Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
**Debi Makhsoospuri** (ਦੇਬੀ ਮਖਸੂਸਪੁਰੀ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 33 of 56 << First   << Prev    29  30  31  32  33  34  35  36  37  38  Next >>   Last >> 
KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਮੈਂ ਲੱਭਦਾ ਲੱਭਦਾ ਥੱਕ ਗਿਆ ਕੋਈ ਐਬ ਤੇਰੇ ਵਿੱਚ ਲੱਭਿਆ ਨਹੀਂ,

ਜੇ ਲੱਭ ਜਾਉਗਾਂ ਤਾਂ ਦੱਸ ਦੇਉਗਾ,

 

ਜੋ ਤੇਰੇ ਜਾਂਨਣ ਵਾਲੇ ਨੇ ਕਿਸੇ ਨੁਕਸ ਤੇਰੇ ਵਿੱਚ ਕੱਢਿਆਂ ਨਹੀਂ,

ਕੋਈ ਕੱਢ ਦਉਗਾਂ ਤਾਂ ਦੱਸ ਦੇਉਗਾ,

 

 

ਮੈਂ ਜੋਰ ਬਥੇਰਾ ਲਾਇਆ ਏ ਕੋਈ ਗੁਣ ਆਪਣੇ ਵਿੱਚ ਲੱਭਿਆ ਨਹੀਂ,

ਜੇ ਲੱਭ ਜਾਉਗਾਂ ਤਾਂ ਦੱਸ ਦੇਉਗਾ

 

 

ਇੱਕ ਖ਼ਾਸ ਨਜ਼ਰ ਨੂੰ ਮੇਰਾ ਚੇਹਰਾ ਕਦੇ ਵੀ ਚੰਗਾ ਲੱਗਿਆ ਨਹੀਂ,

ਜੇ ਲੱਗ ਜਾਉਂਗਾ ਤਾਂ ਦੱਸ ਦੇਊਂਗਾ,

 

ਯਾਦਾਂ ਦਾ ਖਜ਼ਾਨਾਂ ਬਹੁਤ ਬੜਾਂ ਅਜੇ ਤੱਕ ਤਾਂ ਮੈਥੋਂ ਖੁਸਿਆ ਨਹੀਂ,

ਜੇ ਖੁਸ ਜਾਉਂਗਾਂ ਤਾਂ ਦੱਸ ਦੇਉਂਗਾ,

 

ਮੇਰੀ ਗਲਤੀ ਦੇ ਨਾਲ ਕਈ ਹੁਣ ਤੱਕ ਤਾਂ ਮੈਥੋਂ ਰੁਸਿਆ ਨਹੀਂ,

ਜੇ ਰੁੱਸ ਜਾਉਂਗਾ ਤਾਂ ਦੱਸ ਦੇਉਂਗਾ,

 

ਦਾਰੂ ਘਰ ਪੱਟਦੀ ਏ ਚਾਹ ਪੀ ਕੇ ਘਰ ਕਿਸੇ ਨੇ ਪੱਟਿਆ ਨਹੀਂ ,

ਜੇ ਪੱਟ ਲਉਂਗਾ ਤਾਂ ਦੱਸ ਦੇਉਂਗਾ,

 

ਇਸ਼ਕ ਦੇ ਸੌਦੇ ਵਿੱਚੋਂ ਕਿਸੇ ਨੇ ਨਫਾ ਹੁਣ ਤੱਕ ਕੱਢਿਆ ਨਹੀਂ,

ਕੋਈ ਕੱਢ ਲਉਂਗਾ ਤਾਂ ਦੱਸ ਦੇਉਂਗਾ,

 

**ਦੇਬੀ** ਦੇ ਗੀਤਾਂ ਨੂੰ ਟੱਚਵੁੱਡ ਹੁਣ ਤਾਈ ਕਿਸੇ ਨੇ ਭੰਡਿਆਂ ਨਹੀਂ

ਕੋਈ ਭੰਡ ਦੇਉਂਗਾ ਤਾਂ ਦੱਸ ਦੇਉਂਗਾ,

 

ਦੁੱਖ ਦੇਣੇ ਵਾਲੇ ਬਹੁਤ ਮਿਲੇ ਦੁੱਖ ਕਦੇ ਕਿਸੇ ਨੇ ਵੰਡਿਆਂ ਨਹੀਂ,

ਕੋਈ ਵੰਡ ਲਉਂਗਾ ਤਾਂ ਦਾਸ ਦੇਉਂਗਾ ,

 

 

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਰਾਤ ਦੇ ਪਰਦੇ ਵਿੱਚ ਮਜ਼ਬੂਰੀ,

ਪੇਟ ਦੀ ਖਾਤਿਰ ਵਿੱਕ ਜਾਂਦੀ ਏ,

ਦੌਲਤ ਲੋੜ ਦੇ ਪਿੰਡੇ ਉੱਤੇ,

ਪਤਾ ਆਪਣਾ ਲਿਖ ਜਾਂਦੀ ਏ,

 

ਗੁਸਾ ਆਉਂਦਾ ਘਰ ਦੀ ਕੰਧ ਤੇ,

ਇੱਕਦਮ ਕਿੰਨੀ ਛੋਟੀ ਹੋ ਗਈ,

ਕਿ ਧੀ ਕੁਵਾਰੀ ਵੇਹੜੇ ਦੇ ਵਿੱਚ,

ਫਿਰਦੀ ਬਾਹਰੋਂ ਦਿਸ ਜਾਂਦੀ ਏ,

ਰਾਤ ਦੇ ਪਰਦੇ ਵਿੱਚ ਮਜ਼ਬੂਰੀ,

ਪੇਟ ਦੀ ਖਾਤਿਰ ਵਿੱਕ ਜਾਂਦੀ ਏ,

 

 

ਜੇ ਮਿਲੇ ਗਰੀਬੀ ਵਿਰਸੇ ਵਿੱਚ ਤਾਂ,

ਆਦਤ ਜਹੀ ਹੋ ਜਾਂਦੀ ਏਹਦੀ,

ਦੋ ਵੇਲੇ ਕਿੰਝ ਬਾਲਣਾ ਚੁੱਲ੍ਹਾਂ,

ਸੋਚ ਹੀ ਏਥੇ ਟਿਕ ਜਾਂਦੀ ਏ,

ਰਾਤ ਦੇ ਪਰਦੇ ਵਿੱਚ ਮਜ਼ਬੂਰੀ,

ਪੇਟ ਦੀ ਖਾਤਿਰ ਵਿੱਕ ਜਾਂਦੀ ਏ,

 

 

ਕਦੋਂ ਬੋਲਣਾਂ ਕਦ ਚੁੱਪ ਰਹਿਣਾ,

ਕੀ ਮੰਗਣਾ ਤੇ ਕੀ ਨਹੀਂ ਮੰਗਣਾ,

ਗਰੀਬ ਦੀ ਬੇਟੀ ਆਪਣੀ ਮਾਂ ਦਾ,

ਚਿਹਰਾ ਪੜ੍ਹਨਾਂ ਸਿਖ ਜਾਂਦੀ ਏ,

ਰਾਤ ਦੇ ਪਰਦੇ ਵਿੱਚ ਮਜ਼ਬੂਰੀ,

ਪੇਟ ਦੀ ਖਾਤਿਰ ਵਿੱਕ ਜਾਂਦੀ ਏ,

 

ਛੋਟੇ ਘਰਾਂ 'ਚ ਲੋਕ ਨਹੀਂ ਛੋਟੇ,

ਵੇਖਣ ਵਾਲੀ ਨਜ਼ਰ ਜੇ ਹੋਵੇ,

ਬਹੁਤ ਕੀਮਤੀ ਛੈਂ ਜੋ ਹੁੰਦੀ,

ਲੀਰਾਂ ਵਿੱਚੋਂ ਦਿਸ ਜਾਂਦੀ ਏ,

ਰਾਤ ਦੇ ਪਰਦੇ ਵਿੱਚ ਮਜ਼ਬੂਰੀ,

ਪੇਟ ਦੀ ਖਾਤਿਰ ਵਿੱਕ ਜਾਂਦੀ ਏ,

 

 

ਗੈਰਤ-ਮੰਦ ਗਰੀਬੀ ਔਖੀ ਹੋ ਕੇ ਵੀ,

ਤੰਨ ਪੂਰਾ ਢੱਕਦੀ ,

ਪਰ ਬੇ-ਸ਼ਰਮ ਆਮੀਰੀ ਵੇਖੋ,

ਕੱਢ ਨੰਗੀ ਹਿੱਕ ਜਾਂਦੀ ਏ,

ਰਾਤ ਦੇ ਪਰਦੇ ਵਿੱਚ ਮਜ਼ਬੂਰੀ,

ਪੇਟ ਦੀ ਖਾਤਿਰ ਵਿੱਕ ਜਾਂਦੀ ਏ,

 

ਇੱਜ਼ਤ ਵੱਟੇ ਆਟਾ, ਚਾਵਲ, ਦਾਲ,

ਖ੍ਰੀਦਣ ਵਾਲੇ ਸੋਚਣ,

ਘਰ ਵਿੱਚ ਆਉਂਦੀਆਂ ਕਿੰਨੀਆਂ ਚੀਜ਼ਾਂ,

ਘਰ 'ਚੋਂ ਕੇਵਲ ਇੱਕ ਜਾਂਦੀ ,

ਰਾਤ ਦੇ ਪਰਦੇ ਵਿੱਚ ਮਜ਼ਬੂਰੀ,

ਪੇਟ ਦੀ ਖਾਤਿਰ ਵਿੱਕ ਜਾਂਦੀ ,

 

 

 

ਕਿਸ ਕੰਮ ਦੇ ਇਹ ਰੰਗ ਤਮਾਸ਼ੇ,

ਕਾਹਦੀਆਂ ਰੀਝਾਂ ਕਿਹੜੇ ਸੁਪਨੇ,

**ਦੇਬੀ* ਤੰਗੀਆਂ ਨਾਲ ਲੜ੍ਹਦਿਆਂ ,

ਇੱਕ ਦਿਨ ਹਸਤੀ ਮਿਟ ਜਾਂਦੀ ,

ਰਾਤ ਦੇ ਪਰਦੇ

  ਵਿੱਚ ਮਜ਼ਬੂਰੀ,

ਪੇਟ ਦੀ ਖਾਤਿਰ ਵਿੱਕ ਜਾਂਦੀ ,

14 Sep 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Waah Karan swaad liyata mittra..ClappingClappingClappingClappingClapping

14 Sep 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮੈਂ ਤੀਲੇ ਚਾਰ ਟਿਕਾਏ ਮਰਕੇ, ਝੱਖੜ ਆਣ ਖਿਲਾਰ ਗਿਆ |
ਨੀਂ ਤੂੰ ਤਾਂ ਘੱਟ ਨਾ ਕੀਤੀ ਅੜੀਏ, ਸਾਡਾ ਦਿਲ ਸਹਾਰ ਗਿਆ |
ਮੈ ਬੁਰੇ ਵਕਤ ਨੂੰ ਆਖਾਂ ਚੰਗਾ, ਜਿਹੜਾ ਖੋਟੇ ਖਰੇ ਨਿਤਾਰ ਗਿਆ |
ਪਿਆਰ ਸ਼ਬਦ ਉੰਝ ਸੋਹਣਾ ਏ, ਹੋ "ਦੇਬੀ" ਲਈ ਬੇਕਾਰ ਗਿਆ |

ਮੈਂ ਤੀਲੇ ਚਾਰ ਟਿਕਾਏ ਮਰਕੇ, ਝੱਖੜ ਆਣ ਖਿਲਾਰ ਗਿਆ |

ਨੀਂ ਤੂੰ ਤਾਂ ਘੱਟ ਨਾ ਕੀਤੀ ਅੜੀਏ, ਸਾਡਾ ਦਿਲ ਸਹਾਰ ਗਿਆ |

ਮੈ ਬੁਰੇ ਵਕਤ ਨੂੰ ਆਖਾਂ ਚੰਗਾ, ਜਿਹੜਾ ਖੋਟੇ ਖਰੇ ਨਿਤਾਰ ਗਿਆ |

ਪਿਆਰ ਸ਼ਬਦ ਉੰਝ ਸੋਹਣਾ ਏ, ਹੋ "ਦੇਬੀ" ਲਈ ਬੇਕਾਰ ਗਿਆ |

 

ਵਾਹ ਜੀ ਵਾਹ !!! ਇੰਨੀ ਠੰਡੀ ਤੇ ਮਨ ਦੀ ਧਰਤੀ ਨੂੰ ਵਿਚਾਰਾਂ ਨਾਲ ਜ਼ਰਖੇਜ਼ ਕਰਨ ਵਾਲੀ ਸਾਹਿਤਕ ਬਰਸਾਤ !!! ਸੰਧੂ ਬਾਈ ਜੀ, ਆਨੰਦ ਨਾਲ ਸਰਾਬੋਰ ਹੋ ਗਏ ਵੀਰ !

 

A Great Endeavour, Bro... Credits !!!!!!

 

                                                       ਜਗਜੀਤ ਸਿੰਘ ਜੱਗੀ 

 

14 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

dhanwaad g ,,,,,

Bailihar bhaji swaad ta likhan wale ne layanda,,,,main sirf share kita ,,,oh v copy kr k,,,,,,

15 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਤੇਰਾ ਮੁੱਖ ਕਿੰਝ ਭੁੱਲੇ , ਮੇਰਾ ਦੁੱਖ ਕਿੰਜ ਭੁੱਲੇ ,

ਮਾਰੂ ਰੋਗ ਕਿਹੜੇ ਵੈਦ ਨੂੰ ਦਿਖਾਈਏ ਦੱਸ ਜਾ ,

ਤੈਨੂੰ ਦਿਲੋਂ ਕਿੰਝ ਵੈਰਨੇ ਭੁਲਾਈਏ ਦੱਸ ਜਾ ,

 

 

 

 

ਲੋਕਾਂ ਕੋਲੋਂ ਤਾਂ ਲੁਕਾਉਂਦੇ ਤੇਰਾ ਨਾਂ ਅਸੀਂ ਰਹਿੰਦੇ ,

ਪਰ ਹੰਝੂਆਂ ਤੇ ਲਿਖਿਆ ਹੈ ਯਾਰ ਪੜ੍ਹ ਲੈਂਦੇ ,

ਤੈਨੂੰ ਕਿਵੇਂ ਬਦਨਾਮੀ ਤੋਂ ਬਚਾਈਏ ਦੱਸ ਜਾ ,

ਤੈਨੂੰ ਦਿਲੋਂ ਕਿੰਝ ਵੈਰਨੇ ਭੁਲਾਈਏ ਦੱਸ ਜਾ ,

 

 

 

 

ਮੇਰੇ ਲੁੱਟੇ ਜਾਣ ਦੀਆਂ ਕੌਣ ਦੇਊਗਾ ਗਵਾਹੀਆਂ,

ਮੈਂ ਚੰਦਰਾਂ ਹਾਂ ਰੁੱਖ ਜਿਹੜਾਂ ਛਾਂਗ ਲਿਆ ਰਾਹੀਆਂ ,

ਇਲਜ਼ਾਮ ਕਿਹਦੇ - ਕਿਹਦੇ ਉੱਤੇ ਲਾਈਏ ਦੱਸ ਜਾ ,

ਤੈਨੂੰ ਦਿਲੋਂ ਕਿੰਝ ਵੈਰਨੇ ਭੁਲਾਈਏ ਦੱਸ ਜਾ ,

 

 

 

 

ਕੈਦ ਮੁੱਠੀ ਵਿੱਚ ਕਦੋਂ ਕਿਸੇ ਕੀਤੀਆਂ ਹਵਾਵਾਂ ,

ਭਲਾ ਉੱਡਦੀਆਂ ਚਿੜੀਆਂ ਦਾ ਕਿਹੜਾ ਸਿਰਨਾਵਾਂ ,

ਖ਼ਤ ਲਿਖਿਆ ਚਿਰਾਂ ਤੋਂ ਕਿੱਥੇ ਪਾਈਏ ਦੱਸ ਜਾ ,

ਤੈਨੂੰ ਦਿਲੋਂ ਕਿੰਝ ਵੈਰਨੇ ਭੁਲਾਈਏ ਦੱਸ ਜਾ ,

 

 

 

 

ਕਾਹਤੋਂ ਸੁਪਨੇ ਵਾਂਗ ਤੂੰ ਭੁੱਲਾ ਕੇ ਤੁਰ ਗਈ ,

ਕਾਹਤੋਂ ਫਿੱਕੀਏ ਪ੍ਰੀਤ ਗੂੜ੍ਹੀ ਪਾ ਕੇ ਤੁਰ ਗਈ ,

****ਮਖ਼ਸੂਸਪੁਰੀ**** ਦੀਏ ਨੀ ਤਬਾਹੀਏ ਦੱਸ ਜਾ,

ਤੈਨੂੰ ਦਿਲੋਂ ਕਿੰਝ ਵੈਰਨੇ ਭੁਲਾਈਏ ਦੱਸ ਜਾ ,

 

15 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

 

 

 

ਜ਼ੁਲਫ਼ਾਂ  ਕੀ ਫਨੀਅਰ ਜ਼ਹਿਰ ਭਰੇ ,

ਤੇਰੇ ਨੈਣ ਵੈਰਨੇ ਕਹਿਰ ਭਰੇ ,

ਤੇਰੇ ਹੁਸਨ ਖਜ਼ਾਨੇ ਅੱਗੇ ਹਰ ਦਮ ਪਹਿਰਾ ਲੱਗਿਆ ਰਹਿੰਦਾ,

ਤੇਰੀ ਸੱਜੀ ਗੱਲ੍ਹ ਤੇ ਤਿਣ ਅੜੀਏ ਖੱਬੀ ਵਿੱਚ ਟੋਆ ਪੈਂਦਾ,

 

 

ਤੇਰੇ ਨਾਗ ਪਲ੍ਹਮਦੇ ਮੱਥੇ ਤੇ ਇੱਕ ਖ਼ੂਨੀ ਰੰਗ ਦਿਦਾਸਾ ਨੀ,

ਨੈਣਾਂ ਦੀ ਰਫ਼ਲ ਵੀ ਭਰੀ ਰਹੇ ਤੇ ਕਤਲ ਹੈ ਕਰਦਾ ਹਾਸਾ ਨੀ,

ਤੇਰੇ ਹੁਸਨ ਦੁਆਲੇ ਖ਼ਤਰੇ ਦਾ ਅਲਾਰਮ ਵੱਜਦਾ ਰਹਿੰਦਾ ,

ਤੇਰੀ ਸੱਜੀ ਗੱਲ੍ਹ ਤੇ ਤਿਣ ਅੜੀਏ ਖੱਬੀ ਵਿੱਚ ਟੋਆ ਪੈਂਦਾ,

 

 

ਕਿਹੜੀ - ਕਿਹੜੀ ਮੰਨਾਂ ਤੇਰੀ ਹਰ ਇਕ ਸ਼ਰਤ ਨਾ ਪੁੱਗਦੀ ਏ ,

ਤੈਨੂੰ ਗੇੜੇ ਚੁੱਭਦੇ ਮੈਨੂੰ ਲਾਪਰਵਾਹੀ ਚੁੱਭਦੀ ਏ ,

ਕਿੱਦਾਂ ਜਿੱਤਾਂ ਦਿਲ ਤੇਰਾ ਮੈਂ ਹਰ ਬਾਜ਼ੀ ਵਿੱਚ ਢਹਿੰਦਾ,

ਤੇਰੀ ਸੱਜੀ ਗੱਲ੍ਹ ਤੇ ਤਿਣ ਅੜੀਏ ਖੱਬੀ ਵਿੱਚ ਟੋਆ ਪੈਂਦਾ,

 

 

ਤੇਰੀ ਅੱਖ ਤੋਂ ਸ਼ੱਕ ਭਰਮ ਦੀਆਂ ਪੱਟੀਆਂ ਕਿਹੜਾ ਲਾਹਵੇ ਨੀ ,

ਸੱਜਣਾ , ਗੈਰਾਂ ਦੇ ਵਿੱਚ ਤੈਨੂੰ ਫ਼ਰਕ ਕੌਣ ਸਮਝਾਵੇ ਨੀ ,

ਮੂਡ ਤੇਰਾ ਬਰਸਾਤੀ ਮੌਸਮ ਮੈਂ ਹਰ ਵਕਤ ਤ੍ਰਹਿੰਦਾ ,

ਤੇਰੀ ਸੱਜੀ ਗੱਲ੍ਹ ਤੇ ਤਿਣ ਅੜੀਏ ਖੱਬੀ ਵਿੱਚ ਟੋਆ ਪੈਂਦਾ,

 

 

 

ਹੁਸਨ ਦੀ ਅੜੀਏ ਨਾਂਹ ਮਾੜੀ ਤੇ ਇਸ਼ਕ ਦੀ ਕਹਿੰਦੇ ਝਾਕ ਬੁਰੀ ,

ਨੱਖਰੇ, ਲਾਰੇ, ਟਾਲੇ , ਏਦੂੰ ਅੱਗੇ ਨਾ ਗੱਲਬਾਤ ਤੁਰੀ ,

ਕਦੇ ਵੈਰਨੇ ਗੌਲਿਆ ਨਾ ****ਮਖ਼ਸੂਸਪੁਰੀ**** ਕੀ ਕਹਿੰਦਾ ,

ਤੇਰੀ ਸੱਜੀ ਗੱਲ੍ਹ ਤੇ ਤਿਣ ਅੜੀਏ ਖੱਬੀ ਵਿੱਚ ਟੋਆ ਪੈਂਦਾ,

15 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

 

 

 

 

 

 

ਤੇਰੀ ਅੱਥਰੀ ਪਹਿਲੇ ਤੋੜ ਦੀ ,

ਨਸ਼ਾ ਸੋਫ਼ੀਆਂ ਨੂੰ ਦਿੱਤਾ ਈ ਚੜ੍ਹਾਂ ,

ਗੋਰੇ ਮੁੱਖੜੇ ਤੇ ਜੁਲਫ਼ਾਂ ਖਿਲਾਰ ਕੇ,

ਨੀਂ ਤੂੰ ਪੱਟ ਲਿਆ ਪੁੱਤ ਜੱਟ ਦਾ ,

 

 

ਲੱਕ ਲਹਿੰਗੇ ਦਾ ਵੀ ਭਾਰ ਨਾ ਸਹਾਰਦਾ

ਤੇਰਾ ਨਖ਼ਰਾਂ ਕੁਵਾਰਿਆਂ ਨੂੰ ਮਾਰਦਾ ,

ਗੋਰੀ ਗੱਲ੍ਹ ਉਤੇ ਰਾਜ ਕਾਲੇ ਤਿਲ ਦਾ ,

ਅੱਖਾਂ ਬਿੱਲੀਆਂ 'ਚ ਕਾਲਾ ਕੱਜਲਾ ,

ਗੋਰੇ ਮੁੱਖੜੇ ਤੇ ਜੁਲਫ਼ਾਂ ਖਿਲਾਰ ਕੇ,

ਨੀਂ ਤੂੰ ਪੱਟ ਲਿਆ ਪੁੱਤ ਜੱਟ ਦਾ ,

 

 

ਤੂੰ ਤਾਂ ਯਾਰੀਆਂ ਕਮਾਉਣ ਜੋਗੀ ਹੋ ਗਈ,

ਤੀਰ ਨੈਣਾਂ ਦੇ ਚਲਾਉਣ ਜੋਗੀ ਹੋ ਗਈ ,

ਫਿਰੇ ਮਾਰਦੀ ਫਰਾਟੇ ਗੁੱਤ ਸੱਪਣੀ ,

ਕਹਿੰਦੀ ਕੋਲ ਦੀ ਤਾਂ ਲੰਘ ਕੇ ਵਿਖਾ ,

ਗੋਰੇ ਮੁੱਖੜੇ ਤੇ ਜੁਲਫ਼ਾਂ ਖਿਲਾਰ ਕੇ,

ਨੀਂ ਤੂੰ ਪੱਟ ਲਿਆ ਪੁੱਤ ਜੱਟ ਦਾ ,

 

 

 

ਕੀਤਾ ਯਾਰੀ ਦਾ ਐਲਾਨ ਸ਼ਰੇਆਮ ਨੀ ,

ਵੀਣੀ ਉਤੇ ਖੁਣਵਾ ਕੇ ਤੇਰਾ ਨਾਮ ਨੀ ,

ਜੇ ਤੂੰ ****ਦੇਬੀ**** ਨਾਲ ਡੱਟ ਕੇ ਖਲੋਂ ਜਾਵੇਂ ,

ਫਿਰ ਦੁਨੀਆਂ ਦੀ ਨਹੀਉਂ ਪਰਵਾਹ ,

ਗੋਰੇ ਮੁੱਖੜੇ ਤੇ ਜੁਲਫ਼ਾਂ ਖਿਲਾਰ ਕੇ,

ਨੀਂ ਤੂੰ ਪੱਟ ਲਿਆ ਪੁੱਤ ਜੱਟ ਦਾ ,   lyrics debi g  singr lally atwal

15 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਵਕਤ ਜਿਹਾ ਨਾ ਕੋਈ ਦੇਵਤਾ , ਵਕਤੋਂ ਬੜਾ ਸ਼ੈਤਾਨ ਨਾ ਕੋਈ ,

ਵਕਤ ਸਾਹਮਣੇ ਅਸੀਂ ਨਿਮਾਣੇ , ਵਕਤ ਜਿਹਾ ਬਲਵਾਨ ਨਾ ਕੋਈ ,

 

 

ਇਹਦੀ ਫੇਰੀ ਵਿੱਚ ਖਪ ਜਾਂਦੇ , ਵੱਡੀਆਂ ਵੱਡੀਆਂ ਸ਼ਾਨਾਂ ਵਾਲੇ ,

ਰਾਵਣ ਬਲੀ , ਸਿਕੰਦਰ ਵਰਗੇ, ਉਚਿਆਂ ਮਹਿਲ ਮਕਾਨਾਂ ਵਾਲੇ ,

ਪਰੀਆਂ ਵਰਗੀ ਸੂਰਤ ਦਾ ਵੀ , ਦਿੰਦਾ ਰਹਿਣ ਨਿਸ਼ਾਨ ਨਾ ਕੋਈ ,

ਵਕਤ ਸਾਹਮਣੇ ਅਸੀਂ ਨਿਮਾਣੇ , ਵਕਤ ਜਿਹਾ ਬਲਵਾਨ ਨਾ ਕੋਈ ,

 

 

 

ਵੇਖੋ ਪਹਿਲਾਂ ਚਾਲ ਵਕਤ ਦੀ ਆਖੀ ਸਦਾ ਸਿਆਣੇ ਜਾਂਦੇ ,

ਵਕਤ ਕਸੌਟੀ ਐਸੀ ਜਿਥੇ ਆਪਣੇ ਗੈਰ ਪਛਾਣੇ ਜਾਂਦੇ ,

ਸ਼ਕਲਾਂ ਤੋਂ ਤਾਂ ਲੋਕਾਂ ਦੀ ਅੱਜ, ਰਹਿ ਗਈ ਏ ਪਹਿਚਾਣ ਨਾ ਕੋਈ ,

ਵਕਤ ਸਾਹਮਣੇ ਅਸੀਂ ਨਿਮਾਣੇ , ਵਕਤ ਜਿਹਾ ਬਲਵਾਨ ਨਾ ਕੋਈ ,

 

 

ਵਕਤੋਂ ਚੰਗਾ ਮਿੱਤਰ ਨਾ ਕਈ , ਜੇ ਕੋਈ ਇਹਦੀ ਰਮਜ਼ ਪਛਾਣੇ ,

ਉਹਦੇ ਲਈ ਇਹ ਮਾਰੂ ਦੁਸ਼ਮਣ , ਜੋ ਨਾ ਕੀਮਤ ਇਹਦੀ ਜਾਣੇ ,

ਅੱਖਾਂ ਫੇਰੇ ਵਕਤ ਜਦੋਂ ਫਿਰ , ਦਵੇ ਸਹਾਰਾ ਆਣ ਨਾ ਕੋਈ ,

ਵਕਤ ਸਾਹਮਣੇ ਅਸੀਂ ਨਿਮਾਣੇ , ਵਕਤ ਜਿਹਾ ਬਲਵਾਨ ਨਾ ਕੋਈ ,

 

 

ਵਕਤ ਬੀਤਿਆ ਸੋਹਣਾ ਲੱਗਦਾ , ਰਹੇ ਡਰਾਉਂਦਾ ਆਉਣੇ ਵਾਲਾ ,

****ਦੇਬੀ**** ਵਕਤ ਗੁਰੂ ਹੈ ਇਕੋ , ਸਾਰੇ ਸਬਕ ਪੜ੍ਹਾਉਣੇ ਵਾਲਾ ,

ਵਕਤੋਂ ਨਾ ਜਿੰਨ ਠੋਕਰ ਖਾਧੀ , ਇਹੋ ਜਿਹਾ ਇਨਸਾਨ ਨਾ ਕੋਈ

ਵਕਤ ਸਾਹਮਣੇ ਅਸੀਂ ਨਿਮਾਣੇ , ਵਕਤ ਜਿਹਾ ਬਲਵਾਨ ਨਾ ਕੋਈ ,

 

 

15 Sep 2013

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

 

 

 

ਮੈਂ ਮਸਤ ਮਸਤ ਮੈਂ ਮਸਤ ਮਸਤ , ਮੈਂ ਹਾਲ ਮਸਤ,

ਕੋਈ ਕਿਸੇ ਨਾਲ ਕੋਈ ਕਿਸੇ ਨਾਲ ,

ਮੈਂ ਆਪਣੇ ਸੱਜਣ ਨਾਲ ਮਸਤ ,

 

 

ਹੋਈ ਰਹਿਮਤ ਉਹਦਾ ਦਰ ਮਿਲਿਆ ,

ਬੇ-ਘਰਿਆਂ ਨੂੰ ਵੀ ਘਰ ਮਿਲਿਆ,

ਮੇਰੀ ਨੇੜੇ ਹੋ ਕੇ ਸੁਣੀ ਗਈ ,

ਕੋਜ੍ਹੀ ਨੂੰ ਸੋਹਣਾ ਵਰ ਮਿਲਿਆ ,

ਜਿੰਦ ਇਸ਼ਕ ਹੁਲਾਰੇ ਲੈਂਦੀ ਏ ,

ਮੂੰਹ ਆਈ ਬਾਤ ਨਾ ਰਹਿੰਦੀ ਏ ,

ਮੈਂ ਮਸਤ ਮਸਤ ਮੈਂ ਮਸਤ ਮਸਤ , ਮੈਂ ਹਾਲ ਮਸਤ,

ਕੋਈ ਕਿਸੇ ਨਾਲ ਕੋਈ ਕਿਸੇ ਨਾਲ ,

ਮੈਂ ਆਪਣੇ ਸੱਜਣ ਨਾਲ ਮਸਤ ,

 

 

 

ਹਰ ਵਕਤ ਉਹਦੇ ਦੀਦਾਰ ਲਈ,

ਅੱਖੀਆਂ ਵਿੱਚ ਸ਼ਕਲ ਉਤਾਰ ਲਈ ,

ਘੁੰਡ ਸ਼ਰਮਾਂ ਵਾਲੇ ਲਾਹ ਛੱਡੇ ,

ਉਹਦੇ ਨਾਂ ਦੀ ਬੁੱਕਲ ਮਾਰ ਲਈ ,

ਕੋਈ ਉਦਾਂ ਦਾ ਚਿੱਤ ਚੋਰ ਨਹੀੰ ,

ਮੈਨੂੰ ਉਹਦੇ ਵਰਗਾ ਹੋਰ ਨਹੀਂ ,

ਮੈਂ ਮਸਤ ਮਸਤ ਮੈਂ ਮਸਤ ਮਸਤ , ਮੈਂ ਹਾਲ ਮਸਤ,

ਕੋਈ ਕਿਸੇ ਨਾਲ ਕੋਈ ਕਿਸੇ ਨਾਲ ,

ਮੈਂ ਆਪਣੇ ਸੱਜਣ ਨਾਲ ਮਸਤ ,

 

 

 

ਉਸ ਮਨ ਦੇ ਮਹਿਰਮ ਸਾਈਂ ਦੀ ,

ਹਰ ਸਾਹ ਨਾਲ ਖ਼ੈਰ ਮਨਾਈ ਦੀ ,

ਇਹ ਬਾਤ ਨਾ ਮਸਿਜਦ ਮੰਦਰ ਦੀ ,

ਇਹ ਰਮਜ਼ ਹੈ ਸਾਰੀ ਅੰਦਰ ਦੀ ,

ਇਹ ਨਹੀਓਂ ਇਲਮ ਕਿਤਾਬਾਂ ਦਾ ,

ਇਹ ਨਹੀਂ ਸਰੂਸ ਸ਼ਰਾਬਾਂ ਦਾ ,

ਮੈਂ ਮਸਤ ਮਸਤ ਮੈਂ ਮਸਤ ਮਸਤ , ਮੈਂ ਹਾਲ ਮਸਤ,

ਕੋਈ ਕਿਸੇ ਨਾਲ ਕੋਈ ਕਿਸੇ ਨਾਲ ,

ਮੈਂ ਆਪਣੇ ਸੱਜਣ ਨਾਲ ਮਸਤ ,

 

 

 

ਲਾਈ ਡਾਢੇ ਨਾਲ ਕਮਜ਼ੋਰਾਂ ਨੇ,

ਉਹਦੇ ਹੱਥ ****ਦੇਬੀ**** ਡੋਰਾਂ ਨੇ ,

ਕਿਉਂ ਪੜ੍ਹਾਂ ਨਿਮਾਜ ਦਿਖਾਵੇ ਦੀ ,

ਮੈਨੂੰ ਬੁਲ੍ਹੇ ਵਾਲੀਆਂ ਲੋਰਾਂ ਨੇ ,

ਦਿਲ ਅੰਦਰ ਯਾਰ ਦਾ ਡੇਰਾ ਏ,

ਮੈਂ ਉਹਦੀ ਆਂ ਉਹ ਮੇਰਾ ਏ ,

ਮੈਂ ਮਸਤ ਮਸਤ ਮੈਂ ਮਸਤ ਮਸਤ , ਮੈਂ ਹਾਲ ਮਸਤ,

ਕੋਈ ਕਿਸੇ ਨਾਲ ਕੋਈ ਕਿਸੇ ਨਾਲ ,

ਮੈਂ ਆਪਣੇ ਸੱਜਣ ਨਾਲ ਮਸਤ ,

15 Sep 2013

Showing page 33 of 56 << First   << Prev    29  30  31  32  33  34  35  36  37  38  Next >>   Last >> 
Reply