Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ ਗਈ ਛਾਂ ਗਈ - ਹਸਨ ਮੁਜਤਬਾ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਮਾਂ ਗਈ ਛਾਂ ਗਈ - ਹਸਨ ਮੁਜਤਬਾ

ਉਹ ਗੱਭਰੂ ਰਿਆਜ਼ ਕੁਰੈਸ਼ੀ ਵੀ ਕੁੱਝ ਦਿਨ ਪਹਿਲੋਂ ਗੋਲੀਆਂ ਨਾਲ ਉਭਨ ਦਿੱਤਾ ਗਿਆ ਜਿਹੜਾ ਕਦੀ ਇਕ ਸ਼ਹਿਰੀ ਲਿਸਾਨੀ ਸੱਥ ਦੇ ਜਲਸਿਆਂ ਵਿਚ ਸਿੰਧੀ ਸ਼ਾਇਰ ਆਕਾਸ਼ ਅਨੁਸਾਰੀ ਦੀ ਜੱਗ ਤੇ ਮਸ਼ਹੂਰ ਨਜ਼ਮ ਦਾ ਉਰਦੂ ਤਰਜਮਾ ਪੜ੍ਹਦਾ ਹੁੰਦਾ ਸੀ ' ਮਾਂ ਤੂੰ ਰੋਣਾ ਨਹੀਂ '।

ਖ਼ੋਰੇ ਕਿਉਂ ਮੈਨੂੰ ਹਬੀਬ ਜਾਲਬ ਦਾ ਸ਼ਿਅਰ ਚੇਤੇ ਆਉਂਦਾ ਪਿਆ:

ਬਚੋਂ ਪਾ ਚਲੀ ਗੋਲੀ ਮਾਂ ਦੇਖ ਕਰ ਯੇ ਬੋਲੀ
ਕਿਉਂ ਚੰਦ ਲਟੀਰੋਂ ਕੀ ਫਿਰਤੇ ਹੋ ਲੀਏ ਟੋਲੀ
ਇਸ ਜ਼ੁਲਮ ਸੇ ਬਾਜ਼ ਆਉ ਬੈਰਕ ਮੈਂ ਚਲੇ ਜਾਉ

ਅੱਜ ਮਾਵਾਂ ਦੇ ਆਲਮੀ ਦਿਹਾੜੇ ਰਿਆਜ਼ ਦੀ ਮਾਂ ਵੀ ਉਨ੍ਹਾਂ ਲੱਖਾਂ ਕਰੋੜਾਂ ਮਾਵਾਂ ਵਾਂਗੂੰ ਦੁਖੀ ਹੋਵੇਗੀ। ਮਾਵਾਂ ਫ਼ਲੋਜਾ ਦੀਆਂ ਹੋਣ ਯਾਂ ਫ਼ਲੋਰਾਈਡਾ ਦੀਆਂ, ਜਿਹਲਮ ਦੀਆਂ ਹੋਣ ਯਾਂ ਜਨਗਸ਼ਾਹੀ ਦੀਆਂ ਮਾਵਾਂ ਤੇ ਸਾਰਿਆਂ ਦੀਆਂ ਸਾਂਝੀਆਂ ਹੁੰਦਿਆਂ ਨੇਂ ਨਾਂ।

ਮਾਂ ਗਈ ਛਾਂ ਗਈ
ਸਿਰ ਥਲੋਂ ਬਾਂਹ ਗਈ

ਨਿਊਯਾਰਕ ਦੇ ਇਕ ਪੰਜਾਬੀ ਸ਼ਾਇਰ ਦਾ ਸ਼ਿਅਰ ਹੈ।

ਸੋਹਣੇ ਪਾਕਿਸਤਾਨ ਵਿੱਚ ਅੱਜ ਦੇ ਦਿਹਾੜੇ ਉਹ ਸੀਕੜੀਆਂ ਮਾਵਾਂ ਨੇਂ ਜਿਹਨਾਂ ਦੇ ਪੱਤਰ ਗਵਾਚੇ ਹੋਏ ਨੇਂ ਜਿਹਨਾਂ ਦਾ ਅਤਾ ਪਤਾ ਪੁੱਛਣ ਤੇ ਇਕ ਵਾਰੀ ਫ਼ੌਜੀ ਡਿਕਟੇਟਰ ਨੇ ਮੁਲਕ ਦੇ ਚੀਫ਼ ਜਸਟਿਸ ਸਣੇ ਸਾਰੀ ਅਦਲੀਆ ਹੀ ਗ਼ਾਇਬ ਕਰ ਦਿੱਤੀ ਸੀ।

ਗਵਾਚੇ ਲੋਕਾਂ ਦੀਆਂ ਮਾਵਾਂ ਦਾ ਦੁੱਖ ਉਨ੍ਹਾਂ ਮਾਵਾਂ ਤੋਂ ਕੋਈ ਬਹੁਤਾ ਵੱਖਰਾ ਨਹੀਂ ਜਿਹਨਾਂ ਦੇ ਪੁਤੱਰ ਧੀਆਂ ਉੱਜਲ ਦੇ ਘੋੜੇ ਸਵਾਰ ਲੈ ਗਏ ਹੁੰਦੇ ਨੇਂ। ਉੱਜਲ ਦੇ ਘੋੜ ਸਵਾਰਾਂ ਦੇ ਹੱਥਾਂ ਵਿਚ ਚੁਕੇ ਹੋਏ ਨਿਆਣਿਆਂ ਦੀਆਂ ਮਾਵਾਂ ਤੇ ਫਿਰ ਵੀ ਯਕੀਨ ਕਰ ਲੈਂਦੀਆਂ ਨੇਂ ਪਈ ਜਿਵੇਂ ਮੱਝ ਦੇ ਥਣਾਂ ਵਿਚ ਦੁੱਧ ਵਾਪਸ ਨਹੀਂ ਜਾ ਸਕਦਾ ਇੰਜ ਮਰਨ ਵਾਲੇ ਨਹੀਂ ਮੁੜ ਸਕਦੇ।

ਪਰ ਇਹ ਜਿਹੜੀਆਂ ਨਿੱਤ ਜਿਉਂਦਿਆਂ ਨਿੱਤ ਮੁਰਦਿਆਂ ਮਾਵਾਂ ਨੇਂ ਜਿਹਨਾਂ ਦੇ ਜਿਗਰ ਦੇ ਟੋਟੇ ਪਾਕਿਸਤਾਨ ਦੇ ਜਾਸੂਸੀ ਅਦਾਰਿਆਂ ਦੇ ਹੱਥੋਂ ਗਵਾਚੇ ਨੇਂ ਉਨ੍ਹਾਂ ਦੁਖੀ ਮਾਵਾਂ ਦੇ ਨਾਂ ਮਾਂ ਦਿਹਾੜੇ ਤੇ ਸੁਨੇਹਾ ਕੌਣ ਹਰ ਕਾਰਾ ਲਿਆਵੇ ਗਾ !

ਮੈਂ ਵਿਚਾਰ ਰਹੀਆਂ ਇਨ੍ਹਾਂ ਜਾਸੂਸ ਅਦਾਰਿਆਂ ਦੇ ਰੋਬੋਟ ਵਰਗੇ ਬੰਦਿਆਂ ਤੇ ਉਨ੍ਹਾਂ ਦੇ ਅਫ਼ਸਰਾਂ ਦੀਆਂ ਮਾਵਾਂ ਹੋਣ ਗਿਆਂ ਜਿਹਨਾਂ ਪਰਾਈਆਂ ਅੱਖਾਂ ਦੇ ਤਾਰੇ ਅੱਖਾਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਛੂ ਮੰਤਰ ਵਾਂਗੂੰ ਗ਼ਾਇਬ ਕਰ ਦਿੱਤੇ ਹੋਏ ਨੇਂ। ਬਲੋਚ ਮਾਵਾਂ। ਸਿੰਧੀ ਮਾਵਾਂ, ਪੰਜਾਬੀ ਪਠਾਨ ਮਾਵਾਂ, ਮਾਵਾਂ ਨਮ ਦੀ ਗੂੜ੍ਹੀ ਛਾਂ ਵਰਗੀਆਂ ਮਾਵਾਂ ਤੇ ਉਨ੍ਹਾਂ ਦੀਆਂ ਨਮੋਲੀਆਂ ਵਰਗੇ ਕੌੜੇ ਨਿਆਣੇ। ਹੈਪੀ ਮਦਰਜ਼ ਡੇਅ।

24 Jun 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਮਾਂ ਗਈ ਛਾਂ ਗਈ ਸਿਰ ਥਲੋਂ ਬਾਂਹ ਗਈ

very well said..........menu eh punjabi padan ch thodi jehi aukh aayi may be bcoz of spacing error

otherwise it's  very striking message  beautifully conveyed

 

keep sharing sir ghappy10

 

25 Jun 2010

Reply