Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੋ ਹੀ ਕਾਰਗਰ ਤਰੀਕੇ ਨੇ ਲੁੱਟਣ----Amarjit Dhillon :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੋ ਹੀ ਕਾਰਗਰ ਤਰੀਕੇ ਨੇ ਲੁੱਟਣ----Amarjit Dhillon




ਦੋ ਹੀ ਕਾਰਗਰ ਤਰੀਕੇ ਨੇ ਇਿਥੇ ਲੁੱਟਣ ਦੇ ਲਾਲਚ ਦਿਓ ਅਤੇ ਡਰਾਓ ਆਦਮੀ ਨੂੰ।


ਨਰਕਾਂ ਦੀ ਅੱਗ ਅਤੇ ਸੁਰਗਾਂ ਦਾ ਲਾਲਚ ਹਰ ਵਕਤ ਇਹ ਹੀ ਦਿਖਾਓ ਆਦਮੀ ਨੂੰ।

 

ਕਿਰਤ ਕਰੋ ਤੇ ਇਛਾ ਫਲ ਦੀ ਨਾ ਕਰੋ,ਆਖੋ ,ਮੰਦਰੀਂ ਚੜਾਵਾ ਚੜਾਓ ਆਦਮੀ ਨੂੰ।

 

ਚੁਰਾਸੀ ਲੱਖ ਜੂਨ ਤੋਂ ਮੁਕਤ ਜੇ ਹੋਣਾ ਤਾਂ ਗਧਾ ਬਨਣ ਲਈ ਹੀ ਸਮਝਾਓ ਆਦਮੀ ਨੂੰ।

 

ਤਰਕ ,ਦਲੀਲਾਂ ਲਈ ਨਫ਼ਰਤ ਸਿਖਾਓ ਬਸ ਸਦਾ ਲਾਈਲੱਗ ਹੀ ਬਣਾਓ ਆਦਮੀ ਨੂੰ।

 

ਧਰਮ ਸਥਾਨਾਂ ਤੇ ਜੋ ਮੱਥਾ ਨਾ ਟੇਕੇ ਕਹਿ ਕੇ ਆਦਮੀ ਤੋਂ ਹੀ ਉਸ ਵਢਾਓ ਆਦਮੀ ਨੂੰ।

 

ਕਿਸਮਤ 'ਚ ਤੁਹਾਡੇ ਗਰੀਬੀ ਲਿਖੀ ਕਹਿ ਕੇ ਹੈ ਭਾਣੇ 'ਚ ਰਹਿਣਾ ਸਿਖਾਓ ਆਦਮੀ ਨੂੰ।

 

ਪਾਗਲ ਨੇ ਜੋ ਆਪਣੇ ਹਕੂਕ ਮੰਗਦੇ ਨੇ ਭਾਵੀ ਦਾ ਹੀ ਫਲਸਫਾ ਪੜ•ਾਓ ਆਦਮੀ ਨੂੰ।

 

ਸੰਤਾਂ ਨੇ ਵੱਸ ਕਰ ਲਈ ਹੈ ਇਹ ਮਾਇਆ,ਹੋਰਾਂ ਲਈ ਹੈ ਨਾਗਣੀ, ਬਚਾਓ ਆਦਮੀ ਨੂੰ।

 

ਸਾਇੰਸ ਦੀ ਨਿੰਦਿਆ ਕਰੋ ਜਿੰਨੀ ਹੋਵੇ ਵਿਗਿਆਨ ਦੇ ਖਿਲਾਫ ਭੜਕਾਓ ਆਦਮੀ ਨੂੰ।

 

ਜਹਾਜਾਂ 'ਚ ਝੂਟੇ ਲਉ ਐਪਰ ਆਖੋ ਕਿ ਜੋ ਵਿਗਿਆਨੀ ਹੈ ਮਾਰ ਮੁਕਾਓ ਆਦਮੀ ਨੂੰ।

 

ਧਰਤੀ ਬਲਦ ਦੇ ਸਿੰਗਾਂ 'ਤੇ ਹੀ ਖੜੀ ਹੈ ,ਨਹੀਂ ਹੈ ਘੁੰਮਦੀ ਕਹਿ ਬਹਿਕਾਓ ਆਦਮੀ ਨੂੰ।

 

ਹਿੰਦੂ,ਮੁਸਲਿਮ ,ਸਿੱਖ ਈਸਈ ਬਣਾਓ ਐਪਰ ਨਾ ਕਦੇ ਵੀ ਬੰਦਾ ਵੀ ਬਣਾਓ ਆਦਮੀ ਨੂੰ।

 

ਐ ਸ਼ਾਕਾਹਾਰੀ ਸ਼ਿਕਾਰੀ ਬਾਬਿਓ ਇਹ ਖੁੱਲ੍ਹ ਹੈ ਤੁਹਾਨੂੰ ਕਿ ਸਾਨੂੰ ਲੁੱਟੋ, ਖਾਓ ਆਦਮੀ ਨੂੰ

 

                                                               ---ਅਮਰਜੀਤ ਢਿੱਲੋਂ

26 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

 ਬਹੁਤਖੂਬ.....Very Right.....tfs.....

30 Jan 2013

Reply