|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮਾਂ , |
ਮਾਂ , ਆਪਣੀ ਚੁੰਨੀ ਦੇ ਪੱਲੇ ਨਾਲ ਮੇਰੇ ਤੱਕ ਆਉਂਦੀ ਰੌਸ਼ਨੀ ਰੋਕਣੀ ਬੰਦ ਕਰ! ਮੈਨੂੰ ਵਾਰ ਵਾਰ ਇਹ ਦੱਸਣਾ ਬੰਦ ਕਰ ਕਿ ਮੈਂ ਕਿੰਨੇ ਵਰਿਆਂ ਦੀ ਹੋ ਗਈ ਹਾਂ ਤੇ ਮੈਂ ਹੁਣ ਕਿਸ ਤਰਾਂ ਦੇ ਕੱਪੜੇ ਪਹਿਨਾਂ !! ਗਲੀਆਂ ਵਿੱਚ ਟੱਪਣਾ ਬੰਦ ਕਰਾਂ !
ਵਾਰ ਵਾਰ ਇਹ ਰਾਗ ਅਲਾਪਣਾ ਬੰਦ ਕਰ ਕਿ ਤੂੰ , ਤੇਰੀ ਮਾਂ ਜਾਂ ਉਸਦੀ ਮਾਂ ਨੇ ਕਿਸ ਤਰਾਂ ਦੀ ਜ਼ਿੰਦਗੀ ਬਤੀਤ ਕੀਤੀ ...
ਮੈਂ ਅਜੇ ਹਵਾ 'ਤੇ ਸਵਾਰ ਹੋਣਾ ਸ਼ੁਰੂ ਕੀਤਾ ਹੈ ਮੈਨੂੰ ਇਹ ਕਹਿ ਕੇ ਨਾ ਡਰਾ ਕਿ ਹਵਾ 'ਚ ਮੇਰੀ ਸੁਗੰਧ ਘੁਲ ਜਾਣ ਨਾਲ ਮੇਰਾ ਕੁਝ ਘਟ ਜਾਵੇਗਾ!
ਘਰ ਦੀਆਂ ਬੰਦ ਦੀਵਾਰਾਂ ਵਿੱਚ ਕ਼ੈਦ ਹੋ ਕੇ ਵਿਹੜੇ ਵਿੱਚ ਇਕ ਪਵਿੱਤਰ ਬੂਟਾ ਲਗਾ ਕੇ ਉਹਦੀ ਪੂਜਾ ਕਰਾਂ , ਮਹਿਜ਼ ਰੰਗੋਲੀ ਦੇ ਡਿਜ਼ਾਇਨ ਸਿੱਖ ਕੇ ਆਪਣੀ ਕਲਾ ਦੀ ਭੁੱਖ ਮੇਟਾਂ... ਮੈਂ ਇਹ ਨਹੀਂ ਕਰ ਸਕਦੀ !!
ਤੁਹਾਡੇ ਸਭ ਦੇ ਬਣਾਏ ਬੰਨ੍ਹਾਂ ਨੂੰ ਤੋੜਦੀ ਹਵਾਵਾਂ ਦੇ ਰੁਖ਼ ਮੋੜਦੀ ਮੇਰੇ ਆਪਣੇ ਸਿਰਜੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੈਨੂੰ ਮੇਰੀ ਤਰਾਂ ਜੀਅ ਲੈਣ ਦੇ ਮਾਂ !!! ਤੈਨੂੰ ਤੇਰੇ ਰੱਬ ਦਾ ਵਾਸਤਾ !!!
- Thought conceived by S. Usha (a Canada poet) Adapted by- Jassi Sangha
|
|
12 Dec 2013
|
|
|
|
|
ਮੈਨੂੰ ਮੇਰੀ ਤਰਾਂ ਜੀਅ ਲੈਣ ਦੇ ਮਾਂ !!! ਤੈਨੂੰ ਤੇਰੇ ਰੱਬ ਦਾ ਵਾਸਤਾ !!!
|
|
ਹਰ ਆਧੁਨਿਕ ਰੰਗਤ ਦੀ ਲੜਕੀ
ਦੇ ਦਿਲ ਦੀ ਆਵਾਜ਼ |
ਮਨ ਭਾਉਂਦਾ ਖਾਣਾ, ਪੀਣਾ, ਪਹਿਨਣਾ,
'ਤੇ ਆਕਾਸ਼ ਮੁੱਠੀ 'ਚ ਲੈਣ ਲਈ
ਬੇਰੋਕ ਪਰਵਾਜ਼ |
Bittoo Bai Ji TFS
ਹਰ ਆਧੁਨਿਕ ਲੜਕੀ
ਦੇ ਦਿਲ ਦੀ ਆਵਾਜ਼ |
ਮਨ ਭਾਉਂਦਾ ਖਾਣਾ, ਜੀਣਾ, ਪਹਿਨਣਾ,
'ਤੇ ਆਕਾਸ਼ ਮੁੱਠੀ 'ਚ ਲੈਣ ਲਈ
ਬੇਰੋਕ ਪਰਵਾਜ਼ |
Bittoo Bai Ji TFS
|
|
13 Dec 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|