ਮਿਲੇ ਦੋ ਡੰਗ ਦੀ ਰੋਟੀ ਜੇ ਭੁੱਖਾ ਢਿੱਡ ਰੱਜਣ ਨੂੰ। ਫਿਰ ਕੀਹਦਾ ਦਿਲ ਕਰਦਾ ਏ ਮਾਂ ਭੂਮੀ ਛੱਡਣ ਨੂੰ।ਸਿਆਸਤ ਹੋਗੀ ਵੈਰੀ ਏ ਮੱਧ ਵਰਗੀ ਲੋਕਾਂ ਦੀ।ਰੂਹ ਨਹੀਂ ਰੱਜਦੀ ਪੀ ਪੀ ਕੇ ਰੱਤ ਖੂਨੀ ਜੋਕਾਂ ਦੀ।ਅੰਨ ਦਾਤਾ ਮਜ਼ਬੂਰ ਹੋ ਗਿਆ ਜ਼ਹਿਰਾਂ ਫੱਕਣ ਨੂੰ।ਫਿਰ ਕੀਹਦਾ-------------ਕਰਜ਼ਾ ਚੁੱਕ ਚੁੱਕ ਮਾਪਿਆਂ ਧੀਆਂ ਪੁੱਤ ਪੜਾਏ ਸੀ।ਡਿਗਰੀਆਂ ਕੋਰਸ ਪਰ ਨਾਂ ਕੰਮ ਕਿਸੇ ਵੀ ਆਏ ਸੀ।ਬਣ ਰੱਦੀ ਦੇ ਕਾਗਜ਼ ਰਹਿਗੇ ਚੁੱਲੇ ਮੱਚਣ ਨੂੰ।ਫਿਰ ਕੀਹਦਾ----------------ਕਰੜਾ ਕਰਕੇ ਜੇਰਾ ਛੱਡਕੇ ਭੈਣ ਭਰਵਾਂ ਨੂੰ।ਪੁੱਤ ਦੇ ਵਿਚ ਵਿਛੋੜੇ ਲੈਂਦੀਆਂ ਹੌਕੇ ਮਾਵਾਂ ਨੂੰ।ਤੁਰ ਗਏ ਪਾਰ ਸਮੁੰਦਰੋਂ ਰੋਜ਼ੀ ਰੋਟੀ ਲੱਭਣ ਨੂੰ।ਫਿਰ ਕੀਹਦਾ----------------ਬੁੱਢਾ ਬਾਪੂ ਪਿੱਛੋਂ ਕਰ ਗਿਆ ‘ਚੌਹਾਨ ’ ਚਲਾਨਾ ਸੀ।ਆਖਿਰ ਵੇਲੇ ਅਰਥੀ ਨੂੰ ਜਦ ਮੋਢਾ ਲਾਨਾ ਸੀ।ਮੌਕਾ ਮਿਲਿਆ ਜਾਂਦੀ ਵਾਰ ਨਾਂ ਮੂੰਹ ਵੀ ਤੱਕਣ ਨੂੰ। ਫਿਰ ਕੀਹਦਾ------------------ ਗੁਰਭੇਜ ਸਿੰਘ
ਸੱਚੀ ਗੱਲ ਹੈ......tfs......
Nice one jee...tfs