Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
**Debi Makhsoospuri** (ਦੇਬੀ ਮਖਸੂਸਪੁਰੀ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 51 of 56 << First   << Prev    48  49  50  51  52  53  54  55  56  Next >>   Last >> 
Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਜੇਦੀ ਝਾਕ ਸੀ ਹਮੇਸ਼ਾ ਲਈ ਬੰਦ ਹੋ ਗਿਆ ਹੁਣ ਨਵੇਂ ਦਰਾਂ ਖੁੱਲਿਆ ਨੂੰ ਕੀ ਕਰੀਏ
ਸਾਡੇ ਸੋਹਣੇ ਮਹਿਬੂਬ ਹੋਰਾ ਉੱਤੇ ਡੁੱਲ ਗਏ ਅਸੀਂ ਆਪਣੇ ਤੇ ਡੁੱਲਿਆ ਨੂੰ ਕੀ ਕਰੀਏ

ਤਿੱਖੀਆ ਨਿਗਾਂਹਾ ਦੇ ਸਲਾਮ ਬੜੇ ਆਉਂਦੇ ਨੇ
ਮਿੱਠੀਆ ਜੁਬਾਨਾਂ 'ਚੋਂ ਪੈਗਾਮ ਬੜੇ ਆਉਂਦੇ ਨੇ
ਦਿਲ ਸੜ ਬਲ ਕੋਲੇ ਹੋ ਕੇ ਰਾਖ ਹੋ ਗਿਆ ਹੁਣ ਪੁਰੇ ਦਿਆ ਬੁੱਲਿਆ ਨੂੰ ਕੀ ਕਰੀਏ
ਸਾਡੇ ਸੋਹਣੇ ਮਹਿਬੂਬ ਹੋਰਾ ਉੱਤੇ ਡੁੱਲ ਗਏ ਅਸੀਂ ਆਪਣੇ ਤੇ ਡੁੱਲਿਆ ਨੂੰ ਕੀ ਕਰੀਏ

ਖਤਾਂ 'ਚ ਮੁਹੱਬਤ ਜਤਾਉਂਣ ਵਾਲੇ ਬਹੁਤ ਨੇ
ਸ਼ੁੱਭਕਾਮਨਾ ਦੇ ਕਾਰਡ ਪਾਉਂਣ ਵਾਲੇ ਬਹੁਤ ਨੇ
ਸਾਡੀ ਰੀਝਾਂ ਵਾਲੀ ਮਾਲਾ ਤਾ ਚਿਰੋਕੀ ਟੁੱਟ ਗਈ ਇਨ੍ਹਾਂ ਮੋਤੀ ਅਣਮੁੱਲਿਆ ਨੂੰ ਕੀ ਕਰੀਏ
ਸਾਡੇ ਸੋਹਣੇ ਮਹਿਬੂਬ ਹੋਰਾ ਉੱਤੇ ਡੁੱਲ ਗਏ ਅਸੀਂ ਆਪਣੇ ਤੇ ਡੁੱਲਿਆ ਨੂੰ ਕੀ ਕਰੀਏ

ਮਹਿੰਗੇ ਇਸ ਦੌਰ ਵਿਚ ਮਹਿੰਗੀਆਂ ਮੁਹੱਬਤਾਂ
ਪੁੱਛੋ ਨਾ ਜੀ ਕਿਹੜੇ ਮੁੱਲ ਪੈਂਦੀਆਂ ਮੁਹੱਬਤਾਂ
ਇੱਕ ਵਫਾ ਸਾਡੇ ਪਲੇ ਜੋ ਸੰਭਾਲੀ ਜਾਨੇ ਆ ਸੋਨੇ ਚਾਂਦੀ ਨਾਲ ਤੁੱਲਿਆ ਨੂੰ ਕੀ ਕਰੀਏ
ਸਾਡੇ ਸੋਹਣੇ ਮਹਿਬੂਬ ਹੋਰਾ ਉੱਤੇ ਡੁੱਲ ਗਏ ਅਸੀਂ ਆਪਣੇ ਤੇ ਡੁੱਲਿਆ ਨੂੰ ਕੀ ਕਰੀਏ

ਜਿਨ੍ਹਾਂ ਬੇਈਮਾਨਾਂ ਲਈ ਤਬਾਹ ਅਸੀਂ ਹੋ ਗਏ
ਜਿਨ੍ਹਾਂ ਦੇ ਰਾਹਾਂ 'ਚ ਬੈਠੇ ਰਾਹ ਅਸੀਂ ਹੋ ਗਏ
ਉਹ ਪੁੱਛਦੇ ਨੇ ਲੋਕਾਂ ਕੋਲੋਂ ਦੇਬੀ ਕੌਣ ਏ ਐਡੀ ਬੁਰੀ ਤਰਾਂ ਭੁੱਲਿਆ ਨੂੰ ਕੀ ਕਰੀਏ
ਸਾਡੇ ਸੋਹਣੇ ਮਹਿਬੂਬ ਹੋਰਾ ਉੱਤੇ ਡੁੱਲ ਗਏ ਅਸੀਂ ਆਪਣੇ ਤੇ ਡੁੱਲਿਆ ਨੂੰ ਕੀ ਕਰੀਏ

31 Dec 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

i Hope to meet Debi sir one day,................This section is superb to read his writings,.............

18 Jan 2021

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਤੇਰੇ ਜਿੰਨਾ ਨਾ ਕੋਈ ਸੋਹਣਾ ਤੇਰੇ ਜਿੰਨਾ ਨਾ ਕੋਈ ਪਿਆਰਾ
ਜੇ ਇਤਰਾਜ਼ ਨਾ ਹੋਵੇ ਤੈਨੂੰ ਰੱਬ ਕਹਿ ਦਿਆਂ ਯਾਰਾ

ਜੇ ਦਿਲ ਵਿੱਚ ਹੋਵੇ ਸ਼ੱਕ ਤਾਂ ਕਦੇ ਮੁਹੱਬਤ ਨਹੀਂ ਹੁੰਦੀ
ਜੇ ਜੁੜੇ ਨਾ ਅੰਦਰੋਂ ਸੁਰਤੀ ਫੇਰ ਇਬਾਦਤ ਨਹੀਂ ਹੁੰਦੀ
ਇਸ਼ਕ ਹਵਾਲੇ ਜਾਨ ਇਮਾਨ ਜਹਾਨ ਵੀ ਕੀਤਾ ਸਾਰਾ
ਜੇ ਇਤਰਾਜ਼ ਨਾ ਹੋਵੇ ਤੈਨੂੰ ਰੱਬ ਕਹਿ ਦਿਆਂ ਯਾਰਾ

ਤੇਰੇ ਬਾਝੋਂ ਮੈਨੂੰ ਕਿੱਧਰੇ ਵੀ ਨਾ ਮਿਲੇ ਪਨਾਹ ਯਾਰਾ
ਗੱਲਵਕੜੀ ਤੈਨੂੰ ਪਾਵਾਂ ਮਹਿਕਣ ਲੱਗਦੇ ਸਾਹ ਯਾਰਾ
ਤੂੰ ਇੱਕ ਮਿੱਠਾ ਚਸ਼ਮਾ ਬਾਕੀ ਜੱਗ ਸਮੁੰਦਰ ਖਾਰਾ
ਜੇ ਇਤਰਾਜ਼ ਨਾ ਹੋਵੇ ਤੈਨੂੰ ਰੱਬ ਕਹਿ ਦਿਆਂ ਯਾਰਾ

ਕੁੱਝ ਕਿਸੇ ਨਾਲ ਨਹੀਂ ਮਿਲਦਾ ਦੇਬੀ ਵੱਖਰਾ ਸਾਰਿਆਂ ਤੋਂ
ਧਰਤੀ ਨਾਲ ਜੁੜਿਆ ਲੋਕੀ ਕਹਿੰਦੇ ਉੱਚਾ ਤਾਰਿਆਂ ਤੋਂ
ਸਾਰਿਆਂ ਨਾਲੋਂ ਉੱਚਾ ਮੇਰੀ ਕਿਸਮਤ ਦਾ ਸਿਤਾਰਾ
ਜੇ ਇਤਰਾਜ਼ ਨਾ ਹੋਵੇ ਤੈਨੂੰ ਰੱਬ ਕਹਿ ਦਿਆਂ ਯਾਰਾ


28 Mar 2021

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਮਾਹੀ ਵੇ ਤੇਰੇ ਲਾਰਿਆਂ ਦਾ ਕੀ ਕਰੀਏ ਵੇ ਦੱਸ ਕੀ ਕਰੀਏ
ਉਮਰ ਮੁੱਕੀ ਗਿਣਤੀ ਨਾ ਮੁੱਕੀ ਹਾਰਿਆਂ ਦਾ ਕੀ ਕਰੀਏ
ਜਾਨ ਦੇ ਵੈਰੀ ਬਣ ਗਏ ਜਾਨੋ ਪਿਆਰਿਆਂ ਦਾ ਕੀ ਕਰੀਏ

ਮੱਥੇ ਵਿੱਚੋਂ ਹੱਥਾਂ ਉੱਤੋਂ ਘੱਸ ਗਈਆਂ ਲੀਕਾਂ ਦਾ
ਕੰਡੇਦਾਰ ਜੀਭਾਂ ਵਾਲੇ ਚੰਦਰੇ ਸ਼ਰੀਕਾਂ ਦਾ
ਖੂਨ ਵਿੱਚੋਂ ਹੋ ਹੋ ਕੇ ਲੰਘੀਆਂ ਤਰੀਕਾਂ ਦਾ
ਕੀ ਕਰੀਏ ਮਾਹੀ ਵੇ ਦੱਸ ਕੀ ਕਰੀਏ
ਜੀਭ ਤੋਂ ਆਕੇ ਮੁੜ ਜਾਵਣ ਉਹਨਾਂ ਚੀਕਾਂ ਦਾ ਕੀ ਕਰੀਏ
ਹਾਏ ਵੇ ਤੇਰੇ ਲਾਰਿਆਂ ਦਾ ਕੀ ਕਰੀਏ ਵੇ ਦੱਸ ਕੀ ਕਰੀਏ

ਲੈ ਗਏ ਜੋ ਤੈਨੂੰ ਨਾਂ ਲਿਆ ਏ ਉਹਨਾਂ ਰਾਹਵਾਂ ਦਾ
ਹੰਝੂਆਂ ਦਾ ਮੀਂਹ ਚ ਸਲਾਬੇ ਹੋਏ ਚਾਅਵਾਂ ਦਾ
ਖੌਰੇ ਕਦੋਂ ਮੁੱਕ ਜਾਣੇ ਸਰਫੇ ਜਿਹੇ ਸਾਹਵਾਂ ਦਾ
ਕੀ ਕਰੀਏ ਮਾਹੀ ਵੇ ਦੱਸ ਕੀ ਕਰੀਏ
ਹਾਰ ਗਿਆ ਮੁਰਝਾ ਗੋਰੀਆਂ ਬਾਂਹਵਾਂ ਦਾ ਕੀ ਕਰੀਏ
ਮਾਹੀ ਵੇ ਤੇਰੇ ਲਾਰਿਆਂ ਦਾ ਕੀ ਕਰੀਏ

ਹੋਈਆਂ ਨਾ ਕਬੂਲ ਦੇਬੀ ਉਹਨਾਂ ਅਰਦਾਸਾਂ ਦਾ
ਕਿਸੇ ਕੋਨੇ ਦਿਲ ਦੇ ਚ ਜੱਗਦੀਆਂ ਆਸਾਂ ਦਾ
ਵਿਛੋੜਿਆਂ ਨਾ' ਪਿੰਡੇ ਉੱਤੇ ਪਈਆਂ ਹੋਈਆਂ ਲਾਸਾਂ ਦਾ
ਕੀ ਕਰੀਏ ਮਾਹੀ ਵੇ ਦੱਸ ਕੀ ਕਰੀਏ
ਕਿੱਲੀਆਂ ਉੱਤੇ ਟੰਗੇ ਲਾਲ ਲਿਬਾਸਾਂ ਦਾ ਕੀ ਕਰੀਏ
ਹਾਏ ਵੇ ਤੇਰੇ ਲਾਰਿਆਂ ਦਾ ਕੀ ਕਰੀਏ ਵੇ ਦੱਸ ਕੀ ਕਰੀਏ



28 Mar 2021

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਹੱਸ ਹੱਸ ਗੱਲਾਂ ਕਰਦੇ ਜਿਹੜੇ ਮਿਲਦੇ ਗਲ ਲੱਗ ਕੇ
ਪਤਾ ਨਹੀਂ ਲੱਗਦਾ ਕਿਸ ਵੇਲੇ ਗਲ ਘੁੱਟ ਜਾਂਦੇ ਮਿੱਤਰਾ
ਯਾਰਾਂ ਵਾਲਾ ਭੇਸ ਬਣਾ ਕੇ ਡਾਕੂ ਫਿਰਦੇ ਨੇ
ਦਿਲ ਵਿੱਚ ਕਿੱਧਰੇ ਘਰ ਵਿੱਚ ਆਕੇ ਲੁੱਟ ਜਾਂਦੇ ਮਿੱਤਰਾ

ਜਿਹਨਾਂ ਬੂਟਿਆਂ ਤਾਂਈ ਖੂਨ ਨਾਲ ਸਿੰਜਿਆ ਹੁੰਦਾ ਏ
ਲੋੜ ਪੈਣ ਤੇ ਛਾਂ ਤੋ ਵੀ ਇਨਕਾਰੀ ਹੋ ਜਾਂਦੇ
ਹੱਥ ਮਿਲਾ ਕੇ ਹੱਥਾਂ ਦੀਆਂ ਲਕੀਰਾਂ ਲੈ ਜਾਵਣ
ਨਾਲ ਤੋਰ ਕੇ ਡੂੰਘੇ ਟੋਏ ਸੁੱਟ ਜਾਂਦੇ ਮਿੱਤਰਾ
ਪਤਾ ਨਹੀਂ ਲੱਗਦਾ ਕਿਸ ਵੇਲੇ ਗਲ ਘੁੱਟ ਜਾਂਦੇ ਮਿੱਤਰਾ

ਕੱਚੇ ਪਿੱਲੇ ਝੜ ਗਏ ਪੰਮਿਆਂ ਰੋਸ ਕੀ ਉਹਨਾਂ ਤੇ
ਜਾਨ ਵਾਰਨੇ ਵਾਲੇ ਹਾਲੇ ਤੇਰੇ ਨਾਲ ਖੜ੍ਹੇ
ਆਖੀਰ ਨੂੰ ਇਤਬਾਰ ਕਿਸੇ ਤੇ ਕਰਨਾ ਪੈਂਦਾ ਏ
ਕਦੇ ਭਰੋਸੇ ਬਣ ਦੇ ਤੇ ਕਦੇ ਟੁੱਟ ਜਾਂਦੇ ਮਿੱਤਰਾ
ਪਤਾ ਨਹੀਂ ਲੱਗਦਾ ਕਿਸ ਵੇਲੇ ਗਲ ਘੁੱਟ ਜਾਂਦੇ ਮਿੱਤਰਾ

ਮੰਗ ਕੇ ਲਈ ਨਿਸ਼ਾਨੀ ਕਿੱਧਰੇ ਹੋਰ ਫੜਾ ਦਿੱਤੀ
ਸਾਡਾ ਨਾਮ ਮਿਟਾ ਕੇ ਖਬਰੇ ਕੀਹਦਾ ਲਿਖਿਆ ਏ
ਗੈਰਾਂ ਦੇ ਮੂੰਹ ਪਾਵਣ ਚੂਰੀ ਸਾਡੇ ਹਿੱਸੇ ਦੀ
ਇਹ ਵੇਖਣ ਤੋਂ ਪਹਿਲਾਂ ਜੱਗ ਚੋਂ ਉੱਠ ਜਾਂਦੇ ਮਿੱਤਰਾ
ਪਤਾ ਨਹੀਂ ਲੱਗਦਾ ਕਿਸ ਵੇਲੇ ਗਲ ਘੁੱਟ ਜਾਂਦੇ ਮਿੱਤਰਾ

ਫ਼ਨਕਾਰਾਂ ਦੀ ਮੰਡੀ ਵਿੱਚ ਜੇ ਆ ਕੇ ਬੈਠਾ ਏ
ਕੀਮਤ ਵੱਧ ਤੋਂ ਵੱਧ ਪਵਾ ਲੈ ਆਪਣੀ ਤੂੰ ਦੇਬੀ
ਸਸਤੇ ਵਿੱਚ ਕੁੱਝ ਲੱਭ ਜੇ ਲੋਕੀ ਕਦਰ ਨਹੀਂ ਕਰਦੇ
ਮੁਫਤ ਮਿਲੀ ਹੋਈ ਚੀਜ਼ ਨੂੰ ਰਾਹ ਵਿੱਚ ਸੁੱਟ ਜਾਂਦੇ ਮਿੱਤਰਾ
ਪਤਾ ਨਹੀਂ ਲੱਗਦਾ ਕਿਸ ਵੇਲੇ ਗਲ ਘੁੱਟ ਜਾਂਦੇ ਮਿੱਤਰਾ


28 Mar 2021

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ
ਮਸਾਂ ਮਿਲਿਆ ਸਬੱਬ ਨਾਲ ਕੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ

ਦਿਲ ਜੀਹਦੇ ਉੱਤੇ ਆਵੇ ਉਹਨੂੰ ਮੱਥਾ ਟੇਕਦਾ
ਸੌਦਾ ਹੋਵੇ ਚੰਗਾ ਫੇਰ ਪੈਸੇ ਕੌਣ ਵੇਖਦਾ
ਸੌਦਾ ਮਿਲ ਗਿਆ ਮੈਨੂੰ ਤਾਂ ਸਵੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ
ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ

ਪਸੰਦ ਆਪੋ ਆਪਣੀ ਖਿਆਲ ਆਪੋ ਆਪਣਾ
ਮਾਇਆ ਆਪੋ ਆਪਣੀ ਤੇ ਮਾਲ ਆਪੋ ਆਪਣਾ
ਲੜੇ ਕੌਣ ਵੇ ਤਕਦੀਰ ਨਾਲ ਮੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ
ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ

ਮੇਰੇ ਕਾਗਜਾਂ ਚ ਤੈਥੋਂ ਸੋਹਣਾ ਕੋਈ ਹੋਰ ਨਹੀਂ
ਕਿਸੇ ਕੋਲੋਂ ਮੋਹਰ ਲਗਵਾਉਣ ਦੀ ਕੋਈ ਲੋੜ ਨਹੀਂ
ਸਾਰਾ ਪਿੰਡ ਤੈਨੂੰ ਆਖੇ ਭਾਵੇਂ ਝੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ
ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ

ਨਜ਼ਰਾਂ ਦੇ ਨਾਲ ਕੱਢੇ ਆਸ਼ਕਾਂ ਨੂੰ ਪੁੰਨਦੀ
ਤੂੰ ਨਾ ਮੰਨੇ ਕਿਸੇ ਦੀ ਤੇ ਮੈਂ ਵੀ ਨਹੀਂਉ ਸੁਣਦੀ
ਦੇਬੀ ਛੱਡਣਾ ਨਹੀਂ ਹੁਣ ਤੇਰਾ ਪੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ
ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ
28 Mar 2021

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਜ਼ਹਿਰ ਹੀ ਖਬਰੇ ਨਕਲੀ ਹੋਵੇ ਅਸਰ ਵੀ ਤਾਂਹੀਉ ਹੋਇਆ ਨਹੀਂ
ਤੂੰ ਸਾਰੇ ਹਥਿਆਰ ਵਰਤ ਲਏ ਫਿਰ ਵੀ ਦੇਬੀ ਮੋਇਆ ਨਹੀਂ
ਮੁੱਖੜਾ ਹੁਸੀਨ ਕੋਈ ਵੇਖਾਂ ਕਿਤੇ ਨੀਝ ਲਾ ਕੇ ਚਿਰਾਂ ਦੀ ਕਹਾਣੀ ਕੋਈ ਪੜ੍ਹੀ ਹੋਈ ਯਾਦ ਆਵੇ
ਸੋਹਣੇ ਕਿਸੇ ਮੱਥੇ ਉੱਤੇ ਨਿੱਕੀ ਜਿਹੀ ਤਿਉੜੀ ਵੇਖਾਂ ਨਿੱਕੀ ਜਿਹੀ ਗੱਲੋਂ ਐਵੇਂ ਲੜ੍ਹੀ ਹੋਈ ਯਾਦ ਆਵੇ

ਜਦੋਂ ਕੋਈ ਮਿਸਾਲ ਸਾਡੀ ਦਿੰਦਾ ਹੈ ਹਨੇਰ ਨਾਲ
ਚੇਤਾ ਆਉਂਦਾ ਕਿਹੜੀ ਗੱਲੋਂ ਰੁੱਸੇ ਸੀ ਸਵੇਰ ਨਾਲ
ਜਦੋਂ ਕੋਈ ਕਿਸੇ ਨੂੰ ਦਲੀਲਾਂ ਤੇ ਸਫ਼ਾਈਆਂ ਦਿੰਦਾ ਝੂਠੀ ਊਜ ਆਪਣੇ ਤੇ ਮੜ੍ਹੀ ਹੋਈ ਯਾਦ ਆਵੇ
ਸੋਹਣੇ ਕਿਸੇ ਮੱਥੇ ਉੱਤੇ ਨਿੱਕੀ ਜਿਹੀ ਤਿਉੜੀ ਵੇਖਾਂ ਨਿੱਕੀ ਜਿਹੀ ਗੱਲੋਂ ਐਵੇਂ ਲੜ੍ਹੀ ਹੋਈ ਯਾਦ ਆਵੇ

ਆਪਣੇ ਉਜਾੜੇ ਵਿੱਚੋਂ ਹੋਇਆ ਕੋਈ ਆਬਾਦ ਦਿੱਸੇ
ਉਹਦੇ ਜਿਹੀ ਸੂਰਤ ਨਾ ਕੋਈ ਉਹਤੋਂ ਬਾਅਦ ਦਿੱਸੇ
ਬੇਨੂਰ ਚਿਹਰਾ ਵੇਖਾਂ ਆਪਣਾ ਤਾਂ ਰੱਬ ਵੱਲੋਂ ਰੂਹ ਨਾਲ ਵਿਹਲੇ ਮੌਕੇ ਘੜ੍ਹੀ ਹੋਈ ਯਾਦ ਆਵੇ
ਸੋਹਣੇ ਕਿਸੇ ਮੱਥੇ ਉੱਤੇ ਨਿੱਕੀ ਜਿਹੀ ਤਿਉੜੀ ਵੇਖਾਂ ਨਿੱਕੀ ਜਿਹੀ ਗੱਲੋਂ ਐਵੇਂ ਲੜ੍ਹੀ ਹੋਈ ਯਾਦ ਆਵੇ

ਸ਼ੁਕਰ ਹੈ ਆਈ ਭਾਵੇਂ ਸਾਰਿਆਂ ਤੋਂ ਬਾਅਦ ਆਈ
ਦੇਬੀ ਦਿਆਂ ਗਾਣਿਆਂ ਨੂੰ ਉਹਦੇ ਵੱਲੋਂ ਦਾਦ ਆਈ
ਉਹਦੇ ਨਾਲ ਕਿਹੋ ਜਿਹਾ ਰਿਸ਼ਤਾ ਏ ਜਦੋਂ ਸੋਚਾਂ ਚੁੰਨੀ ਕੋਈ ਕਰੀਰਾਂ ਵਿੱਚ ਅੜ੍ਹੀ ਹੋਈ ਯਾਦ ਆਵੇ
ਸੋਹਣੇ ਕਿਸੇ ਮੱਥੇ ਉੱਤੇ ਨਿੱਕੀ ਜਿਹੀ ਤਿਉੜੀ ਵੇਖਾਂ ਨਿੱਕੀ ਜਿਹੀ ਗੱਲੋਂ ਐਵੇਂ ਲੜ੍ਹੀ ਹੋਈ ਯਾਦ ਆਵੇ
28 Mar 2021

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਮੁਸ਼ਕਿਲਾਂ ਦੁਸ਼ਵਾਰੀਆਂ ਨੂੰ ਹੱਸ ਕੇ ਝੱਲਦਾ ਰਵੇ
ਟਾਂਵਾਂ ਟਾਂਵਾਂ ਦੀਵਾ ਤੂਫਾਨਾਂ ਚ ਵੀ ਬਲਦਾ ਰਵੇ
ਹਿੰਮਤੀ ਲੋਕਾਂ ਨੂੰ ਮੰਜ਼ਿਲ ਰਹਿੰਦੀ ਏ ਉਡੀਕਦੀ
ਬੰਦੇ ਦਾ ਹੈ ਫ਼ਰਜ਼ ਦੇਬੀ ਸਦਾ ਹੀ ਚੱਲਦਾ ਰਵੇ


28 Mar 2021

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਦਿਲੋਂ ਬਾਹਰ ਸੁੱਟਣੇ ਨੂੰ, ਕਿੰਨੀ ਦੇਰ ਲੱਗੀ
ਉਹਦੇ ਨਾਲੋਂ ਟੁੱਟਣੇ ਨੂੰ, ਕਿੰਨੀ ਦੇਰ ਲੱਗੀ
ਰਿਸ਼ਤਾ ਸੀ ਮਰ ਗਿਆ, ਐਵੇਂ ਕੋਲ ਬੈਠਾ ਰਿਹਾ
ਉਹਦੇ ਕੋਲੋਂ ਉੱਠਣੇ ਨੂੰ ,ਕਿੰਨੀ ਦੇਰ ਲੱਗੀ
ਖੂਨ ਕਰ ਧੋਤੇ ਹੱਥ,ਧੁੱਪੇ ਜਾ ਕੇ ਬੈਠ ਗਏ
ਲਹੂ ਮੇਰਾ ਸੁੱਕਣੇ ਨੂੰ, ਕਿੰਨੀ ਦੇਰ ਲੱਗੀ
ਬਾਹਰੋਂ ਪੱਕਾ ਪੱਕਾ ਪਰ ਵਿਚੋਂ ਕੱਚਾ ਕੱਚਾ ਸੀ
"ਦੇਬੀ" ਭਾਂਡਾ ਫੁੱਟਣੇ ਨੂੰ ਕਿੰਨੀ ਦੇਰ ਲੱਗੀ
28 Mar 2021

Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਚਿਤ ਕਰੇ ਤੇਰੇ ਤੇ ਮੁਕੱਦਮਾ ਚੱਲਾ ਦਿਆਂ
ਦਫਾ ਤੇਰੇ ਜਿਹੀ ਡਾਢੀ ਤੇਰੇ ਉੱਤੇ ਲਾ ਦਿਆਂ
ਉੱਤੋਂ ਦੇਵਾਂ ਫੇਰ ਆਪ ਮੈਂ ਗਵਾਹੀ ਨੀ ਕਤਲ ਕਰਾਉਣ ਵਾਲੀਏ
ਕਦੇ ਤੈਨੂੰ ਵੀ ਏ ਸਾਡੀ ਆਈ ਨਿਤ ਯਾਦ ਆਉਣ ਵਾਲੀਏ
08 Oct 2021

Showing page 51 of 56 << First   << Prev    48  49  50  51  52  53  54  55  56  Next >>   Last >> 
Reply