Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ ...

 

ਦੇਸ਼ ਦੇ ਗਦਾਰਾਂ ਲਈ
ਇਹਨਾਂ ਕੁੜੀ ਮਾਰਾਂ ਲਈ,
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ,

 
ਜੋ ਇਜ਼ਤਾਂ ਨੂੰ ਹਥ ਪਾਉਂਦੇ
ਛਡਨੇ ਨਾ ਮੈਂ ਜਿਆਉਂਦੇ
ਅੱਗ ਲਾ ਕੇ ਦੇਣੇ ਅੱਜ ਫੂਕ ਨੀਂ…

ਜੋ ਵੀਰ ਮੇਰੇ ਅਮਾਂ ਜਾਏ
ਨਸ਼ੇ ਇਹਨਾਂ ਗਲ ਲਾਏ,
ਸੁਣੇ ਕਿਸੇ ਦੀ ਨਾ
ਇਹਨਾਂ ਨੂੰ ਹੂਕ ਨੀਂ,
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ…

ਦੇਖ ਕੇ ਨਾ ਕੋਈ ਖੰਗੇ
ਜਿਥੋਂ ਤੇਰੀ ਧੀ ਲੰਘੇ ,
ਰਖਣਾ ਹੈ ਵਖਰਾ ਰਸੂਖ ਨੀਂ,
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ…

“ਰਾਏ” ਦੀ ਰਖੜੀ ਤੇ ਬਾਬਲੇ ਦੀ ਪੱਗ ਦੀ
ਰਾਖੁਗੀ ਧੀ ਤੇਰੀ ਲਾਜ਼ ਨੀਂ,
ਮੇਰੇ ਉੱਤੇ ਕਰੀਂ ਮਾਣ
ਖੁਸ਼ੀ ਹੋਊ ਤੈਨੂੰ ਜਾਣ,
ਜਦੋਂ ਕਰੂਗਾ ਸਲਾਮਾਂ ਸਮਾਜ ਨੀਂ,
ਸਭ ਨੂ ਜਗਾਵਾਂਗੀ ਮੈਂ
ਫਰਜ਼ ਦਿਖਾਵਾਂਗੀ ਮੈਂ,
ਸੁਤੀਆਂ ਜੋ ਭੈਣਾਂ ਨੇ ਘੂਕ ਨੀਂ ,
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ…ਰਾਏ ਜੀ

10 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਖੂਬਸੂਰਤ ਰਚਨਾ......tfs......

14 Jan 2013

Reply