|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮੈਂ ਸੁਹਰੀਂ ਤੁਰ ਚੱਲੀ |
ਮੈਂ ਸੁਹਰੀਂ ਤੁਰ ਚੱਲੀ
ਨੀ ਸਖੀਏ ਮੈਂ ਸੁਹਰੀਂ ਤੁਰ ਚੱਲੀ। ਆਪਣਾ ਸੁੱਖ ਮੈਂ ਹੰਢਾਣ ਇੱਕਲੀ। ਚਿੱਤ ਵਿੱਚ ਵੱਸਿਆ ਮੇਰਾ ਮਾਹੀ, ਫਿਕਰ ਨਾ ਮਨ ਮੇਰੇ ਹੁਣ ਕਾਈ, ਉਹ ਵੱਸੇ ਨਾਲ ਵਾਂਗ ਪਰਛਾਈ, ਨੀ ਮੈਂ ਬੇਪ੍ਰਵਾਹ ਹੋ ਸੱਚ ਪਛਾਤਾ, ਚਾਹੇ ਕਹਿਣ ਸੱਭ ਮੈਨੂੰ ਝੱਲੀ।ਨੀ ਸਖੀਏ ਮੈਂ ਸੁਹਰੀਂ ਤੁਰ ਚੱਲੀ।...... ਰਾਹ ਨਵੇ ਮੇਰੀ ਸੋਚ ਪੁਰਾਣੀ, ਚਿੱਤ ਵਿੱਚ ਅੱਜੇ ਉਹੀ ਕਹਾਣੀ, ਧੁਰੋਂ ਲਿਖੇ ਮਿਲੇ ਦਿਲ ਦਾ ਜਾਨੀ, ਮਨ ਸਿੰਗਾਰ ਗੁਣਵੰਤੀ ਹੋ ਗਈ, ਹੁਣ ਅੰਦਰ ਖੇਡ ਬਣੀ ਅਵੱਲੀ।ਨੀ ਸਖੀਏ ਮੈਂ ਸੁਹਰੀਂ ਤੁਰ ਚੱਲੀ।......
ਮੈਂ ਨਾ ਜਨਮ ਮਰਨ ਦਾ ਝੋਰਾ, ਪ੍ਰਾਣ ਪੂੰਜੀ ਨੂੰ ਲਗਿਆ ਖੋਰਾ, ਹਿਰਦੇ ਆਣ ਵੱਸੀਂ ਮੇਰੇ ਥੋੜਾ, ਲੋਕਾਂ ਬਹੁਤ ਸਤਾਈ ਦੇ ਮੇਹਣੇ, ਵੇਖ ਵੇ ਮੈਂ ਕਮਲੀ ਹੋ ਚੱਲੀ।ਨੀ ਸਖੀਏ ਮੈਂ ਸੁਹਰੀਂ ਤੁਰ ਚੱਲੀ।...... ਹਾਰ ਹਮੇਲਾਂ ਵੱਢ ਵੱਢ ਖਾਵਣ, ਕਰਾਂ ਸਿੰਗਾਰ ਮੈਂ ਕਿੱਤ ਵਲ ਜਾਵਣ, ਤੁਧ ਬਿਨ ਸੱਭ ਖਾਣ ਨੂੰ ਆਵਣ, ਹਿਰਦੇ ਵਿੱਚ ਮੈਂ ਚੀਸ ਤੁਸਾਂ ਦੀ
ਮੇਰੇ ਪੀੜ ਤੈਂ ਲਾਈ ਅੱਵਲੀ।ਨੀ ਸਖੀਏ ਮੈਂ ਸੁਹਰੀਂ ਤੁਰ ਚੱਲੀ।...
|
|
17 Sep 2013
|
|
|
|
|
ਬਹੁਤ ਵਧੀਆ ਜੀ |
ਬਹੁਤ ਵਧੀਆ ਜੀ |
This promises to put on the highway to sublime poetry.......... GodBless
|
|
18 Sep 2013
|
|
|
|
|
bahut umda gurmit bai ji... keep it up...
|
|
18 Sep 2013
|
|
|
|
|
ਮਾਣ ਬਖ਼ਸ਼ਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ...
|
|
20 Sep 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|