ਦੁਖਾਂ ਦੀ ਭੱਠੀ ਝੋਂਕ ਝੋਕ ਕੇ ,
ਮੈਂ ਤਾਂ ਮਾਂ ਵੀ ਗਵਾ ਲਈ,
ਬਹੁਤ ਅੱਖ ਭਰ ਆਉਂਦੀ ਆ ਤਾਂ ,
ਖੁਦ ਨੂੰ ਦਿਲਾਸਾ ਦਿੰਦੀ ਹਾਂ ,
ਬਸ ਕਰ । ਚੁਪ ਹੋ ਜਾ ,
ਹੁਣ ਤੇਰਾ ਕੋਈ ਨਹੀਂ ,
ਜੋ ਤੈਨੂੰ ਬਿਖਰਦੀ ਨੂੰ ,
ਟੁੱਟਦੀ ਨੂੰ ,
ਕਿਸੇ ਓਸ ਗੋਦੀ ਦਾ ਸਹਾਰਾ ਨਈ ,
ਜੋ ਸ਼ਖਸ ਆਪਣਾ ਨਾ ਹੋ ਕੇ ,
ਦੁਨੀਆਂ ਦੀ ਹਰ ਪੀੜ ਨੂੰ ,
ਤੇਰੇ ਤੱਕ ਪਹੁੰਚਣ ਤੋਂ ,
ਰੋਕਣ ਦੇ ਅਹਿਸਾਸ ਨਾਲ ,
ਅਜਿਹੇ ਪਿਆਰ ਦੇ ਠਾਠਾਂ ਮਾਰਦੇ ਰੋਹਬ ਨਾਲ ,
ਭਰਿਆ ਹੋਵੇ ,
ਸ਼ਾਂਤ ਹੋ ਜਾ ,
ਤੂੰ ਉਸਨੂੰ ਗਵਾ ਲਿਆ ਹੈ ,
ਉਹ ਹਰ ਕਿਸੇ ਕੋਲ ਸਿਰਫ਼ ਇਕ ਵਾਰ ਹੀ ਆਉਂਦੀ ਹੈ ,
ਉਹ ਸ਼ਖਸ਼ੀਅਤ ਹੈ "ਮਾਂ" ,
ਤੂੰ ਮਾਂ ਨੂੰ ਗਵਾ ਲਿਆ ਹੈ ,
ਉਹ ਜਿਉਂਦੇ ਜੀਅ ਤੇਰੇ ਲਈ ਮਰ ਗਈ ਹੈ ,
ਹੁਣ ਤੂੰ ਉਸਦਾ ਆਸਰਾ ਲੈ ਕੇ ,
ਗਮਾਂ ਦੀਆਂ ਲੂਆਂ ਤੋਂਂ ਬਚ ਨਹੀਂ ਸਕਦੀ ,
ਹੁਣ ਉਸਦੀ ਵੀ ਵਾਹ ਨਈ ,
ਜੋ ਤੇਰੇ ਹਿੱਸੇ ਦੇ ਦਰਦਾਂ ਦੀ ਤਾਬ ਝੱਲ ਸਕੇ ,
ਉਸਨੂੰ ਥੋੜਾ ਜਿਹਾ ਖੁਦ ਲਈ ਜੀਅ ਲੈਣਦੇ ,
ਤੂੰ ਏਨੀ ਵੀ ਕਮਜੋਰ ਨਈਂ ,
ਤੂੰ ਉਸਨੂੰ ਵੇਖ ਵੇਖ ਕੇ ਖੁਦ ਨੂੰ ਹੱਲਾਸ਼ੇਰੀਆਂ ਦੇ ਲੈ
------------jaspal Kaur malhi -----
|