Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 41 of 41 << First   << Prev    33  34  35  36  37  38  39  40  41   Next >>     
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 728
Gender: Male
Joined: 13/Jun/2016
Location: _________
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਕਰਜ਼ਾਈ ਖ਼ੁਦਾ ਤੇ ਮਾਪਿਆਂ ਦਾ
ਜਿਹਨਾ ਇਹ ਜਹਾਨ ਵਿਖਾਇਆ
ਉਸ ਮਗਰੋਂ ਭੈਣ ਭਰਾਵਾਂ ਦਾ
ਜਿਹਨਾ ਬਾਂਹੀ ਚੁੱਕ ਖਿਡਾਇਆ
ਕਰਜ਼ਾਈ ਹਾਂ ਉਸਤਾਦਾਂ ਦਾ
ਜਿਹਨਾ ਇਲਮ ਦਾ ਪਾਠ ਪੜਾਇਆ
ਇਕ ਕਰਜ਼ਾ ਉਸ ਮਹਿਬੂਬ ਦਾ ਏ
ਜਿਹਨੇ ਦਰਦ ਦਾ ਯਾਰ ਬਣਾਇਆ
ਕਰਜ਼ਾਈ ਦੋਸਤ ਮਿੱਤਰਾਂ ਦਾ
ਜਿਹੜੇ ਮੇਰੀ ਆਈ ਮਰਦੇ ਰਹੇ
ਉਹ ਤਲਖੀਆਂ ਉਹਨਾਂ ਹਲਾਤਾਂ ਦਾ
ਜਿਹਨਾ ਇਕ ਇਕ ਗੀਤ ਲਿਖਾਇਆ
ਕਰਜ਼ਾਈ ਤੁਸਾਂ ਜਿਹੇ ਸੱਜਣਾ ਦਾ
ਜਿਹਨਾ ਹਰ ਇਕ ਬੋਲ ਸਲਾਇਆ
ਦੇਬੀ ਤੋਂ ਲੱਗਦਾ ਇਹ ਕਰਜਾ
ਜਾਣਾ ਹਸ਼ਰ ਤੀਕ ਨਾ ਲਾਹਿਆ
06 Feb 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 728
Gender: Male
Joined: 13/Jun/2016
Location: _________
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਕੱਚੀ ਉਮਰੇ ਉੱਚੀਆਂ ਪੀਂਘਾਂ ਪਾਉਣੀਆਂ ਭੁੱਲ ਓ ਸਾਡੀ ਸੀ
ਕੱਚਿਆਂ ਉੱਤੇ ਪੱਕੀਆਂ ਆਸਾਂ ਲਾਉਣੀਆਂ ਭੁੱਲ ਓ ਸਾਡੀ ਸੀ
ਸਾਡੀ ਗਲਤੀ ਗੱਲ ਪਹਿਲਾਂ ਟੁਣਕਾਕੇ ਕਾਹਤੋਂ ਕੀਤੀ ਨਾ
ਕੱਚਾ ਭਾਂਡਾ ਹਰ ਕੋਈ ਪਹਿਲਾਂ ਖੋਰ ਵੇਖਦਾ ਏ
ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ
ਉਹਨਾ ਸ਼ੀਸ਼ਿਆਂ ਵਿੱਚ ਹੁਣ ਮੂੰਹ ਕੋਈ ਹੋਰ ਵੇਖਦਾ ਏ...
11 Feb 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 728
Gender: Male
Joined: 13/Jun/2016
Location: _________
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਖੁਦ ਕਿਸ ਹਾਲ ਚ ਖਬਰੇ ਜੋ ਦੁਆਵਾਂ ਲਿਖਦੀ ਏ
ਜਿਗਰੇ ਵਾਲੀ ਨਾ ਆਪਣਾ ਸਿਰਨਾਵਾਂ ਲਿਖਦੀ ਏ
ਦੇਬੀ ਨੂੰ ਹਰ ਸਾਲ ਕਾਰਡ ਇੱਕ ਪਾਉਂਦੀ ਰਹਿੰਦੀ ਏ
ਇੱਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਏ
20 Feb 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 728
Gender: Male
Joined: 13/Jun/2016
Location: _________
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਸਾਡੇ ਪਿਆਰ ਉੱਤੇ ਰੁਜਗਾਰ ਭਾਰੀ ਪੈ ਗਿਆ
ਆਪਾਂ ਦੂਰ ਹੋਏ ਤੇ ਵਿਛੋੜਾ ਕੋਲ ਰਹਿ ਗਿਆ
ਤੂੰ ਬਸ ਤਵੇ ਤੇ ਪਰਾਤ ਜੋਗੀ ਰਹਿ ਗਈ
ਦੇਬੀ ਬਸ ਕਲਮ ਦਵਾਤ ਜੋਗਾ ਰਹਿ ਗਿਆ
07 Apr 2018

Showing page 41 of 41 << First   << Prev    33  34  35  36  37  38  39  40  41   Next >>     
Reply