Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ ਦੀ ਕਾਤਿਲ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
ਮਾਂ ਦੀ ਕਾਤਿਲ

 

                      ਮਾਂ ਦੀ ਕਾਤਲ
ਸ਼ੁਕਰਵਾਰ ਦਾ ਦਿਨ ਸੀ ਤੇ ਹਮੇਸ਼ਾਂ ਵਾਂਗ ਮੈਂ ਰਾਤ ਨੌਂ ਕੁ ਵਜੇ ਇੰਡੀਆ ਫੋਨ ਲਾ ਲਿਆ।ਦੋ ਕੁ ਘੰਟੀਆਂ ਵੱਜਣ ਤੋਂ ਬਾਅਦ ਇਸ ਵਾਰ ਪਿਤਾ ਜੀ ਨੇ ਫੋਨ ਚੱੁਕਿਆ।ਮੈਂ ਪੈਂਦੇ ਸੱਟੇ ਪੁੱਛਿਆ ਅੱਜ 
ਤੁਸੀਂ ਫੋਨ ਕਿਵੇਂ ਚੁੱਕ ਲਿਆ।ਪਿਤਾ ਜੀ ਮਧਮ ਜਹੀ ਅਵਾਜ਼ ਵਿੱਚ ਕਹਿਣ ਲੱਗੇ,"ਤੇਰੀ ਮਾਂ ਕੁਝ 
ਦਿਨਾਂ ਤੋਂ ਠੀਕ ਨਹੀ ਹੈ,ਡਾਕਟਰ ਨੂੰ ਵਖਾਇਆ ਸੀ ਓਹ ਅਪਰੇਸ਼ਨ ਦੱਸਦੇ ਨੇ।"ਮੈ ਸਲਾਹ ਦਿੱਤੀ ਕਿ ਜੇ ਜ਼ਰੂਰੀ ਹੈ ਤੇ ਦੇਰ ਨਾ ਕਰੋ,ਅੱਜ ਹੀ ਡਾਕਟਰ ਤੋਂ ਤਰੀਕ  ਲੈ ਲਵੋ ਤੇ ਮਾਂ ਨਾਲ ਗੱਲ ਕੀਤੇ ਬਿਨਾਂ ਫੋਨ ਰੱਖ ਦਿੱਤਾ।ਤਰੀਕ ਮਿੱਥੀ ਗਈ।ਅਪਰੇਸ਼ਨ ਵੀ ਹੋ ਗਿਆ।ਪਰ ਚਾਰ ਪੰਜ ਦਿਨ ਮਾਂ ਨਾਲ 
ਗੱਲ ਨਾ ਹੋ ਸਕੀ ਮੇਰੀ ।ਅਖੇ ਆਈ ਸੀ ਯੂ ਵਿੱਚ ਨੇ।ਪੂਰੇ ਪੰਜ ਦਿਨਾਂ ਬਾਅਦ ਪਿਤਾ ਜੀ ਨੇ ਫੋਨ ਮਾਂ
ਦੇ ਕੰਨ ਨੂੰ ਲਾਇਆ ਤੇ ਮੰਨੋ ਜਿਵੇਂ ਕਿਸੇ ਰੁੱਗ ਭਰ ਕੇ ਮੇਰਾ ਕਾਲਜਾ ਬਾਹਰ ਕੱਢ ਲਿਆ ਹੋਵੇ।ਉਹ
ਜ਼ਿੰਦਗੀ ਨਾਲ ਭਰਪੂਰ ਅਵਾਜ਼ ਜਿਵੇਂ ਤਰਲਿਆਂ ਤੇ ਉਤਰ ਆਈ ਹੋਵੇ।ਫੇਰ ਵੀ ਮਾਂ ਨੇ ਕਿਹਾ,ਮੈਂ ਠੀਕ ਹਾਂ ਪੁੱਤ ਫਿਕਰ ਨਾ ਕਰੀਂ ਤੂੰ।"
ਮਾਂ ਨਾਲ ਗੱਲ ਕਰਕੇ ਮੈਨੰੂ ਕੁਝ ਠੀਕ ਨਹੀ ਲੱਗਿਆ ਤੇ ਮੈਂ ਓਹਨਾਂ ਨੂੰ ਦੱਸੇ ਬਿਨਾਂ ਇਕ ਮਹੀਨੇ ਦੀ
ਛੁੱਟੀ ਲੈ ਕੇ ਕਨੇਡਾ ਤੋਂ ਅਿਮ੍ੰਤਸਰ ਜਾ ਪਹੰੁਚੀ।ਹੁਣ ਮਾਂ ਨੂੰ ਕਮਰੇ ਵਿੱਚ ਲੈ ਆਏ ਸੀ।ਜਿਵੇਂ ਹੀ ਮੈਂ ਕਮਰੇ ਵਿੱਚਪੈਰ ਧਰਿਆ ਤੇ ਕੀ ਵੇਖਦੀ ਹਾਂ ਕਿ ਪਿਤਾ ਜੀ ਇਕ ਪਾਸੇ ਬਾਂਹ ਦਾ ਸਿਰਹਾਣਾ ਲਈ ਲੰਮੇ ਪਏ ਨੇ ਜਿਵੇਂ ਕਈ ਦਿਨਾਂ ਤੋਂ ਸੁੱਤੇ ਨਾ ਹੋਣ ਤੇ ਸੌਂਦੇ ਵੀ ਕਿਵੇਂ ਉਹ ਇਕੱਲੇ ਹੀ ਤੇ ਸੀ ਮਾਂ ਨੂੰ ਸਾਂਭਣ ਵਾਲੇ।ਮੈਨੂੰ ਵੇਖ ਕੇ ਤਾਂ ਜਿਵੇਂ ਉਹ ਕੁਝ ਹੌਂਸਲੇ ਵਿੱਚ ਆਏ।ਪਰ ਮੈਂ ਮਾਂ ਨੂੰ ਵੇਖ ਕੇ ਪਰੇਸ਼ਾਨ ਜਹੀ ਹੋ ਗਈ ਸੀ।ਅਪਰੇਸ਼ਨ ਤਾਂ ਉਹਨਾਂ ਦੇ ਅੱਗੇ ਵੀ ਹੋਏ ਸਨ ਪਰ ਇਸ ਵਾਰ ਉਹ ਬਹੁਤ ਕਮਜ਼ੋਰ ਨਜ਼ਰ ਆ ਰਹੀ ਸੀ।ਮੌਕਾ ਵੇਖ ਕੇ ਮੈਂ ਡਾਕਟਰ ਦੇ ਕਮਰੇ ਵਿੱਚ ਗਈ ਤੇ ਮਾਂ ਦੀ ਹਾਲਤ ਜਾਨਣ ਦੀ ਕੋਸ਼ਿਸ਼ ਕੀਤੀ ਕਿ ਅਪਰੇਸ਼ਨ ਅਸਲ ਵਿੱਚ ਹੋਇਆ ਕਿਸ ਕਾਰਣ।ਇਹ ਕੀ ਕਹਿਰ ਢਾਇਆ ਤੂੰ ਰੱਬਾ?ਕਾਰਣ ਸੁਣਦਿਆਂ ਹੀ ਜਿਵੇਂ ਮੇਰੇ ਪੈਰਾਂ ਥੱਲੇ ਦੀ ਜ਼ਮੀਨ ਕਿਸੇ ਖਿੱਚ ਲਈ ਹੋਵੇ।ਇਹ ਕੀ ਮਾਂ ਨੂੰ ਕੈਂਸਰ  ਸੀ?
ਖੈਰ ਮੈਂ ਕਿਸੇ ਤਰਾਂ ਅਾਪਣੇ ਆਪ ਨੂੰ ਇਕੱਠਿਆਂ ਕੀਤਾ ਤੇ ਇਹ ਲੜਾਈ ਲੜਨ ਲਈ ਤਿਆਰ ਹੋ ਗਈ।ਇਕ ਮਹੀਨੇ ਬਾਅਦ ਮਾਂ ਨੂੰ ਹਸਪਤਾਲ ਤੋਂ ਘਰ ਲੈ ਆਏ।ਮੈਂ ਉਸ ਪਰਮਾਤਮਾ ਅੱਗੇ ਰੋਜ਼ ਮਾਂ ਦੀ ਸੇਹਤ ਦੀ ਅਰਦਾਸ ਕਰਦੀ ਤੇ ਮਾਂ ਨੂੰ ਦਿਨ ਰਾਤ ਇੰਝ ਸਾਂਭਦੀ ਜਿਉਂ ਕਦੇ ਉਸ ਨੇ ਪਾਲਿਆ ਸੀ
ਮੈਨੂੰ।ਹੁਣ ਮਾਂ ਦੀ ਹਾਲਤ ਵਿੱਚ ਅੱਗੇ ਨਾਲੋਂ ਕਾਫੀ ਸੁਧਾਰ ਸੀ।ਮੈਨੂੰ ਲੱਗਿਆ ਮੈਂ ਰੱਬ ਤੋਂ ਲੜਾਈ ਜਿੱਤ ਗਈ। ਪਰ ਉਸ ਤੋਂ ਵੀ ਕਦੇ ਕੋਈ ਜਿੱਤਿਆ ਹੈ ਭਲਾ?ਉਸ ਨੇ ਬਾਜ਼ੀ ਪਲਟੀ ਤੇ ਮਾਂ ਦੀ 
ਸੇਹਤ ਹਰ ਦਿਨ ਖਰਾਬ ਹੋ ਰਹੀ ਸੀ।ਉਸ ਦਿਨ ਸਵੇਰੇ ਮਾਂ ਨੂੰ ਅਧਰੰਗ ਦਾ ਦੌਰਾ ਪਿਆ ਸੀ।ਉਸ ਦੀ ਸੱਜੀ ਬਾਂਹ ਕੰਮ ਕਰਨੋਂ ਬੰਦ ਹੋ ਗਈ ਤੇ ਫੇਰ ਉਸ ਨੂੰ ਆਈ ਸੀ ਯੂੂ ਵਿੱਚ ਦਾਖਲ ਕੀਤਾ ਗਿਆ।
ਉਹ ਹਰ ਪਲ ਮੌਤ ਦੇ ਨੇੜੇ ਜਾ ਰਹੀ ਸੀ ਤੇ ਮੈਂ ਬੇਬਸ, ਲਾਚਾਰ ਸੀ।ਉਸ ਦਿਨ ਘਰ ਆਉਣ ਤੋਂ ਪਹਿਲਾਂ ਜਦ ਮੈਂ ਮਾਂ ਨੂੰ ਵੇਖਣ ਅੰਦਰ ਗਈ ਤਾਂ ਮੈਨੂੰ ਵੇਖਦਿਆਂ ਹੀ ਆਕਸੀਜਨ ਕੈਪ ਲਾਹ ਕੇ
ਉਹ ਜ਼ੋਰ ਜ਼ੋਰ ਦੀ ਹੱਥ ਮਾਰਨ ਲੱਗ ਪਈ ਤੇ ਕਹਿ ਰਹੀ ਸੀ ਮੈਨੂੰ ਘਰ ਲੈ ਜਾ ਕਿਉਂਕਿ ਅਾਵਾਜ਼ ਤਾਂ
ਓਹਨਾਂ ਦੀ ਬਿਲਕੁਲ ਬੰਦ ਹੋ ਗਈ ਸੀ।ਮੈਂ ਉਸਦਾ ਹੱਥ ਫੜ ਕੇ ਹੌਂਸਲਾ ਦਿੱਤਾ ਕਿ ਕੱਲ ਪੱਕਾ ਲੈ ਜਾਵਾਂਗੀ।ਉਹ ਰਾਤ ਮੇਰੇ ਲਈ ਅਜ਼ਾਬ ਬਣ ਗਈ।ਮੈਂਥੋਂ ਮਾਂ ਦੀ ਤਕਲੀਫ ਹੁਣ ਹੋਰ ਬਰਦਾਸ਼ਤ ਨਹੀਂ
ਸੀ ਹੋ ਰਹੀ।ਅਗਲੀ ਸਵੇਰ ਹਸਪਤਾਲ ਜਾਣ ਤੋਂ ਪਹਿਲਾਂ ਮੈਂ ਮਾਂ ਦੇ ਕਮਰੇ ਵਿੱਚ ਲੱਗੀ  ਬਾਬਾ ਦੀਪ ਸਿੰਘ ਜੀ ਦੀ ਤਸਵੀਰ ਅੱਗੇ ਹੱਥ ਜੋੜ ਕੇ ਏਹੀ ਕਿਹਾ ਕਿ,"ਹੇ ਦਾਤਾ ਮੇਰੀ ਮਾਂ ਨੂੰ ਇਸ ਤਕਲੀਫ ਤੋਂ ਮੁਕਤ ਕਰ।"
ਅੱਜ ਹਸਪਤਾਲ ਦੀਆੰ ਪੌੜੀਆਂ ਚੜਦੇ ਵੇਲੇ ਮੇਰੀਆੰ ਲੱਤਾਂ ਕੰਬ ਰਹੀਅਾਂ ਸਨ।ਅੱਜ ਬਿਨਾਂ ਸਮੇਂ ਤੋਂ  ਆਈ ਸੀ ਯੂ ਦੇ ਅੰਦਰ ਜਾਣ ਤੋਂ ਮੈਨੰੂ ਕਿਸੇ ਨਾ ਰੋਕਿਆ।ਮਾਂ ਨਹੀ  ਰਹੀ ਸੀ ਹੁਣ।ਉਸ ਨਾਲ ਕੀਤੇ
ਵਾਅਦੇ ਮੁਤਾਬਕ ਮੈਂ ਉਸ ਨੂੰ ਘਰ ਲੈ ਆਈ।ਸਭ ਮੇਰੇ ਗਲ ਲੱਗ ਕੇ ਰੋ ਰਹੇ ਸੀ ਤੇ ਮੈਂ ਪੱਥਰ ਬਣੀ
ਬੈਠੀ ਸੋਚਦੀ ਰਹੀ ਇਹ ਮੈਂ ਕੀ ਕੀਤਾ? ਮੈਂ ਕੀ ਦੱਸਾਂ ਇਹਨਾਂ ਲੋਕਾਂ ਨੂੰ ਕਿ ਮੈਂ ਆਪਣੇ ਮੂੰਹੋਂ ਮਾਂ ਲਈ ਮੌਤ ਮੰਗੀ?
ਕੀ ਦੱਸਾਂ ਕਿ ਮੈਂ ਹੀ  ਹਾਂ ਆਪਣੀ 'ਮਾਂ ਦੀ ਕਾਤਿਲ' ਤੇ ਫੇਰ ਮੈਂ ਭੁੱਬਾਂ ਮਾਰਕੇ ਰੋਣ ਲੱਗ ਪਈ.......
 
                                                                   ਨਵਪ੍ੀਤ
                      ਮਾਂ ਦੀ ਕਾਤਲ
ਸ਼ੁਕਰਵਾਰ ਦਾ ਦਿਨ ਸੀ ਤੇ ਹਮੇਸ਼ਾਂ ਵਾਂਗ ਮੈਂ ਰਾਤ ਨੌਂ ਕੁ ਵਜੇ ਇੰਡੀਆ ਫੋਨ ਲਾ ਲਿਆ।ਦੋ ਕੁ ਘੰਟੀਆਂ ਵੱਜਣ ਤੋਂ
ਬਾਅਦ ਇਸ ਵਾਰ ਪਿਤਾ ਜੀ ਨੇ ਫੋਨ ਚੱੁਕਿਆ।ਮੈਂ ਪੈਂਦੇ ਸੱਟੇ ਪੁੱਛਿਆ ਅੱਜ ਤੁਸੀਂ ਫੋਨ ਕਿਵੇਂ ਚੁੱਕ ਲਿਆ।ਪਿਤਾ ਜੀ
ਮਧਮ ਜਹੀ ਅਵਾਜ਼ ਵਿੱਚ ਕਹਿਣ ਲੱਗੇ,"ਤੇਰੀ ਮਾਂ ਕੁਝ ਦਿਨਾਂ ਤੋਂ ਠੀਕ ਨਹੀ ਹੈ,ਡਾਕਟਰ ਨੂੰ ਵਖਾਇਆ ਸੀ ਓਹ ਅਪਰੇਸ਼ਨ ਦੱਸਦੇ ਨੇ।"ਮੈ ਸਲਾਹ ਦਿੱਤੀ ਕਿ ਜੇ ਜ਼ਰੂਰੀ ਹੈ ਤੇ ਦੇਰ ਨਾ ਕਰੋ,ਅੱਜ ਹੀ ਡਾਕਟਰ ਤੋਂ ਤਰੀਕ  ਲੈ ਲਵੋ ਤੇ ਮਾਂ ਨਾਲ ਗੱਲ ਕੀਤੇ ਬਿਨਾਂ ਫੋਨ ਰੱਖ ਦਿੱਤਾ।ਤਰੀਕ ਮਿੱਥੀ ਗਈ।ਅਪਰੇਸ਼ਨ ਵੀ ਹੋ ਗਿਆ।ਪਰ ਚਾਰ ਪੰਜ ਦਿਨ ਮਾ ਨਾਲ ਗੱਲ ਨਾ ਹੋ ਸਕੀ ਮੇਰੀ ।ਅਖੇ ਆਈ ਸੀ ਯੂ ਵਿੱਚ ਨੇ।ਪੂਰੇ ਪੰਜ ਦਿਨਾਂ ਬਾਅਦ ਪਿਤਾ ਜੀ ਨੇ ਫੋਨ ਮਾਂ ਦੇ ਕੰਨ ਨੂੰ ਲਾਇਆ ਤੇ ਮੰਨੋ ਜਿਵੇਂ ਕਿਸੇ ਰੁੱਗ ਭਰ ਕੇ ਮੇਰਾ ਕਾਲਜਾ ਬਾਹਰ ਕੱਢ ਲਿਆ ਹੋਵੇ।ਉਹ ਜ਼ਿੰਦਗੀ ਨਾਲ ਭਰਪੂਰ ਅਵਾਜ਼ ਜਿਵੇਂ ਤਰਲਿਆਂ ਤੇ ਉਤਰ ਆਈ ਹੋਵੇ।ਫੇਰ ਵੀ ਮਾਂ ਨੇ ਕਿਹਾ,ਮੈਂ ਠੀਕ ਹਾਂ ਪੁੱਤ ਫਿਕਰ ਨਾ ਕਰੀਂ ਤੂੰ।"ਮਾਂ ਨਾਲ ਗੱਲ ਕਰਕੇ ਮੈਨੰੂ ਕੁਝ ਠੀਕ ਨਹੀ ਲੱਗਿਆ ਤੇ ਮੈਂ ਓਹਨਾਂ ਨੂੰ ਦੱਸੇ ਬਿਨਾਂ ਇਕ ਮਹੀਨੇ ਦੀ ਛੁੱਟੀ ਲੈ ਕੇ ਕਨੇਡਾ ਤੋਂ ਅਿਮ੍ੰਤਸਰ ਜਾ ਪਹੰੁਚੀ।ਹੁਣ ਮਾਂ ਨੂੰ ਕਮਰੇ ਵਿੱਚ ਲੈ ਆਏ ਸੀ।ਜਿਵੇਂ ਹੀ ਮੈਂ ਕਮਰੇ ਵਿੱਚ ਪੈਰ ਧਰਿਆ ਤੇ ਕੀ ਵੇਖਦੀ ਹਾਂ ਕਿ ਪਿਤਾ ਜੀ ਇਕ ਪਾਸੇ ਬਾਂਹ ਦਾ ਸਿਰਹਾਣਾ ਲਈ ਲੰਮੇ ਪਏ ਨੇ ਜਿਵੇਂ ਕਈ ਦਿਨਾਂ ਤੋਂ ਸੁੱਤੇ ਨਾ ਹੋਣ ਤੇ ਸੌਂਦੇ ਵੀ ਕਿਵੇਂ ਉਹ ਇਕੱਲੇ ਹੀ ਤੇ ਸੀ ਮਾਂ ਨੂੰ ਸਾਂਭਣ ਵਾਲੇ।ਮੈਨੂੰ ਵੇਖ ਕੇ ਤਾਂ ਜਿਵੇਂ ਉਹ ਕੁਝ ਹੌਂਸਲੇ ਵਿੱਚ ਆਏ।ਪਰ ਮੈਂ ਮਾਂ ਨੂੰ ਵੇਖ ਕੇ ਪਰੇਸ਼ਾਨ ਜਹੀ ਹੋ ਗਈ ਸੀ।ਅਪਰੇਸ਼ਨ ਤਾਂ ਉਹਨਾਂ ਦੇ ਅੱਗੇ ਵੀ ਹੋਏ ਸਨ ਪਰ ਇਸ ਵਾਰ ਉਹ ਬਹੁਤ ਕਮਜ਼ੋਰ ਨਜ਼ਰ ਆ ਰਹੀ ਸੀ।ਮੌਕਾ ਵੇਖ ਕੇ ਮੈਂ ਡਾਕਟਰ ਦੇ ਕਮਰੇ ਵਿੱਚ ਗਈ ਤੇ ਮਾਂ ਦੀ ਹਾਲਤ ਜਾਨਣ ਦੀ ਕੋਸ਼ਿਸ਼ ਕੀਤੀ ਕਿ ਅਪਰੇਸ਼ਨ ਅਸਲ ਵਿੱਚ ਹੋਇਆ ਕਿਸ ਕਾਰਣ।ਇਹ ਕੀ ਕਹਿਰ ਢਾਇਆ ਤੂੰ ਰੱਬਾ?ਕਾਰਣ ਸੁਣਦਿਆਂ ਹੀ ਜਿਵੇਂ ਮੇਰੇ ਪੈਰਾਂ ਥੱਲੇ ਦੀ.ਜ਼ਮੀਨ ਕਿਸੇ ਖਿੱਚ ਲਈ ਹੋਵੇ।ਇਹ ਕੀ ਮਾਂ ਨੂੰ ਕੈਂਸਰ  ਸੀ?   ਖੈਰ ਮੈਂ ਕਿਸੇ ਤਰਾਂ ਅਾਪਣੇ ਆਪ ਨੂੰ ਇਕੱਠਿਆਂ ਕੀਤਾ ਤੇਇਹ ਲੜਾਈ ਲੜਨ ਲਈ ਤਿਆਰ ਹੋ ਗਈ।ਇਕ ਮਹੀਨੇ ਬਾਅਦ ਮਾਂ ਨੂੰ ਹਸਪਤਾਲ ਤੋਂ ਘਰ ਲੈ ਆਏ।ਮੈਂ ਉਸ ਪਰਮਾਤਮਾ ਅੱਗੇ ਰੋਜ਼ ਮਾਂ ਦੀ ਸੇਹਤ ਦੀ ਅਰਦਾਸ ਕਰਦੀ ਤੇ ਮਾਂ ਨੂੰ ਦਿਨ ਰਾਤ ਇੰਝ ਸਾਂਭਦੀ ਜਿਉਂ ਕਦੇ ਉਸ ਨੇ ਪਾਲਿਆ ਸੀ
ਮੈਨੂੰ।ਹੁਣ ਮਾਂ ਦੀ ਹਾਲਤ ਵਿੱਚ ਅੱਗੇ ਨਾਲੋਂ ਕਾਫੀ ਸੁਧਾਰ ਸੀ।ਮੈਨੂੰ ਲੱਗਿਆ ਮੈਂ ਰੱਬ ਤੋਂ ਲੜਾਈ ਜਿੱਤ ਗਈ। ਪਰ ਉਸ ਤੋਂ ਵੀ ਕਦੇ ਕੋਈ ਜਿੱਤਿਆ ਹੈ ਭਲਾ?ਉਸ ਨੇ ਬਾਜ਼ੀ ਪਲਟੀ ਤੇ ਮਾਂ ਦੀ ਸੇਹਤ ਹਰ ਦਿਨ ਖਰਾਬ ਹੋ ਰਹੀ ਸੀ।ਉਸ ਦਿਨ ਸਵੇਰੇ ਮਾਂ ਨੂੰ ਅਧਰੰਗ ਦਾ ਦੌਰਾ ਪਿਆ ਸੀ।ਉਸ ਦੀ ਸੱਜੀ ਬਾਂਹ ਕੰਮ ਕਰਨੋਂ ਬੰਦ ਹੋ ਗਈ ਤੇ ਫੇਰ ਉਸ ਨੂੰ ਆਈ ਸੀ ਯੂੂ ਵਿੱਚ ਦਾਖਲ ਕੀਤਾ ਗਿਆ।    ਉਹ ਹਰ ਪਲ ਮੌਤ ਦੇ ਨੇੜੇ ਜਾ ਰਹੀ ਸੀ ਤੇ ਮੈਂ ਬੇਬਸ, ਲਾਚਾਰ ਸੀ।ਉਸ ਦਿਨ ਘਰ ਆਉਣ ਤੋਂ ਪਹਿਲਾਂ ਜਦ ਮੈਂ ਮਾਂ ਨੂੰ ਵੇਖਣ ਅੰਦਰ ਗਈ ਤਾਂ ਮੈਨੂੰ ਵੇਖਦਿਆਂ ਹੀ ਆਕਸੀਜਨ ਕੈਪ ਲਾਹ ਕੇ ਉਹ ਜ਼ੋਰ ਜ਼ੋਰ ਦੀ ਹੱਥ ਮਾਰਨ ਲੱਗ ਪਈ ਤੇ ਕਹਿ ਰਹੀ ਸੀ ਮੈਨੂੰ ਘਰ ਲੈ ਜਾ ਕਿਉਂਕਿ ਅਾਵਾਜ਼ ਤਾਂ ਓਹਨਾਂ ਦੀ ਬਿਲਕੁਲ ਬੰਦ ਹੋ ਗਈ ਸੀ।ਮੈਂ ਉਸਦਾ ਹੱਥ ਫੜ ਕੇ ਹੌਂਸਲਾ ਦਿੱਤਾ ਕਿ ਕੱਲ ਪੱਕਾ ਲੈ ਜਾਵਾਂਗੀ।ਉਹ ਰਾਤ ਮੇਰੇ ਲਈ ਅਜ਼ਾਬ ਬਣ ਗਈ।ਮੈਂਥੋਂ ਮਾਂ ਦੀ ਤਕਲੀਫ ਹੁਣ ਹੋਰ ਬਰਦਾਸ਼ਤ ਨਹੀਂ ਸੀ ਹੋ ਰਹੀ।ਅਗਲੀ ਸਵੇਰ ਹਸਪਤਾਲ ਜਾਣ ਤੋਂ ਪਹਿਲਾਂ ਮੈਂ ਮਾਂ ਦੇ ਕਮਰੇ ਵਿੱਚ ਲੱਗੀ  ਬਾਬਾ ਦੀਪ ਸਿੰਘ ਜੀ ਦੀ ਤਸਵੀਰ ਅੱਗੇ ਹੱਥ ਜੋੜ ਕੇ ਏਹੀ ਕਿਹਾ ਕਿ,"ਹੇ ਦਾਤਾ ਮੇਰੀ ਮਾਂ ਨੂੰ ਇਸ ਤਕਲੀਫ ਤੋਂ ਮੁਕਤ ਕਰ।"
ਅੱਜ ਹਸਪਤਾਲ ਦੀਆੰ ਪੌੜੀਆਂ ਚੜਦੇ ਵੇਲੇ ਮੇਰੀਆੰ ਲੱਤਾਂ ਕੰਬ ਰਹੀਅਾਂ ਸਨ।ਅੱਜ ਬਿਨਾਂ ਸਮੇਂ ਤੋਂ  ਆਈ ਸੀ ਯੂ ਅੰਦਰ ਜਾਣ ਤੋਂ ਮੈਨੰੂ ਕਿਸੇ ਨਾ ਰੋਕਿਆ।ਮਾਂ ਨਹੀ  ਰਹੀ ਸੀ ਹੁਣ।ਉਸ ਨਾਲ ਕੀਤੇ
ਵਾਅਦੇ ਮੁਤਾਬਕ ਮੈਂ ਉਸ ਨੂੰ ਘਰ ਲੈ ਆਈ।ਸਭ ਮੇਰੇ ਗਲ ਲੱਗ ਕੇ ਰੋ ਰਹੇ ਸੀ ਤੇ ਮੈਂ ਪੱਥਰ ਬਣੀ
ਬੈਠੀ ਸੋਚਦੀ ਰਹੀ ਇਹ ਮੈਂ ਕੀ ਕੀਤਾ? ਮੈਂ ਕੀ ਦੱਸਾਂ ਇਹਨਾਂ ਲੋਕਾਂ ਨੂੰ ਕਿ ਮੈਂ ਆਪਣੇ ਮੂੰਹੋਂ ਮਾਂ ਲਈ ਮੌਤ ਮੰਗੀ?
ਕੀ ਦੱਸਾਂ ਕਿ ਮੈਂ ਹੀ  ਹਾਂ ਆਪਣੀ 'ਮਾਂ ਦੀ ਕਾਤਿਲ' ਤੇ ਫੇਰ ਮੈਂ ਭੁੱਬਾਂ ਮਾਰਕੇ ਰੋਣ ਲੱਗ ਪਈ.......
 
                                                                   ਨਵਪ੍ੀਤ

 

21 Feb 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Bohat Khub Surat Rachna
ਜਦ ਕਦੀ ਵੀ ਮੈਂ,
ਹਨੇਰਿਆਂ ਵਿੱਚਦੀ ਗੁਜ਼ਰਦਾ ਹਾਂ,
ਰੌਸ਼ਨੀ ਹੈ ਪਾਸ ਮੇਰੇ,
ਇਸ ਤਰ੍ਹਾਂ ਦਾ ਅਹਿਸਾਸ ਹੈ,
21 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Thanks Gurmit ji.kahania likhnia mein haal vich hi shuru kitian ne so tuhade honsle di atte sudar layi sujhavaan di lorr hai .

21 Feb 2015

Reply