾਂਦੀ ਐ ਪਰ ਕਦੇ ਕਦੇ ਹੋਰ ਵੀ ਜ਼ੋਰ ਨਾਲ ਆਉਣ ਲਗ ਪੈਂਦੀ ਹੈ। ਫਰਸ਼ ਉਤੇ ਪੈਰਾਂ ਦੀ ਅਵਾਜ਼। ਕਈਆਂ ਦੀ ਤਾਂ ਅਵਾਜ਼ ਵੀ ਨਹੀਂ ਆਉਂਦੀ। ਬਸ ਪੁਤਲੀਆਂ ਵਾਂਗ ਫਿਰਦੇ ਹੀ ਦਿਸਦੇ ਨੇ। ਇਕ ਕਮਰੇ ਤੋਂ ਦੂਜੇ ਤਕ। ਕਈ ਕੁਰਸੀਆਂ ਉਤ ਬੈਠੇ ਉਬਾਸੀਆਂ ਲੈਂਦੇ ਨੇ, ਕਈ ਕੁਰਸੀਆਂ ਨੂੰ ਢੋਹ ਲਾ ਲੈਂਦੇ ਨੇ। ਕਈ ਮੇਜ਼ਾਂ ਉਤੇ ਕੁਹਣੀਆਂ ਭਾਰ ਝੁਕ ਕੇ ਪੇਪਰਵੇਟ ਨੂੰ ਐਵੇਂ ਹੀ ਲਾਟੂ ਵਾਂਗ ਘੁਮਾਈ ਜਾ ਰਹੇ ਹਨੇ।

ਬਿਜਲੀ ਬੰਦ ਹੋ ਗਈ ਤੇ ਪਖੇ ਵੀ ਹੌਲੀ ਹੌਲੀ ਘੁੰਮਦੇ ਘੁੰਮਦੇ ਖੜ੍ਹ ਗਏ। ਸਾਰੇ ਫਾਰਈਲਾਂ ਨੂੰ ਕੁਰਸੀਆਂ ਖਿਸਕਾ ਕੇ ਸਰਸਰੀ ਗਲਾਂ ਤੋਂ ਕਿਤੇ ਦੇ ਕਿਤੇ ਪਹੁੰਚ ਗਏ ਨੇ। ਇਕ ਜਣਾ ਦੂਜੇ ਨੂੰ ਦਸਦੇ, ਓਢ, ਕੱਲ੍ਹ ਸ਼ਰਮੇ ਦਾ ਮੁੰਡਾ ਸਕੂਲ ਤੋਂ ਆਉਂਦਾ ਬੇਹੋਸ਼ ਹੋ ਗਿਆ”।

“ਉਹ ਕਿਵੈਂ?”

“ਪੈਰੋਂ ਨੰਗਾ ਸੀ ਤੇ ਸਿਰ ਤੋਂ ਵੀ”।

“ਖਾਣ ਨੂੰ ਵੀ ਕੀ ਐ। ਅੱਧਾ ਕਿਲੋ ਦੁਧ ਵਿਚੋਂ ਬਾਰ ਬਾਰ ਚਾਹ, ਮੂੰਗੀ ਮਸਰੀ”।

“ਸੋਚਦਾ ਕੀ ਐਂ, ਚਲ ਛਡ ਕੇ ਚਲੀਏ।

“ਤੂੰ ਤਾਂਜ਼ਮੀਨ ਵਾਹ ਲਏਂਗਾ, ਮੈਂ...ਏਂ...”?

“ਤੂੰ ਸਿਓਆਂ ਦੀ ਰੋੜ੍ਹੀ ਲਾ ਲੀ”।

“ਹਾਂ ਜਿਥੇ ਮਰਜ਼ੀ ਰੋੜ੍ਹੀ ਘੁੰਮਾਉਂਦੇ ਫਿਰੀਏ। ਖੁਲ੍ਹੀ ਹਵਾ। ਜਿਥੇ ਜ਼ਿਆਦਾ ਗਾਹਕ, ਉਥੇ ਈ ਰੋੜਲੀ”।

“ਹਾਂ ਹਾਂ, ਆਪਾਂ ਵੀ ਪਿੰਡ ਮੌਜ ਉਡਾਵਾਂਗੇ। ਮੱਝਾਂ ਦਾ ਦੁਧ ਘਿਓ, ਲੱਸੀ, ਗੰਨੇ, ਚੁਬਚਿਆਂ ਵਿਚ ਗੋਤੇ, ਮਝਾਂ ਬਲਦਾਂ ਮਗਰ ਧੂੜਨਾਲ ਲਿਬੜੀਆਂ ਲਤਾਂ। ਖੁੱਲ੍ਹੀ ਧੁੱਪ, ਤਾਰੇ, ਚੰਦ”।

ਕੀ ਕਾਵਾਂਰੌਲੀ ਪਾਈ ਐ। ਆਪਣੀਆਂ ਆਪਣੀਆਂ ਸੀਟਾਂ ਉਤੇ ਚਲੋ ਤੇ ਕੰਮ ਕਰੋ। ਵੱਡੇ ਮੇਜ਼ ਤੋਂ ਗੜ੍ਹਕਵੀਂ ਆਵਾਜ਼ ਨਾਲ ਸਾਰੇ ਚੁਪ ਹੋ ਗਏ ਨੇ। ਬਾਹਰੋਂ ਕਤੂਰੇ ਦੀ ਅਵਾਜ਼ ਹੋਰ ਤਿਖੀ ਹੋ ਗਈ ਹੈ। ਕਈ ਆਪਣੀਆਂ ਘੜੀਆਂ ਵੱਲ ਬਾਰ ਬਾਰ ਦੇਖਣ ਲਗ ਪਏ। ਇਕ ਇਕ ਮਿੰਟ ਇਕ ਦਿਨ ਜਿਡਾ ਹੋ ਗਿਐ। ਘੜੀਆ ਵੀ ਟਿਕ ਟਿਕ ਕਰੀ ਜਾ ਰਹੀਆਂ ਨੇ। ਕਤੂਰਾ ਉਸੇ ਤਰ੍ਹਾਂ ਵਿਲਕ ਰਿਹੈ। ਕਈ ਫੇਰ ਫਾਈਲਾਂ ਪੜ੍ਹ ਕੇ ਕੁਰਸੀਆਂ ਵਿਚ ਧਸਦੇ ਜਾ ਰਹੇ ਨੇ। ਕਈ ਘੁੱਗੀਆਂ ਮਾਰ ਮਾਰ ਇਕ ਮੇਜ਼ ਤੋਂ ਦੂਜੇ ਤਕ ਆਪਣੇ ਗਲੋਂ ਲਾਹ ਰਹੇ ਐ। ਪਹਿਰੇਦਾਰ ਕਤੂਰੇ ਦੀ ਟਿਆਊਂ-ਟਿਆਊਂ ਸੁਣ ਕੇ ਥੱਕ ਗਿਐ। ਉਹ ਬਾਰ ਬਾਰ ਆਉਦੇ ਜਾਂਦੇ ਨੂੰ ਟਾਈਮ ਪੁਛਣ ਲਗ ਪਿਐ। ਕਤੂਰੇ ਦੀ ਟਿਆਊਂ ਟਿਆਊਂ ਅੰਦਰ ਧਸਦੀ ਜਾ ਰਹੀ ਹੈ। ਉਸ ਨੇ ਅਕ ਕੇ ਕੋਲੀਆਂ ਵਿਚੋਂ ਕਤੂਰੇ ਨੂੰ ਰਾਈਫਲ ਦੀ ਬੱਟ ਨਾਲ ਬਾਹਰ ਕੱਢ ਲਿਆ। ਫਿਰ ਆਪਣੇ ਬੂਟ ਦੀ ਠੁੱਡ ਨਾਲ ਕਤੂਰੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਪਰ ਕਤੂਰਾ ਹੌਲੀ ਹੌਲੀ ਪੂਛ ਹਿਲਾਉਂਦਾ ਹੈ ਤੇ ਪਿਆ ਪਿਆ ਹੀ ਜ਼ਿਆਦਾ ਚੀਕਾਂ ਮਾਰਨ ਲਗ ਪੈਂਦੇ। ਉਹ ਕਤੂਰੇ ਵਲ ਗਹੁ ਨਾਲ ਦੇਖ ਕੇ ਕਹਿੰਦਾ ਹੈ, ਸਾਲਾ ਗੋਡਿਆ ਤਕ ਲੁੱਕ ਨਾਲ ਲਿਬੜਿਆ ਪਿਐ ਓਇ”। ਤਿੰਨ ਚਾਰ ਚਪੜਾਸੀ ਇਧਰ ਉਧਰ ਕਾਗਜ਼ ਪੱਤਰ ਲਿਜਾਂਦੇ ਕਤੂਰੇ ਨੂੰ ਵੇਖ ਕੇ ਰੁਕ ਗਏ। ਲੁਕ ਲਗੀ ਐ?”

“ਲਾਹ ਕੇ ਦੇਖ ਤਾਂ, ਇਕ ਜਣਾ ਕਤੂਰੇ ਦੇ ਪੈਰ ਨੂੰ ਹਥ ਲਾਉਂਦੈ। ਕਤੂਰਾ ਹੌਲੀ ਹੌਲੀ ਪੂਛ ਹਿਲਾਉਣ ਲੱਗ ਪਿਆ, ਜਿਸ ਨਾਲ ਧਰਤੀ ਸਾਫ ਹੋ ਕੇ ਥੋੜੀ ਥੋੜ੍ਹੀ ਧੂੜ ਉਡ ਰਹੀ ਹੈ। ਫਿਰ ਕਤੂਰਾ ਹੋਰ ਜ਼ੋਰ ਨਾਲ ਚੀਕਾਂ ਮਾਰਨ ਲੱਗ ਪੈਂਦਾ ਹੈ। ਆਉਂਦੈ ਸੁਆਦ ਹੁਣ ਲੁੱਕ ਵਿਚ ਲਿਬੜਨ ਦਾ...ਰੋਈ ਜਾ ਪਿਆ...”। ਚਪੜਾਸੀ ਨੇ ਕਤੂਰੇ ਤੋਂ ਇ ਪਸੇ ਹੋ ਕੇ ਆਪਸ ਵਿਚ ਗੱਲਾਂ ਕਰਨ ਦਾ ਮੌਕਾ ਤਾੜ ਲਿਐ, “ਅੱਜ ਦੁਧ ਜੋਗੇ ਪੈਸੇ ਵੀ ਨਹੀਂ ਸ, ਚਾਹ ਤੋਂ ਬਿਨਾਂ ਈ ਆਇਆਂ”।

“ਸਾਡਾ ਆਟਾ ਮੁੱਕ ਗਿਐ, ਹੁਣ ਚੌਲ ਈ ਚਲਦੇ ਐ”।

“ਯਾਰ ਥੋੜਾ ਥੋੜਾ ਆਪਾਂ ਹੀ ਹੋਰ ਪੜ੍ਹੀਏ”।

“ਪੜ੍ਹੀਏ ਸੁਆਹ, ਅੰਦਰ ਬਾਹਰ ਕਿੰਨਾ ਕੰਮ ਐ”।

“ਸਾਲ ਅਫਸਰਾਂ ਦੇ ਘਰ ਦੇ ਕੰਮ ਈਨੀਂ੍ਹ ਮੁਕਦੇ। ਕਦੇ ਮਿੱਟੀ ਦਾ ਤੇਲ ਲੈਣ ਬਜ਼ਾਰ ਵਿਚ ਟੱਕਰਾਂ ਮਾਰਦੇ ਫਿਰੇ, ਕਦੇ ਗੈਸ ਲਿਆਉਣ ਲਈ, ਕਦੇ ਆਟਾ ਸਬਜ਼ੀਆਂ...”

“ਏਥੇ ਆ ਕੇ ਤਾਂ ਦਸਵੀਂ ਤੋਂ ਬਾਅਦ ਜਿੰਦਾ ਈ ਲੱਗ ਗਿਐ”।

“ਫੇਰ ਕਿਹੜਾ ਅਫਸਰ ਬਣ ਚਲੇ ਆਂ”

ਸਾਹਮਣੇ ਆਉਂਦੇ ਅਫਸਰ ਨੂੰ ਦੇਖ ਕੇ ਉਹ ਆਪਣੇ ਕੰਮ ਲਈ ਇਉਂ ਖਿੰਡੇ ਗਏ, ਜਿਵੇਂ ਬਿੱਲੀ ਨੂੰ ਦੇਖ ਕੇ ਚੂਹੇ ਫਟਾਫਟ ਭੱਜ ਕੇ ਖੁੱਡਾਂ ਵਿਚ ਵੜ ਜਦੇ ਨੇ। ਕਤੂਰੇ ਦੀ ਅਵਾਜ਼ ਉਚੀ ਹੋ ਕੇ ਦੂਰ ਦੂਰ ਤਕ ਸੁਣਨ ਲਗ ਪਈ।

ਬਿਜਲੀ ਥੋੜਾ ਚਿਰ ਆ ਕੇ ਫਿਰ ਬੰਦ ਹੋ ਗਈ। ਸਾਰੇ ਫੇਰ ਫਾਈਲਾਂ ਦੀ ਝੱਲ ਮਾਰਨ ਲੱਗ ਪਏ। ਕਈ ਫਾਈਲਾਂ ਦੇ ਕੰਮ ਤੋਂ ਵਿਹਲੇ ਹੋ ਕੇ ਜੀਭਾਂ ਦੇ ਭੇੜ ਕਰਨ ਲਗ ਪਏ। ਇਕ ਦੂਜੇ ਤੋਂ ਚਾਹ ਪੀਣ ਦੀ ਕੋਸ਼ਿਸ਼। ਜਾਂ ਫਿਰ ਚਾਹ ਦੀ ਪਰਚੀ।

ਰੋਟੀ ਖਾਣ ਦਾ ਸਮਾਂ ਹੋ ਗਿਐ ਤਾਂ ਕਿਸੇ ਨੇ ਦਰਾਜ਼ ਵਿਚੋਂ ਡੱਬਾ ਕੱਢ ਕੇ ਉਥੇ ਹੀ ਖਾਣੀ ਸੁਰੂ ਕਰ ਦਿਤੀ ਹੈ। ਕਈ ਘਰਾਂ ਨੂੰ ਨੱਠ ਪਏ ਨੇ। ਅੱਧੋ ਘੰਟੇ ਦੀ ਨੱਠ ਭਜ ਵਿਚ ਉਹ ਰੋਟੀ ਢਿਡ ਵਿਚ ਸੁਟ ਕੇ ਤੇ ਇਕ ਦੂਜੇ ਨਾਲ ਗਲੀਂ ਗੱਲੀਂ ਹਿੜਹਿੜ ਕਰਕੇ ਫੇਰ ਕੁਰਸੀਆਂ ਵਿਚ ਧਸੇ ਨੇ। ਕਈਆ ਨੂੰ ਵੱਡੇ ਮੇਜ਼ ਤੋਂ ਲੇਟ ਆਉਣ ਬਾਰੇ ਝਿੜਕਾਂ ਪੈ ਰਹੀਆਂ ਹਨ। ਪਰ ਉਹ ਘੇਸਲ ਜਿਹੀ ਵੱਟ ਕੇ ਫੇਰ ਫਾਈਲਾਂ ਫਰੋਲਣ ਲੱਗ ਪਏ ਨੇ। ਪਰ ਥੋੜਾ ਚਿਰ ਬਾਅਦ ਹੀ ਰੋਟੀ ਹਜ਼ਮ ਕਰਨ ਲਈ ਪੰਜ ਚਾਰ ਦੀਆਂ ਟੋਲੀਆਂ ਬਣਾ ਕੇ ਬਹਿ ਗਏ ਨੇ। ਇਕ ਜਣਾ ਦੂਜੇ ਨੂੰ ਪੁਛਦੈ, ਸੁਣਾ ਫਿਰ ਮਾਸਟਰਨੀ ਦੀ ਚਿੱਠੀ ਚੁਠੀ ਆਈ ਐ”।

“ਹਾਂ ਆਈ ਐ, ਪਰ ਵੀਰ ਜੀ ਲਿਖਦੀ ਐ”।

“ਤੂੰ ਵੀਰ ਜੀ ਕਹਾਉਣ ਪਿਛੇ ਈ ਲਗਿਆ ਰਹਿਣੈ”।

“ਕੋਲ ਆਈ ਤੋਂ ਹੋਰ ਕੁਝ ਕਿਹਾ ਈ ਨੀਂ ਜਾਂਦਾ”।

“ਅੱਛਾ?”

“ਮੇਰੇ ਦਿਲ ਦੀਆਂ ਕਰੂੰਬਲਾਂ ਤਾਂ ਦੇਖ...ਹਾਏ...”

“ਕੀ ਦੇਖਾਂ, ਤੂੰ ਹਰ ਇਕ ਦਾ ਈ ਵੀਰ ਐ, ਉਸ ਨਰਸ ਦਾ ਵੀ ਤੇ ਹੁਣ ਉਸ ਦਾ ਵੀ ਜਿਸ ਆਸਤੇ ਡਬਲ ਬੈੱਡ ਲੈ ਕੇ ਆਂਡੈ”।

ਉਹ ਹੱਸ ਤਾਂ ਪੈਂਦੇ ਨੇ। ਪਰ ਉਸ ਦੀਆਂ ਅੱਖਾਂ ਵਿਚ ਸਿੰਮਿਆ ਪਾਣੀ ਸਾਫ ਦਿਸਣ ਲੱਗ ਪਿਆ। ਪਹਿਰੇਦਾਰ ਨੇ ਕਤੂਰੇ ਦੇ ਰੋੜੀ ਵਗਾਹ ਮਾਰੀ। ਕਤੂਰੇ ਦੀ ਚੀਕਾਂ ਸੁਣ ਕੇ ਸਾਰਿਆਂ ਦੇ ਕੰਨ ਤਾਕੀਆ ਬਾਰੀਆਂ ਵੱਲ ਲਗ ਗਏ। ਕਈ ਅਖਬਾਰਾਂ ਦੀਆਂ ਸੁਰਖੀਆਂ ਪੜ੍ਹਨ ਲਗ ਪਏ। ਉਹ ਦੇਸ ਵਿਦੇਸ ਦੇ ਮਾਮਲਿਆਂ ਦਾ ਹੱਲ ਲਭਦੇ ਨੇ। ਕਈ ਇਕ ਦੂਜੇ ਨਾਲ ਫਾਈਲਾਂ ਦੀ ਕਾਰਵਾਈ ਤੋਂ ਸੜਦੇ ਤੇ ਈਰਖਾ ਕਰਦੇ ਨੇ। ਕਈ ਛੁੱਟੀ ਨਾ ਮਿਲਣ ਕਰਕੇ ਤੇ ਪੜ੍ਹਨ ਦੀ ਪਰਮਿਸ਼ਨ ਨਾ ਮਿਲਣ ਕਰਕੇ ਅਫਸਰਾਂ ਨੂੰ ਬੁਰਾ ਭਲਾ ਕਹਿ ਰਹੇ ਨੇ। ਕਈ ਥੋੜ੍ਹੇ ਜਿਹੇ ਕੰਮ ਤੋਂ ਹੀ ਚਿੜ ਗਏ ਨੇ। ਕਈ ਐਵੇਂ ਹੀ ਫਾਈਲ ਚੁੱਕ ਕੇ ਅਫਸਰਾਂ ਕੋਲ ਗੱਪਾਂ ਮਾਰ ਆਏ ਨੇ। ਏਸੇ ਚਮਚਾਗਿਰੀ ਵਿਚ ਅਫਸਰ ਉਨ੍ਹਾਂ ਤੋਂ ਕੋਈ ਕੰਮ ਨਹੀਂ ਲੈਂਦੇ। ਜਿਹੜੇ ਅਫਸਰਾਂ ਕੋਲ ਨਹੀਂ ਜਾਂਦੇ, ਉਹ ਸਾਰਾ ਦਿਨ ਫਾਈਲਾਂ ਵਿਚ ਫਸੇ ਰਹਿੰਦੇ ਨੇ।

ਕਤੂਰੇ ਦੀਆਂ ਚੀਕਾਂ ਕਦੇ ਹੌਲੀ, ਕਦੇ ਤੇਜ਼ ਹੋ ਜਾਂਦੀਆਂ ਨੇ। ਕਈ ਚੁਪ ਚਾਪ ਇਕ ਦੂਜੇ ਦੇ ਮੂੰਹਾਂ ਵਲ ਝਾਕੀ ਜਾ ਰਹੇ ਨੇ। ਕਦੀ ਕਦੀ ਬਾਹਰ ਦਰਖਤਾਂ ਉਤ ਉਠ ਉਠ ਰਹੇ ਪੰਛੀਆਂ ਵਲ ਦੇਖ ਰਹੇ ਹਨ। ਕਈ ਨੀਵਾਂ ਜਿਹਾ ਸਿਰ ਕਰਕੇ ਫੇਰ ਕੁਰਸੀਆਂ ਖਿਸਕਾ ਕੇ ਇਕ ਦੂਜੇ ਨਾਲ ਜੋੜ ਲੈਂਦੇ ਨੇ। ਇਕ ਜਣਾ ਦੂਜੇ ਨੂੰ ਕਹਿੰਦਾ ਹੈ, ਐਵੇਂ ਈ ਰੋਹਬ ਪਾਈ ਜਾਂਦੀ ਐ। ਕੰਮ ਕਰਕੇ ਈ ਸਾਹ ਲੈਂਦੇ ਆਂ”।

“ਇਥੇ ਕੰਮ ਦੀ ਕਦਰ ਈ ਨੀਂ”।

“ਹਾਂ ਸੱਚ, ਮੁੰਡੇ ਦਾ ਕੀ ਹਾਲ ਐ?”

“ਓਹੀ ਐ”।

“ਫੇਰ ਪੋਲੀਓ ਦਾ ਇਲਾਜ?”

“...”

“ ਹਾਂ ਹਾਂ ? ਪੋਲੀਓ ਦਾ ਇਲਾਜ?”

ਕਤੂਰੇ ਦੀ ਅਵਾਜ਼ ਹੋਰ ਉਚੀ ਹੋ ਗਈ।

“ਜਨਾਬ ਪੋਲੀਓ ਦਾ ਇਲਾਜ ਤਾਂ ਹੈ ਈ ਨ੍ਹੀਂ”

“ਚੁਪ ਸਾਹ ਨਾ ਲੈ”।

‘ਮੇਰਾ ਵੀ ਦਮ ਘੁਟਣ ਲਗ ਪਿਐ”

ਚਪੜਾਸੀ ਨੇ ਉਨ੍ਹਾਂ ਦੇ ਮੇਜ਼ਾਂ ਉਤੇ ਫਾਈਲਾਂ ਦਾ ਥੱਬਾ ਲਿਆਸੁਟਿਆ। ਉਹ ਛੇਤੀ ਛੇਤੀ ਫਰੋਲਦੇ ਘੂਰ ਰਹੇ ਨੇ। ਫਾਈਲਾਂ ਵਿਚਲੇ ਅੱਖਰ ਵੱਡੇ ਹੋ ਗਏ ਤੇ ਫਿਰ ਧੁੰਦਲੇ ਦਿੱਸਣ ਲਗ ਪਏ। ਕਈ ਸਿਰ ਫੜ੍ਹ ਕੇ ਬਹਿ ਗਏ ਨੇ, ਕਈ ਕੁਝ ਲਿਖਣ ਲਈ ਖਿਝੇ ਖਿਝੇ ਜਿਹੇ ਹੋ ਗਏ ਨੇ।

ਕਤੂਰੇ ਦੀ ਹਲਕ ਘਰੋੜਵੀਂ ਟਿਆਊਂ ਟਿਆਊਂ ਦੀ ਅਵਾਜ਼ ਆਈ ਜਾ ਰਹੀ ਹੈ। ਕਈਆਂ ਨੇ ਉਠ ਕੇ ਤਾਕੀਆਂ ਵਿਚੀਂ ਫੇਰ ਦੇਖੀਐ। ਪਰ ਆਪਣੀ ਆਪਣੀ ਸੀਟ ਉਤੇ ਆ ਬੈਠੇ ਨੇ। ਕਾਫੀ ਚਿਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਕੰਧਾਂ ਉਤੇ ਘੜੀਆਂ ਦੀ ਟਿਕ ਟਿਕ ਦੀ ਅਵਾਜ਼। ਹਰ ਕੋਈ ਆਪਣੀ ਆਪਣੀ ਘੜੀ ਵੱਲ ਵੀ ਦੇਖ ਰਿਹੈ। ਉਹ ਘੜੀਆਂ ਦੀਆਂ ਸੂਈਆਂ ਨੂੰ ਤੇਜ਼, ਹੋਰ ਤੇਜ਼ ਘੁੰਮਾਉਣਾ ਚਾਹੁੰਦੇ ਨੇ।

ਕੀੜੀਆਂ ਦੇ ਭੌਣ ਵਾਂਗ ਸਾਰੇ ਅੰਦਰੋਂ ਨਿਕਲ ਆਏ ਨੇ। ਕਿਸੇ ਦੀ ਨਿਗ੍ਹਾ ਕਤੂਰੇ ਉਤੇ ਪੈਂਦੀ ਹੈ, ਕਿਸੇ ਦੀ ਨਹੀਂ। ਕਤੂਰੇ ਦੀ ਅਵਾਜ਼ ਹਾਲ ਦੀ ਘੜੀ ਸਾਈਕਲਾਂ, ਸਕੂਟਰਾਂ, ਕਾਰਾਂ ਦੀ ਗੜਗੜਾਹਟ ਵਿਚ ਗੁਆਚ ਗਈ ਹੈ। ਕੁਝ ਕੁ ਨੇ ਰੁਕ ਕੇ ਕਤੂਰੇ ਦੁਆਲੇ ਘੇਰਾ ਪਾ ਲਿਆ, ਇਹਨੂੰ ਏਥੇ ਛੱਡ ਕੌਣ ਗਿਆ?”

“ਮਰ ਜੂ ਇ ਤਾਂ, ਬਸ ਰਾਤ ਨੀਂਹ ਕਟਦਾ”।

“ਪਿਘਲੀ ਲੁੱਕ ਵਿਚ ਜਾ ਫਸਿਆ ਹੋਣੈ?”

“ਛੱਡ ਪਰ੍ਹਾਂ, ਕਿਤੇ ਤਾਂ ਖੇਹ ਖਾਧੀ ਈ ਹੋਊ”।

“ਲੰਡਰ ਜਿਹਾ ਲਗਦੈ?”

“ਹੋਰ ਕਿਤੇ ਪਟੇ ਆਲਿਆ ਨੇ ਫਸਣੈ”।

“ਉਹ ਵੀ ਅੰਨ੍ਹੇ ਹੋ ਜਾਂਦੇ ਐ ਜੇ ਕਿਤੇ ਕੁੱਤੀ ਦਿਸ ਪਵੇ”।

ਸਾਰੇ ਹੀਂ ਹੀਂ ਕਰਦੇ ਹਸਦੇ ਨੇ। ਇਕ ਦੋ ਜਣੇ ਬੂਟਾਂ ਦੀ ਠੁੱਡ ਨਾਲ ਕਤੂਰੇ ਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਜ਼ਿਆਦਾ ਚੀਕਾਂ ਮਾਰਨ ਲਗ ਪਿਐ ਤੇ ਉਸਦੀ ਪੂਛ ਹਿਲਣੀ ਘੱਟ ਹੋ ਗਈ ਹੈ।

“ਚਲੋ, ਚਲੋ, ਆਪਾਂ ਕਿਉਂ ਕੁਵੈਲਾ ਕਰਦੇ ਆ। ਪਿਆ ਰਹਿਣ ਦੇ ਸਾਲੇ ਨੂੰ’।

ਸਾਰੇ ਛੱਡ ਕੇ ਖਿਸਕ ਗਏ। ਪਹਿਰੇਦਾਰ ਨੇ ਮੋਢੇ ਤੋਂ ਰਾਈਫਲ ਲਾਹ ਕੇ ਧਰਤੀ ਉਰ ਰਖ ਲਈ। ਉਪਰਲੇ ਸਿਰੇ ਨੂੰ ਹੱਥਾਂ ਨਾਲ ਫੜ ਕੇ, ਨੱਕ ਜਿਹਾ ਸੰਗੋੜ ਕੇ ਕਿਹਾ, “ਕੁਤੀ ਦਿਆ ਪੁਤਰਾਂ, ਅਜੇ ਘੰਟਾ ਕੁ ਹੋਰ ਲੰਘਾ ਲੈ। ਆ ਲੈਣ ਦੇ ਸਵੇਰ ਵਾਲੇ ਪਿਓ ਨੂੰ, ਆਪੇ ਚੁਕਦਾ ਫਿਰੂ”।
03 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya 22 g..
10 Sep 2009

Reply